ਚੰਡੀਗੜ 9 ਅਗਸਤ (ਵਿਸ਼ਵ ਵਾਰਤਾ )-ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਪ੍ਰਧਾਨ ਤੇ ਸੀਨੀਅਰ ਅਕਾਲੀ ਆਗੂ ਸ੍ਰ ਮਨਜੀਤ ਸਿੰਘ ਭੋਮਾਂ,ਮੁੱਖ ਸਲਾਹਕਾਰ ਤੇ ਸੀਨੀਅਰ ਅਕਾਲੀ ਨੇਤਾ ਸ੍ਰ ਸਰਬਜੀਤ ਸਿੰਘ ਜੰਮੂ, ਬਲਵਿੰਦਰ ਸਿੰਘ ਖੋ FCਜਕੀਪੁਰ ਸ੍ਰ ਕੁਲਦੀਪ ਸਿੰਘ ਮਜੀਠਾ, ਸ੍ਰ ਹਰਸ਼ਰਨ ਸਿੰਘ ਭਾਤਪੁਰ ਜੱਟਾਂ, ਸ੍ਰ ਗੁਰਚਰਨ ਸਿੰਘ ਬਸਿਆਲਾ ਤੇ ਸ੍ਰ ਲਖਬੀਰ ਸਿੰਘ ਖਾਲਸਾ ਟਾਂਡਾ ਨੇ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਪੰਜਾਬ ਦੇ ਵਿਦਿਆਰਥੀਆਂ ਦੇ ਭਵਿੱਖ ਨਾਲ ਸੋਚੀ ਸਮਝੀ ਨੀਤੀ ਤਹਿਤ ਖਿਲਵਾੜ ਕਰ ਹੈ। ਵਿਦਿਆਰਥੀਆਂ ਨੂੰ ਉਹਨਾਂ ਦੇ ਘਰਾਂ ਵਿੱਚ ਹੀ ਨਜ਼ਰਬੰਦ ਕਰਕੇ ਉਹਨਾਂ ਦੇ ਘਰਾਂ ਨੂੰ ਜੇਲ੍ਹਾ ਬਣਾਕੇ ਰੱਖ ਦਿੱਤਾ ਗਿਆ ਹੈ । ਜਦੋਂ ਪੰਜਾਬ ਦੇ ਬਾਕੀ ਸਾਰੇ ਸਰਕਾਰੀ ਤੇ ਗੈਰ ਸਰਕਾਰੀ ਦਫਤਰ ,ਬੈੰਕ, ਬਜਾਰ, ਬੱਸਾਂ ਦੀ ਆਵਾਜਾਈ,ਵੱਡੇ ਛੋਟੇ ਮਾਲ ਆਦਿ ਸਭ ਕੁੱਝ ਖੋਲ ਦਿਤਾ ਗਿਆ ਹੈ ਇਥੋਂ ਤੱਕ ਕਿ ਸ਼ਰਾਬ ਦੇ ਠੇਕੇ ਸਰਕਾਰ ਨੇ ਜੋਰ ਸ਼ੋਰ ਨਾਲ ਰੋਲਾ ਪਾ ਕੇ ਖੋਲੇ ਹਨ ਤਾਂ ਕਾਰੋਨਾ ਮਹਾਂਮਾਰੀ ਦਾ ਡਰ ਦਿਖਾ ਕੇ ਸਿਰਫ ਵਿਦਿਆਰਥੀਆਂ ਦੇ ਸਕੂਲ,ਕਾਲਜ ਤੇ ਯੂਨੀਵਰਸਿਟੀਆਂ ਨੂੰ ਹੀ ਕਿਉਂ ਬੰਦ ਰੱਖਿਆ ਗਿਆ ਹੈ?ਫੈਡਰੇਸ਼ਨ/ਅਕਾਲੀ ਆਗੂਆਂ ਕਿਹਾ ਕਿ ਅਸੀਂ ਸਮਝਦੇ ਹਾਂ ਕਿ ਕਾਂਗਰਸ ਸਰਕਾਰ ਅਪਣੇ ਚਹੇਤਿਆਂ ਨੂੰ ਇਸ ਬਹਾਨੇ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਆਰਥਿਕ ਤੌਰ ਤੇ ਲੁੱਟਣ ਦੀ ਪੂਰੀ ਖੁਲ ਦੇ ਰਹੀ ਹੈ।