ਖੇਤੀ ਆਰਡੀਨੈਂਸਾਂ ਨੂੰ ਲੈ ਕੇ ਰਾਜਪਾਲ ਨਾਲ ਮੁਲਾਕਾਤ ਕਰੇਗਾ ‘ਆਪ’ ਦਾ ਵਫ਼ਦ

Advertisement

– ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦੇ ਮੁੱਦੇ ‘ਤੇ ਨੰਗੇ ਹੋਏ ਕਾਂਗਰਸ ਅਤੇ ਬਾਦਲਾਂ ਦੇ ਚਿਹਰੇ


ਚੰਡੀਗੜ੍ਹ , 16 ਸਤੰਬਰ 2020 (ਵਿਸ਼ਵ ਵਾਰਤਾ)-ਖੇਤੀ ਆਰਡੀਨੈਂਸਾਂ ਦੇ ਮੁੱਦਿਆਂ ਉੱਤੇ ਆਮ ਆਦਮੀ ਪਾਰਟੀ (ਆਪ) ਪੰਜਾਬ ਦਾ ਵਫ਼ਦ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ  ਚੀਮਾ ਅਤੇ ਉਪ ਨੇਤਾ ਸਰਬਜੀਤ ਕੌਰ ਮਾਣੂੰਕੇ ਦੀ ਅਗਵਾਈ ਵਿੱਚ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਨੂੰ ਮਿਲੇਗਾ। ਇਸ ਸੰਬੰਧ ਵਿੱਚ ਰਾਜਪਾਲ ਦੇ ਦਫ਼ਤਰ ਤੋਂ ਸਮਾਂ ਮੰਗਿਆ ਗਿਆ ਹੈ। ਪਾਰਟੀ ਦਫ਼ਤਰ ਤੋਂ ਜਾਰੀ ਬਿਆਨ ਵਿੱਚ ਹਰਪਾਲ ਸਿੰਘ  ਚੀਮਾ ਨੇ ਕਿਹਾ ਦੀ ਇੱਥੇ ਖੇਤੀ ਆਰਡੀਨੈਂਸ ਪੰਜਾਬ ਦੀ ਆਰਥਿਕਤਾ ਅਤੇ ਕਿਸਾਨਾਂ ਲਈ ਬਰਬਾਦੀ ਦਾ ਕਾਰਨ ਬਣੇਗੀ ਉੱਥੇ ਹੀ ਇਸ ਆਰਡੀਨੈਂਸਾਂ ਦੇ ਨਾਮ ਉੱਤੇ ਕਾਂਗਰਸ ਅਤੇ ਅਕਾਲੀ-ਭਾਜਪਾ ਕਿਸਾਨਾਂ ਅਤੇ ਪੰਜਾਬ ਦੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।  ਉੱਧਰ ‘ਆਪ’ ਵਿਧਾਇਕਾਂ ਕੁਲਵੰਤ ਸਿੰਘ ਪੰਡੋਰੀ, ਜੈ ਸਿੰਘ  ਰੋੜੀ ਅਤੇ ਮੀਤ ਹੇਅਰ ਨੇ ਵੀ ਖੇਤੀ ਆਰਡੀਨੈਂਸਾਂ ਦੇ ਵਿਸ਼ੇ ਉੱਤੇ ਗੱਲਬਾਤ ਕਰਨ ਲਈ ਪੰਜਾਬ ਦੇ ਰਾਜਪਾਲ ਵੀ. ਪੀ. ਸਿੰਘ ਬਦਨੌਰ ਤੋਂ ਮੁਲਾਕਾਤ ਦਾ ਸਮਾਂ ਮੰਗਿਆ ਹੈ ।
