ਮੁੱਖ ਮੰਤਰੀ ਦਾ ਜਹਿਰੀਲੀ ਸ਼ਰਾਬ ਦੇ ਦੋਸ਼ੀਆਂ ਨੂੰ ਸਜਾ ਦਾ ਬਿਆਨ ਫੋਕਾ ਫਾਇਰ – ਬਸਪਾ ਪੰਜਾਬ

Advertisement


ਪਿੰਡ ਮੁੱਛਲ ਵਿਚ ਬਸਪਾ ਨੇ ਫੂਕਿਆ ਕਾਂਗਰਸ ਸਰਕਾਰ ਦਾ ਪੁਤਲਾ
ਵਿਦਿਅਕ ਯੋਗਤਾ ਅਨੁਸਾਰ ਮਿਲੇ ਨੌਕਰੀ ਅਤੇ 25 ਲੱਖ ਰੁਪਈਆ

ਮੋਹਾਲੀ,8 ਅਗਸਤ (ਸਤੀਸ਼ ਕੁਮਾਰ ਪੱਪੀ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕੈਪਟਨ ਅਮਰਿੰਦਰ ਸਿੰਘ ਦੇ ਤਰਨ ਤਾਰਨ ਜ਼ਿਲ੍ਹੇ ਦੇ ਦੌਰੇ ਨੂੰ ਸਿਰਫ ਤਸਵੀਰਾਂ ਖਿਚਵਾਉਣ ਤੱਕ ਸੀਮਿਤ ਸਿਆਸੀ ਦੌਰਾ ਕ਼ਰਾਰ ਦਿੱਤਾ ਤੇ ਕੈਪਟਨ ਦੁਆਰਾ ਸ਼ਰਾਬ ਕਾਂਡ ਦੇ ਪੀੜਤ ਪਰਿਵਾਰਾਂ ਦੀ ਮੁਆਵਜ਼ਾ ਰਾਸ਼ੀ 2 ਲੱਖ ਤੋਂ ਵਧਾ ਕੇ ਮਾਤਰ 5 ਲੱਖ ਕਰਨ ਦੇ ਐਲਾਨ ਨੂੰ ਨਾਕਾਫੀ ਕ਼ਰਾਰ ਦਿਤਾ ਤੇ ਸਰਕਾਰ ਦੇ ਇਸ ਕਦਮ ਦੀ ਕੜੇ ਸ਼ਬਦ ਵਿੱਚ ਨਿੰਦਾ ਕੀਤੀ। ਉਨ੍ਹਾਂ ਦੱਸਿਆ ਕਿ ਬਸਪਾ ਨੇ ਪਹਿਲੇ ਦਿਨ ਤੋਂ ਹੀ ਇਨ੍ਹਾਂ ਗਰੀਬ ਪਰਿਵਾਰਾਂ ਲਈ 25- 25 ਲੱਖ ਪ੍ਰਤੀ ਮ੍ਰਿਤਕ ਮੁਆਵਜ਼ੇ ਅਤੇ ਸਰਕਾਰੀ ਨੌਕਰੀ ਦੀ ਮੰਗ ਕਰ ਰਹੀ ਹੈ ਤੇ 4 ਅਗਸਤ ਨੂੰ ਪੂਰੇ ਪੰਜਾਬ ਵਿਚ 117 ਵਿਧਾਨ ਸਭਾਵਾ ਵਿਚ ਕੈਪਟਨ ਸਰਕਾਰ ਦੀ ਅਰਥੀ ਫੂਕ ਪ੍ਰਦਰਸ਼ਨ ਕਰਕੇ ਸੁਤੀ ਸਰਕਾਰ ਨੂੰ ਮੋਤੀ ਮਹਿਲਾ ਵਿਚੋਂ ਨਿਕਲ ਗਰੀਬਾਂ ਦੀ ਸਾਰ ਲੈਣ ਲਈ ਮਜਬੂਰ ਕੀਤਾ ਪਰ ਇਸ ਵਾਰੀ ਫਿਰ ਕੈਪਟਨ ਸਰਕਾਰ ਨੇ ਇਨ੍ਹਾਂ ਗਰੀਬ ਪਰਿਵਾਰਾਂ ਦਾ ਸਹਾਰਾ ਬਣਨ ਦੀ ਬਜਾਏ ਸਿਰਫ ਸਿਆਸੀ ਖਾਨਾਪੂਰਤੀ ਕੀਤੀ ਹੈ ਤੇ ਬਸਪਾ ਪੰਜਾਬ ਵਾਸੀਆਂ ਨੂੰ ਦੱਸਣਾ ਚਾਹੁੰਦੀ ਹੈ ਕਿ ਨਾ ਤਾਂ ਅਜੇ ਤੱਕ ਸਰਕਾਰ ਦੋਸ਼ੀਆਂ ਨੂੰ ਫੜਨ ਵਿਚ ਕਾਮਯਾਬ ਹੋਈ ਹੈ ਤੇ ਨਾ ਹੀ ਪੂਰਾ ਮੁਆਵਜ਼ਾ ਦੇਣ ਵਿਚ ਸਫ਼ਲ ਹੋਈ ਹੈ ਇਸ ਲਈ 2022 ਵਿੱਚ ਪੰਜਾਬ ਵਿੱਚ ਬਸਪਾ ਸਰਕਾਰ ਬਣਾਵੇਗੀ ਤੇ ਸਰਕਾਰ ਬਣਨ ਦੇ 24 ਘੰਟਿਆਂ ਵਿਚ ਹੀ ਪੀੜਤ ਪਰਿਵਾਰਾਂ ਨੂੰ 25-25 ਲੱਖ ਦਾ ਮੁਆਵਜ਼ਾ, ਮ੍ਰਿਤਕ ਪਰਿਵਾਰਾਂ ਦੇ ਗ੍ਰੈਜੂਏਟ ਨੌਜਵਾਨਾਂ ਨੂੰ ਡੀ ਐਸਪੀ ਅਤੇ ਨਾਇਬ ਤਹਿਸੀਲਦਾਰ ਪੱਧਰ ਦੀਆਂ ਨੌਕਰੀਆਂ ਤੇ ਦੋਸ਼ੀਆਂ ਨੂੰ ਫੜ ਕੇ ਜੇਲ੍ਹਾਂ ਵਿਚ ਸੁੱਟਣ ਦਾ ਵਾਅਦਾ ਕਰਦੀ ਹੈ।

ਬਸਪਾ ਪ੍ਰਧਾਨ ਜੀ ਨੇ ਕਿਹਾ ਕਿ ਬੇਅਦਬੀ ਕਾਂਡ ਨਾਲ ਸੰਬੰਧਿਤ ਬਰਗਾੜੀ ਤੇ ਬਹਿਬਲ ਕਲਾ ਵਿਖੇ ਸੰਗਤਾਂ ਤੇ ਗੋਲੀਆਂ ਚਲਾਉਣ ਵਾਲ਼ੇ ਅਤੇ ਬਟਾਲਾ ਬੰਬ ਕਾਂਡ ਵਿਚ ਸ਼ਾਮਲ ਦੋਸ਼ੀਆਂ ਨੂੰ ਫੜਨ ਵਿਚ ਸਾਢ਼ੇ ਤਿੰਨ ਸਾਲ ਬੀਤ ਜਾਣ ਦੇ ਬਾਵਜੂਦ ਕੈਪਟਨ ਸਰਕਾਰ ਬੁਰੀ ਤਰ੍ਹਾ ਨਾਲ ਨਾਕਾਮ ਸਾਬਤ ਹੋਈ ਹੈ ਤੇ ਹੁਣ 123 ਦੇ ਕਰੀਬ ਜਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਨੂੰ ਵੀ ਅਜੇ ਤੱਕ ਇਨਸਾਫ਼ ਪ੍ਰਾਪਤ ਨਹੀਂ ਹੋਇਆ ਹੈ ਸਗੋਂ ਦੋਸ਼ੀ ਅਜੇ ਤੱਕ ਵੀ ਫੜ੍ਹੇ ਨਹੀਂ ਜਾ ਸਕੇ ਹਨ ਤੇ ਕੈਪਟਨ ਸਰਕਾਰ ਬਸ ਦੋਸ਼ੀਆਂ ਨੂੰ ਨਾ ਬਖ਼ਸ਼ਣ ਦੀ ਰੱਟ ਲਾਈ ਜਾ ਰਹੀ ਹੈ ਜ਼ਮੀਨੀ ਪੱਧਰ ਤੇ ਕੋਈ ਵੀ ਮੁੱਖ ਮੁਰਜਮ ਅਜੇ ਤੱਕ ਫੜਿਆ ਨਹੀਂ ਜਾ ਸਕਿਆ ਹੈ ਜੋ ਕਿ ਸਰਕਾਰ ਤੇ ਪ੍ਰਸ਼ਾਸਨ ਦੀ ਨਾਕਾਮੀ ਦਾ ਪ੍ਰਤੱਖ ਸਬੂਤ ਹੈ। ਕਾਂਗਰਸ ਸਰਕਾਰ ਦਾ ਮੁੱਖ ਮੰਤਰੀ ਇੰਨਾ ਨਿਕੰਮਾ ਹੈ ਕਿ ਜਿਹੜੇ ਪਰਚੇ ਉਹ ਖੁਦ ਦਰਜ ਕਰਵਾਉਂਦਾ ਹੈ, ਉਹ ਵੀ ਹਾਲੀ ਤਕ ਵਿਚ ਵਿਚਾਲੇ ਹਨ।

ਪਿੰਡ ਮੁੱਛਲ ਵਿਚ ਸਰਕਾਰ ਦਾ ਪੁਤਲਾ ਫੂਕਦੇ ਹੋਏ ਉਨ੍ਹਾਂ ਕੈਪਟਨ ਸਰਕਾਰ ਤੇ ਚੋਟ ਮਾਰਦਿਆਂ ਕਿਹਾ ਕਿ ਵੋਟਾਂ ਤੋਂ ਪਹਿਲਾਂ ਦਮਦਮਾ ਸਾਹਿਬ, ਸ਼੍ਰੀ ਗੁਟਕਾ ਸਾਹਿਬ ਤੇ ਦਸ਼ਮੇਸ਼ ਪਿਤਾ ਦੇ ਚਰਨਾਂ ਦੀਆ ਝੂਠੀਆਂ ਸੋਹਾ ਖਾ ਕੇ ਨਸ਼ੇ ਨੂੰ ਚਾਰ ਹਫਤਿਆਂ ਵਿਚ ਖ਼ਤਮ ਕਰਨ ਦੇ ਦਾਅਵੇ ਦੀ ਪੋਲ ਪਿਛਲੇ ਸਾਢੇ ਤਿੰਨ ਸਾਲਾਂ ਤੇ ਕਾਰਜ ਕਾਲ ਵਿਚ ਵਿੱਚ ਖੁੱਲ ਚੁਕੀ ਹੈ ਤੇ ਇਨ੍ਹਾਂ ਖਾਦੀਆਂ ਝੂਠੀਆਂ ਸੋਹਾ ਲਈ ਕੈਪਟਨ ਨੂੰ ਅਕਾਲ ਤਖ਼ਤ ਸਾਹਿਬ ਵੱਲੋ ਅਕਾਲ ਤਖ਼ਤ ਤੇ ਤਲਬ ਕਰਨਾ ਚਾਹੀਦਾ ਹੈ । ਉਨ੍ਹਾਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਬਾਦਲਾਂ ਵੇਲੇ ਵਾਪਰੇ ਬੇਅਦਵੀ ਕਾਂਡ ਨੂੰ ਕੈਪਟਨ ਸਰਕਾਰ ਸੁਲਜਾਣ ਵਿਚ ਬੁਰੇ ਤਰੀਕੇ ਨਾਲ ਨਾਕਾਮ ਹੋਈ ਹੈ ਉਪਰੋਂ ਕਾਂਗਰਸ ਰਾਜ ਵਿਚ ਗੁਰੂ ਗ੍ਰੰਥ ਸਾਹਿਬ ਦੇ 267 ਸਰੂਪ ਲਾਪਤਾ ਨੇ ਜੋ ਕਿ ਬਹੁਤ ਨਿੰਦਨ ਯੋਗ ਕੰਮ ਹੈ।
