ਐਸਐਸਐਸਪੀ ਪਟਿਆਲਾ ਵਿਕਰਮਜੀਤ ਦੁੱਗਲ ਦੀ ਕਰੋਨਾ ਰਿਪੋਰਟ ਆਈ ਪਾਜ਼ਿਟਿਵ

Advertisement

ਪਟਿਆਲ਼ ਜਿਲ੍ਹੇ ਵਿੱਚ 155 ਕੋਵਿਡ ਪੋਜਟਿਵ ਕੇਸਾਂ ਦੀ ਹੋਈ ਪੁਸ਼ਟੀ

ਜਿਲੇ ਵਿੱਚ ਕੋਵਿਡ ਪੋਜਟਿਵ ਕੇਸਾਂ ਦੀ ਗਿਣਤੀ ਹੋਈ 3370

ਹੁਣ ਤੱਕ 2089 ਵਿਅਕਤੀ ਕੋਵਿਡ ਤੋਂ ਹੋਏ ਠੀਕ ਅਤੇ ਬਾਕੀ ਸਿਹਤਯਾਬੀ ਵੱਲ: ਡਾ. ਮਲਹੋਤਰਾ

ਪਟਿਆਲਾ 13 ਅਗਸਤ( ਵਿਸ਼ਵ ਵਾਰਤਾ  ) ਜਿਲੇ ਵਿਚ 155 ਕੋਵਿਡ ਪੋਜਟਿਵ ਕੇਸਾਂ ਦੀ ਪੁਸ਼ਟੀ ਹੋਈ ਹੈ।ਜਾਣਕਾਰੀ ਦਿੰਦੇੇ ਸਿਵਲ ਸਰਜਨ ਡਾ.ਹਰੀਸ਼ ਮਲਹੋਤਰਾ ਨੇ ਦੱਸਿਆ ਕਿ ਜਿਲੇ ਵਿਚ ਪ੍ਰਾਪਤ 875 ਦੇ ਕਰੀਬ ਰਿਪੋਰਟਾਂ ਵਿਚੋ 155 ਕੋਵਿਡ ਪੋਜਟਿਵ ਪਾਏ ਗਏ ਹਨ।ਜਿਹਨਾਂ ਵਿਚੋ ਦੋ ਪੋਜਟਿਵ ਕੇਸਾਂ ਦੀ ਸੂਚਨਾ ਪੀ. ਜੀ. ਆਈ ਚੰਡੀਗੜ ਅਤੇ ਇੱਕ ਸੈਕਟਰ 32 ਹਸਪਤਾਲ ਚੰਡੀਗੜ ਤੋਂ ਪ੍ਰਾਪਤ ਹੋਈ ਹੈ।ਇਸ ਤਰਾਂ ਹੁਣ ਜਿਲੇ ਵਿਚ ਪੋਜਟਿਵ ਕੇਸਾਂ ਦੀ ਗਿਣਤੀ 3370 ਹੋ ਗਈ ਹੈ।ਮਿਸ਼ਨ ਫਤਿਹ ਤਹਿਤ ਅੱਜ ਜਿਲੇ ਦੇ 78 ਹੋਰ ਮਰੀਜ ਕੋਵਿਡ ਤੋਂ ਠੀਕ ਹੋ ਗਏ ਹਨ।ਜਿਸ ਨਾਲ ਜਿਲੇ ਵਿਚ ਕੋਵਿਡ ਤੋਂ ਠੀਕ ਹੋਣ ਵਾਲੇ ਵਿਅਕਤੀਆਂ ਦੀ ਗਿਣਤੀ ਹੁਣ 2089 ਹੋ ਗਈ ਹੈ।ਪੌਜਟਿਵ ਕੇਸਾਂ ਵਿੱਚੋਂ 63 ਪੋਜਟਿਵ ਕੇਸਾਂ ਦੀ ਮੋਤ ਹੋ ਚੁੱਕੀ ਹੈ, 2089 ਕੇਸ ਠੀਕ ਹੋ ਚੁੱਕੇ ਹਨ ਅਤੇ ਜਿਲੇ ਵਿੱਚ ਇਸ ਸਮੇਂ ਐਕਟਿਵ ਕੇਸਾਂ ਦੀ ਗਿਣਤੀ 1218 ਹੈ।

