Air India ਤੋਂ ਬਾਅਦ ਹੁਣ Indigo ਨੇ ਵੀ ਦਿੱਤਾ ਵੱਡਾ ਝਟਕਾ! ਫਿਊਲ ਸਰਚਾਰਜ ਲਗਾਉਣ ਦਾ ਕੀਤਾ ਐਲਾਨ
– ਮਹਿੰਗਾ ਹੋ ਜਾਵੇਗਾ ਹਵਾਈ ਸਫ਼ਰ! ਅੱਜ ਰਾਤ ਤੋਂ ਨਵੀਆਂ ਦਰਾਂ ਲਾਗੂ
ਨਵੀ ਦਿੱਲੀ,13 ਮਾਰਚ (ਵਿਸ਼ਵ ਵਾਰਤਾ): ਏਅਰ ਇੰਡੀਆ ਤੋਂ ਬਾਅਦ ਇੰਡੀਗੋ ਨੇ ਵੀ ਵੱਡਾ ਝਟਕਾ ਦਿੱਤਾ ਹੈ। ਇੰਡੀਗੋ ਦੀਆਂ ਉਡਾਣਾਂ ਵੀ ਕੱਲ੍ਹ ਤੋਂ ਮਹਿੰਗੀਆਂ ਹੋ ਜਾਣਗੀਆਂ। ਦੇਸ਼ ਦੀ ਸਭ ਤੋਂ ਵੱਡੀ ਏਅਰਲਾਈਨ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਉਹ ਸਾਰੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ ਫਿਊਲ ਸਰਚਾਰਜ ਲਗਾਏਗੀ।ਏਅਰਲਾਈਨ ਨੇ ਆਪਣੀਆਂ ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ‘ਤੇ 425 ਰੁਪਏ ਤੋਂ ਲੈ ਕੇ 2,300 ਰੁਪਏ ਤੱਕ ਦਾ ‘ਫਿਊਲ ਸਰਚਾਰਜ’ ਲਗਾਉਣ ਦਾ ਐਲਾਨ ਕੀਤਾ ਹੈ।

ਇਹ ਫ਼ੈਸਲਾ ਮਿਡਲ ਈਸਟ ਵਿੱਚ ਜਾਰੀ ਤਣਾਅ ਕਾਰਨ ਐਵੀਏਸ਼ਨ ਟਰਬਾਈਨ ਫਿਊਲ (ਏਟੀਐਫ) ਦੀਆਂ ਕੀਮਤਾਂ ਵਿੱਚ ਹੋਏ ਭਾਰੀ ਵਾਧੇ ਤੋਂ ਬਾਅਦ ਲਿਆ ਗਿਆ ਹੈ। ਇਹ ਫ਼ੈਸਲਾ 14 ਮਾਰਚ ਤੋਂ ਬੁੱਕ ਹੋਣ ਵਾਲੀਆਂ ਟਿਕਟਾਂ ‘ਤੇ ਲਾਗੂ ਹੋਵੇਗਾ।
ਇੰਡੀਗੋ ਨੇ ਦੱਸਿਆ ਕਿ ਉਹ 14 ਮਾਰਚ, 2026 ਨੂੰ 00:01 ਵਜੇ ਤੋਂ ਇਹ ਫਿਊਲ ਸਰਚਾਰਜ ਵਸੂਲੇਗੀ। ਏਅਰਲਾਈਨ ਨੇ ਕਿਹਾ, ‘ਇੰਡੀਗੋ ਭਾਰਤ ਦੀ ਮੋਹਰੀ ਏਅਰਲਾਈਨ ਹੈ। ਘਰੇਲੂ ਅਤੇ ਅੰਤਰਰਾਸ਼ਟਰੀ ਰੂਟਾਂ ‘ਤੇ ਅਸੀਂ ਇੱਕ ‘ਫਿਊਲ ਚਾਰਜ’ ਸ਼ੁਰੂ ਕਰ ਰਹੇ ਹਾਂ। ਇਹ ਕਦਮ ਮਿਡਲ ਈਸਟ ਵਿੱਚ ਜਾਰੀ ਭੂ-ਰਾਜਨੀਤਿਕ ਮੁੱਦਿਆਂ ਕਾਰਨ ਚੁੱਕਿਆ ਗਿਆ ਹੈ, ਜਿਸ ਦੇ ਚੱਲਦਿਆਂ ਜਹਾਜ਼ ਦੇ ਈਂਧਨ ਦੀਆਂ ਕੀਮਤਾਂ ਵਿੱਚ ਭਾਰੀ ਵਾਧਾ ਹੋਇਆ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ, ਏਅਰ ਇੰਡੀਆ ਅਤੇ ਏਅਰ ਇੰਡੀਆ ਐਕਸਪ੍ਰੈਸ ਨੇ ਵੀ ਵਧਦੀ ਸੰਚਾਲਨ ਲਾਗਤ ਕਾਰਨ 12 ਮਾਰਚ ਤੋਂ ਹਰੇਕ ਘਰੇਲੂ ਉਡਾਣ ਟਿਕਟ ‘ਤੇ 399 ਰੁਪਏ ਦਾ ਬਾਲਣ ਸਰਚਾਰਜ ਲਗਾਉਣ ਦਾ ਐਲਾਨ ਕੀਤਾ ਸੀ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/






















