
ਗਊ ਸੈੱਸ ਦੇ ਕਰੋੜਾਂ ਰੁਪਏ ਵਸੂਲਣ ਦੇ ਬਾਵਜੂਦ ਪ੍ਰਸ਼ਾਸਨ ਅਤੇ ਸਰਕਾਰ ਨਾਕਾਮ – ਨਗਰ ਸੁਧਾਰ ਸਭਾ
ਬੁਢਲਾਡਾ – 13 ਅਗਸਤ – (ਬਾਸਲ ) – ਅਵਾਰਾ ਗਊਆਂ,ਢੱਠਿਆਂ ਕਾਰਨ ਸ਼ਹਿਰ ਦੇ ਲੋਕ ਬੇਹੱਦ ਦੁੱਖੀ ਹਨ , ਇਨ੍ਹਾਂ ਅਵਾਰਾ ਪਸ਼ੂਆਂ ਕਾਰਨ ਕੲੀ ਜਾਨਾਂ ਗਈਆਂ ਹਨ , ਅਨੇਕਾਂ ਹੀ ਜਖ਼ਮੀ ਹੋਏ ਹਨ , ਵਹੀਕਲਾਂ ਦਾ ਨੁਕਸਾਨ ਹੋਣਾ ਤਾਂ ਨਿੱਤ ਦਾ ਵਰਤਾਰਾ ਹੈ । ਸਹਿਰ ਦੀ ਨਗਰ ਸੁਧਾਰ ਸਭਾ ਨੇ ਪੰਜਾਬ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਤੋਂ ਪੁਰਜੋਰ ਮੰਗ ਕੀਤੀ ਕਿ ਅਵਾਰਾ ਪਸ਼ੂਆਂ ਦੀ ਇਸ ਸਮੱਸਿਆ ਦਾ ਫੌਰੀ ਹੱਲ ਕੀਤਾ ਜਾਵੇ। ਸਸਥਾ ਦੇ ਪ੍ਰਧਾਨ ਪਰੇਮ ਸਿੰਘ ਦੋਦੜਾ ਅਤੇ ਜਨਰਲ ਸਕੱਤਰ ਐਡਵੋਕੇਟ ਸਵਰਨਜੀਤ ਸਿੰਘ ਦਲਿਓ ਨੇ ਕਿਹਾ ਕਿ ਲੋਕਾਂ ਵੱਲੋਂ ਬਿਜਲੀ ਬਿੱਲਾਂ ‘ਤੇ ਲੱਖਾਂ- ਕਰੋੜਾਂ ਰੁਪਏ ਗਊ ਸੈੱਸ ਦੇਣ ਦੇ ਬਾਵਜੂਦ ਜਨਤਾ ਨੂੰ ਕੋਈ ਰਾਹਤ ਨਹੀਂ ਨਾ ਹੀ ਇਹ ਗਊ ਸੈੱਸ ਦੀ ਰਾਸ਼ੀ ਗਊਸ਼ਾਲਾਵਾਂ ਜਾਰੀ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਅਵਾਰਾ ਪਸ਼ੂ ਝੁੰਡਾਂ ਦੇ ਰੂਪ ਵਿੱਚ ਸ਼ਹਿਰ ਦੀਆਂ ਮੁੱਖ ਥਾਵਾਂ ਜਿਵੇਂ ਰੇਲਵੇ ਰੋਡ , ਚੌੜੀ ਗਲੀ , ਆਨਾਜ ਮੰਡੀ ਆਦਿ ਵਿੱਚ ਘੁੰਮਦੇ – ਫਿਰਦੇ ਰਹਿੰਦੇ ਹਨ। ਸ਼ਹਿਰੀਆਂ ਖਾਸ ਕਰਕੇ ਬਜੁਰਗਾਂ,ਔਰਤਾਂ,ਬੱਚਿਆਂ ਲਈ ਹਮੇਸ਼ਾ ਜਾਨ ਦਾ ਖੌਅ ਬਣਿਆ ਰਹਿੰਦਾ ਹੈ। ਉਕਤ ਆਗੂਆਂ ਨੇ ਕਿਹਾ ਕਿ ਸਰਕਾਰਾਂ ਅਤੇ ਪ੍ਰਸ਼ਾਸਨ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦੇ ਰਿਹਾ ਸਗੋਂ ਇਸ ਤਰ੍ਹਾਂ ਜਾਪਦਾ ਹੈ ਜਿਵੇਂ ਪ੍ਰਸ਼ਾਸਨ ਕਿਸੇ ਵੱਡੇ ਹਾਦਸੇ ਦਾ ਇੰਤਜ਼ਾਰ ਕਰ ਰਿਹਾ ਹੋਵੇ। ਆਗੂਆਂ ਨੇ ਕਿਹਾ ਕਿ ਸ਼ਹਿਰ ਵਿੱਚ ਦੋ ਗਊਸ਼ਾਲਾਵਾਂ ਸ਼ਹਿਰ ਦੇ ਲੋਕਾਂ ਦੁਆਰਾ ਦਾਨ-ਪੁੰਨ ਦੇ ਪੈਸੇ ਜਾਂ ਸ਼ਹਿਰ ਵਿੱਚੋਂ ਆਰਥਿਕ ਮੱਦਦ ਇਕੱਠੀ ਕਰਕੇ ਹਜ਼ਾਰਾਂ ਗਊਆਂ-ਢੱਠਿਆਂ ਨੂੰ ਬਿਨਾਂ ਸਰਕਾਰੀ ਮੱਦਦ ਤੋਂ ਸੰਭਾਲ ਰਹੀਆਂ ਹਨ । ਸੋ ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਇਨ੍ਹਾਂ ਦੋਵੇਂ ਗਊਸ਼ਾਲਾਵਾਂ ਨੂੰ ਪ੍ਰਤੀ ਮਹੀਨਾ ਆਰਥਿਕ ਮੱਦਦ ਨਿਰਵਿਘਨ ਜਾਰੀ ਕਰੇ ਤਾਂ ਜੋ ਇਹ ਦੋਵੇਂ ਗਊਸ਼ਾਲਾਵਾਂ ਸ਼ਹਿਰ ਦੀ ਵੱਡੀ ਸਮੱਸਿਆ ਬਣੇ ਅਵਾਰਾ ਗਊਆਂ ਅਤੇ ਹੋਰ ਅਵਾਰਾ ਪਸੂਆਂ ਦਾ ਗਊਸ਼ਾਲਾਵਾਂ ਵਿੱਚ ਪੁਖਤਾ ਇੰਤਜ਼ਾਮ ਕਰ ਸਕਣ।
ਮੁੜ-ਵਸੇਬਾ ਕਾਲੋਨੀਆਂ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਦੇ ਐਲਾਨ ਨਾਲ ਚੰਡੀਗੜ੍ਹ ਵਿੱਚ ਖੁਸ਼ੀ ਦੀ ਲਹਿਰ, ਭਾਜਪਾ ਦੇ ਯਤਨ ਸਫਲ ਹੋਏ – ਜਤਿੰਦਰ ਪਾਲ ਮਲਹੋਤਰਾ
ਮੁੜ-ਵਸੇਬਾ ਕਾਲੋਨੀਆਂ ਦੇ ਵਸਨੀਕਾਂ ਨੂੰ ਮਾਲਕੀ ਹੱਕ ਦੇਣ ਦੇ ਐਲਾਨ ਨਾਲ ਚੰਡੀਗੜ੍ਹ ਵਿੱਚ ਖੁਸ਼ੀ ਦੀ ਲਹਿਰ, ਭਾਜਪਾ ਦੇ ਯਤਨ ਸਫਲ...






