‘ਆਪ’ ਹੈੱਡਕੁਆਟਰ ਤੋਂ ਜਾਰੀ ਬਿਆਨ ਵਿਚ ਹਰਪਾਲ ਸਿੰਘ ਚੀਮਾ ਨੇ ਦੱਸਿਆ ਦੀ ਇਸ ਖੇਤੀ ਆਰਡੀਨੈਂਸਾਂ ਤੋਂ ਪੰਜਾਬ ਦਾ ਹੀ ਨਹੀਂ ਸਗੋਂ ਸਮੂਹ ਕਿਸਾਨਾਂ, ਮਜ਼ਦੂਰਾਂ, ਖੇਤੀਬਾੜੀ ਵਿੱਚ ਇਸਤੇਮਾਲ ਹੋਣ ਵਾਲੇ ਸਾਧਨਾਂ ਆਦਿ ਨੂੰ ਵੀ ਭਾਰੀ ਨੁਕਸਾਨ ਹੋਵੇਗਾ। ਜੇਕਰ ਭਵਿੱਖ ਵਿੱਚ ਇਹ ਆਰਡੀਨੈਂਸ ਜਾਰੀ ਹੁੰਦਾ ਹਨ ਤਾਂ ਇਸ ਦਾ ਪੂਰਾ ਫ਼ਾਇਦਾ ਕਾਰਪੋਰੇਟ ਘਰਾਨਿਆਂ ਨੂੰ ਹੋਵੇਗਾ। ਇਸ ਆਰਡੀਨੈਂਸ ਦੇ ਅਨੁਸਾਰ ਕਾਰਪੋਰੇਟਸ ਵੱਡੇ ਪੱਧਰ ਉੱਤੇ ਵਸਤਾਂ ਦਾ ਭੰਡਾਰਨ ਕਰ ਸਕਣਗੇ ਅਤੇ ਉਹ ਵਸਤਾਂ ਦੀਆਂ ਕੀਮਤਾਂ ਉੱਤੇ ਖ਼ੁਦ ਕਾਬੂ ਕਰ ਸਕਣਗੇ ਅਤੇ ਕਿਸਾਨਾਂ ਦਾ ਅਜਿਹਾ ਕਰਨ ਨਾਲ ਭਾਰੀ ਨੁਕਸਾਨ ਹੋਵੇਗਾ ।
ਹਰਪਾਲ ਚੀਮਾ ਨੇ ਕਿਹਾ ਦੀ ਇਸ ਬਿਲ ਨੂੰ ਸੂਬੇ ਦੀ ਕਾਂਗਰਸ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ( ਬਾਦਲ)  ਦੀ ਪਾਰਟੀ ਪਹਿਲਾਂ ਹੀ ਆਪਣਾ ਸਮਰਥਨ ਦੇ ਚੁੱਕੀ ਹੈ ਅਤੇ ਹੁਣ ਸਿਰਫ਼ ਕਿਸਾਨਾਂ ਦੇ ਅੱਗੇ ਕੋਰਾ ਝੂਠ ਬੋਲ ਰਹੀ ਹੈ। ਹਰਪਾਲ ਚੀਮਾ ਨੇ ਦੱਸਿਆ ਦੀ ਸ਼੍ਰੋਮਣੀ ਅਕਾਲੀ ਦਾਲ ਦੇ ਪ੍ਰਧਾਨ ਸੁਖਬੀਰ ਬਦਲ ਜੋ ਪਿਛਲੇ 3 ਮਹੀਨੇ ਤੋਂ ਇਸ ਬਿਲ ਦੇ ਹੱਕ ਵਿੱਚ ਬੋਲ ਰਿਹਾ ਸੀ। ਅੱਜ ਅਚਾਨਕ ਸੰਸਦ ਵਿੱਚ ਕਹਿੰਦੇ ਹਨ ਮੈਂ ਕਦੇ ਬਿਲ ਉੱਤੇ ਧਿਆਨ ਹੀ ਨਹੀਂ ਦਿੱਤਾ, ਜੋ ਕਿ ਸਰਾ-ਸਰ ਝੂਠ ਹੈ।  ਪਹਿਲਾਂ ਬੀਜੇਪੀ ਸਰਕਾਰ ਨਾਲ ਸੁਰ ਨਾਲ ਸੁਰ ਮਿਲਾ ਕੇ ਬਿਲ ਦਾ ਸਮਰਥਨ ਕੀਤਾ ਅਤੇ ਜਦੋਂ ਕਿਸਾਨਾਂ ਨੇ ਦਬਾਅ ਪਾਇਆ ਤਾਂ ਆਪਣੀ ਹੀ ਗੱਲ ਤੋਂ ਪਲਟ ਗਏ । ਸੁਖਬੀਰ ਬਾਦਲ ਦੇ ਇਸ ਬਿਆਨ ਨਾਲ ਉਨ੍ਹਾਂ ਦਾ ਦੋਗਲਾਪਣ ਸਾਫ਼ ਨਜ਼ਰ ਆਉਂਦਾ ਹੈ।
