ਨਾਮ ਗੁਪਤ ਰੱਖਣ ਦੇ ਨਾਲ-ਨਾਲ ਪੰਜਾਬ ਸਰਕਾਰ ਵਲੋਂ ਇਨਾਮ ਦੇਣ ਦਾ ਵੀ ਫੈਸਲਾ
ਕਪੂਰਥਲਾ,9 ਅਗਸਤ( ਵਿਸ਼ਵ ਵਾਰਤਾ )- ਆਬਕਾਰੀਵਿਭਾਗ ਦੀਕਪੂਰਾਥਲਾ ਰੇਂਜ ਅੰਦਰ ਨਾਜਾਇਜ਼ ਸ਼ਰਾਬ ਦੀ ਵਿਕਰੀ ਅਤੇ ਨਾਜਾਇਜ਼ ਸ਼ਰਾਬ ਬਣਾਉਣ ਵਾਲਿਆਂ ਬਾਰੇ ਸੂਚਨਾ ਦੇਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਮੋਬਾਇਲ ਨੰਬਰ ਜਨਤਰ ਕੀਤੇ ਗਏ ਹਨ।
ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਕਿ ਨਾਜਾਇਜ਼ ਸ਼ਰਾਬ ਦੀ ਵਿਕਰੀ ਕਾਰਨ ਜਿੱਥੇ ਮਨੁੱਖੀ ਜਾਨਾਂ ਨੂੰ ਵੱਡਾ ਖਤਰਾ ਹੈ ਉੱਥੇ ਹੀ ਸਰਕਾਰੀ ਮਾਲੀਏ ਦੀ ਵੀ ਨੁਕਸਾਨ ਹੋ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ਰਾਬ ਦੀ ਤਸਕਰੀ ਰੋਕਣ ਵਿੱਚ ਆਮ ਜਨਤਾ ਦਾ ਸਹਿਯੋਗ ਲੈਣ ਲਈ ਉੱਚ ਅਧਿਕਾਰੀਆਂ ਦੇ ਨੰਬਰ ਜਾਰੀ ਕੀਤੇ ਗਏ ਹਨ।
ਉਨਾਂ ਸਪੱਸ਼ਟ ਕੀਤਾ ਕਿ ਸੂਚਨਾ ਦੇਣ ਵਾਲੇ ਦਾ ਨਾਮ ਅਤੇ ਮੋਬਾਇਲ ਨੰਬਰ ਗੁਪਤ ਰੱਖਣ ਦੇ ਨਾਲ ਨਾਲ ਉਸਨੂੰ ਵਾਜਿਬ ਇਨਾਮ ਦੇਣ ਦਾ ਫੈਸਲਾ ਵੀ ਕੀਤਾ ਗਿਆ ਹੈ। ਉਨਾਂ ਲੋਕਾਂ ਅਤੇ ਵਿਸ਼ੇਸ਼ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਜਿਕ ਬੁਰਾਈ ਦੇ ਖਾਤਮੇ ਲਈ ਅੱਗੇ ਆਉਣ ਅਤੇ ਪ੍ਰਸ਼ਾਸਨ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਵਿੱਚ ਆਪਣੇ ਯੋਗਦਾਨ ਦੇਣ ।
ਜਾਰੀ ਨੰਬਰਾਂ ਵਿਚ ਸਰਕਲ ਫਗਵਾੜਾ ਲਈ ਐਸ.ਡੀ.ਐਮ 95011-16895, ਤਹਿਸੀਲਦਾਰ 98764-23057, ਡੀ.ਐਸ.ਪੀ 98140-86612 ਅਤੇ ਆਬਕਾਰੀ ਨਿਰਿਖਕ 98720-24780 ਅਤੇ 88721-03875 ਨੰਬਰ ਜਾਰੀ ਕੀਤੇ ਗਏ ਹਨ।
ਸਰਕਲ ਭੁਲੱਥ ਲਈ ਐਸ.ਡੀ.ਐਮ 78377-25996, ਤਹਿਸੀਲਦਾਰ 98141-00063,ਡੀ.ਐਸ.ਪੀ 98720-69203,ਆਬਕਾਰੀ ਨਿਰਿਖਕ 99155-47610 ਨੰਬਰ ਜਨਤਕ ਕੀਤੇ ਗਏ ਹਨ।
ਇਸੇ ਤਰ੍ਹਾਂ ਸਰਕਲ ਸੁਲਤਾਨਪੁਰ ਵਿੱਚ ਐਸ.ਡੀ.ਐਮ 84279-90701, ਤਹਿਸੀਲਦਾਰ 98155-47801, ਡੀ.ਐਸ.ਪੀ 98721-00056, ਆਬਕਾਰੀ ਨਿਰਿਖਕ 70090-98689 ਜਦਿਕ ਸਰਕਲ ਕਪੂਰਥਲਾ ਲਈ ਐਸ.ਡੀ.ਐਮ 98145-28007, ਤਹਿਸੀਲਦਾਰ 98141-00063,ਡੀ.ਐਸ.ਪੀ 98765-01927 ਅਤੇ ਆਬਕਾਰੀ ਨਿਰਿਖਕ 95019-00050 ਦੇ ਮੋਬਾਇਲ ਨੰਬਰ ਜਨਤਕ ਕੀਤੇ ਗਏ ਹਨ।
ਇਨ੍ਹਾਂ ਨੰਬਰਾਂ ਦੀ ਸੂਚਨਾ ਬਾਰੇ ਜਿਲੇ ਵਿਚ 110 ਸਥਾਨਾਂ ਉੱਪਰ ਬੋਰਡ ਵੀ ਲਗਾਏ ਗਏ ਹਨ।
———————-























