ਨਜਾਇਜ਼ ਸ਼ਰਾਬ ਦਾ ਗੈਰ ਕਾਨੂੰਨੀ ਧੰਦਾ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ- ਐਸ. ਐਸ. ਪੀ.ਫਰੀਦਕੋਟ ਸਵਰਨਦੀਪ ਸਿੰਘ

Advertisement

 


ਪਿਛਲੇ 1 ਹਫਤੇ ਵਿੱਚ 53 ਮੁਕੱਦਮੇ ਦਰਜ ਕਰਕੇ 44 ਲੋੋਕਾਂ ਨੂੰ ਗਿ੍ਰਫਤਾਰ ਕੀਤਾ ਗਿਆ
੦ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ, ਲਾਹਨ ਬਰਾਮਦ, 3 ਚਾਲੂ ਭੱਠੀਆਂ ਫੜੀਆ

ਜੈਤੋ, 8 ਅਗਸਤ (ਰਘੂਨੰਦਨ ਪਰਾਸ਼ਰ / ਵਿਸ਼ਵ ਵਾਰਤਾ )
ਕੋੋਵਿਡ 19 ਦੇ ਸੰਕਟ ਦੌੌਰਾਨ ਜਿਥੇ ਪੁਲਿਸ ਵੱਲੋੋਂ ਅਮਨ ਕਾਨੂੰਨ ਦੀ ਸਥਿਤੀ ਦੀ ਬਹਾਲੀ, ਲੋੋੜਵੰਦਾਂ ਦੀ ਮੱਦਦ ਅਤੇ ਹੋੋਰ ਲੋੋਕ ਸੇਵਾ ਦੇ ਕੰਮਾਂ ਵਿਚ ਲਗਾਤਾਰ ਡਿਊਟੀ ਨਿਭਾਈ ਜਾ ਰਹੀ ਹੈ ਉਥੇ ਹੀ ਇਸ ਸੰਕਟ ਕਾਲ ਦੌੌਰਾਨ ਵੀ ਪੁਲਿਸ ਵੱਲੋੋਂ ਨਸ਼ਾ ਤਸਕਰਾਂ, ਸ਼ਰਾਬ ਦੇ ਗੈਰ ਕਾਨੂੰਨੀ ਧੰਦੇ ਵਿਚ ਲੱਗੇ ਲੋੋਕਾਂ ਅਤੇ ਹੋੋਰ ਸਮਾਜ ਵਿਰੋੋਧੀ ਅਨਸਰਾਂ ਵਿਰੁੱਧ ਕਾਰਵਾਈ ਲਗਾਤਾਰ ਜਾਰੀ ਹੈ ਅਤੇ ਇਸ ਸਬੰਧ ਵਿਚ ਫਰੀਦਕੋਟ ਪੁਲਿਸ ਵੱਲੋੋਂ ਐਕਸਾਈਜ ਵਿਭਾਗ ਦੇ ਸਹਿਯੋਗ ਨਾਲ ਸ਼ਰਾਬ ਦਾ ਗੈਰ ਕਾਨੂੰਨੀ ਧੰਦਾ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਜਿਥੇ ਦੋੋਸ਼ੀਆਂ ਵਿਰੁੱਧ ਮੁਕੱਦਮੇ ਦਰਜ ਕਰਕੇ ਉਨਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ ਉਥੇ ਹੀ ਉਨਾਂ ਤੋੋਂ ਵੱਡੀ ਗਿਣਤੀ ਵਿੱਚ ਸ਼ਰਾਬ, ਲਾਹਣ ਆਦਿ ਬਰਾਮਦ ਕੀਤੇ ਗਏ ਹਨ।
ਜ਼ਿਲਾ ਪੁੁਲਿਸ ਮੁਖੀ ਸਵਰਨਦੀਪ ਸਿੰਘ ਨੇ ਵਿਸ਼ੇਸ਼ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਡੀ ਜੀ ਪੀ ਪੰਜਾਬ ਦਿਨਕਰ ਗੁਪਤਾ ਦੀਆਂ ਖਾਸ ਹਦਾਇਤਾਂ ਹਨ ਕਿ ਸ਼ਰਾਬ ਤੇ ਨਸ਼ਿਆਂ ਦਾ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਲੋੋਕਾਂ, ਚਾਹੇ ਉਨਾਂ ਦੀ ਕੋੋਈ ਵੀ ਪਹੁੰਚ ਹੋੋਵੇ ਬਖਸ਼ਿਆ ਨਹੀਂ ਜਾਵੇਗਾ। ਉਨਾਂ ਦੱਸਿਆ ਕਿ ਫਰੀਦਕੋਟ ਪੁਲਿਸ ਵੱਲੋੋਂ ਪਿਛਲੇ ਹਫਤੇ ਵਿੱਚ ਹੀ ਐਕਸਾਈਜ ਵਿਭਾਗ ਦੀ ਮੱਦਦ ਨਾਲ ਨਸ਼ਿਆਂ ਦਾ ਅਤੇ ਨਜਾਇਜ਼ ਸ਼ਰਾਬ ਦਾ ਗੈਰ ਕਾਨੂੰਨੀ ਧੰਦਾ ਕਰਨ ਵਾਲੇ ਲੋੋਕਾਂ ਖਿਲਾਫ 53 ਕੇਸ ਰਜਿਸਟਰਡ ਕੀਤੇ ਹਨ ਅਤੇ ਇਸ ਸਬੰਧ ਵਿਚ 44 ਲੋੋਕਾਂ ਨੂੰ ਗਿ੍ਰਫਤਾਰ ਕਰਕੇ ਉਨਾਂ ਵਿਰੁੱਧ ਅਦਾਲਤ ਵਿੱਚ ਚਲਾਨ ਪੇਸ਼ ਕੀਤੇ ਹਨ।
