ਚੰਡੀਗੜ੍ਹ 14 ਅਗਸਤ -ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੁੱਖ ਜਥੇਦਾਰ ਬਾਬਾ ਕੁਲਵੰਤ ਸਿੰਘ ਨੂੰ ਅੱਜ ਨਾਨਾਵਤੀ ਹਾਸਪੀਟਲ ਚੋਂ ਛੁੱਟੀ ਦੇ ਦਿੱਤੀ ਗਈ ।ਉਹ ਸਰੀਰਕ ਤੌਰ ਤੇ ਪੂਰੀ ਤਰ੍ਹਾਂ ਤੰਦਰੁਸਤ ਹਨ ਅਤੇ ਕਰੋਨਾ ਮੁਕਤ ਹੋ ਚੁੱਕੇ ਹਨ ਇਹ ਜਾਣਕਾਰੀ ਹਜ਼ੂਰ ਸਾਹਿਬ ਟਰੱਸਟ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਡੀਜੀਪੀ ਮਹਾਰਾਸ਼ਟਰਾ ਡਾ ਪੀ ਐਸ ਪਸਰੀਚਾ ਨੇ ਕੌਮੀ ਮਾਰਗ ਨਾਲ ਸਾਂਝੀ ਕੀਤੀ । ਡਾ ਪਸਰੀਚਾ ਨੇ ਦੱਸਿਆ ਕਿ ਜਥੇਦਾਰ ਸਾਹਿਬ ਤਕਰੀਬਨ ਤੇਰਾਂ ਦਿਨ ਇੱਥੇ ਨਾਨਾਵਤੀ ਹਾਸਪੀਟਲ ਵਿੱਚ ਜੇਰੇ ਇਲਾਜ ਰਹੇ ਹਨ ।
ਇੱਥੇ ਇਹ ਦੱਸਣਾ ਬਣਦਾ ਹੈ ਜਦੋਂ ਬਾਬਾ ਕੁਲਵੰਤ ਸਿੰਘ ਜੀ ਨੂੰ ਜਦੋਂ ਨਾਨਾਵਤੀ ਹਾਸਪਿਟਲ ਮੁੰਬਈ ਵਿਖੇ ਦਾਖਲ ਕਰਵਾਇਆ ਗਿਆ ਤਾਂ ਉਦੋਂ ਉਹ ਕਰੋਨਾ ਬਿਮਾਰੀ ਦੀ ਗੰਭੀਰ ਚਪੇਟ ਵਿੱਚ ਆ ਚੁੱਕੇ ਸਨ ।ਡਾਕਟਰਾਂ ਮੁਤਾਬਕ ਉਨ੍ਹਾਂ ਦੀ ਸਰੀਰਕ ਸਥਿਤੀ ਕਾਫੀ ਨਾਜ਼ੁਕ ਸੀ ।ਡਾਕਟਰੀ ਰਿਪੋਰਟ ਮੁਤਾਬਿਕ ਉਦੋਂ ਉਨ੍ਹਾਂ ਦੇ ਫੇਫੜੇ ਸਿਰਫ 30% ਕੰਮ ਕਰ ਰਹੇ ਸਨ ।ਬਲੱਡ ਪ੍ਰੈਸ਼ਰ 90-59 ਸੀ । ਨਾਨਾਵਤੀ ਹਸਪਤਾਲ ਦੇ ਡਾਕਟਰ ਅਬਦੁੱਲ ਅਨਸਾਰੀ ਜੋ ਕਿ ਦੇਸ਼ ਵਿੱਚ ਕਰੋਨਾ ਟ੍ਰੀਟਮੈਂਟ ਦੇ ਸਪੈਸ਼ਲਿਸਟ ਡਾਕਟਰ ਹਨ , ਨੇ ਫੌਰਨ ਹੀ ਜਥੇਦਾਰ ਬਾਬਾ ਕੁਲਵੰਤ ਸਿੰਘ ਜੀ ਦਾ ਟਰੀਟਮੈਂਟ ਸ਼ੁਰੂ ਕਰ ਦਿੱਤਾ ।