ਕਰੋਨਾ ਦੇ ਲਪੇਟੇ ਵਿੱਚ ਆਏ ਜ਼ਿਆਦਾਤਰ ਵਿਧਾਇਕ ਹੋਏ ਠੀਕ – ਠਾਕ
ਚੰਡੀਗੜ੍ਹ 5 ਸਤੰਬਰ ( ਵਿਸ਼ਵ ਵਾਰਤਾ ) ਪੰਜਾਬ ਵਾਸੀਆਂ ਲਈ ਇਹ ਖੁਸ਼ੀ ਦੀ ਖਬਰ ਹੈ ਕਿ ਕਾਰੋਨਾ ਦੀ ਲਪੇਟ ਵਿੱਚ ਆਏ ਪੰਜਾਬ ਦੇ ਚਾਰੋ ਮੰਤਰੀ ਠੀਕ-ਠਾਕ ਹੋਕੇ ਮੁੜ ਲੋਕ ਸੇਵਾ ਵਿੱਚ ਲੱਗ ਗਏ ਹਨ ।ਸਭ ਤੋਂ ਪਹਿਲਾਂ ਕਰੋਨਾ ਨੇ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਘੇਰਿਆ ਜੋ ਕਿ ਕੁੱਝ ਦਿਨ ਹਸਪਤਾਲ ਵਿਚ ਰਹਿ ਕੇ ਬਿੱਲਕੁਲ ਠੀਕ-ਠਾਕ ਹੋ ਕੇ ਬਾਖ਼ੂਬੀ ਆਪਣੀ ਡਿਊਟੀ ਨਿਭਾਅ ਰਹੇ ਹਨ । ਉਹਨਾਂ ਤੋਂ ਬਾਅਦ ਕਰੋਨਾ ਨੇ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ , ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਆਪਣੀ ਲਪੇਟੇ ਵਿੱਚ ਲੇ ਲਿਆ ।ਕਰੋਨਾ ਨੇ ਸਹਿਕਾਰਤਾ ਅਤੇ ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ , ਮਾਲ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਆਪਣੀ ਲਪੇਟੇ ਵਿੱਚ ਲੇ ਲਿਆ ।ਉਨ੍ਹਾਂ ਦੀਆਂ ਰਿਪੋਰਟਾਂ ਵੀ ਹੁਣ ਨੈਗੇਟਿਵ ਆ ਗਈਆਂ ਹਨ । ਉਹ ਹੁਣ ਠੀਕ ਠਾਕ ਹਨ ।ਇਨ੍ਹਾਂ ਤੋਂ ਇਲਾਵਾ ਦੋ ਦਰਜਨ ਦੇ ਕਰੀਬ ਕਾਰੋਨਾ ਦੀ ਮਾਰ ਹੇਠ ਆਏ ਪੰਜਾਬ ਦੇ ਵਿਧਾਇਕਾਂ ਵਿਚੋਂ ਜ਼ਿਆਦਾਤਰ ਠੀਕ ਹੋ ਗਏ ਹਨ ।