ਪੋਜਟਿਵ ਆਏ ਕੇਸਾਂ ਬਾਰੇ ਉਹਨਾਂ ਦੱਸਿਆ ਕਿ ਇਹਨਾਂ 155 ਕੇਸਾਂ ਵਿਚੋ 68 ਪਟਿਆਲਾ ਸ਼ਹਿਰ, 23 ਨਾਭਾ, 19 ਸਮਾਣਾ, 06 ਰਾਜਪੁਰਾ, ਇੱਕ ਪਾਤੜਾਂ , ਇੱਕ ਸਨੋਰ ਅਤੇ 37 ਵੱਖ ਵੱਖ ਪਿੰਡਾਂ ਤੋਂ ਹਨ।ਇਹਨਾਂ ਵਿਚੋਂ 36 ਪੋਜਟਿਵ ਕੇਸਾਂ ਦੇੇ ਸੰਪਰਕ ਵਿਚ ਆਉਣ ਅਤੇ 119 ਕੰਟੈਨਮੈਂਟ ਜੋਨ ਅਤੇ ਓ.ਪੀ.ਡੀ ਵਿਚ ਆਏ ਨਵੇਂ ਫੱਲੂ ਅਤੇ ਬਗੈਰ ਫੱਲੂ ਲੱਛਣਾਂ ਵਾਲੇ ਮਰੀਜਾਂ ਦੇ ਲਏ ਸੈਂਪਲਾ ਵਿਚੋਂ ਆਏ ਪੋਜਟਿਵ ਕੇਸ ਸ਼ਾਮਲ ਹਨ।ਵਿਸਥਾਰ ਵਿਚ ਜਾਣਕਾਰੀ ਦਿੰਦੇ ਉਹਨਾਂ ਦੱਸਿਆ ਕਿ ਪਟਿਆਲਾ ਦੇ ਮਾਰਕਲ ਕਲੋਨੀ, ਰਣਜੀਤ ਨਗਰ,ਫਰੈਂਡਜ ਕਲੋਨੀ ਤੋਂ ਛੇ-ਛੇ, ਦੀਪ ਨਗਰ ਤੋਂ ਤਿੰਨ, ਸੇਵਕ ਕਲੋਨੀ, ਪ੍ਰਤਾਪ ਨਗਰ,ਬਿਸ਼ਨ ਨਗਰ, ਘੇਰ ਸੋਢੀਆਂ, ਵਿਕਾਸ ਕਲੋਨੀ , ਅਰਬਨ ਅਸਟੇਟ ਫੇਜ ਇੱਕ ਅਤੇ ਦੋ, ਜੋਗਿੰਦਰ ਨਗਰ, ਗੁਰੂ ਨਾਨਕ ਨਗਰ,ਜਨਰਲ ਚੰਦਾ ਸਿੰਘ ਕਲੋਨੀ, ਅਨੰਦ ਨਗਰ ਬੀ ਤੋਂ ਦੋ-ਦੋ, ਮੱਥੁਰਾ ਕਲੋਨੀ, ਅਨਾਜ ਮੰਡੀ, ਧੀਰੁ ਨਗਰ, ਰੋਜ ਐਵੀਨਿਉ, ਐਸ.ਐਸ.ਟੀ. ਕਲੋਨੀ, ਬਾਜਵਾ ਕਲੋਨੀ, ਪਿੱਪਲ ਵਾਲੀ ਗੱਲੀ, ਜੁਝਾਰ ਨਗਰ, ਮੋਤੀ ਬਾਗ,ਰਿਸ਼ੀ ਕਲੋੋਨੀ, ਨਿਉ ਬਸਤੀ ਬੰਡੁਗਰ, ਮਹਾਰਾਜਾ ਯਾਦਵਿੰਦਰਾ ਐਨਕਲੇਵ, ਗ੍ਰਿਡ ਕਲੋਨੀ, ਬਾਬੂ ਸਿੰਘ ਕਲੋਨੀ, ਅਨਾਰ ਦਾਣਾ ਚੋਂਕ, ਦਰਸ਼ਨ ਕਲੋਨੀ, ਪੰਜਾਬੀ ਬਾਗ, ਤੇਜ ਕਲੋਨੀ, ਪ੍ਰੀਤ ਨਗਰ, ਅਨੰਦ ਨਗਰ ਏ, ਤੱਫਜਲ ਪੁਰਾ, ਪ੍ਰੇਮ ਕਲੋਨੀ, ਨਿਉ ਸੂਲਰ, ਸਫਾਬਾਦੀ ਗੇਟ ਆਦਿ ਤੋਂ ਇੱਕ-ਇੱਕ, ਨਾਭਾ ਦੇ ਵਿਸ਼ਕਰਮਾ ਕਲੋਨੀ ਤੋਂ ਪੰਜ, ਨਿਉ ਬਸਤੀ, ਠਠੇੜਿਆਂ ਮੁੱਹਲਾ ਤੋਂ ਚਾਰ -ਚਾਰ, ਬਸੰਤਪੁਰਾ ਮੁਹੱਲਾ, ਆਸ਼ਾ ਰਾਮ ਕਲੋਨੀ, ਗੁਰੂ ਨਾਨਕ ਪੁਰਾ ਮੁੱਹਲਾ ਤੋਂ ਤਿੰਨ-ਤਿੰਨ ਅਤੇ ਭਾਈ ਕਾਹਨ ਸਿੰਘ ਕਲੋਨੀ ਤੋਂ ਇੱਕ, ਸਮਾਣਾ ਦੇ ਸਵੀਟਸ ਸ਼ਾਪ ਤੋਂ ਸੱਤ, ਕੰਨੂਗੋ ਮੁਹੱਲਾ ਤੋਂ ਛੇ, ਰਾਮ ਬਸਤੀ ਅਤੇ ਮਿਰਚ ਮੰਡੀ ਤੋਂ ਦੋ-ਦੋ, ਢਿੱਲੋ ਕਲੋਨੀ ਅਤੇ ਦੁਰਗਾ ਕਲੋਨੀ ਤੋਂ ਇੱਕ ਇੱਕ, ਰਾਜਪੁਰਾ ਦੇ ਮਹਿੰਦਰ ਗੰਜ ਅਤੇ ਰਾਜਪੁਰਾ ਤੋਂ ਦੋ-ਦੋ, ਗੁਰੂ ਰਾਮ ਦਾਸ ਕਲੋਨੀ ਅਤੇ ਗਾਂਧੀ ਕਲੋਨੀ ਤੋਂ ਇੱਕ ਇੱਕ,ਪਾਤੜਾਂ ਤੋਂ ਇੱਕ, ਸਨੋਰ ਤੋਂ ਇੱਕ ਅਤੇ 37 ਵੱਖ ਵੱਖ ਪਿੰਡਾਂ ਤੋਂ ਕੋਵਿਡ ਪੋਜਟਿਵ ਕੇਸ ਰਿਪੋਰਟ ਹੋਏ ਹਨ।ਜਿਹਨਾਂ ਤਿੰਨ ਗਰਭਵੱਤੀ ਮਾਂਵਾ, ਦੋ ਸਿਹਤ ਕਰਮੀ ਅਤੇ ਗਿਆਰਾ ਪੁਲਿਸ ਕਰਮੀ ਵੀ ਸ਼ਾਮਲ ਹਨ।ਪੋਜਟਿਵ ਆਏ ਇਹਨਾਂ ਕੇਸਾਂ ਨੂੰ ਨਵੀਆਂ ਗਾਈਡਲਾਈਨ ਅਨੁਸਾਰ ਕੋਵਿਡ ਕੇਅਰ ਸੈਂਟਰ/ ਹੋਮ ਆਈਸੋਲੇਸ਼ਨ/ ਹਸਪਤਾਲਾ ਦੀ ਆਈਸੋਲੇਸ਼ਨ ਫੈਸੀਲਿਟੀ ਵਿਚ ਸ਼ਿਫਟ ਕਰਵਾਇਆ ਜਾ ਰਿਹਾ ਹੈ ਅਤੇਂ ਇਹਨਾਂ ਦੀ ਕੰਟੈਕਟ ਟਰੇਸਿੰਗ ਕਰਕੇ ਸੈਂਪਲ ਲਏ ਜਾ ਰਹੇ ਹਨ।