ਇਸ ਵਿਚ ਕੋਈ ਸ਼ੱਕ ਨਹੀ ਕਿ ਅਦਾਲਤਾਂ ਵੀ ਸਰਕਾਰ ਦਾ ਪੱਖ ਪੂਰ ਰਹੀਆਂ ਹਨ। ਉਹਨਾ ਕਿਹਾ ਵਿਦਿਆਰਥੀ ਵਰਗ ਸਰਕਾਰ ਤੇ ਆਮ ਲੋਕਾਂ ਨਾਲੋ ਵੀ ਜਿਆਦਾ ਸੰਜੀਦਾ ਹੈ ਇਸ ਕਾਰੋਨਾ ਮਹਾਂਮਾਰੀ ਪ੍ਰਤੀ ਇਸ ਲਈ ਸਰਕਾਰ ਨੂੰ ਇਕੱਲੇ ਵਿਦਿਆਰਥੀਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ ਬੰਦ ਕਰਨਾ ਚਾਹੀਦਾ ਹੈ। ਅਸੀ ਸਮਝਦੇ ਹਾਂ ਸਰਕਾਰ ਨੂੰ ਕਾਲਜ ਤੇ ਯੂਨੀਵਰਸਟੀਆਂ ਪਹਿਲਾਂ ਤੁਰੰਤ ਖੋਲ ਦੇਣੀਆਂ ਚਾਹੀਦੀਆਂ ਹਨ ਅਤੇ ਮਾਰਚ ਤੋ ਅਗਸਤ ਤੱਕ ਦੀ ਕਿਸੇ ਤਰਾਂ ਦੀ ਫੀਸ ਵੀ ਮੁਆਫ ਕਰ ਦੇਣੀ ਚਾਹੀਦੀ ਹੈ ਕਿਉੰਕਿ ਇਸ ਦੌਰਾਂਨ ਸਰਕਾਰ ਨੇ ਤਾਂ ਹਰ ਤਰੀਕੇ ਨਾਲ ਲੋਕਾਂ ਨੂੰ ਲੁੱਟ ਕੇ ਪੈਸਾ ਕਮਾਇਆ ਹੈ ਪਰ ਵਿਦਿਆਰਥੀਆਂ ਤੇ ਮਾਂਪੇ ਅਜੇਹਾ ਨਹੀ ਕਰ ਸਕਦੇ ਤੇ ਕਈ ਅਪਣੀਆਂ ਨੋਕਰੀਆ ਵੀ ਗਵਾ ਚੁਕੇ ਹਨ। ਮਿਡਲ ਤੱਕ ਦੇ ਸਕੂਲ ਬਾਅਦ ਵਿਚ ਖੋਲੇ ਜਾ ਸਕਦੇ ਹਨ ਪਰ ਨੌਵੀਂ ਦਸਵੀਂ +1 ਤੇ +2 ਦੀਆਂ ਕਲਾਸਾਂ ਕਾਲਜਾਂ ਦੇ ਨਾਲ ਹੀ ਖੋਲੀਆਂ ਜਾ ਸਕਦੀਆਂ ਹਨ। ਅਸੀ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਪਾਸੇ ਤੁਰੰਤ ਧਿਆਨ ਦੇਂਦੇ ਹੋਏ ਸਕੂਲ ਕਾਲਜ ਤੇ ਯੂਨੀਵਰਸਟੀਆਂ ਨੂੰ ਖੋਲੇ ਤਾਂ ਜ਼ੋ ਵਿਦਿਆਰਥੀਆਂ ਦਾ ਸੁਨਹਿਰੀ ਭਵਿੱਖ ਬਣਾਇਆ ਜਾ ਸਕੇ । ਇਸ ਲਈ ਸ਼ੇਰਾਂ ਨੂੰ ਪਿੰਜਰੇ ਵਿਚੋਂ ਬਾਹਰ ਕੱਢਿਆ ਜਾਵੇ ।
ਭਗਵੰਤ ਮਾਨ ਨੇ ਫਗਵਾੜਾ ‘ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ ‘ਆਪ’ ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਕੀਤੀ ਅਪੀਲ
ਭਗਵੰਤ ਮਾਨ ਨੇ ਫਗਵਾੜਾ 'ਚ ਚੱਬੇਵਾਲ ਲਈ ਕੀਤਾ ਚੋਣ ਪ੍ਰਚਾਰ, ਰੋਡ ਸ਼ੋਅ ਕਰਕੇ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ...