• Latest
  • Trending
ਕਿਸਾਨ ਅੰਦੋਲਨ ਦਾ ਬਦਲਾ ਲੇ ਰਹੀ ਹੈ ਕੇਂਦਰ ਸਰਕਾਰ – AAP

ਕਿਸਾਨ ਅੰਦੋਲਨ ਦਾ ਬਦਲਾ ਲੇ ਰਹੀ ਹੈ ਕੇਂਦਰ ਸਰਕਾਰ – AAP

2 years ago
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

5 hours ago
ਪੰਜਾਬ ਦੇ ਸਕੂਲਾਂ ਦੇ ਸਮੇਂ ‘ਚ ਬਦਲਾਅ: ਜਾਣੋ ਹੁਣ ਕਿੰਨੇ ਵਜੇ ਲੱਗਣਗੇ ਸਕੂਲ?

ਪੰਜਾਬ ਦੇ ਸਕੂਲਾਂ ਦੇ ਸਮੇਂ ‘ਚ ਬਦਲਾਅ: ਜਾਣੋ ਹੁਣ ਕਿੰਨੇ ਵਜੇ ਲੱਗਣਗੇ ਸਕੂਲ?

5 hours ago
CISF ਜਵਾਨ ਨੇ ਸਾਥੀ ਜਵਾਨਾਂ ‘ਤੇ ਚਲਾਈਆਂ ਗੋਲੀਆਂ, ਚਾਰ ਦੀ ਮੌਤ

CISF ਜਵਾਨ ਨੇ ਸਾਥੀ ਜਵਾਨਾਂ ‘ਤੇ ਚਲਾਈਆਂ ਗੋਲੀਆਂ, ਚਾਰ ਦੀ ਮੌਤ

6 hours ago
ਗੈਂਗਸਟਰਾਂ ‘ਤੇ ਵਾਰ ਦਾ 252ਵਾਂ ਦਿਨ: ਪੰਜਾਬ ਪੁਲਿਸ ਵੱਲੋਂ 594 ਥਾਈਂ ਛਾਪੇਮਾਰੀ; 249 ਕਾਬੂ

ਗੈਂਗਸਟਰਾਂ ‘ਤੇ ਵਾਰ ਦਾ 252ਵਾਂ ਦਿਨ: ਪੰਜਾਬ ਪੁਲਿਸ ਵੱਲੋਂ 594 ਥਾਈਂ ਛਾਪੇਮਾਰੀ; 249 ਕਾਬੂ

6 hours ago
ਸਰਹੱਦ ਪਾਰੋਂ ਤਸਕਰੀ ਲਈ ਅਮਰੂਦਾਂ ਦੇ ਬਾਗ਼ ਦੀ ਵਰਤੋਂ ਕਰ ਰਹੇ ਤਿੰਨ ਮੁਲਜ਼ਮ 2 ਏਕੇ ਰਾਈਫ਼ਲਾਂ ਅਤੇ 10 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ, ਮੁਲਜ਼ਮਾਂ ਵਿੱਚ ਔਰਤ, ਉਸ ਦਾ ਪਤੀ ਤੇ ਭਰਾ ਸ਼ਾਮਲ

ਸਰਹੱਦ ਪਾਰੋਂ ਤਸਕਰੀ ਲਈ ਅਮਰੂਦਾਂ ਦੇ ਬਾਗ਼ ਦੀ ਵਰਤੋਂ ਕਰ ਰਹੇ ਤਿੰਨ ਮੁਲਜ਼ਮ 2 ਏਕੇ ਰਾਈਫ਼ਲਾਂ ਅਤੇ 10 ਕਿਲੋ ਹੈਰੋਇਨ ਸਮੇਤ ਗ੍ਰਿਫ਼ਤਾਰ, ਮੁਲਜ਼ਮਾਂ ਵਿੱਚ ਔਰਤ, ਉਸ ਦਾ ਪਤੀ ਤੇ ਭਰਾ ਸ਼ਾਮਲ

6 hours ago
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਅਤੇ ਭਲਾਈ ਐਸੋਸੀਏਸ਼ਨਾਂ ਨਾਲ ਵਿਆਪਕ ਵਿਚਾਰ-ਵਟਾਂਦਰਾ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਵੱਖ-ਵੱਖ ਮੁਲਾਜ਼ਮ ਯੂਨੀਅਨਾਂ ਅਤੇ ਭਲਾਈ ਐਸੋਸੀਏਸ਼ਨਾਂ ਨਾਲ ਵਿਆਪਕ ਵਿਚਾਰ-ਵਟਾਂਦਰਾ

6 hours ago
5-ਦਿਨ ਬੈਂਕਿੰਗ ‘ਤੇ ਵੱਡਾ ਅਪਡੇਟ: IBA ਨੇ ਬਣਾਈ ਉੱਚ-ਪੱਧਰੀ ਕਮੇਟੀ

5-ਦਿਨ ਬੈਂਕਿੰਗ ‘ਤੇ ਵੱਡਾ ਅਪਡੇਟ: IBA ਨੇ ਬਣਾਈ ਉੱਚ-ਪੱਧਰੀ ਕਮੇਟੀ

6 hours ago
ਕੇਂਦਰ ਸਰਕਾਰ ਹਾੜ੍ਹੀ ਸੀਜ਼ਨ ਲਈ 5.5 ਲੱਖ ਮੀਟਰਕ ਟਨ ਡੀ.ਏ.ਪੀ. ਅਤੇ 15 ਲੱਖ ਮੀਟਰਕ ਟਨ ਯੂਰੀਆ ਦੀ ਸਪਲਾਈ ਯਕੀਨੀ ਬਣਾਵੇ: ਗੁਰਮੀਤ ਸਿੰਘ ਖੁੱਡੀਆਂ

ਕੇਂਦਰ ਸਰਕਾਰ ਹਾੜ੍ਹੀ ਸੀਜ਼ਨ ਲਈ 5.5 ਲੱਖ ਮੀਟਰਕ ਟਨ ਡੀ.ਏ.ਪੀ. ਅਤੇ 15 ਲੱਖ ਮੀਟਰਕ ਟਨ ਯੂਰੀਆ ਦੀ ਸਪਲਾਈ ਯਕੀਨੀ ਬਣਾਵੇ: ਗੁਰਮੀਤ ਸਿੰਘ ਖੁੱਡੀਆਂ

7 hours ago
ਨਾਨਕਸਰ ਸੰਪਰਦਾਇ ਦੇ ਮੁਖੀ ਨੇ ਇਤਿਹਾਸਕ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਪਾਸ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੀਤੀ ਸ਼ਲਾਘਾ

ਨਾਨਕਸਰ ਸੰਪਰਦਾਇ ਦੇ ਮੁਖੀ ਨੇ ਇਤਿਹਾਸਕ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਪਾਸ ਕਰਨ ਲਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਕੀਤੀ ਸ਼ਲਾਘਾ

7 hours ago
ਰੂਸ ‘ਚ ਫ਼ੌਜੀ ਜਹਾਜ਼ ਕ੍ਰੈਸ਼, 6 ਦੀ ਮੌਤ

ਰੂਸ ‘ਚ ਫ਼ੌਜੀ ਜਹਾਜ਼ ਕ੍ਰੈਸ਼, 6 ਦੀ ਮੌਤ

7 hours ago
ਆਂਗਣਵਾੜੀ ਵਰਕਰ ‘ਨਸ਼ਾ ਮੁਕਤੀ ਮਿੱਤਰ’ ਵਜੋਂ ਪੰਜਾਬ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਨਾਲ ਜੁੜੀਆਂ

ਆਂਗਣਵਾੜੀ ਵਰਕਰ ‘ਨਸ਼ਾ ਮੁਕਤੀ ਮਿੱਤਰ’ ਵਜੋਂ ਪੰਜਾਬ ਦੇ ‘ਯੁੱਧ ਨਸ਼ਿਆਂ ਵਿਰੁੱਧ’ ਅਭਿਆਨ ਨਾਲ ਜੁੜੀਆਂ

8 hours ago
Top 10 News: ਅੱਜ ਦੀਆਂ ਵੱਡੀਆਂ ਖਬਰਾਂ

Top 10 News: ਅੱਜ ਦੀਆਂ ਵੱਡੀਆਂ ਖਬਰਾਂ

8 hours ago
Hindi News
English News
Wednesday, September 30, 2026
No Result
View All Result
22 °c
Chandigarh
27 ° Wed
28 ° Thu
28 ° Fri
28 ° Sat
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਹੋਮ-ਪੇਜ
  • ਖਬਰਾਂ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਵਪਾਰ
  • ਸਾਹਿਤਕ
  • ਖੇਤੀਬਾੜੀ
  • ਧਾਰਮਿਕ
  • ਸਿਆਸੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
No Result
View All Result
WishavWarta -Web Portal - Punjabi News Agency
No Result
View All Result

ਕਿਸਾਨ ਅੰਦੋਲਨ ਦਾ ਬਦਲਾ ਲੇ ਰਹੀ ਹੈ ਕੇਂਦਰ ਸਰਕਾਰ – AAP

October 30, 2024
in ਖਬਰਾਂ, ਪੰਜਾਬ
ਕਿਸਾਨ ਅੰਦੋਲਨ ਦਾ ਬਦਲਾ ਲੇ ਰਹੀ ਹੈ ਕੇਂਦਰ ਸਰਕਾਰ – AAP

ਕਿਸਾਨ ਅੰਦੋਲਨ ਦਾ ਬਦਲਾ ਲੇ ਰਹੀ ਹੈ ਕੇਂਦਰ ਸਰਕਾਰ – AAP

‘AAP’ ਆਗੂਆਂ ਨੇ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੀ ਸਮੱਸਿਆ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਚੰਡੀਗੜ੍ਹ ‘ਚ ਕੀਤਾ ਵੱਡਾ ਪ੍ਰਦਰਸ਼ਨ

ਚੰਡੀਗੜ੍ਹ ਪੁਲਿਸ ਵੱਲੋਂ ‘ਆਪ’ ਆਗੂਆਂ ਨੂੰ ਹਿਰਾਸਤ ‘ਚ ਲਿਆ, ਜਲ ਤੋਪਾਂ ਦੀ ਕੀਤੀ ਵਰਤੋਂ, ਝੜਪ ਦੌਰਾਨ ਕਈ ਵਰਕਰ ਜ਼ਖਮੀ, ਮੰਤਰੀ ਹਰਜੋਤ ਬੈਂਸ ਦੀ ਪੱਗ ਉਤਰੀ

ਹਰ ਸਾਲ ਅਕਤੂਬਰ ਵਿੱਚ ਮੰਡੀਆਂ ਵਿੱਚ ਝੋਨਾ ਆ ਜਾਂਦਾ ਹੈ, ਇਹ ਜਾਣਦੇ ਹੋਏ ਕੇਂਦਰ ਸਰਕਾਰ ਨੇ ਜਾਣਬੁੱਝ ਕੇ ਲਿਫਟਿੰਗ ਨਹੀਂ ਕਰਵਾਈ – ਹਰਭਜਨ ਸਿੰਘ ਈ.ਟੀ.ਓ.

ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅੱਜ ਦੇਸ਼ ਭਰ ਵਿੱਚ ਲੋਕ ਦੀਵਾਲੀ ਮਨਾ ਰਹੇ ਹਨ, ਜਦੋਂ ਕਿ ਪੰਜਾਬ ਦੇ ਕਿਸਾਨ ਮੰਡੀਆਂ ਵਿੱਚ ਧੱਕੇ ਖਾ ਰਹੇ ਹਨ – ਹਰਜੋਤ ਬੈਂਸ 

ਇੰਦਰਾ ਗਾਂਧੀ ਵਾਂਗ ਮੋਦੀ ਸਰਕਾਰ ਪੰਜਾਬ ਨਾਲ ਧੱਕਾ ਕਰ ਰਹੀ ਹੈ- ਲਾਲਜੀਤ ਭੁੱਲਰ

 ਕੇਂਦਰ ਸਰਕਾਰ ਦੀ ਨੀਅਤ ਹੀ ਖਰਾਬ ਹੈ, ਉਹ ਨਹੀਂ ਚਾਹੁੰਦੀ ਕਿ ਸਮੱਸਿਆ ਖਤਮ ਹੋਵੇ- ਮੰਤਰੀ ਤਰੁਣ ਪ੍ਰੀਤ ਸਿੰਘ ਸੌਂਧ

ਚੰਡੀਗੜ੍ਹ, 30 ਅਕਤੂਬਰ (ਵਿਸ਼ਵ ਵਾਰਤਾ):- ਆਮ ਆਦਮੀ ਪਾਰਟੀ (AAP) ਨੇ ਪੰਜਾਬ ਦੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਦੀ ਸਮੱਸਿਆ ਅਤੇ ਪੁਰਾਣੇ ਅਨਾਜ ਦੀ ਧੀਮੀ ਲਿਫਟਿੰਗ ਨੂੰ ਲੈ ਕੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ ਬੁੱਧਵਾਰ ਨੂੰ ਚੰਡੀਗੜ੍ਹ ਵਿੱਚ ਵੱਡਾ ਪ੍ਰਦਰਸ਼ਨ ਕੀਤਾ। 

ਚੰਡੀਗੜ੍ਹ ‘ਚ ਭਾਜਪਾ ਦਫ਼ਤਰ ਦਾ ਘਿਰਾਓ ਕਰਨ ਜਾ ਰਹੇ ‘ਆਪ’ ਆਗੂਆਂ ਨੂੰ ਚੰਡੀਗੜ੍ਹ ਪੁਲਿਸ ਨੇ ਹਿਰਾਸਤ ‘ਚ ਲੈ ਲਿਆ ਅਤੇ ਉਨ੍ਹਾਂ ਨੂੰ ਰੋਕਣ ਲਈ ਉਨ੍ਹਾਂ ‘ਤੇ ਜਲ ਤੋਪਾਂ ਦੀ ਵਰਖਾ ਕੀਤੀ।  ‘AAP’ ਆਗੂਆਂ ਦੀ ਪੁਲੀਸ ਨਾਲ ਹੱਥੋਪਾਈ ਅਤੇ ਝੜਪਾਂ ਵੀ ਹੋਈਆਂ।  ਝੜਪ ਦੌਰਾਨ ਮੰਤਰੀ ਹਰਜੋਤ ਬੈਂਸ ਦੀ ਪੱਗ ਉਤਰ ਗਈ, ਜਿਸ ਕਾਰਨ ਵਿਵਾਦ ਹੋਰ ਵਧ ਗਿਆ।  ਇਸ ਦੇ ਵਿਰੋਧ ਵਿੱਚ ‘ਆਪ’ ਆਗੂਆਂ ਨੇ ਚੰਡੀਗੜ੍ਹ ਪੁਲੀਸ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਆਪ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਪੰਜਾਬ ਦੇ ਕਿਸਾਨਾਂ ਆੜਤੀਆਂ ਤੋਂ ਕਿਸਾਨ ਅੰਦੋਲਨ ਦਾ ਬਦਲਾ ਲੇ ਰਹੀ ਹੈ।

ਪ੍ਰਦਰਸ਼ਨ ਵਿੱਚ ‘AAP’ ਸਰਕਾਰ ਦੇ ਮੰਤਰੀ ਹਰਜੋਤ ਸਿੰਘ ਬੈਂਸ, ਹਰਭਜਨ ਸਿੰਘ ਈ.ਟੀ.ਓ., ਤਰੁਣ ਪ੍ਰੀਤ ਸਿੰਘ ਸੌਂਧ, ਲਾਲ ਚੰਦ ਕਟਾਰੂਚੱਕ, ਕੁਲਦੀਪ ਸਿੰਘ ਧਾਲੀਵਾਲ, ਲਾਲਜੀਤ ਸਿੰਘ ਭੁੱਲਰ, ਡਾ. ਰਵਜੋਤ ਸਿੰਘ, ਹਰਦੀਪ ਸਿੰਘ ਮੁੰਡੀਆ, ਪਾਰਟੀ ਦੇ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੁੱਧਰਾਮ, ਪਾਰਟੀ ਦੇ ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ, ਵਿਧਾਇਕ ਅਸ਼ੋਕ ਪੱਪੀ ਪਰਾਸ਼ਰ, ਰਣਬੀਰ ਸਿੰਘ ਭੁੱਲਰ, ਸੁਖਵਿੰਦਰ ਸਿੰਘ ਸੁੱਖੀ, ਨਰਿੰਦਰ ਕੌਰ ਭਾਰਜ, ਦਿਨੇਸ਼ ਚੱਢਾ, ਚਰਨਜੀਤ ਸਿੰਘ ਚੰਨੀ, ਇੰਦਰਬੀਰ ਸਿੰਘ ਨਿੱਝਰ, ਬਲਕਾਰ ਸਿੰਘ, ਰੁਪਿੰਦਰ ਸਿੰਘ ਹੈਪੀ, ਜਮੀਲ-ਉਰ-ਰਹਿਮਾਨ, ਸੰਤੋਸ਼ ਕਟਾਰੀਆ, ਸੁਖਬੀਰ ਸਿੰਘ ਮਾਈਸਰਖਾਨਾ, ‘ਆਪ’ ਆਗੂ ਪਵਨ ਟੀਨੂੰ, ਸੰਨੀ ਆਹਲੂਵਾਲੀਆ, ਪਰਮਿੰਦਰ ਗੋਲਡੀ, ਪ੍ਰਭਜੋਤ ਕੌਰ ਅਤੇ ਹੋਰ ਅਹੁਦੇਦਾਰਾਂ ਸਮੇਤ ਸੈਂਕੜੇ ਪਾਰਟੀ ਵਰਕਰ ਅਤੇ ਸਮਰਥਕ ਹਾਜ਼ਰ ਸਨ।

ਧਰਨੇ ਦੌਰਾਨ ‘AAP’ ਵਰਕਰਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੀਨੀਅਰ ਆਗੂ ਅਤੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਕਿਹਾ ਕਿ ਹਰ ਸਾਲ ਅਕਤੂਬਰ ਮਹੀਨੇ ਝੋਨਾ ਮੰਡੀਆਂ ਵਿੱਚ ਆ ਜਾਂਦਾ ਹੈ ਪਰ ਇਸ ਵਾਰ ਕੇਂਦਰ ਸਰਕਾਰ ਨੇ ਜਾਣ ਬੁੱਝ ਕੇ ਲਿਫਟਿੰਗ ਨਹੀਂ ਕਰਵਾਈ। ਹੁਣ ਮੰਡੀਆਂ ਵਿੱਚ ਝੋਨੇ ਦੇ ਢੇਰ ਲੱਗੇ ਹੋਏ ਹਨ। ਕਿਸਾਨ, ਆੜ੍ਹਤੀਆਂ, ਸ਼ੈਲਰ ਮਾਲਕ ਅਤੇ ਮਜ਼ਦੂਰ ਸਭ ਪ੍ਰੇਸ਼ਾਨ ਹੋ ਰਹੇ ਹਨ ਪਰ ਕੇਂਦਰ ਸਰਕਾਰ ਨਹੀਂ ਸੁਣ ਰਹੀ ਹੈ।

ਈਟੀਓ ਨੇ ਕਿਹਾ ਕਿ ਭਾਜਪਾ ਵਾਲੇ ਆਪਣੀਆਂ ਗਲਤੀਆਂ ਨੂੰ ਛੁਪਾਉਣ ਲਈ ਝੂਠੀਆਂ ਅਫਵਾਹਾਂ ਫੈਲਾ ਰਹੇ ਹਨ।  ਜਦੋਂ ਕਿ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਕੇਂਦਰ ਸਰਕਾਰ ਅਤੇ ਉਸ ਦੀ ਸੰਸਥਾ ਐਫ.ਸੀ.ਆਈ. ਹੈ। ਪੰਜਾਬ ਸਰਕਾਰ ਪਿਛਲੇ 7-8 ਮਹੀਨਿਆਂ ਤੋਂ ਲਗਾਤਾਰ ਐਫ.ਸੀ.ਆਈ. ਨੂੰ ਪੱਤਰ ਲਿਖ ਰਹੀ ਸੀ, ਮੁੱਖ ਮੰਤਰੀ ਭਗਵੰਤ ਮਾਨ ਖੁਦ ਕੇਂਦਰੀ ਮੰਤਰੀਆਂ ਨੂੰ ਮਿਲੇ ਪਰ ਕੋਈ ਹੱਲ ਨਹੀਂ ਨਿਕਲਿਆ। 

ਈਟੀਓ ਨੇ ਕਿਹਾ ਕਿ ਸਾਡਾ ਰੋਸ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਦੇ ਹੱਕ ਵਿੱਚ ਅਤੇ ਕੇਂਦਰ ਸਰਕਾਰ ਖ਼ਿਲਾਫ਼ ਹੈ। ਅਸੀਂ ਕਿਸਾਨਾਂ ਦੇ ਹੱਕਾਂ ਲਈ ਆਖਰੀ ਸਾਹ ਤੱਕ ਲੜਾਂਗੇ ਅਤੇ ਸਮੱਸਿਆ ਦਾ ਹੱਲ ਕਰਵਾਵਾਂਗੇ।

‘AAP’ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹਮੇਸ਼ਾ ਪੰਜਾਬ ਦੇ ਨਾਲ ਧੱਕਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਮੈਂ ਇੱਥੇ ਮੰਤਰੀ ਜਾਂ ਵਿਧਾਇਕ ਵਜੋਂ ਨਹੀਂ ਆਇਆ ਅਤੇ ਨਾ ਹੀ ਆਮ ਆਦਮੀ ਪਾਰਟੀ ਦੇ ਵਰਕਰ ਵਜੋਂ ਆਇਆ ਹਾਂ।  ਅੱਜ ਮੈਂ ਪੰਜਾਬ ਦੇ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਆਇਆ ਹਾਂ।

ਬੈਂਸ ਨੇ ਕਿਹਾ ਕਿ ਮੇਰੇ ਪੁਰਖਿਆਂ ਨੇ ਪੰਜਾਬ ਦੀ ਮਿੱਟੀ ਵਿੱਚ ਆਪਣਾ ਖੂਨ-ਪਸੀਨਾ ਵਹਾ ਕੇ ਜ਼ਮੀਨ ਨੂੰ ਖੇਤੀ ਯੋਗ ਬਣਾਇਆ ਹੈ। ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਅੱਜ ਦੇਸ਼ ਭਰ ਵਿੱਚ ਲੋਕ ਦੀਵਾਲੀ ਮਨਾ ਰਹੇ ਹਨ ਪਰ ਪੰਜਾਬ ਦੇ ਕਿਸਾਨਾਂ ਨੂੰ ਮੰਡੀਆਂ ਵਿੱਚ ਪ੍ਰੇਸ਼ਾਨ ਹੋਣਾ ਪੈ ਰਿਹਾ ਹੈ। ਉਸਦਾ ਕਸੂਰ ਇਹ ਹੈ ਕਿ ਉਸਨੇ ਭਾਜਪਾ ਸਰਕਾਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਲੜਾਈ ਲੜੀ। 

