ਐੱਸ.ਏ.ਐੱਸ.ਨਗਰ, 12 ਅਗਸਤ (ਸਤੀਸ਼ ਕੁਮਾਰ ਪੱਪੀ)-ਪੰਜਾਬ ਸਕੂਲ ਸਿੱਖਿਆ ਬੋਰਡ ਨੇ ਪਰੀਖਿਆਰਥੀਆਂ ਦੀ ਮੰਗ ਤੇ ਵਿਚਾਰ ਕਰਨ ਉਪਰੰਤ ਬਾਰ੍ਹਵੀਂ ਸ਼੍ਰੇਣੀ ਦੀ ਰੀ-ਚੈਕਿੰਗ ਅਤੇ ਰੀ-ਵੈਲਯੂਏਸ਼ਨ ਲਈ ਫ਼ੀਸ ਭਰਨ ਦੀਆਂ ਮਿਤੀਆਂ ਵਿੱਚ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ|
ਸਿੱਖਿਆ ਬੋਰਡ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਸੂਬੇ ਵਿੱਚ ਕੋਵਿਡ-19 ਮਹਾਂਮਾਰੀ ਦੇ ਪ੍ਰਕੋਪ ਕਾਰਨ ਮਾਰਚ 2020 ਵਿੱਚ ਲਈ ਬਾਰ੍ਹਵੀਂ ਸ਼੍ਰੇਣੀ ਦੀ ਪਰੀਖਿਆ ਦਾ ਨਤੀਜਾ 21 ਜੁਲਾਈ ਨੂੰ ਐਲਾਨਿਆ ਗਿਆ| ਬਾਰ੍ਹਵੀਂ ਸ਼੍ਰੇਣੀ ਦੇ ਜਿਨ੍ਹਾਂ ਵਿਸ਼ਿਆਂ ਦੀ ਪਰੀਖਿਆ ਸਿੱਖਿਆ ਬੋਰਡ ਵੱਲੋਂ ਲਈ ਗਈ ਸੀ, ਪਰੀਖਿਆਰਥੀਆਂ ਨੂੰ ਕੇਵਲ ਉਨ੍ਹਾਂ ਵਿਸ਼ਿਆਂ ਦੀ ਰੀ-ਚੈਕਿੰਗ ਅਤੇ ਰੀ-ਵੈਲਯੂਏਸ਼ਨ ਲਈ ਫ਼ੀਸ ਭਰਨ ਦੀ ਆਖ਼ਰੀ ਮਿਤੀ 7 ਅਗਸਤ ਨਿਰਧਾਰਿਤ ਕੀਤੀ ਗਈ| ਪ੍ਰੰਤੂ ਫ਼ੇਰ ਵੀ ਕਈ ਇੱਛੁਕ ਪਰੀਖਿਆਰਥੀਆਂ ਦੇ ਇਹ ਫ਼ੀਸ ਭਰਨ ਤੋਂ ਵਾਂਝੇ ਰਹਿ ਜਾਣ ਕਾਰਨ ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਨੇ ਰੀ-ਚੈਕਿੰਗ ਅਤੇ ਰੀ-ਵੈਲਯੂਏਸ਼ਨ ਲਈ ਫ਼ੀਸ ਭਰਨ ਦੀ ਆਖ਼ਰੀ ਮਿਤੀ ਵਿੱਚ 17 ਅਗਸਤ ਤੱਕ ਦਾ ਵਾਧਾ ਕੀਤਾ ਹੈ|
ਰੀ-ਚੈਕਿੰਗ ਅਤੇ ਰੀ-ਵੈਲਯੂਏਸ਼ਨ ਲਈ ਫ਼ੀਸ ਕੇਵਲ ਆਨ-ਲਾਈਨ ਹੀ ਜਮ੍ਹਾ ਕਰਵਾਈ ਜਾ ਸਕਦੀ ਹੈ| ਫ਼ੀਸ ਭਰਨ ਉਪਰੰਤ ਪਰੀਖਿਆਰਥੀ ਭਰੇ ਗਏ ਫ਼ਾਰਮ/ਫ਼ੀਸ ਦਾ ਪ੍ਰਿੰਟ ਡਾਊਨਲੋਡ ਕਰਕੇ ਆਪਣੇ ਕੋਲ ਰੱਖ ਸਕਦੇ ਹਨ| ਪਰੀਖਿਆਰਥੀ ਰੀ-ਚੈਕਿੰਗ ਅਤੇ ਰੀ-ਵੈਲਯੂਏਸ਼ਨ ਵਿੱਚੋਂ ਕੇਵਲ ਇੱਕ ਹੀ ਕੈਟਾਗਰੀ ਵਿੱਚ ਅਪਲਾਈ ਕਰ ਸਕਦੇ ਹਨ| ਇਸ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ, ਹਦਾਇਤਾਂ ਅਤੇ ਫ਼ਾਰਮ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਵੈੱਬ-ਸਾਈਟ www.pseb.ac.in ਤੇ ਉਪਲੱਬਧ ਹਨ|
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ
ਨਾਰਦਰਨ ਬਾਈਪਾਸ ਲਈ ਐਕਵਾਇਰ ਕੀਤੀਆਂ ਜ਼ਮੀਨਾਂ ਦਾ ਐਵਾਰਡ ਤੁਰੰਤ ਪਾਸ ਕਰਵਾਏ ਭਗਵੰਤ ਮਾਨ ਸਰਕਾਰ: ਪ੍ਰਨੀਤ ਕੌਰ -24 ਪਿੰਡਾਂ 'ਚ ਭਾਜਪਾ...