ਹਰਪਾਲ ਚੀਮਾ ਨੇ ਅੱਗੇ ਕਿਹਾ ਦੀ ਮੁੱਖ ਮੰਤਰੀ ਅਮਰਿੰਦਰ ਸਿੰਘ ਵੀ ਘੱਟ ਦੋਗਲੇ ਨਹੀਂ ਹਨ,  ਪਹਿਲਾਂ ਆਪਣੇ ਆਪ ਹੀ ਹਾਈ ਪਵਾਰ ਕਮੇਟੀ ਜਿਸ ਵਿੱਚ ਹੋਰ ਸੂਬੇ ਵੀ ਸ਼ਾਮਲ ਸਨ, ਇਸ ਬਿਲ ਨੂੰ ਲੈ ਕੇ ਆਪਣੀ ਸਹਿਮਤੀ ਦਿੱਤੀ ਅਤੇ ਹੁਣ ਜਨਤਾ ਅਤੇ ਕਿਸਾਨਾਂ ਦੇ ਅੱਗੇ ਝੂਠਾ ਦਿਖਾਵਾ ਕਰ ਰਹੇ ਹਨ, ਕੀ ਉਹ ਕਮੇਟੀ ਵਿੱਚ ਸ਼ਾਮਲ ਨਹੀਂ ਸਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਦੋਗਲੇਪਣ ਨਾਲ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ। ਅੱਜ ਜਦੋਂ ਕਿਸਾਨਾਂ ਨਾਲ ਇਨਸਾਫ਼ ਨਹੀਂ ਹੋ ਰਿਹਾ ਹੈ ਤਾਂ ਕੈਪਟਨ ਕੁੱਝ ਨਹੀਂ ਕਰ ਰਹੇ। ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ। ਚੀਮਾ ਨੇ ਕਿਹਾ ਦੀ ਉਹ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਹੀ ਖੇਤੀ ਆਰਡੀਨੈਂਸ ਮੁੱਦੇ ਉੱਤੇ ਛੇਤੀ ਹੀ ਉਨ੍ਹਾਂ ਦਾ ਅਸਲੀ ਚਿਹਰਾ ਨੰਗਾ ਕਰ ਕੇ ਪੰਜਾਬ ਦੀ ਜਨਤਾ ਨੂੰ ਵੇਖਾ ਦੇਣਗੇ।
ਹਰਪਾਲ ਸਿੰਘ ਚੀਮਾ ਨੇ ਅੱਗੇ ਕਿਹਾ ਕਿ ਉਹ ਅਤੇ ਸਰਬਜੀਤ ਕੌਰ ਮਾਣੂੰਕੇ ਕੱਲ੍ਹ ‘ਆਪ’ ਦੇ ਹੋਰ ਵਿਧਾਇਕਾਂ ਨਾਲ ਇਸ ਆਰਡੀਨੈਂਸ ਦੇ ਖ਼ਿਲਾਫ਼ ਅਪੀਲ ਕਰਨਗੇ।