Ambala : ਕੰਗਨਾ ਰਣੌਤ ਦੀ ਫਿਲਮ ‘ਐਮਰਜੈਂਸੀ’ ਦੇ ਵਿਰੋਧ ‘ਚ ਸਿੱਖਾਂ ਨੇ ਕੱਢਿਆ ਰੋਸ ਮਾਰਚ
ਅੰਬਾਲਾ,3ਸਤੰਬਰ(ਵਿਸ਼ਵ ਵਾਰਤਾ)Ambala : ਹਰਿਆਣਾ ਸਿੱਖ ਦਲ ਵੱਲੋਂ Kangana Ranaut’s film emergency ਵਿਰੁੱਧ ਰੋਸ ਮਾਰਚ ਕੱਢਦਿਆਂ ਉਹ ਡੀਸੀ ਦਫ਼ਤਰ ਪੁੱਜੇ, ਜਿੱਥੇ ਸਿੱਖਾਂ ਨੇ ਆਪਣੀਆਂ ਮੰਗਾਂ ਸਬੰਧੀ ਡੀਸੀ ਨੂੰ ਮੰਗ ਪੱਤਰ ਸੌਂਪਦਿਆਂ ਕਿਹਾ ਕਿ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਗਿਆ ਹੈ।
Ambala
ਅੰਬਾਲਾ ਵਿੱਚ ਇਸ ਫਿਲਮ ਦੇ ਰਿਲੀਜ਼ ਹੋਣ ਨਾਲ ਸਿੱਖ ਭਾਈਚਾਰੇ ਵਿੱਚ ਭਾਰੀ ਰੋਸ ਪੈਦਾ ਹੋਵੇਗਾ। ਜਿਸ ਕਾਰਨ ਸ਼ਹਿਰ ਦਾ ਮਾਹੌਲ ਖਰਾਬ ਹੋਣ ਦਾ ਖਦਸ਼ਾ ਹੈ। ਹਰਿਆਣਾ ਸਿੱਖ ਏਕਤਾ ਦਲ ਨੇ ਮੰਗ ਕੀਤੀ ਕਿ ਸੰਸਦ ਮੈਂਬਰ Kangana Ranaut ਨੂੰ ਸੂਚਿਤ ਕੀਤਾ ਜਾਵੇ ਕਿ ਉਹ ਆਪਣੇ ਅਹੁਦੇ ਦੀ ਮਰਿਆਦਾ ਨੂੰ ਕਾਇਮ ਰੱਖੇ ਅਤੇ ਕਿਸੇ ਵੀ ਧਰਮ ਜਾਂ ਅੰਦੋਲਨ ਬਾਰੇ ਅਜਿਹੀਆਂ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰੇ, ਜਿਸ ਨਾਲ ਸਮਾਜਿਕ ਮਾਹੌਲ ਵਿਚ ਤਣਾਅ ਪੈਦਾ ਹੋਵੇ।