ਵੰਦੇ ਮਾਤਰਮ ਪ੍ਰੋਗਰਾਮ ਤਹਿਤ ਵਿਦੇਸ਼ੋਂ ਆਉਣ ਵਾਲਿਆਂ ਲਈ ਨਿਯਮਾਂ ਵਿਚ ਤਬਦੀਲੀ
ਕਪੂਰਥਲਾ, 12 ਅਗਸਤ ( ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵਲੋਂ ਕਰੋਨਾ ਦੇ ਸੰਭਾਵੀ ਖੇਤਰਾਂ ਦੀ ਇਤਿਹਾਸ ਐਪ ਰਾਹੀਂ ਕੀਤੀ ਗਈ ਸ਼ਨਾਖਤ ਦੇ ਅਧਾਰ ਉੱਪਰ ਉਨਾਂ ਖੇਤਰਾਂ ਵਿਚ ਜਾ ਕੇ ਕਰੋਨਾ ਦੇ ਟੈਸਟ ਲਈ ਨਮੂਨੇ ਇਕੱਤਰ ਕਰਨ ਦੀ ਮੁਹਿੰਮ ਨੂੰ ਹੋਰ ਤੇਜ ਕੀਤਾ ਜਾਵੇਗਾ ਅਤੇ ਅਜਿਹੇ ਖੇਤਰਾਂ ਵਿਚਲੇ ਉੱਚ ਜੋਖਮ ਵਾਲੇ ਖੇਤਰਾਂ ਨੂੰ ਕਰੋਨਾ ਦੇ ਫੈਲਾਅ ਤੋਂ ਰੋਕਣ ਲਈ ਵਿਸ਼ੇਸ਼ ਟੀਮਾਂ ਦੀ ਤਾਇਨਾਤੀ ਵੀ ਕੀਤੀ ਜਾਵੇਗੀ।
ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਅੱਜ ਕਰੋਨਾ ਦੇ ਤਾਜਾ ਜਾਣਕਾਰੀ ਤੇ ਲੋਕਾਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਪਹਿਲੇ ਪੜਾਅ ਤਹਿਤ ਕਪੂਰਥਲਾ ਤੇ ਫਗਵਾੜਾ ਦੇ ਖੇਤਰਾਂ ਵਿਚ ਟੈਸਟਿੰਗ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਰੋਜ਼ਾਨਾ 300 ਤੋਂ ਜਿਆਦਾ ਨਮੂਨੇ ਇਕੱਤਰ ਕੀਤੇ ਜਾ ਰਹੇ ਹਨ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਉਹ ਨਮੂਨਾ ਦੇਣ ਤੋਂ ਡਰਨ ਨਾ ਸਗੋਂ ਜੇਕਰ ਕਿਸੇ ਵੀ ਤਰ੍ਹਾਂ ਦੇ ਕੋਈ ਲੱਛਣ ਦਿਖਾਈ ਦਿੰਦੇ ਹਨ ਤਾਂ ਤੁਰੰਤ ਕੋਰਨਾ ਦੇ ਟੈਸਟ ਦੀ ਜਾਂਚ ਕਰਵਾਈ ਜਾਵੇ।
ਉਨ੍ਹਾਂ ਇਹ ਵੀ ਦੱਸਿਆ ਕਿ ਭਾਰਤ ਸਰਕਾਰ ਦੇ ਵੰਦੇ ਮਾਤਰਮ ਪ੍ਰੋਗਰਾਮ ਤਹਿਤ ਵਿਦੇਸ਼ ਤੋਂ ਆਉਣ ਵਾਲੇ ਲੋਕਾਂ ਲਈ ਨਿਯਮਾਂ ਵਿਚ ਤਬਦੀਲੀ ਕੀਤੀ ਗਈ ਹੈ, ਜਿਸ ਤਹਿਤ ਜੇਕਰ ਵਿਦੇਸ਼ਤੋਂ ਆਉਣ ਵਾਲਾ ਵਿਅਕਤੀ ਵਿਦੇਸ਼ ਤੋਂ 96 ਘੰਟੇ ਪਹਿਲਾਂ ਟੈਸਟ ਕਰਵਾਕੇ ਆਇਆ ਹੋਵੇ ਤੇ ਉਸਦੀ ਰਿਪੋਰਟ ਨੈਗੇਟਿਵ ਹੋਵੇ ਤਾਂ ਜੇਕਰ ਉਹ ਆਪਣੇ ਘਰ ਵਿਚ ਇਕੱਲਾ ਰਹਿੰਦਾ ਹੈ ਜਾਂ ਉਸਦਾ ਘਰ ਦੂਜੇ ਮੁਹੱਲੇ ਤੋਂ ਵੱਖਰਾ ਹੈ ਤਾਂ ਉਸਨੂੰ ਹੋਮ ਕੁਆਰਟਾਇਨ ਲਈ ਵਿਚਾਰਿਆ ਜਾਵੇਗਾ। ਉਨਾਂ ਨਾਲ ਹੀ ਸਪੱਸ਼ਟ ਕੀਤਾ ਕਿ ਅਜਿਹੇ ਵਿਅਕਤੀ ਨੂੰ ਆਪਣੀ ਆਰ.ਟੀ.ਸੀ ਪੀ.ਆਰ ਦੀ ਰਿਪੋਰਟ, ਉਸਦੇ ਨਾਲ ਇਕ ਸਵੈ ਤਸਦੀਕ ਬਿਆਨ ਵੀ ਦੇਣਾ ਹੋਵੇਗਾ ਅਤੇ ਅਜਿਹੇ ਕੇਸਾਂ ਵਿਚ ਵਿਦੇਸ਼ ਤੋਂ ਆਏ ਵਿਅਕਤੀ ਨੂੰ ਘਰ ਵਿਚ ਹੀ ਕੁਆਰਟਾਇਨ ਕਰ ਦਿੱਤਾ ਜਾਵੇਗਾ ਅਤੇ ਉਸਨੂੰ ਹੋਟਲ ਜਾਂ ਜਿਲ੍ਹਾ ਪ੍ਰਸ਼ਾਸ਼ਨ ਵਲੋਂ ਤਿਆਰ ਕੁਆਰਟਾਇਨ ਕੇਂਦਰ ਵਿਖੇ ਰਹਿਣ ਦੀ ਲੋੜ ਨਹੀਂ ਹੋਵੇਗੀ।
ਜਿਲ੍ਹੇ ਅੰਦਰ ਕਰੋਨਾ ਦੇ ਤੇਜੀ ਨਾਲ ਵਧ ਰਹੇ ਕੇਸਾਂ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਅੱਜ ਜਿਲ੍ਹੇ ਅੰਦਰ 209 ਐਕਟਿਵ ਕੇਸ ਹਨ ਅਤੇ ਹੁਣ ਪਾਜੀਟਿਵ ਕੇਸਾਂ ਵਿਚ ਤੇਜੀ ਨਾਲ ਵਾਧਾ ਹੋ ਰਿਹਾ ਹੈ, ਜਿਸ ਕਰੇਕ ਲੋਕਾਂ ਨੂੰ ਸਿਹਤ ਵਿਭਾਗ ਵਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿੰਮ ਮਾਲਕ ਆਪਣੀਆਂ ਮਸ਼ੀਨਾਂ ਨੂੰ ਰੋਜ਼ਨਾ ਅਨੇਕ ਵਾਰ ਸੈਨੇਟਾਇਜ਼ ਕਰਨ ਤਾਂ ਜੋ ਜਿੰਮ ਤੋਂ ਕਰੋਨਾ ਵਾਇਰਸ ਫੈਲਣ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ।
ਉਨ੍ਹਾਂ ਤਿਉਹਾਰ ਦੇ ਸੀਜ਼ਨ ਦੌਰਾਨ ਧਾਰਮਿਕ ਸਥਾਨਾਂ ਵਿਖੇ ਇਕੱਠ ਨਾ ਕਰਨ ਦੀ ਅਪੀਲ ਕਰਦਿਆਂ ਲੋਕਾਂ ਨੂੰ ਕਿਹਾ ਕਿ ਉਹ ਆਪਣੀ ਜਿੰਮੇਵਰੀ ਸਮਝਦੇ ਹੋਏ ਕਰੋਨਾ ਤੋਂ ਬਚਾਅ ਲਈ ਇਹਤਿਆਤ ਵਰਤਣ।