ਅਖ਼ੀਰ ਵਿਚ ਉਨ੍ਹਾਂ ਨੇ ਕਿਹਾ ਕਿ ਬਸਪਾ ਕੈਪਟਨ ਸਰਕਾਰ ਦੀਆਂ ਨਾਕਾਮੀਆਂ ਨੂੰ ਪੰਜਾਬ ਦੀ ਜਨਤਾ ਵਿਚ ਜੱਗ ਜ਼ਾਹਿਰ ਕਰਕੇ ਰਹੇਗੀ ਉਸ ਲਈ ਬਸਪਾ ਸੰਵਿਧਾਨਿਕ ਮਰਯਾਦਾ ਵਿਚ ਰਹਿੰਦਿਆਂ ਧਰਨੇ ਪ੍ਰਦਰਸ਼ਨ , ਰੈਲੀਆਂ ਸਬ ਕੁੱਝ ਕਰੇਗੀ ਤੇ ਉਨ੍ਹਾਂ ਕੈਪਟਨ ਦੇ ਬਿਆਨ ਕਿ ਧਰਨੇ ਪ੍ਰਦਰਸ਼ਨਾਂ ਨਾਲ ਨਸ਼ੇ ਖ਼ਤਮ ਨਹੀਂ ਹੁਣੇ ਤੇ ਤੰਜ ਕਸਦਿਆਂ ਕਿਹਾ ਕਿ ਜੇ ਸੱਤਾ ਧਿਰ ਕੰਮ ਇਮਾਨਦਾਰੀ ਨਾਲ ਕਰੇ ਤਾਂ ਵਿਰੋਧੀ ਧਿਰਾਂ ਨੂੰ ਧਰਨੇ ਪ੍ਰਦਰਸ਼ਨ ਕਰਨ ਦੀ ਲੋੜ ਨਹੀਂ ਸੀ ਪੈਣੀ ਇਹ ਸਭ ਸਰਕਾਰ ਦੀਆਂ ਨਾਕਾਮੀਆਂ ਦਾ ਨਤੀਜਾ ਹੈ ਕਿ ਬਸਪਾ ਵਰਕਰ ਅੱਜ ਸਰਕਾਰੀ ਜਬਰ ਖਿਲਾਫ ਸੜਕਾਂ ਤੇ ਹਨ । ਬਸਪਾ ਪੰਜਾਬ ਤੇ ਪੰਜਾਬੀਅਤ ਲਈ ਦ੍ਰਿੜ ਹੈ
ਉਨ੍ਹਾਂ ਬਸਪਾ ਵਰਕਰਾਂ ਨੂੰ ਸਰਕਾਰੀ ਜਬਰ ਅਗੇ ਡੱਟ ਜਾਣ ਦੀ ਅਪੀਲ ਕੀਤੀ ਤੇ ਸੰਵਿਧਾਨਿਕ ਮਰਯਾਦਾ ਦਾ ਪਾਲਣ ਕਰਦੇ ਹੋਏ ਨਿਰਭੈਅ ਹੁੰਦੇ ਹੋਏ ਝੂਠੇ ਪੁਲਿਸ ਪਰਚਿਆਂ ਤੋਂ ਨਾ ਘਬਰਾਣ ਦੀ ਅਪੀਲ ਕੀਤੀ। ਇਸ ਮੌਕੇ ਸੂਬਾ ਜਨਰਲ ਸਕੱਤਰ ਸਵਿੰਦਰ ਸਿੰਘ ਛੱਜਲਵੱਡੀ, ਮਨਜੀਤ ਸਿੰਘ ਅਟਵਾਲ, ਰੋਹਿਤ ਖੋਖਰ, ਬਲਵਿੰਦਰ ਕੁਮਾਰ, ਸੁਖਬੀਰ ਸਿੰਘ ਸਾਲਾਰਪੁਰ, ਬਲਜੀਤ ਸਿੰਘ ਭਾਰਾਪੁਰ, ਪਰਮਜੀਤ ਮੱਲ, ਕੁਲਵਿੰਦਰ ਸਿੰਘ ਸਹੋਤਾ, ਰਾਮ ਸਿੰਘ ਸ਼ੇਰਗਿੱਲ, ਜੇਪੀ ਭਗਤ, ਕਾਮਰੇਡ ਭੋਲਾ, ਗੁਰਬਖਸ ਮਹੇ, ਵਿਜੈ ਯਾਦਵ, ਆਦਿ ਵਧੀ ਵੱਡੀ ਗਿਣਤੀ ਵਿਚ ਬਸਪਾ ਸਮਰਥਕ ਸੌ ਦੇ ਲਗਭਗ ਗੱਡੀਆਂ ਦੇ ਕਾਫਲੇ ਨਾਲ ਸੂਬਾ ਪ੍ਰਧਾਨ ਮਾਝੇ ਵਿਚ ਹਾਜ਼ਿਰ ਸਨ। ਮਾਝੇ ਵਿੱਚ ਬਸਪਾ ਦਾ ਪੈਰ ਫ਼ੈਲਣੇ ਵਿਰੋਧੀ ਪਾਰਟੀਆਂ ਲਈ ਖਤਰੇ ਦੀ ਘੰਟੀ ਵਜ ਹੈ ।