·ਇਕ ਪਰਿਵਾਰ-ਇਕ ਟਿਕਟ ਸਿਧਾਂਤ ’ਤੇ ਪਾਬੰਦ ਰਹਿਣ ਦੇ ਨਾਲ ਸਾਰੇ ਮੌਜੂਦਾ ਮੈਂਬਰਾਂ ਨੂੰ ਟਿਕਟ ਦੇਣ ਦਾ ਫੈਸਲਾ
ਨਵੀਂ ਦਿੱਲੀ, 4 ਦਸੰਬਰ (ਵਿਸ਼ਵ ਵਾਰਤਾ) : ਕਾਂਗਰਸ ਨੇ ਸੋਮਵਾਰ ਨੂੰ ਪੰਜਾਬ ਵਿੱਚ ਐਮ.ਸੀ. ਚੋਣਾਂ ਲਈ ਉਮੀਦਵਾਰਾਂ ਦੀ ਆਪਣੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ ਜਿਸ ਵਿੱਚ ਮੌਜੂਦਾ ਕੌਂਸਲਰਾਂ ਨੂੰ ਛੱਡ ਕੇ ਇਕ ਪਰਿਵਾਰ-ਇਕ ਟਿਕਟ ਦੇ ਸਿਧਾਂਤ ਨੂੰ ਅਪਣਾਇਆ ਹੈ।
ਪਾਰਟੀ ਨੇ ਪਟਿਆਲਾ ਤੋਂ 31 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਦਿੱਤਾ ਹੈ ਅਤੇ ਸਾਰੇ ਮੌਜੂਦਾ ਕੌਂਸਲਰਾਂ ਨੂੰ ਚੋਣ ਲੜਾਉਣ ਦਾ ਫੈਸਲਾ ਕੀਤਾ ਹੈ ਇਸ ਦੇ ਨਾਲ ਹੀ ਪਾਰਟੀ ਨੇ ਬਾਗੀਆਂ ਦੇ ਵਿਰੁੱਧ ਸਖਤ ਰੁੱਖ ਅਪਣਾਇਆ ਹੈ।
ਇਹ ਫੈਸਲਾ ਸੋਮਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਇਕ ਉੱਚ ਪੱਧਰੀ ਬੈਠਕ ਵਿੱਚ ਲਿਆ ਗਿਆ। ਨਵੀਂ ਦਿੱਲੀ ਵਿਖੇ ਹੋਈ ਇਸ ਮੀਟਿੰਗ ਵਿੱਚ ਸੁਨੀਲ ਜਾਖੜ, ਏ.ਆਈ.ਸੀ.ਸੀ. ਦੇ ਸਕੱਤਰ ਅਤੇ ਪੰਜਾਬ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਏ.ਆਈ.ਸੀ.ਸੀ ਦੇ ਸਕੱਤਰ ਹਰੀਸ਼ ਚੌਧਰੀ ਵੀ ਹਾਜ਼ਰ ਸਨ।
ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 2012 ਅਤੇ 2014 ਵਿੱਚ ਪਾਰਟੀ ਛੱਡਣ ਵਾਲਿਆਂ ਨੂੰ ਐਮ.ਸੀ. ਚੋਣਾਂ ’ਚ ਟਿਕਟ ਨਹੀਂ ਦਿੱਤੀ ਜਾਵੇਗੀ ਪਰ ਜਿਨਾਂ ਨੇ ਪਹਿਲਾਂ ਐਮ.ਸੀ. ਚੋਣਾਂ ਲੜੀਆਂ ਅਤੇ ਹਾਰ ਗਏ ਸਨ ਉਨਾਂ ਨੂੰ ਪਾਰਟੀ ਪ੍ਰਤੀ ਵਫਾਦਾਰੀ ਨਿਭਾਉਣ ਲਈ ਟਿਕਟਾਂ ਦੇਣ ਵਾਸਤੇ ਵਿਚਾਰਿਆ ਜਾਵੇਗਾ ।
ਪਾਰਟੀ ਦੇ ਬੁਲਾਰੇ ਅਨੁਸਾਰ ਇਸ ਫੈਸਲੇ ਦਾ ਮਕਸਦ ਵਫਾਦਾਰੀ ਨੂੰ ਉਤਸ਼ਾਹਤ ਕਰਨਾ ਅਤੇ ਪਾਰਟੀ ਮੈਂਬਰਾਂ ਦੇ ਮਨੋਬਲ ਨੂੰ ਵਧਾਉਣਾ ਹੈ। ਇਹ ਵੀ ਫੈਸਲਾ ਕੀਤਾ ਗਿਆ ਕਿ ਹੋਰਨਾਂ ਪਾਰਟੀਆਂ ਤੋਂ ਕਾਂਗਰਸ ਵਿੱਚ ਸ਼ਾਮਲ ਹੋਏ ਲੋਕਾਂ ’ਤੇ ਕਾਂਗਰਸ ਦੇ ਮੂਲ ਮੈਂਬਰਾਂ ਨੂੰ ਤਰਜੀਹ ਦਿੱਤੀ ਜਾਵੇਗੀ।
ਬੁਲਾਰੇ ਅਨੁਸਾਰ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਟਿਕਟਾਂ ਦੀ ਵੰਡ ਸਬੰਧੀ ਪਾਰਟੀ ਦੀ ਨੀਤੀ ਵਿੱਚ ਕੋਈ ਬਦਲਾਅ ਨਹੀਂ ਲਿਆਂਦਾ ਜਾਵੇਗਾ। ਫਰਵਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੀ ਸਫਲਤਾ ਨੇ ਇਹ ਸਾਬਿਤ ਕਰ ਦਿੱਤਾ ਸੀ ਕਿ ਯੋਗਤਾ ਅਤੇ ਜਿੱਤਣ ਦੀ ਸਮਰਥਾ ਹੀ ਉਮੀਦਵਾਰ ਦੀ ਚੋਣ ਵਾਸਤੇ ਸਹੀ ਸੋਚ ਹੈ।
List of Approved Candidates for Ward 1, 30 to 60 ( Ward No. 47 Pending) of Patiala Municipal Corporation.
