ਪਟਿਆਲਾ 12 ਅਗਸਤ (ਵਿਸ਼ਵ ਵਾਰਤਾ)-ਕੋਵਿਡ 19 ਮਹਾਂਮਾਰੀ ਦੇ ਮੱਦੇਨਜ਼ਰ, ਸ਼੍ਰੀ. ਏ. ਵੇਣੂ ਪ੍ਰਸਾਦ, ਸੀਐਮਡੀ, ਪੀਐਸਪੀਸੀਐਲ ਨੇ ਬਿਜਲੀ ਖਪਤਕਾਰਾਂ ਨੂੰ ਅਪੀਲ ਕੀਤੀ ਕਿ ਆਪਣੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਆਨਲਾਈਨ ਕਰਨ ਅਤੇ ਜਸ ਨਾਲ ਘਰ ਰਹਿ ਕਿ ਆਪਣੇ ਕੀਮਤੀ ਸਮੇਂ, ਕੀਮਤ ਅਤੇ ਓਰਜਾ ਨੂੰ ਬਚਾਉਣ ।
ਸੀ.ਐੱਮ.ਡੀ ਨੇ ਕਿਹਾ ਕਿ ਖਪਤਕਾਰ ਆਪਣੇ ਬਿੱਲਾਂ ਨੂੰ ਜਮ੍ਹਾ ਕਰਵਾਉਣ ਲਈ ਪੀਐਸਪੀਸੀਐਲ ਦੀ ਵੈਬਸਾਈਟ, ਮੋਬਾਈਲ ਐਪਸ ਜਿਵੇਂ ਕਿ ਉਮੰਗ, ਬੀਐਚਆਈਐਮ, ਪੇਟੀਐਮ, ਬੀਬੀਪੀਐਸ ਚੈਨਲ ਜਿਵੇਂ ਫੋਨਪੀ, ਜਸਟ ਡਾਇਲ, ਗੂਗਲ ਪੇ, ਐਮਾਜ਼ਾਨ, ਪੇਜ਼ੱਪ ਵਰਗੇ ਸਹਿਜ ਡਿਜੀਟਲ ਭੁਗਤਾਨ Yਗਾਂ ਰਾਹੀ ਕਰ ਸਕਦੇ ਹਨ ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਨੇ ਕੋਵਿਡ -19 ਦੌਰਾਨ ਖਪਤਕਾਰਾਂ ਲਈ ਡਿਜੀਟਲ ਭੁਗਤਾਨ ਦੇ Yਗਾਂ ਮੁਹੱਈਆ ਕਰਾਉਣ ਲਈ ਪੁਰਜ਼ੋਰ ਕੋਸ਼ਿਸ਼ ਕਰ ਰਹੀ ਹੈ।
ਸ਼੍ਰੀ. ਏ. ਵੇਣੂ ਪ੍ਰਸਾਦ ਨੇ ਕਿਹਾ ਕਿ ਪੀਐਸਪੀਸੀਐਲ ਨਿਰੰਤਰ ਮੁਸ਼ਕਲਾਂ ਰਹਿਤ ਡਿਜੀਟਲ ਭੁਗਤਾਨ ਪ੍ਰਣਾਲੀ ਨੂੰ ਉਪਲਬਧ ਕਰਾਉਣ ਲਈ ਖਪਤਕਾਰਾਂ ਨੂੰ ਨਿਰੰਤਰ ਅਗਵਾਈ ਅਤੇ ਸਹਾਇਤਾ ਪ੍ਰਦਾਨ ਕਰ ਰਹੀ ਹੈ। ਸੀ.ਐੱਮ.ਡੀ. ਨੇ ਕਿਹਾ ਕਿ ਡਿਜੀਟਲ ਅਦਾਇਗੀਆਂ ਸੰਬੰਧੀ ਖਪਤਕਾਰਾਂ ਦੀ ਕੋਈ ਵੀ ਪ੍ਰਸ਼ਨ ਸਹੀ ਅਤੇ ਤੁਰੰਤ ਹੱਲ ਕੀਤੇ ਜਾਂਦੇ ਹਨ। ਸੀ.ਐੱਮ.ਡੀ. ਨੇ ਕਿਹਾ ਕਿ ਵਿੱਤੀ ਸਾਲ 2019 – 20 ਵਿੱਚ, ਪੀਐਸਪੀਸੀਐਲ ਨੇ 120 ਲੱਖ ਡਿਜੀਟਲ ਟ੍ਰਾਂਜੈਕਸ਼ਨਾਂ ਤੋਂ ਤਕਰੀਬਨ 70% ਦੀ ਰਕਮ ਡਿਜੀਟਲ ਰੂਪ ਵਿੱਚ, ਜਿਸਦੀ ਰਾਸ਼ੀ ਰੁਪਏ 17700 ਕਰੋੜ ਸੀ ਇਕੱਤਰ ਕੀਤ
ਸੀ.ਐੱਮ.ਡੀ. ਨੇ ਉਨ੍ਹਾਂ ਖਪਤਕਾਰਾ ਨੂੰ ਵੀ ਅਪੀਲ ਕੀਤੀ ਹੈ ਜਿਨ੍ਹਾਂ ਕੋਲ ਇੰਟਰਨੈਟ ਨਹੀਂ ਹੈ, ਉਹ ਖਪਤਕਾਰ ਆਪਣੇ ਬਿੱਲਾਂ ਦੀ ਅਦਾਇਗੀ ਕਰਦਿਆਂ ਬਿਲ ਕੁਲੈਕਸ਼ਨ ਸੈਂਟਰਾਂ ’ਤੇ ਮਾਕਸ ਪਹਿਨਣ ਅਤੇ ਸਮਾਜਕ ਦੂਰੀਆਂ ਦੀ ਪਾਲਣਾ ਕਰਨ।
ਸੀ.ਐੱਮ.ਡੀ ਨੇ ਕਿਹਾ ਕਿ ਪੀਐਸਪੀਸੀਐਲ ਨੇ ਸਾਰੇ ਮੁੱਖ ਇੰਜੀਨੀਅਰਾਂ ਓਪਰੇਸ਼ਨ ਨੂੰ ਰਾਜ ਭਰ ਦੇ ਬਿੱਲ ਕੁਲੈਕਸ਼ਨ ਸੈਂਟਰਾਂ ਤੇ ਸਮਾਜਿਕ ਦੂਰੀਆਂ ਅਤੇ ਖਪਤਕਾਰਾਂ ਲਈ ਸੈਨੀਟੇਸ਼ਨ ਦੀ ਵਰਤੋਂ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਹਨ।
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ -24 ਪਿੰਡਾਂ 'ਚ ਭਾਜਪਾ...