America: ਫਲੋਰੀਡਾ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਜਲਦ ਬਦਲ ਜਾਵੇਗਾ ਨਾਮ
– ਜਾਣੋ ਕੀ ਹੋਵੇਗੀ ਨਵੀ ਪਹਿਚਾਣ?
ਅਮਰੀਕਾ, 31 ਮਾਰਚ 2026 (ਵਿਸ਼ਵ ਵਾਰਤਾ) – ਫਲੋਰੀਡਾ ਵਿੱਚ ਅੰਤਰਰਾਸ਼ਟਰੀ ਹਵਾਈ ਅੱਡੇ ਦਾ ਨਾਮ ਬਦਲਿਆ ਜਾਵੇਗਾ। ਹੁਣ ਇਸ ਹਵਾਈ ਅੱਡੇ ਦਾ ਨਾਮ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਨਾਮ ‘ਤੇ ਰੱਖਿਆ ਜਾਵੇਗਾ। ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ ਨੇ ਇੱਕ ਬਿੱਲ ‘ਤੇ ਹਸਤਾਖਰ ਕੀਤੇ, ਜਿਸ ਦੇ ਤਹਿਤ ਪਾਮ ਬੀਚ ਇੰਟਰਨੈਸ਼ਨਲ ਏਅਰਪੋਰਟ ਦਾ ਨਾਂ ਬਦਲ ਕੇ ‘ਪ੍ਰੈਜ਼ੀਡੈਂਟ ਡੋਨਾਲਡ ਜੇ. ਟਰੰਪ ਇੰਟਰਨੈਸ਼ਨਲ ਏਅਰਪੋਰਟ’ ਕੀਤਾ ਜਾ ਰਿਹਾ ਹੈ।
ਫਲੋਰਿਡਾ ਸਰਕਾਰ ਦੇ ਫੈਸਲੇ ਤੋਂ ਬਾਅਦ ਹੁਣ ਇਸ ਨਾਂ ਨੂੰ ਲਾਗੂ ਕਰਨ ਲਈ ਫੈਡਰਲ ਐਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੂੰ ਰਸਮੀ ਪ੍ਰਸਤਾਵ ਭੇਜਿਆ ਜਾਵੇਗਾ। ਇਸ ਤੋਂ ਬਾਅਦ ਫਲਾਈਟ ਚਾਰਟ, ਨੇਵੀਗੇਸ਼ਨ ਸਿਸਟਮ ਅਤੇ ਏਅਰਪੋਰਟ ਸਾਈਨੇਜ (ਬੋਰਡਾਂ) ਵਿੱਚ ਬਦਲਾਅ ਕੀਤਾ ਜਾਵੇਗਾ।
FAA ਦੀ ਮਨਜ਼ੂਰੀ ਮਿਲਣ ‘ਤੇ 1 ਜੁਲਾਈ ਤੋਂ ਇਹ ਨਾਂ ਲਾਗੂ ਹੋ ਸਕਦਾ ਹੈ। ਅਜਿਹਾ ਹੋਣ ‘ਤੇ ਟਰੰਪ ਪਹਿਲੇ ਅਜਿਹੇ ਰਾਸ਼ਟਰਪਤੀ ਹੋਣਗੇ, ਜਿਨ੍ਹਾਂ ਦੇ ਕਾਰਜਕਾਲ ਦੌਰਾਨ ਹੀ ਉਨ੍ਹਾਂ ਦੇ ਨਾਂ ‘ਤੇ ਏਅਰਪੋਰਟ ਦਾ ਨਾਂ ਰੱਖਿਆ ਜਾਵੇਗਾ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