ਉਨ੍ਹਾਂ ਕਿਹਾ ਕਿ ਭਾਜਪਾ ਜਿੰਨੀ ਚਾਹੇ ਜੋਰ ਲਗਾ ਲਵੇ, ਪਰ ਅਸੀਂ ਆਪਣੇ ਕਿਸਾਨਾਂ ਨੂੰ ਪ੍ਰੇਸ਼ਾਨ ਨਹੀਂ ਹੋਣ ਦੇਵਾਂਗੇ। ਪੁਲਿਸ ਨਾਲ ਝੜਪ ਦੌਰਾਨ  ਉਨ੍ਹਾਂ ਦੀ ਪੱਗ ਉਤਰਨ ਤੇ ਬੈਂਸ ਨੇ ਕਿਹਾ ਕਿ ਜੇਕਰ ਉਹ ਮੇਰੇ ‘ਤੇ ਵਾਰ ਕਰਦੇ ਤਾਂ ਕੋਈ ਦੁੱਖ ਨਹੀਂ ਹੁੰਦਾ ਪਰ ਮੈਨੂੰ ਬਹੁਤ ਦੁੱਖ ਹੈ ਕਿ ਉਨ੍ਹਾਂ ਨੇ ਮੇਰੀ ਪੱਗ ‘ਤੇ ਹਮਲਾ ਕੀਤਾ। ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਬੱਚੇ ਹਾਂ। ਉਨ੍ਹਾਂ ਕਿਹਾ ਸੀ ਕਿ ਧੱਕਾ ਕਰਨਾ ਪਾਪ ਹੈ ਅਤੇ ਬਰਦਾਸ਼ਤ ਕਰਨਾ ਵੀ ਪਾਪ ਹੈ।  ਇਸ ਲਈ ਜਦੋਂ ਤੱਕ ਸਮੱਸਿਆ ਖਤਮ ਨਹੀਂ ਹੁੰਦੀ ਸਾਡਾ ਸੰਘਰਸ਼ ਜਾਰੀ ਰਹੇਗਾ।

ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਹਾ ਕਿ ਜਿਸ ਤਰ੍ਹਾਂ ਦਾ ਸਲੂਕ ਇੰਦਰਾ ਗਾਂਧੀ ਨੇ 40 ਸਾਲ ਪਹਿਲਾਂ ਪੰਜਾਬ ਨਾਲ ਕੀਤਾ ਸੀ, ਅੱਜ ਉਹੀ ਵਤੀਰਾ ਨਰਿੰਦਰ ਮੋਦੀ ਅਤੇ ਭਾਜਪਾ ਪੰਜਾਬ ਨਾਲ ਕਰ ਰਹੇ ਹਨ, ਉਨ੍ਹਾਂ ਕਿਹਾ ਕਿ 2022 ‘ਚ ‘ਆਪ’ ਦੀ ਸਰਕਾਰ ਬਣਨ ਤੋਂ ਬਾਅਦ ਉਹ ਹੋਰ ਵੀ ਜਿਆਦਾ ਪ੍ਰੇਸ਼ਾਨ ਕਰ ਰਹੇ ਹਨ। ਪਿਛਲੀ ਵਾਰ ਸੀਸੀਐਲ ਲਿਮਟ ਜਾਰੀ ਕਰਨ ਵਿੱਚ ਦੇਰੀ ਹੋਈ ਸੀ, ਪਰ ਇਸ ਵਾਰ ਜਾਣਬੁੱਝ ਕੇ ਨਹੀਂ ਚੁੱਕਿਆ ਗਿਆ।  ਅਜੇ ਵੀ ਬਹੁਤ ਧੀਮੀ ਲਿਫਟਿੰਗ ਚੱਲ ਰਹੀ ਹੈ।

ਭੁੱਲਰ ਨੇ ਕਿਹਾ ਕਿ ਮੋਦੀ ਸਰਕਾਰ ਨੇ ਅਜਿਹਾ ਪੰਜਾਬ ਦੇ ਕਿਸਾਨਾਂ ਅਤੇ ਆੜ੍ਹਤੀਆਂ ਨੂੰ ਤੰਗ ਕਰਨ ਅਤੇ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਦੇ ਹਿੱਸੇ ਵਜੋਂ ਕੀਤਾ ਹੈ। ਪਰ ਪੰਜਾਬ ਦੇ ਲੋਕ ਬਹੁਤ ਸੂਝਵਾਨ ਹਨ। ਉਹ ਭਾਜਪਾ ਦੀ ਗੰਦੀ ਰਾਜਨੀਤੀ ਨੂੰ ਸਮਝਦੇ ਹਨ।

ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ‘ਤੇ ਲਗਾਤਾਰ ਨਜ਼ਰ ਬਣਾਏ ਹੋਏ ਹਨ।  ਉਹ ਖੁਦ ਅਫਸਰਾਂ ਅਤੇ ਪਾਰਟੀ ਵਿਧਾਇਕਾਂ ਅਤੇ ਮੰਤਰੀਆਂ ਤੋਂ ਬਾਜ਼ਾਰਾਂ ਦੀ ਸਥਿਤੀ ਦਾ ਜਾਇਜ਼ਾ ਲੈ ਰਹੇ ਹਨ। ਮੰਡੀਆਂ ਵਿੱਚ ਝੋਨੇ ਦੀ ਖਰੀਦ ਦਾ ਕੰਮ ਲਗਾਤਾਰ ਜਾਰੀ ਹੈ।  ਪੰਜਾਬ ਸਰਕਾਰ ਕਿਸਾਨਾਂ ਨੂੰ 24 ਘੰਟਿਆਂ ਦੇ ਅੰਦਰ ਅਦਾਇਗੀ ਕਰ ਰਹੀ ਹੈ। ਪੰਜਾਬ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰ ਕੇਂਦਰ ਸਰਕਾਰ ਪ੍ਰੇਸ਼ਾਨ ਕਰਨ ‘ਚ ਲੱਗੀ ਹੋਈ ਹੈ।

ਮੰਤਰੀ ਤਰੁਣ ਪ੍ਰੀਤ ਸਿੰਘ ਸੌਂਧ ਨੇ ਚੰਡੀਗੜ੍ਹ ਪੁਲਿਸ ਦੀ ਕਾਰਵਾਈ ਦੀ ਆਲੋਚਨਾ ਕਰਦਿਆਂ ਸਵਾਲ ਕੀਤਾ ਕਿ ਇਹ ਭਾਜਪਾ ਦਾ ਸ਼ਰੇਆਮ ਧੱਕਾ ਹੈ। ਅਸੀਂ ਨਿਹੱਥੇ ਲੋਕ ਹਾਂ ਅਤੇ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਾਂ।  ਇਹ ਸਾਡਾ ਜਮਹੂਰੀ ਹੱਕ ਹੈ। ਫਿਰ ਪੁਲਿਸ ਕਿਸ ਦੇ ਕਹਿਣ ‘ਤੇ ਸਾਨੂੰ ਪ੍ਰਦਰਸ਼ਨ ਕਰਨ ਤੋਂ ਰੋਕ ਰਹੀ ਹੈ?

ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਨੀਅਤ ਹੀ ਖਰਾਬ ਹੈ। ਉਹ ਨਹੀਂ ਚਾਹੁੰਦੀ ਕਿ ਮਸਲਾ ਹੱਲ ਹੋਵੇ। ਜੇਕਰ ਉਹ ਸੱਚਮੁੱਚ ਕੋਈ ਹੱਲ ਚਾਹੁੰਦੀ ਸੀ, ਤਾਂ ਹੁਣ ਤੱਕ ਲਿਫਟਿੰਗ ਹੋ ਚੁੱਕੀ ਹੁੰਦੀ। ਅਸੀਂ ਪੰਜਾਬ ਦੇ ਕਿਸਾਨਾਂ ਨਾਲ ਖੜੇ ਹਾਂ। ਜਿੱਥੇ ਵੀ ਸਘੰਰਸ਼ ਕਰਨਾ ਪਵੇ, ਅਸੀਂ ਕਰਾਂਗੇ।

Tags: aapAAP PunjabBREAKING NEWSBreaking news in PunjabiChandigarhLatest Punjab newsLatest Punjab news in PunjabiPunjab Governmentpunjab newstop headlines in PunjabiWEB PORTALWISHAVWARTA.IN
Share198Tweet124SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
September 29, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 29 ਸਤੰਬਰ (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...

ਪੰਜਾਬ ਦੇ ਸਕੂਲਾਂ ਦੇ ਸਮੇਂ ‘ਚ ਬਦਲਾਅ: ਜਾਣੋ ਹੁਣ ਕਿੰਨੇ ਵਜੇ ਲੱਗਣਗੇ ਸਕੂਲ?