Ward No. | Name |
1-Ladies General | Parnit Kaur w/o Baljinder Singh |
30-General | Harish Aggarwal s/o Puran Chand |
31 Ladies General | Jaspal Kaur w/o Bhalwinder Singh Sehgal |
32 General | Harish Nagpal s/o Mahesh Nagpal |
33 Ladies BC | Shanti Devi w/o Niranjan Das |
34 General | Atul Joshi s/o Balram Joshi |
35 Ladies General | Saroj Sharma w/o Amarjit Sharma |
36 S.C. Gents | Shammi Kumar s/o Late Dalip Singh |
37 Ladies General | Meenakshi Kashyap w/o Gopi Kashyap |
38 General | Nikhil Batish Sheru Pandit
s/o Mahesh Sharma Pinku Pandit |
39 Ladies General | Leela rani w/o Rajinder pal |
40 General | Sandeep Malhotra s/o Mahesh Malhotra |
41 Ladies General | Sonia Kapoor w/o Harish Kapoor |
42 General | Sanjeev Bittu s/o Ramesh Sharma |
43 Ladies General | Varsha Kapoor w/o Ashwani Kapoor |
44 General | Krishan Chand Bhudhu s/o Late Amarnath |
45 Ladies General | Monika Sharma w/o Sanjeev Happy Sharma |
46 General | Happy Verma s/o Balbir Singh |
47 Ladies SC | Pending |
48 General | Yoginder Singh s/o Khajan Singh |
49 Ladies General | Aarti Gupta w/o Rajesh Gupta |
50 General | Harwinder Singh Nippi s/o Pritam Singh |
51 Ladies SC | Vinti Sungar w/o Sonu Sungar |
52 General | Rajesh Mandora s/o Nathu Ram |
53 Ladies General | Gurinder Kaur Kalika w/o Manjeev Singh Kalika |
54 General | Vijay Kumar s/o Satparkash |
55 Ladies General | Rajni Sharma w/o Late Atul Sharma |
56 General | Amarvir Kaur bedi w/o Balwinder Singh Bedi |
57 Ladies SC | Satwant Rani w/o Roop Kumar |
58 General | Naresh Duggal s/o Sukhdev Singh Duggal |
59 Ladies General | Meenakshi Singla w/o Gopal Singla Ex-MC |
60 SC Gents | Sukhwinder Singh s/o Joginder Singh |