Actress Sonam Bajwa ਫੇਰ ਵਿਵਾਦਾਂ ‘ਚ ਘਿਰੀ, ਪੜ੍ਹੋ ਕੀ ਹੈ ਮਾਮਲਾ
ਚੰਡੀਗੜ੍ਹ, 4 ਜਨਵਰੀ 2026 – ਪੰਜਾਬੀ ਅਦਾਕਾਰਾ ਸੋਨਮ ਬਾਜਵਾ (Actress Sonam Bajwa) ਇੱਕ ਵਾਰ ਫੇਰ ਵਿਵਾਦਾਂ ‘ਚ ਘਿਰ ਗਈ ਹੈ। ਮਾਮਲਾ ਨਵੇਂ ਸਾਲ ਮੌਕੇ ਇਕ ਕੰਸਰਟ ‘ਚ ਉਸ ਵੱਲੋਂ ਕੀਤੇ ਗਏ ਡਾਂਸ ਦਾ ਹੈ। ਅਸਲ ‘ਚ ਅਦਾਕਾਰਾ ਸੋਨਮ ਬਾਜਵਾ ਵੱਲੋਂ ਨਵੇਂ ਸਾਲ ਦੇ ਮੌਕੇ ‘ਤੇ ਗੋਆ ਵਿੱਚ ਇੱਕ ਡਾਂਸ ਪ੍ਰੋਗਰਾਮ ਦੌਰਾਨ ਛੋਟਾ ਪਹਿਰਾਵਾ ਪਹਿਨਣ ‘ਤੇ ਪੰਜਾਬੀਆਂ ਨੇ ਸੋਸ਼ਲ ਮੀਡੀਆ ‘ਤੇ ਆਪਣਾ ਇਤਰਾਜ਼ ਪ੍ਰਗਟ ਕੀਤਾ ਹੈ।

ਸੋਨਮ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਪੰਜਾਬੀ ਦੇ ਲੋਕ ਸੋਨਮ ਬਾਜਵਾ ਦਾ ਸੋਸ਼ਲ ਮੀਡੀਆ ‘ਤੇ ਵਿਰੋਧ ਕਰ ਰਹੇ ਹਨ ਅਤੇ ਕਹਿ ਰਹੇ ਹਨ ਕਿ ਸੋਨਮ ਛੋਟੇ ਕੱਪੜੇ ਪਾ ਕੇ ਪੰਜਾਬ ਦਾ ਜਲੂਸ ਕੱਢ ਰਹੀ ਹੈ। ਇਹ ਪੰਜਾਬ ਦਾ ਸੱਭਿਆਚਾਰ ਨਹੀਂ ਹੈ। ਪ੍ਰੋਗਰਾਮ ਦੌਰਾਨ ਸੋਨਮ ਦੇ ਡਾਂਸ ਮੂਵਜ਼ ਦੇਖਣ ਤੋਂ ਬਾਅਦ, ਲੋਕਾਂ ਨੇ ਕਿਹਾ ਕਿ ਪਹਿਲਾਂ ਵਾਲਾ ਸਮਾਂ ਇਸ ਤੋਂ ਚੰਗਾ ਸੀ, ਜਦੋਂ ਅਜਿਹੀ ਗੰਦਗੀ ਮੌਜੂਦ ਨਹੀਂ ਸੀ।

ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੋਨਮ ਬਾਜਵਾ ਵਿਵਾਦਾਂ ਵਿੱਚ ਘਿਰੀ ਹੈ। ਪਹਿਲਾਂ, ਉਹ ਕਿਸੇ ਫਿਲਮ ਵਿੱਚ ਸ਼ਰਾਬ ਅਤੇ ਸਿਗਰਟ ਪੀਣ ਅਤੇ ਫਿਰ ਮਸਜਿਦ ਵਿੱਚ ਸ਼ੂਟਿੰਗ ਕਰਨ ਲਈ ਵਿਵਾਦਾਂ ਵਿੱਚ ਘਿਰ ਚੁੱਕੀ ਹੈ।

ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