ਪੰਜਾਬ ਦੇ ਸਕੂਲਾਂ ਦੇ ਸਮੇਂ ‘ਚ ਬਦਲਾਅ: ਜਾਣੋ ਹੁਣ ਕਿੰਨੇ ਵਜੇ ਲੱਗਣਗੇ ਸਕੂਲ?

by Jaspreet Kaur
September 29, 2026
0

ਪੰਜਾਬ ਦੇ ਸਕੂਲਾਂ ਦੇ ਸਮੇਂ 'ਚ ਬਦਲਾਅ: ਜਾਣੋ ਹੁਣ ਕਿੰਨੇ ਵਜੇ ਲੱਗਣਗੇ ਸਕੂਲ? ਚੰਡੀਗੜ੍ਹ, 29 ਸਤੰਬਰ 2026 (ਵਿਸ਼ਵ ਵਾਰਤਾ): ਪੰਜਾਬ...

CISF ਜਵਾਨ ਨੇ ਸਾਥੀ ਜਵਾਨਾਂ ‘ਤੇ ਚਲਾਈਆਂ ਗੋਲੀਆਂ, ਚਾਰ ਦੀ ਮੌਤ

CISF ਜਵਾਨ ਨੇ ਸਾਥੀ ਜਵਾਨਾਂ ‘ਤੇ ਚਲਾਈਆਂ ਗੋਲੀਆਂ, ਚਾਰ ਦੀ ਮੌਤ

by Jaspreet Kaur
September 29, 2026
0

CISF ਜਵਾਨ ਨੇ ਸਾਥੀ ਜਵਾਨਾਂ 'ਤੇ ਚਲਾਈਆਂ ਗੋਲੀਆਂ, ਚਾਰ ਦੀ ਮੌਤ ਨਵੀ ਦਿੱਲੀ, 29 ਸਤੰਬਰ 2026 (ਵਿਸ਼ਵ ਵਾਰਤਾ): ਜੰਮੂ-ਕਸ਼ਮੀਰ ਦੇ...

ਗੈਂਗਸਟਰਾਂ ‘ਤੇ ਵਾਰ ਦਾ 252ਵਾਂ ਦਿਨ: ਪੰਜਾਬ ਪੁਲਿਸ ਵੱਲੋਂ 594 ਥਾਈਂ ਛਾਪੇਮਾਰੀ; 249 ਕਾਬੂ

ਗੈਂਗਸਟਰਾਂ ‘ਤੇ ਵਾਰ ਦਾ 252ਵਾਂ ਦਿਨ: ਪੰਜਾਬ ਪੁਲਿਸ ਵੱਲੋਂ 594 ਥਾਈਂ ਛਾਪੇਮਾਰੀ; 249 ਕਾਬੂ

by Ankit
September 29, 2026
0

ਗੈਂਗਸਟਰਾਂ 'ਤੇ ਵਾਰ ਦਾ 252ਵਾਂ ਦਿਨ: ਪੰਜਾਬ ਪੁਲਿਸ ਵੱਲੋਂ 594 ਥਾਈਂ ਛਾਪੇਮਾਰੀ; 249 ਕਾਬੂ — ਪੁਲਿਸ ਟੀਮਾਂ ਨੇ 182 ਵਿਅਕਤੀਆਂ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Currency Converter

Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ

by Jaspreet Kaur
September 29, 2026
0

Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 29 ਸਤੰਬਰ (ਵਿਸ਼ਵ ਵਾਰਤਾ) – ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...

Most Popular

ਅਕਸ਼ੈ ਕੁਮਾਰ ਅਤੇ ਸੈਫ ਅਲੀ ਖਾਨ ਸਟਾਰਰ ਫਿਲਮ ‘Haiwaan’ ਇਸ ਹਫਤੇ ਹੋਵੇਗੀ ਰਿਲੀਜ਼

ਅਕਸ਼ੈ ਕੁਮਾਰ ਅਤੇ ਸੈਫ ਅਲੀ ਖਾਨ ਸਟਾਰਰ ਫਿਲਮ ‘Haiwaan’ ਇਸ ਹਫਤੇ ਹੋਵੇਗੀ ਰਿਲੀਜ਼

by Navjot
3 weeks ago
0

ਅਕਸ਼ੈ ਕੁਮਾਰ ਅਤੇ ਸੈਫ ਅਲੀ ਖਾਨ ਸਟਾਰਰ ਫਿਲਮ 'Haiwaan' ਇਸ ਹਫਤੇ ਹੋਵੇਗੀ ਰਿਲੀਜ਼ ਮੁੰਬਈ, 9 ਸਤੰਬਰ (ਵਿਸ਼ਵ ਵਾਰਤਾ) ਇਸ ਸਾਲ...

  • About
  • Advertise
  • Privacy & Policy
  • Contact

COPYRIGHT (C) 2026. ALL RIGHTS RESERVED. DESIGNED AND MAINTAINED BY MEHRA MEDIA 