ਚੰਡੀਗੜ•, 8 ਦਸੰਬਰ:(ਵਿਸ਼ਵ ਵਾਰਤਾ) ਪੰਜਾਬ ਰਾਜ ਵਿੱਚ ਅੱਜ ਸਰਕਾਰੀ ਏਜੰਸੀਆਂ ਅਤੇ ਮਿੱਲ ਮਾਲਕਾਂ ਵਲੋਂ ਸ਼ਾਮ ਤੱਕ ਕੁੱਲ 17886796 ਟਨ ਝੋਨੇ ਦੀ ਖਰੀਦ ਕੀਤੀ ਗਈ। ਇਸ ਵਿੱਚ 8 ਦਸੰਬਰ ਦੇ ਦਿਨ ਕੀਤੀ ਗਈ 11797 ਟਨ ਝੋਨੇ ਦੀ ਖਰੀਦ ਵੀ ਸ਼ਾਮਲ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਅੱਜ ਸ਼ਾਮ ਤੱਕ ਹੋਈ 17886796 ਟਨ ਝੋਨੇ ਦੀ ਖਰੀਦ ਵਿੱਚੋਂ ਸਰਕਾਰੀ ਏਜੰਸੀਆਂ ਨੇ 17614720 ਟਨ ਝੋਨੇ (98.5 ਫੀਸਦੀ) ਜਦਕਿ ਮਿਲ ਮਾਲਕਾਂ ਨੇ 272076 ਟਨ (1.5 ਫੀਸਦੀ) ਝੋਨੇ ਦੀ ਖਰੀਦ ਕੀਤੀ ਗਈ।
ਸਰਕਾਰੀ ਖਰੀਦ ਏਜੰਸੀਆਂ ਵੱਲੋਂ ਕੀਤੀ ਖਰੀਦ ਬਾਰੇ ਜਾਣਕਾਰੀ ਦਿੰਦਿਆਂ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਪਨਗ੍ਰੇਨ ਨੇ 5986312 ਟਨ (33.5 ਫੀਸਦੀ), ਮਾਰਕਫੈੱਡ 3887317 ਟਨ (21.7 ਫੀਸਦੀ), ਪਨਸਪ 3837958 ਟਨ (21.5 ਫੀਸਦੀ) ਜਦਕਿ ਪੰਜਾਬ ਰਾਜ ਗੁਦਾਮ ਨਿਗਮ 1751587 (9.8 ਫੀਸਦੀ), ਪੰਜਾਬ ਐਗਰੋ ਇੰਡਸਟਰੀ ਨਿਗਮ ਨੇ 1770961 ਟਨ (9.9 ਫੀਸਦੀ) ਝੋਨੇ ਦੀ ਖਰੀਦ ਕੀਤੀ ਹੈ। ਉਨ•ਾਂ ਦੱਸਿਆ ਕਿ ਕੇਂਦਰੀ ਖਰੀਦ ਏਜੰਸੀ ਭਾਰਤੀ ਖੁਰਾਕ ਨਿਗਮ ਵੱਲੋਂ ਹੁਣ ਤੱਕ 380585 ਟਨ (2.1 ਫੀਸਦੀ ) ਝੋਨੇ ਦੀ ਖਰੀਦ ਕੀਤੀ ਗਈ ਹੈ।
———-
ਪੰਜਾਬ ਦੇ ਖਜਾਨਾ ਮੰਤਰੀ ਪਹੁੰਚੇ ਕੁਰੂਕਸ਼ੇਤਰ ,ਇੰਡੀਆ ਅਲਾਇੰਸ ਉਮੀਦਵਾਰ ਸੁਸ਼ੀਲ ਗੁਪਤਾ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ, ਭੁਪਿੰਦਰ ਹੁੱਡਾ ਵੀ ਰਹੇ ਮੌਜੂਦ
ਪੰਜਾਬ ਦੇ ਖਜਾਨਾ ਮੰਤਰੀ ਪਹੁੰਚੇ ਕੁਰੂਕਸ਼ੇਤਰ ,ਇੰਡੀਆ ਅਲਾਇੰਸ ਉਮੀਦਵਾਰ ਸੁਸ਼ੀਲ ਗੁਪਤਾ ਨੇ ਨਾਮਜ਼ਦਗੀ ਪੱਤਰ ਕੀਤਾ ਦਾਖਲ, ਭੁਪਿੰਦਰ ਹੁੱਡਾ ਵੀ ਰਹੇ...