• Latest
  • Trending
ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ ਪੰਜਾਬ ਦੇ ਪਿੰਡ, 470 ਕਰੋੜ ਰੁਪਏ ਨਾਲ ਲੱਗਣਗੀਆਂ 3 ਲੱਖ ਲਾਈਟਾਂ: ਅਮਨ ਅਰੋੜਾ

ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ ਪੰਜਾਬ ਦੇ ਪਿੰਡ, 470 ਕਰੋੜ ਰੁਪਏ ਨਾਲ ਲੱਗਣਗੀਆਂ 3 ਲੱਖ ਲਾਈਟਾਂ: ਅਮਨ ਅਰੋੜਾ

3 months ago
ਭਾਰਤ ਅਤੇ UAE ਨੇ ‘ਵਿਆਪਕ ਰਣਨੀਤਕ ਭਾਈਵਾਲੀ’ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ‘ਤੇ ਕੀਤੀ ਚਰਚਾ

ਭਾਰਤ ਅਤੇ UAE ਨੇ ‘ਵਿਆਪਕ ਰਣਨੀਤਕ ਭਾਈਵਾਲੀ’ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ‘ਤੇ ਕੀਤੀ ਚਰਚਾ

15 minutes ago
ਪਾਕਿਸਤਾਨ ਵਿੱਚ ਖੈਬਰ ਪਖਤੂਨਖਵਾ ਤੋਂ ਪੋਲੀਓ ਦਾ ਅੱਠਵਾਂ ਮਾਮਲਾ ਆਇਆ ਸਾਹਮਣੇ 

ਪਾਕਿਸਤਾਨ ਵਿੱਚ ਖੈਬਰ ਪਖਤੂਨਖਵਾ ਤੋਂ ਪੋਲੀਓ ਦਾ ਅੱਠਵਾਂ ਮਾਮਲਾ ਆਇਆ ਸਾਹਮਣੇ 

21 minutes ago
ਨੇਪਾਲ ਦੇ ਡੋਲਪਾ ਵਿੱਚ ਭਾਰੀ ਬਰਫ਼ਬਾਰੀ ਦੌਰਾਨ ਫਸੇ 6 ਭਾਰਤੀ ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ ਗਿਆ

ਨੇਪਾਲ ਦੇ ਡੋਲਪਾ ਵਿੱਚ ਭਾਰੀ ਬਰਫ਼ਬਾਰੀ ਦੌਰਾਨ ਫਸੇ 6 ਭਾਰਤੀ ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ ਗਿਆ

23 minutes ago
ਅਫਗਾਨਿਸਤਾਨ ; ਸੜਕ ਹਾਦਸੇ ਦੌਰਾਨ 2 ਦੀ ਮੌਤ, ਤਿੰਨ ਜ਼ਖਮੀ

ਅਫਗਾਨਿਸਤਾਨ ; ਸੜਕ ਹਾਦਸੇ ਦੌਰਾਨ 2 ਦੀ ਮੌਤ, ਤਿੰਨ ਜ਼ਖਮੀ

27 minutes ago
Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

Big Breaking: ਦੁਪਹਿਰ ਵੇਲੇ ਦੀਆਂ ਵੱਡੀਆਂ ਖ਼ਬਰਾਂ

2 hours ago
ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਦਲ-ਬਦਲੀ ਦਾ ਦੌਰ ਸ਼ੁਰੂ ; ਚੇਤਨ ਸਿੰਘ ਜੌੜਾਮਾਜਰਾ, ਪਠਾਣਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਭਾਜਪਾ ‘ਚ ਸ਼ਾਮਲ

ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਦਲ-ਬਦਲੀ ਦਾ ਦੌਰ ਸ਼ੁਰੂ ; ਚੇਤਨ ਸਿੰਘ ਜੌੜਾਮਾਜਰਾ, ਪਠਾਣਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਭਾਜਪਾ ‘ਚ ਸ਼ਾਮਲ

2 hours ago
ਵੈਨ ਅਤੇ ਟਰੱਕ ਦੀ ਭਿਆਨਕ ਟੱਕਰ ; 6 ਲੋਕਾਂ ਦੀ ਮੌਤ, 2 ਹੋਰ ਗੰਭੀਰ ਜ਼ਖ਼ਮੀ

ਵੈਨ ਅਤੇ ਟਰੱਕ ਦੀ ਭਿਆਨਕ ਟੱਕਰ ; 6 ਲੋਕਾਂ ਦੀ ਮੌਤ, 2 ਹੋਰ ਗੰਭੀਰ ਜ਼ਖ਼ਮੀ

2 hours ago
ਭਾਰਤ ਅਤੇ ਮਿਆਂਮਾਰ ਨੇ ਫੌਜੀ ਸਹਿਯੋਗ ਵਧਾਉਣ ‘ਤੇ ਕੀਤੀ ਚਰਚਾ

ਭਾਰਤ ਅਤੇ ਮਿਆਂਮਾਰ ਨੇ ਫੌਜੀ ਸਹਿਯੋਗ ਵਧਾਉਣ ‘ਤੇ ਕੀਤੀ ਚਰਚਾ

2 hours ago
ਅਸਾਮ ਅਤੇ ਮਿਜ਼ੋਰਮ ਵਿੱਚ 46.25 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ; ਪੰਜ ਗ੍ਰਿਫ਼ਤਾਰ

ਅਸਾਮ ਅਤੇ ਮਿਜ਼ੋਰਮ ਵਿੱਚ 46.25 ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਜ਼ਬਤ; ਪੰਜ ਗ੍ਰਿਫ਼ਤਾਰ

3 hours ago
ਚੇਤਨ ਸਿੰਘ ਜੌੜਾਮਾਜਰਾ, ਹਰਮੀਤ ਸਿੰਘ ਪਠਾਣਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਭਾਜਪਾ ‘ਚ ਹੋਣਗੇ ਸ਼ਾਮਲ

ਚੇਤਨ ਸਿੰਘ ਜੌੜਾਮਾਜਰਾ, ਹਰਮੀਤ ਸਿੰਘ ਪਠਾਣਮਾਜਰਾ ਤੇ ਕੁੰਵਰ ਵਿਜੇ ਪ੍ਰਤਾਪ ਭਾਜਪਾ ‘ਚ ਹੋਣਗੇ ਸ਼ਾਮਲ

3 hours ago
ਅਹਿਮਦਾਬਾਦ : ਹਵਾਈ ਅੱਡੇ ‘ਤੇ 13 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ, ਦੋ ਗ੍ਰਿਫ਼ਤਾਰ

ਅਹਿਮਦਾਬਾਦ : ਹਵਾਈ ਅੱਡੇ ‘ਤੇ 13 ਕਰੋੜ ਰੁਪਏ ਦੀ ਕੀਮਤ ਦੇ ਨਸ਼ੀਲੇ ਪਦਾਰਥ ਜ਼ਬਤ, ਦੋ ਗ੍ਰਿਫ਼ਤਾਰ

3 hours ago
ਚੱਕਰਵਾਤ ‘Murasu’ ਹੋਰ ਤੇਜ਼ ਹੋਇਆ ; ਅੱਜ ਰਾਤ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ

ਚੱਕਰਵਾਤ ‘Murasu’ ਹੋਰ ਤੇਜ਼ ਹੋਇਆ ; ਅੱਜ ਰਾਤ ਆਂਧਰਾ ਪ੍ਰਦੇਸ਼ ਦੇ ਤੱਟ ਨਾਲ ਟਕਰਾਉਣ ਦੀ ਸੰਭਾਵਨਾ

4 hours ago
Hindi News
English News
Monday, November 2, 2026
No Result
View All Result
29 °c
Chandigarh
23 ° Tue
23 ° Wed
24 ° Thu
25 ° Fri
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ ਪੰਜਾਬ ਦੇ ਪਿੰਡ, 470 ਕਰੋੜ ਰੁਪਏ ਨਾਲ ਲੱਗਣਗੀਆਂ 3 ਲੱਖ ਲਾਈਟਾਂ: ਅਮਨ ਅਰੋੜਾ

ਪੰਚਾਇਤਾਂ 'ਤੇ ਬੋਝ ਨੂੰ ਘੱਟ ਕਰਨ ਲਈ ਫੰਡਿੰਗ ਅਨੁਪਾਤ ਵਿੱਚ ਸੋਧ ਕਰਕੇ ਇਹ ਅਨੁਪਾਤ 70:30 (ਸਰਕਾਰ:ਪੰਚਾਇਤ) ਕੀਤਾ: ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ

August 12, 2026
in ਖਬਰਾਂ, ਪੰਜਾਬ
ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ ਪੰਜਾਬ ਦੇ ਪਿੰਡ, 470 ਕਰੋੜ ਰੁਪਏ ਨਾਲ ਲੱਗਣਗੀਆਂ 3 ਲੱਖ ਲਾਈਟਾਂ: ਅਮਨ ਅਰੋੜਾ

ਸੋਲਰ ਲਾਈਟਾਂ ਨਾਲ ਰੁਸ਼ਨਾਉਣਗੇ ਪੰਜਾਬ ਦੇ ਪਿੰਡ, 470 ਕਰੋੜ ਰੁਪਏ ਨਾਲ ਲੱਗਣਗੀਆਂ 3 ਲੱਖ ਲਾਈਟਾਂ: ਅਮਨ ਅਰੋੜਾ

•ਪੰਚਾਇਤਾਂ ‘ਤੇ ਬੋਝ ਨੂੰ ਘੱਟ ਕਰਨ ਲਈ ਫੰਡਿੰਗ ਅਨੁਪਾਤ ਵਿੱਚ ਸੋਧ ਕਰਕੇ ਇਹ ਅਨੁਪਾਤ 70:30 (ਸਰਕਾਰ:ਪੰਚਾਇਤ) ਕੀਤਾ: ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ

•ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ ਹਰ ਸਟਰੀਟ ਲਾਈਟ ਨੂੰ ਆਈਵੀਆਰਐਸ ਸ਼ਿਕਾਇਤ ਨਿਵਾਰਨ ਅਤੇ ਰਿਮੋਟ ਮੋਨੀਟਰਿੰਗ ਨਾਲ ਕੀਤਾ ਜਾਵੇਗਾ ਜੀਓ-ਟੈਗ

•ਆਟੋਮੇਟਿਡ ਏਐਮਸੀ ਅਲਰਟ ਰਾਹੀਂ ਸੂਰਜੀ ਸਟ੍ਰੀਟ ਲਾਈਟਾਂ ਦੀ ਮੁਰੰਮਤ ਨੂੰ 72 ਘੰਟਿਆਂ ਦੇ ਅੰਦਰ ਯਕੀਨੀ ਬਣਾਇਆ ਜਾਵੇਗਾ: ਅਮਨ ਅਰੋੜਾ

ਚੰਡੀਗੜ੍ਹ, 12 ਅਗਸਤ (ਵਿਸ਼ਵ ਵਾਰਤਾ):- ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਐਲਾਨ ਕੀਤਾ ਕਿ ਪੰਜਾਬ ਸਰਕਾਰ ਵੱਲੋਂ 470 ਕਰੋੜ ਰੁਪਏ ਦੀ ਲਾਗਤ ਨਾਲ 3 ਲੱਖ ਨਵੀਆਂ ਐਲਈਡੀ-ਅਧਾਰਿਤ ਸੋਲਰ ਸਟਰੀਟ ਲਾਈਟਾਂ ਲਾ ਕੇ ਸੂਬੇ ਭਰ ਦੇ ਹਰ ਪਿੰਡ ਨੂੰ ਰੁਸ਼ਨਾਇਆ ਜਾਵੇਗਾ। ਸੂਬੇ ਦੇ ਸਾਰੇ 23 ਜ਼ਿਲ੍ਹਿਆਂ ਵਿੱਚ ਪੇਂਡੂ ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਲਈ, ਸੂਬਾ ਸਰਕਾਰ ਵੱਲੋਂ ਪੇਂਡੂ ਖੇਤਰਾਂ ਵਿੱਚ ਸੁਰੱਖਿਆ, ਬੁਨਿਆਦੀ ਢਾਂਚੇ ਨੂੰ ਬਿਹਤਰ ਬਣਾਉਣ ਅਤੇ ਟਿਕਾਊ ਵਿਕਾਸ ਲਈ ਗ੍ਰਾਮ ਪੰਚਾਇਤਾਂ ਨੂੰ ਸਾਫ਼-ਸੁਥਰੀ ਊਰਜਾ ਨਾਲ ਲੈਸ ਕੀਤਾ ਜਾ ਰਿਹਾ ਹੈ।

