ਚੰਡੀਗੜ੍ਹ 9 ਅਗਸਤ : ਡਾ. ਹਰੀਸਿੰਘ ਗੌਰ ਵਿਸ਼ਵ ਵਿਦਿਆਲਿਆ, ਸਾਗਰ ਦੇ ਮੌਜੂਦਾ ਵਾਈਸ-ਚਾਂਸਲਰ ਡਾ: ਰਾਘਵੇਂਦਰ ਪੀ. ਤਿਵਾੜੀ(,ਪੀ.ਐਚ.ਡੀ). ਗੌਹਟੀ ਯੂਨੀਵਰਸਿਟੀ ਤੋਂ ਜੀਓਲੌਜੀ (ਪੈਲੇਓਨਟੋਲੋਜੀ).ਦਾ ਨਾਮ ਕੇਂਦਰੀ ਯੂਨੀਵਰਿਸਟੀ ਬਠਿੰਡਾ ਦੇ ਨਵੇਂ ਵੀ ਸੀ ਲਈ ਲਗਭਗ ਤਹਿ ਹੋ ਗਿਆ ਹੈ ਤਿਵਾੜੀ ਨੇ ਡਾ. ਹਰੀਸਿੰਘ ਗੌਰ ਵਿਸ਼ਵਵਿਦਿਆਲਿਆ, ਸਾਗਰ ਤੋਂ ਅਪਲਾਈਡ ਜੀਓਲਜੀ ਵਿਚ.ਐਮ.ਟੈਕ ਕੀਤੀ ਹੈ ਡਾ. ਤਿਵਾੜੀ ਪਲੈਓਨਟੋਲੋਜੀ ਅਤੇ ਸਟ੍ਰੈਟਿਗ੍ਰਾਫੀ ਅਤੇ ਸੀਸਮੋਲੋਜੀ ਅਤੇ ਜੀਪੀਐਸ ਜਿਓਡੀ ਦੇ ਖੇਤਰ ਵਿੱਚ ਮੁਹਾਰਤ ਰੱਖਦੇ ਹਨ ਹਾਲਾਂਕਿ ਵੀ ਸੀ ਲੱਗਣਾ ਲਈ ਪੰਜਾਬ ਯੂਨੀਵਰਿਸਟੀ ਚੰਡੀਗੜ੍ਹ ਦੇ ਰਜਿਸਟਰਾਰ ਡਾ ਕਰਮਜੀਤ ਸਿੰਘ ਵੀ ਦੌੜ ਵਿਚ ਸਨ ਸੂਤਰਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵਲੋਂ ਡਾ ਤਿਵਾੜੀ ਦੇ ਨਾਮ ਹਰੀ ਝੰਡੀ ਦੇ ਦਿੱਤੀ ਹੈ
ਡਾ. ਹਰੀਸਿੰਘ ਗੌਰ ਵਿਸ਼ਵ ਵਿਦਿਆਲਿਆ, ਸਾਗਰ ਦੇ ਉਪ-ਕੁਲਪਤੀ ਬਣਨ ਤੋਂ ਪਹਿਲਾਂ ਡਾ ਤਿਵਾੜੀ ਭਾਰਤ ਦੀਆਂ ਹੋਰ ਨਾਮਵਰ ਯੂਨੀਵਰਸਿਟੀਆਂ ਵਿੱਚ ਅਹਿਮ ਅਹੁਦਿਆਂ ‘ਤੇ ਰਹੇ। ਉਸਨੇ ਮਿਜੋਰਮ ਯੂਨੀਵਰਸਿਟੀ ਦੇ ਸਕੂਲ ਆਫ਼ ਅਰਥ ਸਾਇੰਸਜ਼ ਅਤੇ ਕੁਦਰਤੀ ਸਰੋਤ ਪ੍ਰਬੰਧਨ ਅਤੇ ਜੀਓਲੋਜੀ ਵਿਭਾਗ ਦੇ ਮੁਖੀ, ਡੀਨ ਵਜੋਂ ਸੇਵਾ ਨਿਭਾਈ.
ਡਾ: ਤਿਵਾੜੀ ਦਾ ਅੱਠ ਰਿਸਰਚ ਪੇਪਰ ਪ੍ਰਕਾਸ਼ਤ ਹੋਏ ਹਨ ਅਤੇ ਦੋ ਕਿਤਾਬਾਂ ਸੰਪਾਦਿਤ ਹਨ। ਉਹ ਕਈ ਖੋਜ ਪ੍ਰੋਜੈਕਟਾਂ ਵਿੱਚ ਵੀ ਸ਼ਾਮਲ ਹੈ ਅਤੇ ਹੁਣ ਤੱਕ ਅੱਠ ਪ੍ਰੋਜੈਕਟਾਂ ਨੂੰ ਸਫਲਤਾਪੂਰਵਕ ਪੂਰਾ ਕੀਤਾ ਹੈ.
ਮੁੱਖ ਮੰਤਰੀ ਮਾਨ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ ‘ਚ ਕਿਹਾ: ਰਾਤ ਭਾਵੇਂ ਜਿੰਨੀ ਮਰਜ਼ੀ ਲੰਬੀ ਹੋਵੇ, ਸੱਚ ਦਾ ਸੂਰਜ ਹਮੇਸ਼ਾ ਚੜ੍ਹਦਾ ਹੈ, 2022 ‘ਚ ਜਨਤਾ ਨੇ ਚੜ੍ਹਾਇਆ ਸੀ ਸੱਚ ਦਾ ਸੂਰਜ
ਮੁੱਖ ਮੰਤਰੀ ਮਾਨ ਨੇ ਸ੍ਰੀ ਫ਼ਤਿਹਗੜ੍ਹ ਸਾਹਿਬ 'ਚ ਕਿਹਾ: ਰਾਤ ਭਾਵੇਂ ਜਿੰਨੀ ਮਰਜ਼ੀ ਲੰਬੀ ਹੋਵੇ, ਸੱਚ ਦਾ ਸੂਰਜ ਹਮੇਸ਼ਾ ਚੜ੍ਹਦਾ...