• Latest
  • Trending
ਮਜ਼ਦੂਰ ਸਾਡੇ ਵਿਕਾਸ ਦੀ ਨੀਂਹ, ਅਮਨ ਅਰੋੜਾ ਵੱਲੋਂ ਮਈ-ਦਿਵਸ ‘ਤੇ ਕਾਮਿਆਂ ਦੀ ਕਿਰਤ ਨੂੰ ਸਲਾਮ

ਮਜ਼ਦੂਰ ਸਾਡੇ ਵਿਕਾਸ ਦੀ ਨੀਂਹ, ਅਮਨ ਅਰੋੜਾ ਵੱਲੋਂ ਮਈ-ਦਿਵਸ ‘ਤੇ ਕਾਮਿਆਂ ਦੀ ਕਿਰਤ ਨੂੰ ਸਲਾਮ

3 weeks ago
Gold Silver Price : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵਾਧਾ

Gold Silver Price : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵਾਧਾ

21 minutes ago
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਨੋਟਿਸ ਜਾਰੀ ; ਸ਼ਾਮ 5 ਵਜੇ ਤੋਂ ਬਾਅਦ ਪ੍ਰਚਾਰ ਕਰਨ ਦੇ ਦੋਸ਼

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਨੋਟਿਸ ਜਾਰੀ ; ਸ਼ਾਮ 5 ਵਜੇ ਤੋਂ ਬਾਅਦ ਪ੍ਰਚਾਰ ਕਰਨ ਦੇ ਦੋਸ਼

49 minutes ago
Bangladesh : ਖਸਰੇ ਦੇ ਫੈਲਣ ਕਾਰਨ 16 ਲੋਕਾਂ ਦੀ ਮੌਤ ; ਮਰਨ ਵਾਲਿਆਂ ਦੀ ਗਿਣਤੀ 500 ਤੋਂ ਪਾਰ

Bangladesh : ਖਸਰੇ ਦੇ ਫੈਲਣ ਕਾਰਨ 16 ਲੋਕਾਂ ਦੀ ਮੌਤ ; ਮਰਨ ਵਾਲਿਆਂ ਦੀ ਗਿਣਤੀ 500 ਤੋਂ ਪਾਰ

1 hour ago
Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
Jalandhar : ਘਰ ‘ਚ ਬਣੇ ਮੰਦਰ ਵਿੱਚ ਲੱਗੀ ਭਿਆਨਕ ਅੱਗ ; ਸਿਲੰਡਰ ਫਟਣ ਕਾਰਨ 3 ਜ਼ਖਮੀ

Jalandhar : ਘਰ ‘ਚ ਬਣੇ ਮੰਦਰ ਵਿੱਚ ਲੱਗੀ ਭਿਆਨਕ ਅੱਗ ; ਸਿਲੰਡਰ ਫਟਣ ਕਾਰਨ 3 ਜ਼ਖਮੀ

2 hours ago
ਅਦਾਕਾਰ ਅਤੇ ਨਿਰਮਾਤਾ ਵਿਸ਼ਾਲ ਨੇ ਐਥਲੀਟ ਗੁਰਿੰਦਰਵੀਰ ਸਿੰਘ ਨੂੰ ਭਾਰਤ ਦਾ ਸਭ ਤੋਂ ਤੇਜ਼ ਦੌੜਾਕ ਬਣਨ ‘ਤੇ ਦਿੱਤੀ ਵਧਾਈ

ਅਦਾਕਾਰ ਅਤੇ ਨਿਰਮਾਤਾ ਵਿਸ਼ਾਲ ਨੇ ਐਥਲੀਟ ਗੁਰਿੰਦਰਵੀਰ ਸਿੰਘ ਨੂੰ ਭਾਰਤ ਦਾ ਸਭ ਤੋਂ ਤੇਜ਼ ਦੌੜਾਕ ਬਣਨ ‘ਤੇ ਦਿੱਤੀ ਵਧਾਈ

3 hours ago
ਉਸਾਰੀ ਅਧੀਨ ਇਮਾਰਤ ਡਿੱਗਣ ਨਾਲ 4 ਲੋਕਾਂ ਦੀ ਮੌਤ, 17 ਲਾਪਤਾ

ਉਸਾਰੀ ਅਧੀਨ ਇਮਾਰਤ ਡਿੱਗਣ ਨਾਲ 4 ਲੋਕਾਂ ਦੀ ਮੌਤ, 17 ਲਾਪਤਾ

3 hours ago
Breaking news : ਲੁਧਿਆਣਾ ਦੀ ਮੇਅਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਧਮਕੀ ਭਰੀ ਈ-ਮੇਲ

Breaking news : ਲੁਧਿਆਣਾ ਦੀ ਮੇਅਰ ਅਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੂੰ ਧਮਕੀ ਭਰੀ ਈ-ਮੇਲ

3 hours ago
ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੈਨੀ ਵੋਂਗ ਅੱਜ Quad ਮੀਟਿੰਗ ਲਈ ਪਹੁੰਚਣਗੇ ਨਵੀਂ ਦਿੱਲੀ

ਆਸਟ੍ਰੇਲੀਆਈ ਵਿਦੇਸ਼ ਮੰਤਰੀ ਪੈਨੀ ਵੋਂਗ ਅੱਜ Quad ਮੀਟਿੰਗ ਲਈ ਪਹੁੰਚਣਗੇ ਨਵੀਂ ਦਿੱਲੀ

5 hours ago
ਉੱਤਰ-ਪੱਛਮੀ ਭਾਰਤ ਵਿੱਚ ਅਗਲੇ 4-5 ਦਿਨਾਂ ਤੱਕ ਚੱਲੇਗੀ ਹੀਟਵੇਵ ; ਪਹਾੜੀ ਖੇਤਰਾਂ ਵਿੱਚ ਹਨੇਰੀ-ਤੂਫ਼ਾਨ ਦੀ ਸੰਭਾਵਨਾ

ਉੱਤਰ-ਪੱਛਮੀ ਭਾਰਤ ਵਿੱਚ ਅਗਲੇ 4-5 ਦਿਨਾਂ ਤੱਕ ਚੱਲੇਗੀ ਹੀਟਵੇਵ ; ਪਹਾੜੀ ਖੇਤਰਾਂ ਵਿੱਚ ਹਨੇਰੀ-ਤੂਫ਼ਾਨ ਦੀ ਸੰਭਾਵਨਾ

5 hours ago
ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਮਿਲੇ ਜਿਲੇਟਿਨ ਸਟਿਕਸ ਦੇ ਮਾਮਲੇ ਵਿੱਚ 6 ਪੁਲਿਸ ਮੁਲਾਜ਼ਮ ਮੁਅੱਤਲ

ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਮਿਲੇ ਜਿਲੇਟਿਨ ਸਟਿਕਸ ਦੇ ਮਾਮਲੇ ਵਿੱਚ 6 ਪੁਲਿਸ ਮੁਲਾਜ਼ਮ ਮੁਅੱਤਲ

5 hours ago
Morning News : ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ

Morning News : ਸਵੇਰੇ 8:00 ਵਜੇ ਦੀਆਂ ਪ੍ਰਮੁੱਖ ਸੁਰਖੀਆਂ

6 hours ago
Hindi News
English News
Monday, May 25, 2026
No Result
View All Result
41 °c
Chandigarh
37 ° Tue
38 ° Wed
38 ° Thu
34 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਮਜ਼ਦੂਰ ਸਾਡੇ ਵਿਕਾਸ ਦੀ ਨੀਂਹ, ਅਮਨ ਅਰੋੜਾ ਵੱਲੋਂ ਮਈ-ਦਿਵਸ ‘ਤੇ ਕਾਮਿਆਂ ਦੀ ਕਿਰਤ ਨੂੰ ਸਲਾਮ

ਬਹੁਮਤ ਦਿਖਾਉਣ ਲਈ ਨਹੀਂ, ਸਗੋਂ ਵਿਰੋਧੀਆਂ ਦੇ ਮੂੰਹ ਬੰਦ ਕਰਨ ਲਈ ਲਿਆਂਦਾ ਭਰੋਸੇ ਦਾ ਵੋਟ: ਅਮਨ ਅਰੋੜਾ

May 1, 2026
in ਖਬਰਾਂ, ਪੰਜਾਬ
ਮਜ਼ਦੂਰ ਸਾਡੇ ਵਿਕਾਸ ਦੀ ਨੀਂਹ, ਅਮਨ ਅਰੋੜਾ ਵੱਲੋਂ ਮਈ-ਦਿਵਸ ‘ਤੇ ਕਾਮਿਆਂ ਦੀ ਕਿਰਤ ਨੂੰ ਸਲਾਮ

