ਸੁਣਵਾਈ ਤੋਂ ਬਾਅਦ ਹਾਈਕੋਰਟ ਨੇ ਫੈਸਲਾ ਰੱਖਿਆ ਰਾਖਵਾਂ
I
ਨਵੀਂ ਦਿੱਲੀ 21 ਜੂਨ( ਵਿਸ਼ਵ ਵਾਰਤਾ ): ਦਿੱਲੀ ਹਾਈ ਕੋਰਟ ਨੇ ਸ਼ੁੱਕਰਵਾਰ ਨੂੰ ਈਡੀ ਦੀ ਪਟੀਸ਼ਨ ‘ਤੇ ਫਾਈਨਲ ਫੈਸਲਾ ਸੁਣਾਏ ਜਾਣ ਤੱਕ ਸ਼ਰਾਬ ਨੀਤੀ ਮਾਮਲੇ ‘ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ( CM ARVIND KEJRIWAL ) ਨੂੰ ਜ਼ਮਾਨਤ ਦੇਣ ਦੇ ਹੇਠਲੀ ਅਦਾਲਤ ਦੇ ਆਦੇਸ਼ ‘ਤੇ ਰੋਕ ਲਗਾ ਦਿੱਤੀ ਹੈ। ਦਿੱਲੀ ( DELHI NEWS ) ਦੇ ਮੁੱਖ ਮੰਤਰੀ ਫਿਲਹਾਲ ਤਿਹਾੜ ਜੇਲ੍ਹ ( TIHAR JAIL )ਵਿੱਚ ਹੀ ਰਹਿਣਗੇ। ਹੁਕਮ 25 ਜੂਨ ਨੂੰ ਸੁਣਾਏ ਜਾਣ ਦੀ ਸੰਭਾਵਨਾ ਹੈ। ਦਿੱਲੀ ਹਾਈ ਕੋਰਟ ਨੇ ਕਿਹਾ, “ਦਲੀਲਾਂ ਸੁਣੀਆਂ ਗਈਆਂ ਹਨ। ਮੈਂ ਇਹ ਹੁਕਮ ਦੋ-ਤਿੰਨ ਦਿਨਾਂ ਲਈ ਰਾਖਵਾਂ ਰੱਖ ਰਿਹਾ ਹਾਂ। ਐਲਾਨ ਹੋਣ ਤੱਕ, ਅਪ੍ਰਵਾਨਿਤ ਹੁਕਮਾਂ ਦੀ ਕਾਰਵਾਈ ‘ਤੇ ਰੋਕ ਰਹੇਗੀ।” ਈਡੀ ਦੀ ਨੁਮਾਇੰਦਗੀ ਕਰ ਰਹੇ ਐਡੀਸ਼ਨਲ ਸਾਲਿਸਟਰ ਜਨਰਲ ਐਸਵੀ ਰਾਜੂ ਨੇ ਹਾਈ ਕੋਰਟ ( HIGH COURT )ਨੂੰ ਦੱਸਿਆ ਕਿ, ਉਨ੍ਹਾਂ ਨੂੰ ਆਪਣੇ ਕੇਸ ਦੀ ਬਹਿਸ ਕਰਨ ਦਾ “ਪੂਰਾ ਮੌਕਾ” ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ, “ਇਸ ਤੋਂ ਵੱਧ ਵਿਗੜਿਆ ਹੁਕਮ ਹੋਰ ਨਹੀਂ ਹੋ ਸਕਦਾ। ਦੋਵਾਂ ਧਿਰਾਂ ਵੱਲੋਂ ਦਾਇਰ ਦਸਤਾਵੇਜ਼ਾਂ ਦੀ ਜਾਂਚ ਕੀਤੇ ਬਿਨਾਂ, ਸਾਨੂੰ ਮੌਕਾ ਦਿੱਤੇ ਬਿਨਾਂ, ਮਾਮਲੇ ਦਾ ਫੈਸਲਾ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਿੱਲੀ ਦੀ ਰਾਊਜ ਐਵਨਿਊ ਕੋਰਟ ਵੱਲੋਂ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ ਜਮਾਨਤ ਦੇ ਦਿੱਤੀ ਗਈ ਸੀ। ਜਮਾਨਤ ਦਿੱਤੇ ਜਾਣ ਤੋਂ ਤੁਰੰਤ ਬਾਅਦ ਈਡੀ ( ED ) ਵੱਲੋਂ ਇਸ ਆਦੇਸ਼ ਦੇ ਖਿਲਾਫ ਹਾਈਕੋਰਟ ਦੇ ਵਿੱਚ ਪਟੀਸ਼ਨ ਪਾਈ ਗਈ ਸੀ। ਜਿਸ ਤੇ ਸੁਣਵਾਈ ਕਰਦਿਆਂ ਹਾਈ ਕੋਰਟ ਨੇ ਇਸ ਮਾਮਲੇ ਦੀ ਸੁਣਵਾਈ ਪੂਰੀ ਨਾ ਹੋਣ ਤੱਕ ਅਰਵਿੰਦ ਕੇਜਰੀਵਾਲ ਦੀ ਜਮਾਨਤ ਤੇ ਰੋਕ ਲਗਾ ਦਿੱਤੀ ਸੀ। ਲੋਅਰ ਕੋਰਟ ਤੋਂ ਜਮਾਨਤ ਮਿਲਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵਰਕਰਾਂ ਅਤੇ ਆਗੂਆਂ ਦੇ ਵਿੱਚ ਖੁਸ਼ੀ ਦਾ ਮਾਹੌਲ ਸੀ। ਹਾਈ ਕੋਰਟ ਵੱਲੋਂ ਇਸ ਤੇ ਰੋਕ ਲਗਾਏ ਜਾਣ ਤੋਂ ਬਾਅਦ ਵਰਕਰਾਂ ਵਿੱਚ ਨਾਮੋਸ਼ੀ ਸੀ, ਪਰ ਉਹਨਾਂ ਨੂੰ ਉਮੀਦ ਸੀ ਕਿ ਹਾਈ ਕੋਰਟ ਅੱਜ ਆਪਣੀ ਸੁਣਵਾਈ ਦੇ ਵਿੱਚ ਲੋਅਰ ਕੋਰਟ ਦੇ ਫੈਸਲੇ ਤੇ ਮੋਹਰ ਲਗਾਵੇਗਾ , ਪਰ ਹਾਈਕੋਰਟ ਵੱਲੋਂ ਦੋ ਦਿਨਾਂ ਦੇ ਲਈ ਆਪਣਾ ਫੈਸਲਾ ਰਿਜਰਵ ਰੱਖ ਲਿਆ ਗਿਆ ਹੈ, ਤੇ ਇਸ ਵਿਚਕਾਰ ਐਤਵਾਰ ਦੀ ਛੁੱਟੀ ਵੀ ਹੈ। ਜਿਸ ਕਾਰਨ ਅਰਵਿੰਦ ਕੇਜਰੀਵਾਲ ਨੂੰ ਮੰਗਲਵਾਰ ਤੱਕ ਜੇਲ ਵਿੱਚ ਹੀ ਰਹਿਣਾ ਪਵੇਗਾ। ਇਸ ਫੈਸਲੇ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵਿੱਚ ਨਿਰਾਸ਼ਾ ਦਾ ਮਾਹੌਲ ਹੈ।