ਮਾਨਸਾ 13 ਸਤੰਬਰ( ਵਿਸ਼ਵ ਵਾਰਤਾ)-
ਐਮ ਐਲ ਸੀ ਉੱਤਰ ਪ੍ਰਦੇਸ਼ ਅਤੇ ਲੋਕ ਭਲਾਈ ਮਿਸ਼ਨ ਦੇ ਪ੍ਰਧਾਨ ਬਲਵੰਤ ਸਿੰਘ ਰਾਮੂਵਾਲੀਆ ਨੇ ਕਿਹਾ ਕਿ ਇਹ ਤਿੰਨ ਖੇਤੀ ਆਰਡੀਨੈਂਸ ਕਿਸਾਨੀ ਦੀ ਪੁਸ਼ਤਾ ਤੋਂ ਪੱਕੀ ਮਾਲਕੀ ਖੋਹਕੇ ਦੇਸੀ ਸਰਮਾਏਦਾਰਾਂ ਦਾ ਖੇਤੀ ਜ਼ਮੀਨਾਂ ਉੱਤੇ ਕਾਨੂੰਨੀ ਕਬਜ਼ਾ ਕਰਵਾਉਣ ਲਈ ਲਿਆਂਦੇ ਗਏ ਹਨ। ਉਨ੍ਹਾਂ ਕਿਹਾ ਕਿ ਜਿਵੇਂ ਕਦੇ ਅਮਰੀਕਾ ਨੇ ਜਾਪਾਨ ਦੇ ਹੀਰੋਸ਼ੀਮਾ ਤੇ ਨਾਗਾਸਾਕੀ ਸ਼ਹਿਰਾਂ ਤੇ ਪਰਮਾਣੂ ਬੰਬ ਸੁਟ ਕੇ ਨਸਲਾਂ ਨੂੰ ਲੱਗਭਗ ਸਦਾ ਲਈ ਤਬਾਹ ਕੀਤੀਆਂ ਸਨ ,ਉਸੇ ਤਰ੍ਹਾਂ ਕਾਨੂੰਨੀ ਹਥਿਆਰਾਂ ਨਾਲ ਲੈਸ ਪੁਰਾਣੀ ਰਜਵਾੜਾ ਸ਼ਾਹੀ ਨਾਲੋਂ ਵੀ ਮਹਾਂ ਖ਼ਤਰਨਾਕ ਬਣ ਕੇ ਕਿਸਾਨ ਨੂੰ ਤਬਾਹ ਕਰ ਦੇਣਗੇ। ਉਨ੍ਹਾਂ ਕਿਹਾ ਕਿ ਆਰਡੀਨੈਂਸਾਂ ਨਾਲ ਤਬਾਹ ਹੋਈ ਕਿਰਸਾਨੀ ਹੱਥੋਂ ਸੰਘਰਸ਼ ਕਰਨ ਅਤੇ ਹੱਕ ਲੈਣ ਦੇ ਸਾਰੇ ਕਾਨੂੰਨੀ ਹਥਿਆਰ ਖੁੱਸ ਜਾਣਗੇ ਤੇ ਕਿਸਾਨ ਸਿਰਫ਼ ਦਿਹਾੜੀਦਾਰ ਬਣ ਕੇ ਰਹਿ ਜਾਣਗੇ, ਇੱਥੇ ਹੀ ਬੱਸ ਨਹੀਂ ਕਿਸਾਨੀ ਦੀ ਕਮਰ ਤੋੜਨ ਪਿੱਛੋਂ ਇੱਕ ਛੋਟੇ ਜਿਹੇ ਵਿਧਾਨਿਕ ਸੰਸ਼ੋਧਨ ਨਾਲ ਕਿਸਾਨ ਇਨ੍ਹਾਂ ਧਨੀਆਂ ਨੂੰ ਹੀ ਕਿਸਾਨਾਂ ਦੀਆਂ ਜ਼ਬਰਦਸਤੀ ਜ਼ਮੀਨਾਂ ਖਰੀਦਣ ਦੇ ਅਧਿਕਾਰ ਮਿਲ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਵਡੇਰਿਆਂ ਨੇ ਸਖਤ ਸਰਦੀਆਂ ਵਿੱਚ ਸੁੰਗੜਕੇ ਅਤੇ ਸਰੀਰ ਸੜਦੀਆਂ ਧੁੱਪਾਂ ਵਿੱਚ ਸਹਿਕੇ ਧੁੱਪਾਂ ਨੂੰ ਸਹਿਕੇ , ਜੋ ਜਾਇਦਾਦਾਂ ਆਪਣੀਆਂ ਨਸਲਾਂ ਲਈ ਛੱਡੀਆਂ ਸਨ,ਉਹ ਉਨ੍ਹਾਂ ਦੀ ਦਿੱਤੀ ਮਾਲਕੀ ਖਤਮ ਹੋ ਜਾਵੇਗੀ।ਸ੍ਰੀ ਰਾਮੂਵਾਲੀਆ ਨੇ ਕਿਹਾ ਕਿ ਪੰਜਾਬ ਭਰ ਦੇ ਲੋਕ ਭਲਾਈ ਮਿਸ਼ਨ ਦੇ ਹੇਠ ਲਿਖੇ ਲੀਡਰਾਂ ਨੇ ਇਹ ਨਿਰਣਾ ਲਿਆ ਹੈ ਕਿ ਕਿਸਾਨ ਜੁਝਾਰੂ ਜਥੇਬੰਦੀਆਂ ਨੂੰ ਪੰਜਾਬ ਵਿੱਚ ਕਿਸਾਨੀ ਲਹਿਰ ਦੇ ਅਸਲ ਸੰਗਰਾਮੀਏ ਪ੍ਰਵਾਨ ਕੀਤਾ ਜਾਵੇਗਾ ਅਤੇ ਧਾਰਮਿਕ ਖੇਤਰ ਵਿੱਚ ਪਰਿਵਾਰਵਾਦ ਦਾ ਇਨ੍ਹਾਂ ਤਿੰਨਾਂ ਆਰਡੀਨੈਂਸਾਂ ਵਰਗਾ ਹੀ ਖ਼ਤਰਨਾਕ ਕਬਜ਼ਾ ਅਤੇ ਸ਼ੋਸ਼ਣ ਖਤਮ ਕਰਨ ਲਈ ਲੋਕ ਭਲਾਈ ਮਿਸ਼ਨ ਸੁਖਦੇਵ ਸਿੰਘ ਢੀਂਡਸਾ ਦੀ ਮੁਹਿੰਮ ਦਾ ਸਮਰਥਨ ਕਰੇਗੀ।ਰਾਮੂਵਾਲੀਆ ਨੇ ਸੁਖਬੀਰ ਸਿੰਘ ਬਾਦਲ ਨੂੰ ਕਿਹਾ ਕਿ ਸਰਕਾਰੀ ਪਦਵੀਆਂ ਨਾਲੋਂ ਕਿਸਾਨਾਂ ਨਾਲ ਡੱਟ ਕੇ ਖੜ੍ਹੇ ਹੋਣ ਦੀ ਲੋੜ ਹੈ ,ਕਿਉਂਕਿ ਇਹ ਵੱਡੀਆਂ ਵੱਡੀਆਂ ਸਰਕਾਰੀ ਪਦਵੀਆਂ ਪੰਜਾਬ ਅਤੇ ਕਿਸਾਨਾਂ ਤੋਂ ਹੀ ਮਿਲੀਆਂ ਹਨ। ਉਨ੍ਹਾਂ ਕਿਹਾ ਕਿ ਲੋਕ ਭਲਾਈ ਪਾਰਟੀ ਦੇ ਸਾਰੇ ਪੁਰਾਣੇ ਮੁੱਦੇ ਮੁੜ ਸਰਗਰਮ ਹੋਣ ਲੋਕ ਭਲਾਈ ਮਿਸ਼ਨ ਉਸੇ ਤਰ੍ਹਾਂ ਹੀ ਸਰਗਰਮ ਕਰੇਗਾ।