ਛੱਤੀਸਗੜ੍ਹ ਦੇ ਬੀਜਾਪੁਰ ਜਿਲੇ ‘ਚ ਕੇਂਦਰੀ ਰਿਜ਼ਰਵ ਪੁਲਸ ਬਲ (ਸੀ.ਆਰ. ਪੀ. ਐਫ.) ਦੇ ਇਕ ਜਵਾਨ ਨੇ ਕਿਸੇ ਗੱਲ ਨੂੰ ਲੈ ਕੇ ਸਾਥੀ ਜਵਾਨਾਂ ‘ਤੇ ਅਨ੍ਹੇਵਾਹ ਫਾਈਰਿੰਗ ਕਰ ਦਿੱਤੀ, ਜਿਸ ਦੌਰਾਨ ਚਾਰ ਜਵਾਨਾਂ ਦੀ ਘਟਨਾ ਵਾਲੀ ਥਾਂ ‘ਤੇ ਮੌਤ ਹੋ ਗਈ, ਜਦਕਿ ਇਕ ਹੋਰ ਜਵਾਨ ਗੰਭੀਰ ਜ਼ਖਮੀ ਹੋ ਗਿਆ। ਡੀ. ਆਈ.ਜੀ. ਪੀ. ਸੁੰਦਰਰਾਜ ਨੇ ਵਾਰਦਾਤ ਦੀ ਪੁਸ਼ਟੀ ਕਰਦੇ ਹੋਏ ਦੱਸਿਆ ਕਿ ਇਹ ਘਟਨਾ ਬੀਜਾਪੁਰ ਜ਼ਿਲੇ ਦੇ ਬਾਸਾਗੁੜ੍ਹਾ ‘ਚ ਵਾਪਰੀ ਹੈ।
ਸੀ. ਆਰ. ਪੀ. ਐਫ. 168 ਵੀਂ ਬਟਾਲੀਅਨ ਦੇ ਜਵਾਨ ਸੰਤਰਾਮ ਨੇ ਆਪਣੇ ਸਾਥੀਆਂ ‘ਤੇ ਅਨ੍ਹੇਵਾਹ ਗੋਲੀਬਾਰੀ ਕੀਤੀ। ਜਿਸ ‘ਚ ਐਸ. ਆਈ. ਵੀ. ਕੇ ਸ਼ਰਮਾ, ਐਸ. ਆਈ. ਮੇਘ ਸਿੰਘ, ਏ. ਐਸ. ਆਈ. ਰਾਜਵੀਰ ਅਤੇ ਜੀ. ਐਸ. ਰਾਓ ਦੀ ਮੌਕੇ ‘ਤੇ ਮੌਤ ਹੋ ਗਈ, ਜਦਕਿ ਇਕ ਜਵਾਨ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਗੋਲੀਬਾਰੀ ਕਰਨ ਵਾਲੇ ਜਵਾਨ ਨੂੰ ਹਿਰਾਸਤ ‘ਚ ਲੈ ਲਿਆ ਗਿਆ ਹੈ।