ਪੰਜਾਬ ਭਵਨ ਵਿਖੇ ਚੁਣੀਆਂ ਗਈਆਂ ਸੱਤ ਏਜੰਸੀਆਂ ਨੂੰ ਵਰਕ ਆਰਡਰ ਸੌਂਪਣ ਤੋਂ ਬਾਅਦ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਇਸ ਪ੍ਰੋਜੈਕਟ ਦੀ ਲਾਗਤ ਦਾ 70 ਫੀਸਦ ਖਰਚ ਕੀਤਾ ਜਾਵੇਗਾ, ਜਦੋਂ ਕਿ ਬਾਕੀ 30 ਫੀਸਦ ਗ੍ਰਾਮ ਪੰਚਾਇਤਾਂ ਸਹਿਣ ਕਰਨਗੀਆਂ। ਪਹਿਲਾਂ ਦੇ 30:70 ਅਨੁਪਾਤ ਵਿੱਚ ਵੱਡਾ ਬਦਲਾਅ ਕੀਤਾ ਗਿਆ ਹੈ ਜਿਸ ਨਾਲ ਗ੍ਰਾਮ ਸੰਸਥਾਵਾਂ ਨੂੰ ਵਿੱਤੀ ਬੋਝ ਤੋਂ ਰਾਹਤ ਮਿਲੇਗੀ । ਇਹ ਫੈਸਲਾ ਪੰਚਾਇਤ ਪੱਧਰ ‘ਤੇ ਸੀਮਤ ਵਿੱਤੀ ਸਰੋਤਾਂ ਨੂੰ ਧਿਆਨ ਵਿੱਚ ਰੱਖਦਿਆਂ ਅਤੇ ਸਾਰੀਆਂ ਪੰਚਾਇਤਾਂ ਨੂੰ ਪ੍ਰੋਗਰਾਮ ਵਿੱਚ ਹਿੱਸਾ ਲੈਣ ਦੇ ਬਰਾਬਰ ਮੌਕੇ ਯਕੀਨੀ ਬਣਾਉਣ ਲਈ ਲਿਆ ਗਿਆ ਹੈ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਪਹਿਲਕਦਮੀ ਮੁੱਖ ਮੰਤਰੀ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੁਰੱਖਿਆ ਵਧਾਉਣ, ਪੇਂਡੂ ਬੁਨਿਆਦੀ ਢਾਂਚੇ ਵਿੱਚ ਸੁਧਾਰ ਕਰਨ ਅਤੇ ਗ੍ਰਾਮ ਪੰਚਾਇਤਾਂ ਵਿੱਚ ਸਵੱਛ ਊਰਜਾ ਨੂੰ ਉਤਸ਼ਾਹਿਤ ਕਰਨ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੀ ਹੈ। ਪੰਜਾਬ ਦੀ 62.51 ਫੀਸਦ ਆਬਾਦੀ ਭਾਵ ਲਗਭਗ 173.20 ਲੱਖ ਲੋਕ ਪੇਂਡੂ ਖੇਤਰਾਂ ਵਿੱਚ ਰਹਿੰਦੇ ਹਨ। ਹਨੇਰੀਆਂ ਗਲੀਆਂ ਦੁਰਘਟਨਾਵਾਂ ਅਤੇ ਅਪਰਾਧ ਦੇ ਜ਼ੋਖਮ ਨੂੰ ਵਧਾਉਂਦੀਆਂ ਹਨ ਜਦੋਂ ਕਿ ਸੂਰਜ ਡੁੱਬਣ ਤੋਂ ਬਾਅਦ ਆਰਥਿਕ ਅਤੇ ਸਮਾਜਿਕ ਗਤੀਵਿਧੀਆਂ ਸੀਮਤ ਹੋ ਜਾਂਦੀਆਂ ਹਨ, ਜਿਸਦਾ ਜ਼ਿਆਦਾ ਨੁਕਸਾਨ ਔਰਤਾਂ, ਬੱਚਿਆਂ ਅਤੇ ਬਜ਼ੁਰਗਾਂ ਨੂੰ ਹੁੰਦਾ ਹੈ। ਇਹ ਪ੍ਰੋਜੈਕਟ ਵੱਡੇ ਆਰਥਿਕ ਕੇਂਦਰਾਂ ਦੇ ਨੇੜੇ ਵਸਦੇ ਪਿੰਡਾਂ ਵਿੱਚ ਕੰਮ ਦੇ ਘੰਟੇ ਵਧਾਉਣ ਵਿੱਚ ਵੀ ਮਦਦ ਕਰੇਗਾ, ਜਿਸ ਨਾਲ ਸੂਬੇ ਦੀ ਪੇਂਡੂ ਆਰਥਿਕਤਾ ਨੂੰ ਹੁਲਾਰਾ ਮਿਲੇਗਾ।

ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਇਸ ਪਹਿਲਕਦਮੀ ਦੇ ਲਾਗੂਕਰਨ ਲਈ ਨੋਡਲ ਏਜੰਸੀ ਵਜੋਂ ਕੰਮ ਕਰੇਗੀ। ਇਹ ਨਵੀਆਂ ਸੋਲਰ ਸਟਰੀਟ ਲਾਈਟਾਂ ਲਾਉਣ ਦੇ ਨਾਲ-ਨਾਲ ਮੌਜੂਦਾ ਲਾਈਟਾਂ ਦੀ ਵਿਆਪਕ ਮੁਰੰਮਤ ਅਤੇ ਨਵੀਨੀਕਰਨ ਦੀ ਨਿਗਰਾਨੀ ਕਰੇਗੀ। ਉਨ੍ਹਾਂ ਅੱਗੇ ਕਿਹਾ ਕਿ ਪੰਚਾਇਤਾਂ ਤੋਂ ਫੀਡਬੈਕ ਦੇ ਆਧਾਰ ‘ਤੇ, ਲੰਬੇ ਸਮੇਂ ਦੀ ਕਾਰਜਸ਼ੀਲਤਾ ਨੂੰ ਯਕੀਨੀ ਬਣਾਉਣ ਲਈ ਰੱਖ-ਰਖਾਅ ਸਹਾਇਤਾ ਦੀ ਮਿਆਦ ਨੂੰ ਪੰਜ ਸਾਲਾਂ ਤੋਂ ਵਧਾ ਕੇ ਸੱਤ ਸਾਲ ਕਰ ਦਿੱਤਾ ਗਿਆ ਹੈ।

ਪ੍ਰਬੰਧਕੀ ਰੂਪਰੇਖਾ ਬਾਰੇ ਜਾਣਕਾਰੀ ਦਿੰਦਿਇਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪ੍ਰੋਗਰਾਮ ਵਿੱਚ ਪਾਰਦਰਸ਼ਤਾ ਅਤੇ ਜਵਾਬਦੇਹੀ ਨੂੰ ਯਕੀਨੀ ਬਣਾਉਣ ਲਈ ਕਈ ਕਦਮ ਚੁੱਕੇ ਗਏ ਹਨ ਜਿਸ ਵਿੱਚ ਹਰੇਕ ਸਟਰੀਟ ਲਾਈਟ ਦੀ ਜੀਓ-ਟੈਗਿੰਗ ਅਤੇ ਵਿਲੱਖਣ ਪਛਾਣ, ਕਿਊਆਰ ਕੋਡ ਅਤੇ ਆਈਵੀਆਰਐਸ-ਅਧਾਰਤ ਸ਼ਿਕਾਇਤ ਨਿਵਾਰਣ ਅਤੇ ਕਾਰਜਸ਼ੀਲਤਾ ਨੂੰ ਟਰੈਕ ਕਰਨ ਲਈ ਰਿਮੋਟ ਨਿਗਰਾਨ ਪ੍ਰਣਾਲੀਆਂ ਸ਼ਾਮਲ ਹਨ। ਕਿਸੇ ਵੀ ਖਰਾਬੀ ਦੇ 72 ਘੰਟਿਆਂ ਦੇ ਅੰਦਰ ਮੁਰੰਮਤ ਨੂੰ ਯਕੀਨੀ ਬਣਾਉਣ ਲਈ ਇਹ ਸਿਸਟਮ ਸਵੈਚਾਲਿਤ ਐਨੂਅਲ ਮੈਂਟੇਨੈਂਸ ਕੰਟਰੈਕਟ (ਏਐਮਸੀ) ਅਲਰਟ ਵੀ ਜਾਰੀ ਕਰੇਗਾ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਲਾਈਟਾਂ ਲਾਉਣ ਲਈ ਜਨਤਕ ਥਾਵਾਂ ਜਿਵੇਂ ਪਿੰਡ ਦੀ ਫਿਰਨੀ, ਸਕੂਲ, ਆਂਗਣਵਾੜੀ ਕੇਂਦਰ, ਸਰਕਾਰੀ ਸਿਹਤ ਸਹੂਲਤਾਂ, ਧਾਰਮਿਕ ਸੰਸਥਾਵਾਂ ਅਤੇ ਸੰਘਣੀ ਆਬਾਦੀ ਵਾਲੇ ਖੇਤਰਾਂ ਨੂੰ ਤਰਜੀਹ ਦਿੱਤੀ ਜਾਵੇਗੀ। ਇਹ ਪਹੁੰਚ ਪੰਜਾਬ ਸਰਕਾਰ ਦੀ ਸਮੁੱਚੇ ਪੇਂਡੂ ਵਿਕਾਸ ਪ੍ਰਤੀ ਵਚਨਬੱਧਤਾ ਨੂੰ ਉਜਾਗਰ ਕਰਨ ਦੇ ਨਾਲ ਨਾਲ ਇਹ ਵੀ ਯਕੀਨੀ ਬਣਾਏਗੀ ਕਿ ਸਮਾਜ ਦੇ ਸਭ ਤੋਂ ਕਮਜ਼ੋਰ ਵਰਗਾਂ ਦੇ ਘਰਾਂ ਨੂੰ ਵੀ ਰੁਸ਼ਨਾਇਆ ਜਾ ਸਕੇ।