ਰਾਮੂਵਾਲੀਆ ਨੇ ਇਹ ਕਿਹਾ ਕਿ ਇਸ ਨਵੇਂ ਸੰਘਰਸ਼ ਵਾਲੇ ਪ੍ਰੋਗਰਾਮ ਲਈ ਪੁਰਾਣੇ ਸੀਨੀਅਰ ਨੇਤਾਵਾਂ ਸ਼੍ਰੀ ਜਨਕ ਰਾਜ ਕਲਵਾਨੂੰ(ਪਟਿਆਲਾ)ਸੁਰਜੀਤ ਸਿੰਘ ਅਕਾਲੀ ਮਾਨਸਾ,ਮਾਸਟਰ ਗੁਰਮੇਲ ਸਿੰਘ ਸ਼ਹਿਣਾ ਫਤਿਹ ਸਿੰਘ ਰਾਮਗੜ੍ਹ ਫਕੀਰ ਮੁਹੰਮਦ ਨਿਹਾਲ ਸਿੰਘ ਵਾਲਾ,ਜੱਸਲ ਸਿੰਘ ਰਹੂੜਿਆਂਵਾਲੀ ,ਬਲਵਿੰਦਰ ਸਿੰਘ ਹੇੜੀਕੇ,ਗਰੇਵਾਲ ਪੰਜਗਰਾਈਂ ,ਗੁਰਮੀਤ ਸਿੰਘ ਚੌਕੀ ਗੁਰਮੀਤ ਸਿੰਘ ਸਰਪੰਚ ਢੱਡੇ ਬਲਕਰਨ ਸਿੰਘ ਕਵੀਸ਼ਰ ਢੱਡੇ,ਰਵਿੰਦਰ ਸਿੰਘ ਇੰਗਲੈਂਡ,ਸੁਖਦੇਵ ਸਿੰਘ ਪਲਟਾ ਬਠਿੰਡਾ ਜਸਵੀਰ ਸਿੰਘ ਲਾਡਾ ਸਰਦੂਲਗੜ੍ਹ ,ਕੁਲਵੰਤ ਸਿੰਘ ਮਹਿਲ ਕਲਾਂ, ਸਰਦਾਰ ਅਲੀ ਸੰਗਰੂਰ,ਪ੍ਰਥੀਪਾਲ ਸਿੰਘ ਦਾਤਾ,ਓਮ ਪ੍ਰਕਾਸ਼ ਸੈਣੀ,ਹਰਬੰਸ ਲਾਲ ਜਿੰਦਲ ਮੋਗਾ,ਸਗੀਰ ਹੁਸੈਨ ਮਲੇਰਕੋਟਲਾ,ਬਲਦੇਵ ਸਿੰਘ ਨਾਰੀਕੇ,ਅਮਨਦੀਪ ਸਿੰਘ ਮਾਣਕਮਾਜਰਾ,ਨਵਦੀਪ ਸਿੰਘ ਗਿੱਲ ਮੰਡੀ ਕਲਾਂ ਚਮਕੌਰ ਸਿੰਘ ਭੋਤਨਾ ਵੈਨਕੂਵਰ,ਸੁਖਦੇਵ ਸਿੰਘ ਬਲੀਏਵਾਲ ,ਹਰਜਿੰਦਰ ਸਿੰਘ ਭਨੋਹੜ ,ਡਾ ਗੁਰਬਚਨ ਸਿੰਘ ਥਰਾਜ ਬਾਘਾ ਪੁਰਾਣਾ ,ਹਰਪਾਲ ਸਿੰਘ ਪੀਲੀਭੀਤ ਯੂ ਪੀ,ਗੁਰਸੇਵ ਸਿੰਘ ਗਾਲਬ ਫਰਿਜ਼ਨੋ ਅਮਰੀਕਾ ਵੀ ਕੰਮ ਕਰਨਗੇ ।
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ
ਐਨ.ਆਰ.ਆਈ. ਥਾਣੇ ਦੇ ਐਸ.ਐਚ.ਓ. ਦਾ ਰੀਡਰ 20,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਬਿਊਰੋ ਵੱਲੋਂ ਕਾਬੂ ਚੰਡੀਗੜ੍ਹ, 25 ਅਪ੍ਰੈਲ, 2024 (ਵਿਸ਼ਵ...