ਡਾ. ਮਲਹੋਤਰਾ ਨੇਂ ਦੱਸਿਆਂ ਅੱਜ ਜਿਲੇ ਵਿੱਚ ਤਿੰਨ ਹੋਰ ਕੋਵਿਡ ਪੋਜਟਿਵ ਮਰੀਜਾਂ ਦੀ ਮੋਤ ਹੋ ਗਈ ਹੈ ਜਿਹਨਾਂ ਵਿੱਚ ਪਟਿਆਲਾ ਦੇ ਗੁਰੂ ਨਾਨਕ ਨਗਰ ਦਾ ਰਹਿਣ ਵਾਲਾ 65 ਸਾਲਾ ਬਜੁਰਗ ਜੋ ਕਿ ਸਾਹ ਦੀ ਦਿੱਕਤ ਕਾਰਣ ਪਹਿਲਾ ਪਟਿਆਲਾ ਦੇ ਨਿੱਜੀ ਹਸਪਤਾਲ ਵਿਚ ਦਾਖਲ ਹੋਇਆ ਸੀ ਅਤੇ ਬਾਦ ਵਿਚ ਰਜਿੰਦਰਾ ਹਸਪਤਾਲ ਵਿਚ ਦਾਖਲ਼ ਹੋਇਆ, ਦੀ ਬੀਤੀ ਰਾਤ ਰਾਜਿੰਦਰਾ ਹਸਪਤਾਲ ਵਿਚ ਮੌਤ ਹੋ ਗਈ, ਦੁਸਰਾ ਰਾਜਪੁਰਾ ਦਾ ਰਹਿਣ ਵਾਲਾ 60 ਸਾਲਾ ਵਿਅਕਤੀ ਜੋ ਕਿ ਪੁਰਾਣਾ ਦਿਲ ਦੀ ਬਿਮਾਰੀ ਦਾ ਮਰੀਜ ਸੀ ਅਤੇ ਅੰਬਾਲਾ ਦੇ ਨਿਜੀ ਹਸਪਤਾਲ ਵਿੱਚ ਦਾਖਲ਼ ਸੀ ਅਤੇ ਉਥੇ ਹੀ ਉਸ ਦੀ ਮੌਤ ਹੋ ਗਈ ,ਤੀਸਰਾ ਤਹਿਸੀਲ ਰਾਜਪੁਰਾ ਦੇ ਪਿੰਡ ਸਲੈਮਪੁਰ ਸੇਂਖੋ ਦੀ ਰਹਿਣ ਵਾਲੀ 45 ਸਾਲਾ ਅੋਰਤ ਜੋ ਕਿ ਸ਼ੁਗਰ ਅਤੇ ਦਿਲ ਦੀ ਬਿਮਾਰੀ ਦੀ ਮਰੀਜ ਸੀ ਅਤੇ ਬੇਹੋਸ਼ੀ ਦੀ ਹਾਲਤ ਵਿੱਚ ਰਾਜਿੰਦਰਾ ਹਸਪਤਾਲ ਵਿਚ ਦਾਖਲ਼ ਹੋਈ ਸੀ,ਦੀ ਵੀ ਹਸਪਤਾਲ ਵਿੱਚ ਇਲਾਜ ਦੋਰਾਣ ਮੌਤ ਹੋ ਗਈ ਹੈ।ਜਿਸ ਨਾਲ ਜਿਲੇ ਵਿਚ ਕੋਵਿਡ ਪੋਜਟਿਵ ਮਰੀਜਾਂ ਦੀ ਮੋਤਾਂ ਦੀ ਗਿਣਤੀ ਹੁਣ 63 ਹੋ ਗਈ ਹੈ।

