AAP MLA ਸਰਬਜੀਤ ਕੌਰ ਮਾਣੂੰਕੇ ਦੇ ਪਤੀ ਦੀ ਨਾਮਜ਼ਦਗੀ ਰੱਦ
– ਜਾਣੋ ਕਾਰਨ
ਲੁਧਿਆਣਾ, 19 ਮਈ 2026 (ਵਿਸ਼ਵ ਵਾਰਤਾ) : ਲੁਧਿਆਣਾ ਦੇ ਜਗਰਾਉਂ ਵਿੱਚ ‘ਆਪ’ ਵਿਧਾਇਕਾ ਸਰਬਜੀਤ ਕੌਰ ਮਾਣੂੰਕੇ ਦੇ ਪਤੀ ਸੁਖਵਿੰਦਰ ਸਿੰਘ ਬਿੱਲਾ ਦਾ ਨਾਮਜ਼ਦਗੀ ਫ਼ਾਰਮ ਰੱਦ ਹੋ ਗਿਆ ਹੈ। ਵਿਧਾਇਕਾ ਦੇ ਪਤੀ ਨੇ ਜਗਰਾਉਂ ਨਗਰ ਕੌਂਸਲ ਦੇ ਵਾਰਡ ਨੰਬਰ-1 ਤੋਂ ਕੌਂਸਲਰ ਲਈ ਨਾਮਜ਼ਦਗੀ ਫ਼ਾਰਮ ਭਰਿਆ ਸੀ।
ਮੰਗਲਵਾਰ ਨੂੰ ਜਦੋਂ ਨਾਮਜ਼ਦਗੀ ਫ਼ਾਰਮਾਂ ਦੀ ਪੜਤਾਲ ਹੋਈ, ਤਾਂ ਉਨ੍ਹਾਂ ਨੂੰ ਵਾਰਡ ਨੰਬਰ ਇੱਕ ਤੋਂ ਚੋਣ ਲੜਨ ਲਈ ਅਯੋਗ ਕਰਾਰ ਦਿੰਦਿਆਂ ਰਿਟਰਨਿੰਗ ਅਫ਼ਸਰ ਨੇ ਉਨ੍ਹਾਂ ਦਾ ਨਾਮਜ਼ਦਗੀ ਫ਼ਾਰਮ ਰੱਦ ਕਰ ਦਿੱਤਾ। ਰਿਟਰਨਿੰਗ ਅਫ਼ਸਰ ਨੇ ਸਾਫ਼ ਕਰ ਦਿੱਤਾ ਕਿ ਵਾਰਡ ਨੰਬਰ ਇੱਕ ਔਰਤਾਂ ਲਈ ਰਾਖਵਾਂ ਹੈ ਅਤੇ ਇਸ ਵਿੱਚ ਕੋਈ ਵੀ ਮਰਦ ਮੈਂਬਰ ਚੋਣ ਨਹੀਂ ਲੜ ਸਕਦਾ।
ਰਿਟਰਨਿੰਗ ਅਫ਼ਸਰ ਨੇ ਦੱਸਿਆ ਕਿ ਮਰਦ ਉਮੀਦਵਾਰ ਵੱਲੋਂ ਔਰਤਾਂ ਲਈ ਰਾਖਵੇਂ ਵਾਰਡ ਤੋਂ ਨਾਮਜ਼ਦਗੀ ਦਾਖ਼ਲ ਕੀਤੇ ਜਾਣ ਕਾਰਨ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਚੋਣ ਨਿਯਮਾਂ ਅਤੇ ਰਾਖਵੇਂਕਰਨ ਦੇ ਮਾਪਦੰਡਾਂ ਅਨੁਸਾਰ ਹੀ ਨਾਮਜ਼ਦਗੀ ਫ਼ਾਰਮ ਰੱਦ ਕੀਤਾ ਗਿਆ ਹੈ।
ਹੋਰ ਖਬਰਾਂ ਪੜ੍ਹਨ ਲਈ ਦਿੱਤੇ ਗਏ ਲਿੰਕ ਤੇ ਕਲਿੱਕ ਕਰੋ : https://wishavwarta.in/























