Ajit Pawar funeral : ਭਲਕੇ ਹੋਵੇਗਾ ਅਜੀਤ ਪਵਾਰ ਦਾ ਅੰਤਿਮ ਸਸਕਾਰ
– ਅਮਿਤ ਸ਼ਾਹ ਸਣੇ ਕਈ ਵੱਡੇ ਆਗੂ ਜਾਣਗੇ ਬਾਰਾਮਤੀ
ਨਵੀ ਦਿੱਲੀ: 28 ਜਨਵਰੀ 2026 (ਵਿਸ਼ਵ ਵਾਰਤਾ): ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਦੇਹਾਂਤ ਹੋ ਗਿਆ ਹੈ। ਅੱਜ ਸਵੇਰੇ ਬਾਰਾਮਤੀ ਵਿੱਚ ਵਾਪਰੇ ਜਹਾਜ਼ ਹਾਦਸੇ ਦੌਰਾਨ ਅਜੀਤ ਪਵਾਰ ਦੀ ਮੌਤ ਹੀ ਗਈ ਜਹਾਜ਼ ‘ਚ ਉਨ੍ਹਾਂ ਸਮੇਤ ਚਾਰ ਹੋਰ ਲੋਕ ਸਵਾਰ ਸਨ। ਹਾਦਸੇ ਵਿੱਚ ਜਹਾਜ਼ ਪੂਰੀ ਤਰ੍ਹਾਂ ਸੜ ਗਿਆ ਸੀ, ਅਤੇ ਇਸ ਘਟਨਾ ‘ਚ ਕੋਈ ਵੀ ਜ਼ਿੰਦਾ ਨਹੀਂ ਬਚਿਆ।

ਅਧਿਕਾਰੀਆਂ ਅਨੁਸਾਰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਅਜੀਤ ਪਵਾਰ ਦਾ ਅੰਤਿਮ ਸਸਕਾਰ ਵੀਰਵਾਰ ਨੂੰ ਪੁਣੇ ਜ਼ਿਲ੍ਹੇ ਦੇ ਬਾਰਾਮਤੀ ਵਿੱਚ ਪੂਰੇ ਸਰਕਾਰੀ ਸਨਮਾਨਾਂ ਨਾਲ ਕੀਤਾ ਜਾਵੇਗਾ। ਅੰਤਿਮ ਦਰਸ਼ਨ ਲਈ ਵੱਡੀ ਗਿਣਤੀ ਵਿੱਚ ਆਗੂ, ਵਰਕਰ ਅਤੇ ਆਮ ਲੋਕ ਇਕੱਠੇ ਹੋਣ ਦੀ ਉਮੀਦ ਹੈ। ਅਮਿਤ ਸ਼ਾਹ, ਨਿਤਿਨ ਨਿਬਿਨ ਸਣੇ ਕਈ ਵੱਡੇ ਆਗੂ ਬਾਰਾਮਤੀ ਜਾਣਗੇ। ਅੰਤਿਮ ਯਾਤਰਾ ਕੱਲ੍ਹ ਸਵੇਰੇ 9 ਵਜੇ ਸ਼ੁਰੂ ਹੋਵੇਗੀ। ਅੰਤਿਮ ਸਸਕਾਰ ਵਿਦਿਆ ਪ੍ਰਤਿਸ਼ਠਾਨ ਮੈਦਾਨ ਵਿੱਚ ਸਵੇਰੇ 11 ਵਜੇ ਕੀਤਾ ਜਾਵੇਗਾ। ਪ੍ਰਸ਼ਾਸਨ ਨੇ ਸੁਰੱਖਿਆ ਅਤੇ ਪ੍ਰਬੰਧਾਂ ਸਬੰਧੀ ਜ਼ਰੂਰੀ ਪ੍ਰਬੰਧ ਪੂਰੇ ਕਰ ਲਏ ਹਨ।
ਦੱਸ ਦਈਏ ਕਿ ਅਜੀਤ ਪਵਾਰ ਦੇ ਨਾਲ ਜਹਾਜ਼ ਵਿੱਚ ਪਾਇਲਟ ਸੁਮਿਤ ਕਪੂਰ ਅਤੇ ਕੋ-ਪਾਇਲਟ ਸਾਂਭਵੀ ਪਾਠਕ ਵੀ ਸ਼ਾਮਲ ਸਨ। ਇਨ੍ਹਾਂ ਤੋਂ ਇਲਾਵਾ ਅਜੀਤ ਪਵਾਰ ਦੇ ਦੋ ਸਟਾਫ਼ ਮੈਂਬਰ:ਵਿਦਿਪ ਜਾਧਵ ਅਤੇ ਪਿੰਕੀ ਮਾਲੀ ਮੌਜੂਦ ਸਨ। ਸਿਵਲ ਏਵੀਏਸ਼ਨ ਅਧਿਕਾਰੀਆਂ ਦੇ ਅਨੁਸਾਰ, ਸਵੇਰੇ 8:48 ਵਜੇ ਦੇ ਕਰੀਬ ਰਨਵੇਅ 11 ਦੇ ਥ੍ਰੈਸ਼ਹੋਲਡ ਦੇ ਨੇੜੇ ਲੈਂਡ ਕਰਨ ਦੀ ਕੋਸ਼ਿਸ਼ ਕਰਦੇ ਸਮੇਂ ਜਹਾਜ਼ ਨੇ ਕੰਟਰੋਲ ਗੁਆ ਦਿੱਤਾ। ਜਹਾਜ਼ ਰਨਵੇਅ ਨਾਲ ਟਕਰਾ ਗਿਆ ਅਤੇ ਤੁਰੰਤ ਅੱਗ ਲੱਗ ਗਈ। ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