ਸਿਵਲ ਸਰਜਨ ਡਾ.ਮਲਹੋਤਰਾ ਨੇਂ ਦੱਸਿਆ ਕਿ ਮਾਈਕਰੋ ਕੰਟੈਨਮੈਂਟ ਵਾਲੇ ਏਰੀਏ ਵਿਚੋ ਰੈਨਡਮ ਸੈਂਪਲਿੰਗ ਦੋਰਾਣ ਹੋਰ ਨਵਂੇ ਕੇਸ ਸਾਹਮਣੇ ਆ ਰਹੇ ਹਨ।ਜਿਹੜੇ ਕਿ ਕੰਟੈਨਮੈਂਟ ਲਗਾਉਣ ਦਾ ਮੰਤਵ ਨੂੰ ਪੁਰਾ ਕਰਦੇ ਹਨ।ਉਹਨਾਂ ਕਿਹਾ ਕਿ ਜਿਸ ਏਰੀਏ ਵਿਚ ਜਿਆਦਾ ਕੋਵਿਡ ਪੋਜਟਿਵ ਕੇਸ ਰਿਪੋਰਟ ਹੋ ਰਹੇ ਹਨ, ਉਥੇ ਗਾਈਡਲਾਈਨ ਅਨੁਸਾਰ ਮਾਈਕਰੋ ਕੰਟੈਨਮੈਂਟ ਲਗਾ ਕੇ ਏਰੀਏ ਵਿਚ ਰਹਿੰਦੇ ਸਾਰੇ ਲੋਕਾਂ ਦੇ ਸੈਂਪਲ ਲਏ ਜਾ ਰਹੇ ਹਨ ਤਾਂ ਜੋ ਬਿਮਾਰੀ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਉਹਨਾਂ ਕੰਟੈਨਮੈਂਟ ਏਰੀਏ ਦੇ ਲੋਕਾਂ ਨੂੰ ਮੁੜ ਅਪੀਲ ਕੀਤੀ ਕਿ ਉਹ ਖੁੱਦ ਅੱਗੇ ਆ ਕੇ ਆਪਣੀ ਕੋਵਿਡ ਜਾਂਚ ਕਰਾਉਣ ਅਤੇ ਸਾਵਧਾਨੀਆਂ ਵਰਤਣ।

