ਜੈਤੋ, 12 ਅਗਸਤ (ਰਘੂਨੰਦਨ ਪਰਾਸ਼ਰ ) ਮਾਨਵਤਾ ਨੂੰ ਸਮਰਪਿਤ ਸਹਾਰਾ ਕਲੱਬ ਇਕਾਈ ਜੈਤੋ ਦੇ ਪ੍ਰਧਾਨ ਪ੍ਰਧਾਨ ਰਿੱਕੀ ਰੋਮਾਣਾ ਨੂੰ ਅੱਜ ਸਵੇਰੇ ਫੋਨ ਤੇ ਸੂਚਨਾ ਮਿਲੀ ਕਿ ਜੈਤੋ ਤੋਂ 22 ਕਿਲੋਮਿਟਰ ਪਿੰਡ ਸਿੱਖਾਂ ਵਾਲਾ ਸੂਏ ਵਿੱਚ ਲਾਸ਼ ਤੈਰ ਰਹੀ ਹੈ।ਇਸ ਦੀ ਸੂਚਨਾ ਮਿਲਦੇ ਹੀ ਸਹਾਰਾ ਕਲੱਬ ਟੀਮ ਲਲਿਤ ਕੁਮਾਰ, ਮਨਪ੍ਰੀਤ ਸਿੰਘ, ਤਾਰੀ ਡਰਾਈਵਰ ਮੌਕੇ ਤੇ ਪਹੁੰਚੀ। ਸਹਾਰਾ ਕਲੱਬ ਟੀਮ ਨੇ ਇਸ ਦੀ ਸੂਚਨਾ ਕੋਟਕਪੂਰਾ ਸਦਰ ਥਾਣਾ ਐੱਸ. ਐਚ.ਓ. ਮੈਡਮ ਬੇਅੰਤ ਕੌਰ, ਏ. ਐੱਸ .ਆਈ .ਸਿਕੰਦਰ ਸਿੰਘ ਨੂੰ ਦਿੱਤੀ ਜਿਸ ਤੇ ਪੁਲਸ ਪਾਰਟੀ ਮੌਕੇ ਤੇ ਪਹੁੰਚੀ ਅਤੇ ਕਾਨੂੰਨੀ ਕਾਰਵਾਈ ਉਪਰੰਤ ਕਲੱਬ ਦੇ ਮੈਂਬਰਾਂ ਨੇ ਪੁਲਸ ਦੀ ਮੌਜੂਦਗੀ ਵਿੱਚ ਲਾਸ਼ ਨੂੰ ਸੂਏ ਵਿੱਚੋ ਬਾਹਰ ਕਢਿਆ ਗਿਆ। ਇਸ ਲਾਸ਼ ਨੂੰ 72 ਘੰਟੇ ਲਈ ਮੋਰਚਰੀ ਕੋਟਕਪੂਰਾ ਵਿੱਚ ਰੱਖ ਦਿੱਤਾ ਗਿਆ ਹੈ। ਪਹਿਚਾਣ ਨਾ ਹੋਣ ਤੇ ਸਹਾਰਾ ਕਲੱਬ ਵਲੋਂ ਇਸਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ। ਸਹਾਰਾ ਕਲੱਬ ਟੀਮ ਅਨੁਸਾਰ ਔਰਤ ਦੇ ਖੱਬੇ ਪਾਸੇ ਏ.ਐਸ. ਲਿਖਿਆ ਹੋਇਆ ਹੈ । ਔਰਤ ਦੀ ਲਾਸ਼ ਇੰਨੀਂ ਗਲਸੜ ਚੁੱਕੀ ਹੈ ਕਿ ਉਸ ਦੀ ਪਹਿਚਾਣ ਕਰਨੀ ਬਹੁਤ ਮੁਸ਼ਕਲ ਹੈ।
ਡਿਪਟੀ ਕਮਿਸ਼ਨਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ ‘ਚ ਗੁਦਾਮਾਂ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗ
ਡਿਪਟੀ ਕਮਿਸ਼ਨਰ ਵੱਲੋਂ ਮਾਲੇਰਕੋਟਲਾ ਜ਼ਿਲ੍ਹੇ 'ਚ ਗੁਦਾਮਾਂ ਅਤੇ ਮੰਡੀਆਂ ਦੀ ਅਚਨਚੇਤ ਚੈਕਿੰਗ ਅਨਾਜ ਦੀ ਸਾਂਭ ਸੰਭਾਲ ਕਰਨਾ ਸਾਡਾ ਫ਼ਰਜ਼ – ਡਾ ਪੱਲਵੀ ਡਿਪਟੀ ਕਮਿਸ਼ਨਰ ਨੇ ਮਾਲੇਰਕੋਟਲਾ ,ਅਹਿਮਦਗੜ੍ਹ ਦੇ ਗੁਦਾਮਾਂ ਦਾ ਲਿਆ ਜਾਇਜ਼ਾ...