Actress died: 24 ਸਾਲਾਂ ਅਦਾਕਾਰਾ ਦੀ ਹੋਈ ਮੌਤ, ਮਨੋਰੰਜਨ ਜਗਤ ‘ਚ ਸੋਗ ਦੀ ਲਹਿਰ
-
ਥਾਈਲੈਂਡ ਛੁੱਟੀਆਂ ਮਨਾਉਣ ਗਈ ਨਾਲ ਵਾਪਰਿਆ ਭਾਣਾ
ਨਵੀ ਦਿੱਲੀ, 3 ਦਸੰਬਰ: ਰੂਸੀ ਅਭਿਨੇਤਰੀ ਕੈਮਿਲਾ ਬੇਲਾਤਸਕਾਇਆ ਦਾ ਦਿਹਾਂਤ ਹੋ ਗਿਆ ਹੈ। 24 ਸਾਲਾ ਅਦਾਕਾਰਾ ਛੁੱਟੀਆਂ ਮਨਾਉਣ ਲਈ ਥਾਈਲੈਂਡ ਗਈ ਸੀ, ਜਿੱਥੇ ਯੋਗਾ ਕਰਦੇ ਸਮੇਂ ਉਹ ਹਾਦਸੇ ਦਾ ਸ਼ਿਕਾਰ ਹੋ ਗਈ।
ਮੀਡੀਆ ਰਿਪੋਰਟਸ ਮੁਤਾਬਿਕ ਕੈਮਿਲਾ ਥਾਈਲੈਂਡ ਦੇ ਕੋਇ ਸਾਮੂਈ ਟਾਪੂ ‘ਤੇ ਆਪਣੇ ਬੁਆਏਫ੍ਰੈਂਡ ਨਾਲ ਸਮਾਂ ਬਿਤਾਉਣ ਗਈ ਸੀ। ਇਸ ਦੌਰਾਨ ਕੈਮਿਲਾ ਚੱਟਾਨਾਂ ‘ਤੇ ਬੈਠ ਕੇ ਯੋਗਾ ਕਰ ਰਹੀ ਸੀ ਕਿ ਅਚਾਨਕ ਤੇਜ਼ ਰਫ਼ਤਾਰ ਨਾਲ ਆ ਰਹੀਆਂ ਲਹਿਰਾਂ ਦੀ ਚਪੇਟ ਵਿੱਚ ਆ ਗਈ। ਆਸ-ਪਾਸ ਦੇ ਲੋਕਾਂ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਉਸਨੂੰ ਨੂੰ ਬਚਾਇਆ ਨਹੀਂ ਜਾ ਸਕਿਆ। ਅਦਾਕਾਰਾ ਦੀ ਲਾਸ਼ ਘਟਨਾ ਵਾਲੀ ਥਾਂ ਤੋਂ ਕੁਝ ਕਿਲੋਮੀਟਰ ਦੂਰ ਮਿਲੀ ਹੈ।
ਹੋਰ ਖ਼ਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ‘ਤੇ ਕਲਿੱਕ ਕਰੋ : https://wishavwarta.in/























