ਦਿੱਲੀ ਯੂਨੀਵਰਸਿਟੀ ਦੇ 3 ਅਹੁਦਿਆਂ ’ਤੇ ABVP ਦੀ ਵੱਡੀ ਜਿੱਤ ; Yash Dabas ਬਣੇ ਨਵੇਂ DUSU ਪ੍ਰਧਾਨ : ਇੱਕ ਆਜ਼ਾਦ ਉਮੀਦਵਾਰ ਵੀ ਜੇਤੂ
ਚੰਡੀਗੜ੍ਹ, 19 ਸਤੰਬਰ (ਵਿਸ਼ਵ ਵਾਰਤਾ) ਦਿੱਲੀ ਯੂਨੀਵਰਸਿਟੀ ਵਿਦਿਆਰਥੀ ਸੰਘ (DUSU) ਦੀਆਂ ਚੋਣਾਂ 18 ਸਤੰਬਰ ਨੂੰ ਸ਼ਾਂਤੀਪੂਰਵਕ ਸਮਾਪਤ ਹੋਈਆਂ। ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ (ABVP) ਨੇ ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (DUSU) ਦੀਆਂ ਚੋਣਾਂ ਵਿੱਚ ਤਿੰਨ ਅਹੁਦੇ ਜਿੱਤੇ। ABVP ਦੇ Yash Dabas ਪ੍ਰਧਾਨ ਚੁਣੇ ਗਏ, ਜਦਕਿ ਰੀਆ ਛਾਵੜੀ ਨੇ ਸਕੱਤਰ ਅਤੇ ਲਕਸ਼ਯਰਾਜ ਸਿੰਘ ਨੇ ਸੰਯੁਕਤ ਸਕੱਤਰ ਦਾ ਅਹੁਦਾ ਜਿੱਤਿਆ।
ਇਸ ਤੋਂ ਇਲਾਵਾ ਆਜ਼ਾਦ ਉਮੀਦਵਾਰ ਦੀਪਾਂਸ਼ੂ ਸ਼ੌਕੀਨ ਨੇ 30,000 ਤੋਂ ਵੱਧ ਵੋਟਾਂ ਹਾਸਲ ਕਰਕੇ ਉਪ-ਪ੍ਰਧਾਨ ਦਾ ਅਹੁਦਾ ਜਿੱਤਿਆ। ਪਿਛਲੇ 17 ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਆਜ਼ਾਦ ਉਮੀਦਵਾਰ ਨੇ DUSU ਦੇ ਕੇਂਦਰੀ ਪੈਨਲ ਵਿੱਚ ਕੋਈ ਸੀਟ ਜਿੱਤੀ ਹੈ। ਇਸ ਤੋਂ ਪਹਿਲਾਂ, ਆਜ਼ਾਦ ਉਮੀਦਵਾਰ ਮਨੋਜ ਚੌਧਰੀ (2009) ਅਤੇ ਰਾਜੀਵ ਗੋਸਵਾਮੀ (1991) DUSU ਦੇ ਪ੍ਰਧਾਨ ਚੁਣੇ ਗਏ ਸਨ।