ਸ੍ਰੀ ਅਰੋੜਾ ਨੇ ਕਿਹਾ ਕਿ ਇਹ ਪ੍ਰੋਗਰਾਮ ਆਪਟ-ਇਨ ਦੇ ਆਧਾਰ ‘ਤੇ ਲਾਗੂ ਕੀਤਾ ਜਾਵੇਗਾ, ਜਿਸ ਤਹਿਤ ਗ੍ਰਾਮ ਪੰਚਾਇਤਾਂ ਆਪਣੀਆਂ ਸਥਾਨਕ ਜ਼ਰੂਰਤਾਂ ਅਨੁਸਾਰ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਣੀਆਂ। ਪੰਚਾਇਤਾਂ ਲਾਗਤਾਂ ਦਾ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਕਰਨ ਲਈ ਲਾਈਟਾਂ ਦੀ ਗਿਣਤੀ ਵੀ ਨਿਰਧਾਰਤ ਕਰ ਸਕਦੀਆਂ ਹਨ ਜਿਸ ਵਿੱਚ ਖੰਭਿਆਂ ਸਮੇਤ ਅਤੇ ਬਿਨਾਂ ਖੰਭਿਆਂ ਤੋਂ ਲਾਈਟਾਂ ਦਾ ਵਿਕਲਪ ਵੀ ਸ਼ਾਮਲ ਹੋਵੇਗਾ। ਸਮੇਂ ਸਿਰ ਅਮਲ ਨੂੰ ਯਕੀਨੀ ਬਣਾਉਣ ਲਈ, 50 ਫੀਸਦ ਕੰਮ 120 ਦਿਨਾਂ ਦੇ ਅੰਦਰ ਅਤੇ ਬਾਕੀ ਕੰਮ ਵਰਕ ਆਰਡਰ ਦੀ ਮਿਤੀ ਤੋਂ 180 ਦਿਨਾਂ ਦੇ ਅੰਦਰ ਮੁਕੰਮਲ ਕਰਨਾ ਲਾਜ਼ਮੀ ਹੈ।

