Actor ਧਰਮਿੰਦਰ ਦੀ ਮੌਤ ਤੋਂ ਬਾਅਦ ਹੇਮਾ ਮਾਲਿਨੀ ਦਾ ਪਹਿਲਾ ਬਿਆਨ; ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਪੋਸਟ
ਨਵੀ ਦਿੱਲੀ, 27 ਨਵੰਬਰ 2025 (ਵਿਸ਼ਵ ਵਾਰਤਾ): ਬਾਲੀਵੁੱਡ ਦੇ ‘ਹੀ-ਮੈਨ’ ਧਰਮਿੰਦਰ ਹੁਣ ਸਾਡੇ ਵਿੱਚ ਨਹੀਂ ਰਹੇ। ਉਨ੍ਹਾਂ ਦੀ ਮੌਤ ਤੋਂ ਲਗਭਗ ਤਿੰਨ ਦਿਨ ਬਾਅਦ, ਉਨ੍ਹਾਂ ਦੀ ਪਤਨੀ ਹੇਮਾ ਮਾਲਿਨੀ ਨੇ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ ਹੇਮਾ ਮਾਲਿਨੀ ਨੇ ਧਰਮਿੰਦਰ ਨੂੰ ਯਾਦ ਕਰਦਿਆਂ ਸੋਸ਼ਲ ਮੀਡੀਆ ‘ਤੇ ਇਕ ਭਾਵਕ ਪੋਸਟ ਸਾਂਝੀ ਕੀਤੀ ਹੈ। ਹੇਮਾ ਮਾਲਿਨੀ ਨੇ X ‘ਤੇ ਇੱਕ ਪੋਸਟ ਵਿੱਚ ਧਰਮਿੰਦਰ ਨਾਲ ਆਪਣੀਆਂ ਪੁਰਾਣੀਆਂ ਫੋਟੋਆਂ ਵੀ ਸਾਂਝੀਆਂ ਕੀਤੀਆਂ। ਅਦਾਕਾਰਾ ਨੇ ਆਪਣੇ ਪਤੀ ਨੂੰ ਭਾਵੁਕ ਸ਼ਰਧਾਂਜਲੀ ਦਿੱਤੀ।

ਹੇਮਾ ਮਾਲਿਨੀ ਨੇ ਲਿਖਿਆ, “ਧਰਮ ਜੀ… ਮੇਰੇ ਲਈ ਬਹੁਤ ਕੁਝ ਸਨ। ਪਿਆਰੇ ਪਤੀ, ਦੋ ਧੀਆਂ ਈਸ਼ਾ ਅਤੇ ਅਹਾਨਾ ਦੇ ਪਿਆਰਾ ਪਿਤਾ, ਇੱਕ ਦੋਸਤ, ਇੱਕ ਮਾਰਗਦਰਸ਼ਕ। ਸੱਚ ਕਹਾਂ ਤਾਂ ਉਹ ਮੇਰੇ ਲਈ ਸਭ ਕੁਝ ਸੀ!ਅਸੀਂ ਚੰਗੇ ਅਤੇ ਮਾੜੇ ਸਮੇਂ ਵਿੱਚੋਂ ਲੰਘੇ। ਉਸਨੇ ਆਪਣੇ ਸਾਦੇ ਵਿਵਹਾਰ ਅਤੇ ਦੋਸਤਾਨਾ ਰਵੱਈਏ ਨਾਲ ਮੇਰੇ ਪਰਿਵਾਰ ਦੇ ਸਾਰਿਆਂ ਦਾ ਦਿਲ ਜਿੱਤਿਆ। ਉਨ੍ਹਾਂ ਨੇ ਸਾਰਿਆਂ ਪ੍ਰਤੀ ਪਿਆਰ ਦਿਖਾਇਆ। ਉਨ੍ਹਾਂ ਦੇ ਜਾਣ ਨਾਲ ਮੇਰੀ ਜ਼ਿੰਦਗੀ ਵਿੱਚ ਇੱਕ ਅਜਿਹਾ ਖਲਾਅ ਪੈਦਾ ਹੋ ਗਿਆ ਹੈ ਜੋ ਕਦੇ ਵੀ ਭਰਿਆ ਨਹੀਂ ਜਾ ਸਕਦਾ । ਇੰਨੇ ਸਾਲ ਇਕੱਠੇ ਰਹਿਣ ਤੋਂ ਬਾਅਦ, ਮੈ ਸਿਰਫ਼ ਯਾਦਾਂ ਸਹਾਰੇ ਜਿਉਣ ਲਈ ਮਜਬੂਰ ਹੋ ਗਈ ਹਾਂ। ਇਹ ਖਾਸ ਪਲ ਮੈਨੂੰ ਉਨ੍ਹਾਂ ਨੂੰ ਮੁੜ ਸੁਰਜੀਤ ਕਰਨ ਵਿੱਚ ਮਦਦ ਕਰਨਗੇ। ਸਾਡਾ ਸਾਲਾਂ ਦਾ ਸਾਥ, ਹਮੇਸ਼ਾ ਲਈ ਰਹੇਗਾ। ”
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