ਅੱਜ ਜਿਲੇ ਵਿਚ ਵੱਖ ਵੱਖ ਥਾਂਵਾ ਤੋਂ ਸਿਹਤ ਵਿਭਾਗ ਦੀਆਂ ਟੀਮਾਂ ਵੱਲੋ 1400 ਦੇ ਕਰੀਬ ਕੋਵਿਡ ਜਾਂਚ ਲਈ ਸੈਂਪਲ ਲਏ ਗਏ ਹਨ। ਜਿਲੇ ਵਿਚ ਹੁਣ ਤੱਕ ਦੇ ਕੋਵਿਡ ਅਪਡੇਟ ਬਾਰੇ ਜਾਣਕਾਰੀ ਦਿੰਦੇ ਡਾ. ਮਲਹੋਤਰਾ ਨੇਂ ਕਿਹਾ ਕਿ ਹੁਣ ਤੱਕ ਜਿਲੇ ਵਿਚ ਕੋਵਿਡ ਜਾਂਚ ਸਬੰਧੀ 55561 ਸੈਂਪਲ ਲਏ ਜਾ ਚੁੱਕੇ ਹਨ।ਜਿਹਨਾਂ ਵਿਚੋ ਜਿਲਾ ਪਟਿਆਲਾ ਦੇ 3370 ਕੋਵਿਡ ਪੋਜਟਿਵ, 50736 ਨੈਗਟਿਵ ਅਤੇ ਲੱਗਭਗ 1315 ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।