ਉਨ੍ਹਾਂ ਕਿਹਾ, “ਇਹ ਪਹਿਲਕਦਮੀ ਲਾਗਤ, ਗੁਣਵੱਤਾ ਅਤੇ ਜਵਾਬਦੇਹੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬ ਭਰ ਦੇ ਹਜ਼ਾਰਾਂ ਪਿੰਡਾਂ ਨੂੰ ਰੋਸ਼ਨ ਕਰੇਗੀ। ਸੋਧਿਆ ਹੋਇਆ ਨਵਾਂ 70:30 ਦਾ ਫੰਡਿੰਗ ਅਨੁਪਾਤ ਸਾਡੀਆਂ ਗ੍ਰਾਮ ਪੰਚਾਇਤਾਂ ‘ਤੇ ਬੋਝ ਨੂੰ ਕਾਫ਼ੀ ਹੱਦ ਤੱਕ ਘੱਟ ਕਰੇਗਾ। ਪਾਰਦਰਸ਼ੀ ਪ੍ਰਕਿਰਿਆ ਰਾਹੀਂ ਖੋਜੀਆਂ ਗਈਆਂ ਦਰਾਂ ਇਹ ਯਕੀਨੀ ਬਣਾਉਂਦੀਆਂ ਹਨ ਕਿ ਜਨਤਕ ਪੈਸੇ ਦੀ ਸੁਚੱਜੇ ਢੰਗ ਨਾਲ ਵਰਤੋਂ ਕੀਤੀ ਜਾਵੇ। ਲਾਜ਼ਮੀ ਜੀਓ-ਟੈਗਿੰਗ, ਰਿਮੋਟ ਮੋਨੀਟਰਿੰਗ ਅਤੇ ਸ਼ਿਕਾਇਤ ਨਿਵਾਰਨ ਪ੍ਰਣਾਲੀ ਨੂੰ ਮਜ਼ਬੂਤ ਕੀਤਾ ਜਾਵੇਗਾ ਤਾਂ ਜੋ ਲਗਾਈ ਗਈ ਹਰੇਕ ਲਾਈਟ ਨੂੰ ਟਰੈਕ ਕੀਤਾ ਜਾ ਸਕੇ ਅਤੇ ਜਵਾਬਦੇਹੀ ਨਿਰਧਾਰਤ ਕੀਤੀ ਜਾ ਸਕੇ।”

Tags: BREAKING NEWSLatest Punjab newsPUNJABpunjab newstop headlines in PunjabiWISHAVWARTA.IN
Share199Tweet125SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

ਭਾਰਤ ਅਤੇ UAE ਨੇ ‘ਵਿਆਪਕ ਰਣਨੀਤਕ ਭਾਈਵਾਲੀ’ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ‘ਤੇ ਕੀਤੀ ਚਰਚਾ

ਭਾਰਤ ਅਤੇ UAE ਨੇ ‘ਵਿਆਪਕ ਰਣਨੀਤਕ ਭਾਈਵਾਲੀ’ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ‘ਤੇ ਕੀਤੀ ਚਰਚਾ

by Navjot
November 2, 2026
0

  ਅਬੂ ਧਾਬੀ, 2 ਨਵੰਬਰ (ਵਿਸ਼ਵ ਵਾਰਤਾ) - ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਯੂ.ਏ.ਈ. ਦੀ ਰਾਜ ਮੰਤਰੀ ਅਤੇ ਭਾਰਤ ਲਈ...

ਪਾਕਿਸਤਾਨ ਵਿੱਚ ਖੈਬਰ ਪਖਤੂਨਖਵਾ ਤੋਂ ਪੋਲੀਓ ਦਾ ਅੱਠਵਾਂ ਮਾਮਲਾ ਆਇਆ ਸਾਹਮਣੇ 

ਪਾਕਿਸਤਾਨ ਵਿੱਚ ਖੈਬਰ ਪਖਤੂਨਖਵਾ ਤੋਂ ਪੋਲੀਓ ਦਾ ਅੱਠਵਾਂ ਮਾਮਲਾ ਆਇਆ ਸਾਹਮਣੇ 

by Navjot
November 2, 2026
0

  ਇਸਲਾਮਾਬਾਦ, 2 ਨਵੰਬਰ (ਵਿਸ਼ਵ ਵਾਰਤਾ) - ਸਥਾਨਕ ਮੀਡੀਆ ਦੀ ਸੋਮਵਾਰ ਦੀ ਰਿਪੋਰਟ ਅਨੁਸਾਰ, ਪੋਲੀਓ ਖਾਤਮੇ ਲਈ ਨੈਸ਼ਨਲ ਐਮਰਜੈਂਸੀ ਆਪਰੇਸ਼ਨ...