ਮਜ਼ਦੂਰ ਸਾਡੇ ਵਿਕਾਸ ਦੀ ਨੀਂਹ, ਅਮਨ ਅਰੋੜਾ ਵੱਲੋਂ ਮਈ-ਦਿਵਸ ‘ਤੇ ਕਾਮਿਆਂ ਦੀ ਕਿਰਤ ਨੂੰ ਸਲਾਮ

•ਬਹੁਮਤ ਦਿਖਾਉਣ ਲਈ ਨਹੀਂ, ਸਗੋਂ ਵਿਰੋਧੀਆਂ ਦੇ ਮੂੰਹ ਬੰਦ ਕਰਨ ਲਈ ਲਿਆਂਦਾ ਭਰੋਸੇ ਦਾ ਵੋਟ: ਅਮਨ ਅਰੋੜਾ

•ਅਮਨ ਅਰੋੜਾ ਨੇ ਬਜ਼ੁਰਗ ਮਾਤਾ ਵੱਲੋਂ ਦਿੱਤੇ 100 ਰੁਪਏ ਦੇ ਨੋਟ ਨੂੰ ਚੇਤੇ ਕਰਦਿਆਂ ਇਸਨੂੰ ਕਰੋੜਾਂ ਰੁਪਏ ਤੋਂ ਵੱਧ ਕੀਮਤੀ ਦੱਸਿਆ

ਚੰਡੀਗੜ੍ਹ, 1 ਮਈ (ਵਿਸ਼ਵ ਵਾਰਤਾ):- ਭਾਰਤ ਦੇ ਵਿਕਾਸ ਦਾ ਸਿਹਰਾ ਕਾਮਿਆਂ ਸਿਰ ਬੰਨ੍ਹਦਿਆਂ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ (ਆਪ) ਦੇ ਸੂਬਾ ਪ੍ਰਧਾਨ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਅਸਲ ਲੋਕਤੰਤਰ ਅਮੀਰਾਂ ਦੀ ਦੌਲਤ ਨਾਲ ਨਹੀਂ, ਸਗੋਂ ਮਜ਼ਦੂਰ ਵਰਗ ਦੇ ਸਤਿਕਾਰ ਅਤੇ ਖੁਸ਼ਹਾਲੀ ਨਾਲ ਮਾਪਿਆ ਜਾਂਦਾ ਹੈ। ਉਨ੍ਹਾਂ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਮਜ਼ਦੂਰਾਂ ਦੇ ਮਾਣ-ਸਨਮਾਨ ਪ੍ਰਤੀ ਵਚਨਬੱਧਤਾ ਦੁਹਰਾਈ।

ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਵਿਸ਼ੇਸ਼ ਵਿਧਾਨ ਸਭਾ ਸੈਸ਼ਨ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਸਾਨੂੰ ਇਸ ਪਵਿੱਤਰ ਦਿਨ ‘ਤੇ ਡਾ. ਬੀ.ਆਰ. ਅੰਬੇਡਕਰ ਨੂੰ ਸਿਜਦਾ ਕਰਨਾ ਚਾਹੀਦਾ ਹੈ ਕਿਉਂਕਿ ਇਹ ਦਿਨ ਉਨ੍ਹਾਂ ਮਿਹਨਤੀ ਮਜ਼ਦੂਰਾਂ ਦੀ ਕਿਰਤ-ਮਜ਼ਦੂਰੀ ਨੂੰ ਸਲਾਮ ਕਰਦਾ ਹੈ, ਜਿਨ੍ਹਾਂ ਨੂੰ ਬਾਬਾ ਸਾਹਿਬ ਨੇ ਸਸ਼ਕਤ ਬਣਾ ਕੇ ਉਨ੍ਹਾਂ ਦੇ ਮਾਣ-ਸਨਮਾਨ ਅਤੇ ਕਾਨੂੰਨੀ ਸੁਰੱਖਿਆ ਨੂੰ ਯਕੀਨੀ ਬਣਾਇਆ। ਉਨ੍ਹਾਂ ਅੱਗੇ ਕਿਹਾ ਕਿ ਦੇਸ਼ ਦੀ ਹਰ ਸੜਕ, ਫੈਕਟਰੀ, ਖੇਤ ਅਤੇ ਸ਼ਹਿਰ ਆਪਣੇ ਕਾਮਿਆਂ ਦੇ ਮੋਢਿਆਂ ‘ਤੇ ਖੜ੍ਹਾ ਹੈ। ਬੁਨਿਆਦੀ ਢਾਂਚੇ ਦੇ ਨਿਰਮਾਣ ਤੋਂ ਲੈ ਕੇ ਦੇਸ਼ ਨੂੰ ਭੋਜਨ ਦੇਣ ਤੱਕ, ਉਦਯੋਗ ਚਲਾਉਣ ਤੋਂ ਲੈ ਕੇ ਜ਼ਰੂਰੀ ਸੇਵਾਵਾਂ ਨੂੰ ਕਾਇਮ ਰੱਖਣ ਤੱਕ, ਮਜ਼ਦੂਰ ਸਮਾਜਿਕ ਤਰੱਕੀ ਅਤੇ ਆਰਥਿਕ ਵਿਕਾਸ ਦੀ ਨੀਂਹ ਹਨ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਉਹ ਆਪਣੇ ਸੁਨਾਮ ਸਥਿਤ ਦਫ਼ਤਰ ਵਿਖੇ “ਸੇਵਾ ਕੇਂਦਰ” ਚਲਾ ਰਹੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਜ਼ਦੂਰ ਅਤੇ ਆਮ ਨਾਗਰਿਕ ਥਾਂ-ਥਾਂ ਭੱਜ-ਦੌੜ ਕੀਤੇ ਬਿਨਾਂ ਆਪਣੇ ਕੰਮ ਕੰਮ ਆਸਾਨੀ ਨਾਲ ਕਰਵਾ ਸਕਣ।

ਉਨ੍ਹਾਂ ਨੇ 2022 ਦੀ ਚੋਣ ਮੁਹਿੰਮ ਦਾ ਆਪਣਾ ਇੱਕ ਭਾਵੁਕ ਕਿੱਸਾ ਸਾਂਝਾ ਕੀਤਾ। ਸੁਨਾਮ ਹਲਕੇ ਦੇ ਸ਼ਾਹਪੁਰ ਕਲਾਂ ਪਿੰਡ ਦੀ ਫੇਰੀ ਨੂੰ ਯਾਦ ਚੇਤੇ ਕਰਦਿਆਂ ਸ੍ਰੀ ਅਰੋੜਾ ਨੇ ਦੱਸਿਆ ਕਿ ਉਨ੍ਹਾਂ ਨੂੰ ਤੇਜ਼ ਧੁੱਪ ਵਿੱਚ ਮਗਨਰੇਗਾ ਅਧੀਨ ਕੰਮ ਕਰਨ ਵਾਲੀਆਂ ਬਜ਼ੁਰਗ ਔਰਤਾਂ (ਮਾਈਆਂ) ਨੇ ਰੋਕਿਆ ਸੀ।

ਉਨ੍ਹਾਂ ਨੇ ਸਦਨ ਨੂੰ ਦੱਸਿਆ ਕਿ ਉਨ੍ਹਾਂ ਵਿੱਚੋਂ ਇੱਕ ਬਜ਼ੁਰਗ ਮਾਤਾ ਨੇ ਮੈਨੂੰ ਜੱਫੀ ਪਾਈ ਅਤੇ 100 ਰੁਪਏ ਦਾ ਘਸਿਆ ਨੋਟ ਕੱਢ ਕੇ ਮੈਨੂੰ ਦਿੰਦੇ ਹੋਏ ਕਿਹਾ ਕਿ ਅਮਨ, ਮੈਨੂੰ ਆਖਰਕਾਰ ਮੇਰੀ ਪਹਿਲੀ ਪੈਨਸ਼ਨ ਮਿਲ ਗਈ। ਇਹ 100 ਰੁਪਏ ਤੇਰੇ ਲਈ, ਮੇਰਾ ਆਸ਼ੀਰਵਾਦ ਹਨ। ਮਾਤਾ ਨੇ ਅੱਗੇ ਕਿਹਾ ਕਿ ਮੈਨੂੰ ਅਕਾਲੀ ਅਤੇ ਕਾਂਗਰਸ ਦੇ ਰਾਜ ਦੌਰਾਨ ਕਦੇ ਪੈਨਸ਼ਨ ਨਹੀਂ ਮਿਲੀ ਸੀ, ਪਰ ਤੁਹਾਡੇ ਯਤਨਾਂ ਕਰਕੇ ਇਹ ਸੰਭਵ ਹੋ ਸਕਿਆ।

ਰਾਜਨੀਤੀ ਅਤੇ ਕਾਰੋਬਾਰ ਵਿੱਚ ਪੈਸਾ ਆਉਂਦਾ-ਜਾਂਦਾ ਰਹਿੰਦਾ ਹੈ। ਪਰ ਉਸ ਮਾਂ ਦੇ ਖੂਨ-ਪਸੀਨੇ ਨਾਲ ਕਮਾਏ ਇਹ 100 ਰੁਪਏ ਮੇਰੇ ਲਈ ਕਰੋੜਾਂ ਰੁਪਏ ਤੋਂ ਵੱਧ ਮਾਇਨੇ ਰੱਖਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਲੋਕ ਦੇ ਕਹਿਣ ਅਨੁਸਾਰ ਮੈਂ ਸੁਨਾਮ ਸੀਟ 75,000 ਤੋਂ ਵੱਧ ਵੋਟਾਂ ਨਾਲ ਜਿੱਤੀ। ਪਰ ਮੈਂ ਕਹਾਂਗਾ ਕਿ ਅਜਿਹਾ ਨਹੀਂ ਹੈ, ਬਲਕਿ ਇਹ ਉਸ ਉਸ ਮਾਂ ਦਾ ਆਸ਼ੀਰਵਾਦ ਸੀ ਜਿਸ ਨਾਲ ਮੈਂ ਜਿੱਤਿਆ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੁਆਰਾ ਪੇਸ਼ ਕੀਤੇ ਗਏ ਭਰੋਸੇ ਦੇ ਵੋਟ ਦੀ ਲੋੜ ਨੂੰ ਜਾਇਜ਼ ਠਹਿਰਾਉਂਦਿਆਂ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਜੇ ਵਿਧਾਇਕਾਂ ਦੀ ਗਿਣਤੀ ਦੀ ਗੱਲ ਕਰੀਏ ਤਾਂ ਇਸ ਪੱਖ ਤੋਂ ਸਾਨੂੰ ਇਹ ਮਤਾ ਲਿਆਉਣ ਦੀ ਕੋਈ ਜ਼ਰੂਰਤ ਨਹੀਂ ਸੀ, ਕਿਉਂਕਿ ਸਾਡੇ ਵਿਧਾਇਕ ਸਦਨ ਵਿੱਚ ਇੱਕ ਪਰਿਵਾਰ ਵਾਂਗ ਇੱਕਜੁੱਟ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਦਰਅਸਲ ਅਸੀਂ ਇਹ ਪ੍ਰਸਤਾਵ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਆਗੂਆਂ ਨੂੰ ਚੁੱਪ ਕਰਾਉਣ ਲਈ ਲਿਆਂਦਾ ਹੈ, ਜੋ ਬੇਲੋੜੀ ਨੌਟੰਕੀ ਕਰ ਰਹੇ ਸਨ।

“ਮੌਕ ਸੈਸ਼ਨ” ਚਲਾਉਣ ਲਈ ਵਿਰੋਧੀ ਧਿਰ ‘ਤੇ ਤਿੱਖਾ ਹਮਲਾ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇੱਕ ਸੈਸ਼ਨ ਚਲਾਉਣ ਲਈ, ਤੁਹਾਨੂੰ ਇੱਕ ਸਪੀਕਰ, ਇੱਕ ਸਰਕਾਰ ਅਤੇ ਇੱਕ ਵਿਰੋਧੀ ਧਿਰ ਦੀ ਲੋੜ ਹੁੰਦੀ ਹੈ। ਤੁਹਾਡੇ ਕੋਲ ਸਿਰਫ਼ ਦੋ ਵਿਧਾਇਕ ਹਨ। ਤੁਸੀਂ ਇਸਨੂੰ ਕਿਵੇਂ ਚਲਾਓਗੇ? ਇਹ ਸਿਰਫ਼ ਲੋਕਾਂ ਨੂੰ ਗੁੰਮਰਾਹ ਕਰਨ ਲਈ ਦਿਖਾਵੇ ਹਨ। ਉਨ੍ਹਾਂ ਮੁੜ ਦੁਹਰਾਇਆ ਕਿ ‘ਆਪ’ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪੂਰੀ ਤਰ੍ਹਾਂ ਇੱਕਜੁੱਟ ਹੈ।

