ਪੁਲੀਸ ਅਨੁਸਾਰ ਗੋਲੀਆਂ ਦੀ ਬਜ਼ਾਰੀ ਕੀਮਤ 6 ਲੱਖ ਰੁਪਏ
ਮਾਨਸਾ, 14 ਅਗਸਤ (ਵਿਸ਼ਵ ਵਾਰਤਾ)-ਮਾਨਸਾ ਪੁਲੀਸ ਨੇ ਨਸ਼ੇ ਦੇ ਦੋ ਵੱਡੇ ਸਮੱਗਲਰਾਂ ਪਾਸੋਂ ਕਰਕੇ 1 ਲੱਖ 30 ਹਜ਼ਾਰ 750 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਪੁਲੀਸ ਅਨੁਸਾਰ ਇਨ੍ਹਾਂ ਨਸ਼ੀਲੀਆਂ ਗੋਲੀਆਂ ਵਿੱਚ (82800 ਏਟੀਜੋਲਮ + 47950 ਕਲੋਵੀਡੋਲ) ਹਨ,ਜਿੰਨਾਂ ਦੀ ਬਜ਼ਾਰੀ ਕੀਮਤ ਕਰੀਬ 6 ਲੱਖ ਰੁਪਏ ਦੱਸੀ ਗਈ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਗਸ਼ਤ ਵਾ ਚੈਕਿੰਗ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਬਾਹੱਦ ਪਿੰਡ ਨੰਗਲ ਖੁਰਦ ਮੌਜੂਦ ਸੀ ਤਾਂ ਮੋਟਰਸਾਈਕਲ ਸਵਾਰ ਵਿਅਕਤੀ ਗੁਰਦੀਪ ਸਿੰਘ ਵਾਸੀ ਨੰਗਲ ਕਲਾਂ ਨੂੰ ਕਾਬੂ ਕਰਕੇ ਉਸ ਪਾਸੋਂ 640 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਵੀਡੋਲ ਬਰਾਮਦ ਕੀਤੀਆਂ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਵਿਅਕਤੀ ਨੇ ਮੁੱਢਲੀ ਪੁੱਛਗਿੱਛ ‘ਤੇ ਦੱਸਿਆ ਕਿ ਉਸਨੇ ਇਹ ਨਸ਼ੀਲੀਆਂ ਗੋਲੀਆਂ ਰਾਕੇਸ਼ ਕੁਮਾਰ ਵਾਸੀ ਮਾਨਸਾ (ਵਿਜੈ ਮੈਡੀਕਲ ਹਾਲ ਮਾਨਸਾ) ਪਾਸੋਂ ਖਰੀਦ ਕੀਤੀਆਂ ਹਨ,ਜਿਸਤੇ ਦੋਨਾਂ ਵਿਅਕਤੀਆਂ ਖਿਲਾਫ਼ ਮੁਕੱਦਮਾ ਨੰਬਰ 347 ਮਿਤੀ 12-08-2020 ਅ/ਧ 22,25,27(ਏ),29/61/85 ਐਨ.ਡੀ.ਪੀ.ਐਸ. ਐਕਟ ਅਤੇ 18 ਡਰੱਗਜ ਐਂਡ ਕਾਸਮੈਟਿਕਸ ਐਕਟ-1940 ਤਹਿਤ ਮਾਮਲਾ ਦਰਜ ਕੀਤਾ ਗਿਆ।
ਸ੍ਰੀ ਲਾਂਬਾ ਨੇ ਦੱਸਿਆ ਕਿ ਮਾਨਸਾ ਦੇ ਡੀਐਸਪੀ ਹਰਜਿੰਦਰ ਸਿੰਘ ਗਿੱਲ ਵੱਲੋਂ ਪੁਲੀਸ ਪਾਰਟੀ ਸਮੇਤ ਸੀਸ਼ਨ ਕੁਮਾਰ ਜਿਲਾ ਡਰੱਗ ਕੰਟਰੋਲ ਅਫਸਰ ਮਾਨਸਾ ਨੂੰ ਨਾਲ ਲੈਕੇ ਰਾਕੇਸ਼ ਕੁਮਾਰ ਦੀ ਦੁਕਾਨ ਵਿਜੈ ਮੈਡੀਕਲ ਹਾਲ ਦੀ ਕਾਇਦੇ ਅਨੁਸਾਰ ਤਲਾਸ਼ੀ ਕਰਨ ‘ਤੇ ਮੌਕਾ ਤੋਂ 310 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ। ਉਨ੍ਹਾਂ ਕਿਹਾ ਕਿ ਰਾਕੇਸ਼ ਕੁਮਾਰ ਦੀ ਮੁੱਢਲੀ ਪੁੱਛਗਿੱਛ ‘ਤੇ ਉਸਦੀ ਨਿਸ਼ਾਨਦੇਹੀ ਉਪਰ ਉਸਦੇ ਗੁਦਾਮ ਵਿੱਚੋਂ 82800 ਨਸ਼ੀਲੀਆਂ ਗੋਲੀਆਂ ਮਾਰਕਾ ਏਟੀਜੋਲਮ ਅਤੇ 47000 ਨਸ਼ੀਲੀਆਂ ਗੋਲੀਆਂ ਮਾਰਕਾ ਕਲੋਵੀਡੋਲ ਬਰਾਮਦ ਕੀਤੀਆਂ ਗਈਆ।ਉਨ੍ਹਾਂ ਕਿਹਾ ਕਿ ਗ੍ਰਿਫ਼ਤਾਰ ਕੀਤੇ ਦੋਨੋਂ ਜਣਿਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ਹਾਸਲ ਕੀਤਾ ਜਾਵੇਗਾ,ਜਿਨ੍ਹਾਂ ਪਾਸੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਦੋਸ਼ੀਆਂ ਦੇ ਅਗਲੇ ਤੇ ਪਿਛਲੇ ਲਿੰਕਾਂ ਦਾ ਪਤਾ ਲਗਾਕੇ ਮੁਕੱਦਮੇ ਵਿੱਚ ਅੱਗੇ ਹੋਰ ਪ੍ਰਗਤੀ ਕੀਤੀ ਜਾਵੇਗੀ।
Mohali News: ਵਿਧਾਇਕ ਰੰਧਾਵਾ ਅਤੇ ਡੀ ਸੀ ਜੈਨ ਨੇ ਬਿਨਾਂ ਅੱਗ ਲਗਾਏ ਪਰਾਲੀ ਦਾ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਦਾ ਕੀਤਾ ਸਨਮਾਨ
Mohali News: ਵਿਧਾਇਕ ਰੰਧਾਵਾ ਅਤੇ ਡੀ ਸੀ ਜੈਨ ਨੇ ਬਿਨਾਂ ਅੱਗ ਲਗਾਏ ਪਰਾਲੀ ਦਾ ਪ੍ਰਬੰਧਨ ਕਰਨ ਵਾਲੇ ਕਿਸਾਨਾਂ ਦਾ ਕੀਤਾ...