ਨੇਪਾਲ ਦੇ ਡੋਲਪਾ ਵਿੱਚ ਭਾਰੀ ਬਰਫ਼ਬਾਰੀ ਦੌਰਾਨ ਫਸੇ 6 ਭਾਰਤੀ ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ ਗਿਆ

ਨੇਪਾਲ ਦੇ ਡੋਲਪਾ ਵਿੱਚ ਭਾਰੀ ਬਰਫ਼ਬਾਰੀ ਦੌਰਾਨ ਫਸੇ 6 ਭਾਰਤੀ ਸੈਲਾਨੀਆਂ ਨੂੰ ਸੁਰੱਖਿਅਤ ਬਚਾਇਆ ਗਿਆ

by Navjot
November 2, 2026
0

  ਕਾਠਮੰਡੂ, 2 ਨਵੰਬਰ (ਵਿਸ਼ਵ ਵਾਰਤਾ) - ਪੱਛਮੀ ਨੇਪਾਲ ਦੇ ਦੂਰ-ਦੁਰਾਡੇ ਡੋਲਪਾ ਜ਼ਿਲ੍ਹੇ ਦੇ ਉੱਚੇ ਇਲਾਕਿਆਂ ਵਿੱਚ ਭਾਰੀ ਬਰਫ਼ਬਾਰੀ ਦੌਰਾਨ...

ਅਫਗਾਨਿਸਤਾਨ ; ਸੜਕ ਹਾਦਸੇ ਦੌਰਾਨ 2 ਦੀ ਮੌਤ, ਤਿੰਨ ਜ਼ਖਮੀ

ਅਫਗਾਨਿਸਤਾਨ ; ਸੜਕ ਹਾਦਸੇ ਦੌਰਾਨ 2 ਦੀ ਮੌਤ, ਤਿੰਨ ਜ਼ਖਮੀ

by Navjot
November 2, 2026
0

  ਕਾਬੁਲ, 2 ਨਵੰਬਰ (ਵਿਸ਼ਵ ਵਾਰਤਾ) - ਅਫਗਾਨਿਸਤਾਨ ਦੇ ਪੂਰਬੀ ਸੂਬੇ ਲਗਮਾਨ ਵਿੱਚ ਹਾਈਵੇਅ 'ਤੇ ਵਾਪਰੀ ਇੱਕ ਟੱਕਰ ਵਿੱਚ ਘੱਟੋ-ਘੱਟ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

ਭਾਰਤ ਅਤੇ UAE ਨੇ ‘ਵਿਆਪਕ ਰਣਨੀਤਕ ਭਾਈਵਾਲੀ’ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ‘ਤੇ ਕੀਤੀ ਚਰਚਾ

ਭਾਰਤ ਅਤੇ UAE ਨੇ ‘ਵਿਆਪਕ ਰਣਨੀਤਕ ਭਾਈਵਾਲੀ’ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ‘ਤੇ ਕੀਤੀ ਚਰਚਾ

by Navjot
November 2, 2026
0

  ਅਬੂ ਧਾਬੀ, 2 ਨਵੰਬਰ (ਵਿਸ਼ਵ ਵਾਰਤਾ) - ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਯੂ.ਏ.ਈ. ਦੀ ਰਾਜ ਮੰਤਰੀ ਅਤੇ ਭਾਰਤ ਲਈ...

Most Popular

National: ਅਸੀਂ ਆਪਣੇ ਦੇਸ਼ ਵਿੱਚ ਤਿਰੰਗਾ ਨਹੀਂ ਲਹਿਰਾਵਾਂਗੇ ਤਾਂ ਕੀ ਪਾਕਿਸਤਾਨ ਵਿੱਚ ਲਹਿਰਾਵਾਂਗੇ ? – ਕੇਜਰੀਵਾਲ

National: ਅਸੀਂ ਆਪਣੇ ਦੇਸ਼ ਵਿੱਚ ਤਿਰੰਗਾ ਨਹੀਂ ਲਹਿਰਾਵਾਂਗੇ ਤਾਂ ਕੀ ਪਾਕਿਸਤਾਨ ਵਿੱਚ ਲਹਿਰਾਵਾਂਗੇ ? – ਕੇਜਰੀਵਾਲ

by Ranjit Singh
2 weeks ago
0

National: ਅਸੀਂ ਆਪਣੇ ਦੇਸ਼ ਵਿੱਚ ਤਿਰੰਗਾ ਨਹੀਂ ਲਹਿਰਾਵਾਂਗੇ ਤਾਂ ਕੀ ਪਾਕਿਸਤਾਨ ਵਿੱਚ ਲਹਿਰਾਵਾਂਗੇ ? - ਕੇਜਰੀਵਾਲ - ਦੀਪਕੇ ਦੀ ਗ੍ਰਿਫ਼ਤਾਰੀ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 