Air India flights : ਬਾਲੀ ਜਾਣ ਵਾਲੀ ਉਡਾਣ ਵਾਪਸ ਪਰਤੀ ਦਿੱਲੀ
– ਜਵਾਲਾਮੁਖੀ ਫਟਣ ਕਾਰਨ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ

ਨਵੀ ਦਿੱਲੀ, 18 ਜੂਨ (ਵਿਸ਼ਵ ਵਾਰਤਾ): ਏਅਰ ਇੰਡੀਆ ਦੀ ਦਿੱਲੀ ਤੋਂ ਬਾਲੀ ਜਾਣ ਵਾਲੀ ਉਡਾਣ (Air India flights) ਦਿੱਲੀ ਵਾਪਸ ਆ ਗਈ ਹੈ। ਏਅਰ ਇੰਡੀਆ ਦੇ ਬੁਲਾਰੇ ਨੇ ਕਿਹਾ ਕਿ ਬਾਲੀ ਹਵਾਈ ਅੱਡੇ ਦੇ ਨੇੜੇ ਜਵਾਲਾਮੁਖੀ ਫਟਣ ਦੀਆਂ ਰਿਪੋਰਟਾਂ ਕਾਰਨ ਯਾਤਰੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਉਡਾਣ ਦਿੱਲੀ ਵਿੱਚ ਸੁਰੱਖਿਅਤ ਉਤਰ ਗਈ ਹੈ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਏਅਰ ਇੰਡੀਆ ਦੀਆਂ 7 ਅੰਤਰਰਾਸ਼ਟਰੀ ਉਡਾਣਾਂ (Air India flights) ਰੱਦ ਕਰ ਦਿੱਤੀਆਂ ਗਈਆਂ ਸਨ। ਇਨ੍ਹਾਂ ਵਿੱਚ ਅਹਿਮਦਾਬਾਦ-ਲੰਡਨ, ਦਿੱਲੀ-ਪੈਰਿਸ, ਦਿੱਲੀ-ਵਿਆਨਾ, ਲੰਡਨ-ਅੰਮ੍ਰਿਤਸਰ, ਦਿੱਲੀ-ਦੁਬਈ, ਬੰਗਲੁਰੂ-ਲੰਡਨ ਅਤੇ ਸੈਨ ਫਰਾਂਸਿਸਕੋ-ਮੁੰਬਈ ਉਡਾਣਾਂ ਸ਼ਾਮਲ ਸਨ।
ਦੱਸ ਦਈਏ ਕਿ ਇੰਡੋਨੇਸ਼ੀਆ ਦੇ ਪੂਰਬੀ ਹਿੱਸੇ ਵਿੱਚ ਮੰਗਲਵਾਰ ਨੂੰ ਮਾਊਂਟ ਲੇਵੋਟੋਬੀ ਲਾਕੀ-ਲਾਕੀ ਜਵਾਲਾਮੁਖੀ ਫਟ ਗਿਆ। ਇਸ ਵੱਡੇ ਧਮਾਕੇ ਨੇ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ । ਇਸ ਧਮਾਕੇ ਕਾਰਨ ਬਾਲੀ ਲਈ ਕਈ ਅੰਤਰਰਾਸ਼ਟਰੀ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ। ਇਨ੍ਹਾਂ ਵਿੱਚ ਏਅਰ ਇੰਡੀਆ, ਸਿੰਗਾਪੁਰ ਏਅਰਲਾਈਨਜ਼, ਏਅਰ ਨਿਊਜ਼ੀਲੈਂਡ, ਜੈਟਸਟਾਰ, ਵਰਜਿਨ ਆਸਟ੍ਰੇਲੀਆ ਅਤੇ ਚੀਨ ਦੀ ਜੂਨਿਆਓ ਏਅਰਲਾਈਨਜ਼ ਸ਼ਾਮਲ ਹਨ। ਜਵਾਲਾਮੁਖੀ ਤੋਂ ਨਿਕਲੀ ਰਾਖ ਦਾ ਵੱਡਾ ਗੁਬਾਰ 10 ਕਿਲੋਮੀਟਰ ਦੀ ਉਚਾਈ ‘ਤੇ ਪਹੁੰਚ ਗਿਆ, ਜਿਸ ਕਾਰਨ ਹਵਾਈ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