Tags: Breaking news in PunjabiLatest Punjab newsPUNJABpunjab newstop headlines in PunjabiWISHAVWARTA.IN
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Gold Silver Price : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵਾਧਾ

Gold Silver Price : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵਾਧਾ

by Navjot
May 25, 2026
0

Gold Silver Price : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵਾਧਾ   ਚੰਡੀਗੜ੍ਹ, 25 ਮਈ (ਵਿਸ਼ਵ ਵਾਰਤਾ) ਅੱਜ 25 ਮਈ...

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਨੋਟਿਸ ਜਾਰੀ ; ਸ਼ਾਮ 5 ਵਜੇ ਤੋਂ ਬਾਅਦ ਪ੍ਰਚਾਰ ਕਰਨ ਦੇ ਦੋਸ਼

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਨੋਟਿਸ ਜਾਰੀ ; ਸ਼ਾਮ 5 ਵਜੇ ਤੋਂ ਬਾਅਦ ਪ੍ਰਚਾਰ ਕਰਨ ਦੇ ਦੋਸ਼

by Navjot
May 25, 2026
0

ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਨੋਟਿਸ ਜਾਰੀ ; ਸ਼ਾਮ 5 ਵਜੇ ਤੋਂ ਬਾਅਦ ਪ੍ਰਚਾਰ ਕਰਨ ਦੇ ਦੋਸ਼ ਚੰਡੀਗੜ੍ਹ, 25...

Bangladesh : ਖਸਰੇ ਦੇ ਫੈਲਣ ਕਾਰਨ 16 ਲੋਕਾਂ ਦੀ ਮੌਤ ; ਮਰਨ ਵਾਲਿਆਂ ਦੀ ਗਿਣਤੀ 500 ਤੋਂ ਪਾਰ

Bangladesh : ਖਸਰੇ ਦੇ ਫੈਲਣ ਕਾਰਨ 16 ਲੋਕਾਂ ਦੀ ਮੌਤ ; ਮਰਨ ਵਾਲਿਆਂ ਦੀ ਗਿਣਤੀ 500 ਤੋਂ ਪਾਰ

by Navjot
May 25, 2026
0

Bangladesh : ਖਸਰੇ ਦੇ ਫੈਲਣ ਕਾਰਨ 16 ਲੋਕਾਂ ਦੀ ਮੌਤ ; ਮਰਨ ਵਾਲਿਆਂ ਦੀ ਗਿਣਤੀ 500 ਤੋਂ ਪਾਰ   ਢਾਕਾ,...

Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

by Navjot
May 25, 2026
0

Big Breaking : ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ   ਚੰਡੀਗੜ੍ਹ, 25 ਮਈ (ਵਿਸ਼ਵ ਵਾਰਤਾ) ਦੁਪਹਿਰ 12 ਵਜੇ ਦੀਆਂ ਪ੍ਰਮੁੱਖ ਖਬਰਾਂ (BIG...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Gold Silver Price : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵਾਧਾ

Gold Silver Price : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵਾਧਾ

by Navjot
May 25, 2026
0

Gold Silver Price : ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ‘ਚ ਵਾਧਾ   ਚੰਡੀਗੜ੍ਹ, 25 ਮਈ (ਵਿਸ਼ਵ ਵਾਰਤਾ) ਅੱਜ 25 ਮਈ...

Most Popular

Punjab-ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਗਰੇਵਾਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ

Punjab-ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਗਰੇਵਾਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ

by Jaspreet Kaur
4 weeks ago
0

Punjab-ਹਰਿਆਣਾ ਹਾਈਕੋਰਟ ਦੇ ਸਾਬਕਾ ਜੱਜ ਜਸਟਿਸ ਗਰੇਵਾਲ ਨੂੰ ਮਿਲੀ ਵੱਡੀ ਜ਼ਿੰਮੇਵਾਰੀ - NCLT ਦੇ ) ਚੇਅਰਮੈਨ ਵਜੋਂ ਹੋਈ ਨਿਯੁਕਤੀ ਚੰਡੀਗੜ੍ਹ,30...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 