ਉਨਾਂ ਦੱਸਿਆ ਕਿ ਇਸ ਦੌੌਰਾਨ ਹੀ 192 ਲੀਟਰ ਤੋੋਂ ਵੱਧ ਨਜਾਇਜ਼ ਠੇਕੇ ਦੀ ਸ਼ਰਾਬ ਅਤੇ 245 ਲੀਟਰ ਦੇਸੀ ਸ਼ਰਾਬ ਅਤੇ 1590 ਲੀਟਰ ਲਾਹਣ ਬਰਾਮਦ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ। ਇਸ ਤੋੋਂ ਇਲਾਵਾ ਪੁਲਿਸ ਵੱਲੋੋਂ ਇਸ ਹਫਤੇ ਦੌੌਰਾਨ 3 ਨਜਾਇਜ਼ ਭੱਠੀਆਂ ਵੀ ਫੜੀਆਂ ਗਈਆਂ ਹਨ। ਉਨਾਂ ਦੱਸਿਆ ਕਿ ਇਸ ਸਾਲ ਨਜਾਇਜ਼ ਸ਼ਰਾਬ ਦਾ ਕਾਰੋੋਬਾਰ ਕਰਨ ਵਾਲਿਆਂ ਵਿਰੁੱਧ 175 ਤੋੋਂ ਵੱਧ ਪਰਚੇ ਕੱਟੇ ਗਏ ਹਨ।
ਐਸ ਐਸ ਪੀ ਸਵਰਨਦੀਪ ਸਿੰਘ ਨੇ ਅੱਗੇ ਦੱਸਿਆ ਕਿ ਜ਼ਿਲਾ ਪੁਲਿਸ ਵੱਲੋੋਂ 21 ਜੁਲਾਈ ਤੋੋਂ 5 ਅਗਸਤ ਤੱਕ ਸ਼ਰਾਬ ਦਾ ਨਜਾਇਜ਼ ਕਾਰੋੋਬਾਰ ਕਰਨ ਵਾਲੇ ਲੋੋਕਾਂ ਵਿਰੁੱਧ ਕੁੱਲ 59 ਕੇਸ ਦਰਜ ਕੀਤੇ ਗਏ ਅਤੇ ਇਸ ਸਬੰਧ ਵਿਚ 50 ਲੋੋਕਾਂ ਦੀ ਗਿ੍ਰਫਤਾਰੀ ਹੋਈ। ਉਨਾਂ ਕਿਹਾ ਕਿ ਜ਼ਿਲਾ ਪੁਲਿਸ ਵੱਲੋੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਨਸ਼ਿਆਂ ਦਾ ਗੈਰ ਕਾਨੂੰਨੀ ਕਾਰੋੋਬਾਰ ਕਰਨ ਵਾਲੇ ਲੋੋਕਾਂ ਨੂੰ ਕਿਸੇ ਵੀ ਸ਼ਰਤ ’ਤੇ ਬਖਸ਼ਿਆ ਨਹੀਂ ਜਾਵੇਗਾ ਤੇ ਪੁਲਿਸ ਵੱਲੋੋਂ ਲੋੋਕਾਂ ਦੀਆਂ ਕੀਮਤੀ ਜਾਨਾਂ ਨਾਲ ਖੇਡਣ ਵਾਲੇ ਅਜਿਹੇ ਸਮਾਜ ਵਿਰੁੱਧੀ ਅਨਸਰਾਂ ਵਿਰੁੱਧ ਸਖਤ ਤੋੋਂ ਸਖਤ ਕਾਰਵਾਈ ਕੀਤੀ ਜਾਵੇਗੀ। ਉਨਾਂ ਕਿਹਾ ਕਿ ਇਸ ਸਬੰਧ ਵਿਚ ਜ਼ਿਲਾ ਪੁਲਿਸ ਤੇ ਐਕਸਾਈਜ਼ ਵਿਭਾਗ ਵੱਲੋੋਂ ਲੋੋਕਾਂ ਨੂੰ ਜਾਗਰੂਕ ਕਰਨ ਅਤੇ ਇਨਾਂ ਨਸ਼ਾ ਤਸਕਰਾਂ, ਸਮਾਜ ਵਿਰੁੱਧੀ ਅਨਸਰਾਂ ਵਿਰੁੱਧ ਜਾਣਕਾਰੀ ਦੇਣ ਲਈ ਹੈਲਪ ਲਾਈਨ ਨੰਬਰ ਵੀ ਜਾਰੀ ਕੀਤੇ ਗਏ ਹਨ। ਸ੍ਰੀ ਸਤੀਸ਼ ਬਾਂਸਲ ਈ ਟੀ ਓ ਫਰੀਦਕੋਟ ਨੇ ਦੱਸਿਆ ਕਿ ਨਜਾਇਜ਼ ਸਰਾਬ ਜੋੋ ਕਿ ਗੈਰ ਕਾਨੂੰਨੀ ਤੌੌਰ ਤੇ ਕੁਝ ਸ਼ਰਾਰਤੀ ਅਨਸਰਾਂ ਵੱਲੋੋਂ ਜਹਿਰੀਲੇ ਪਦਾਰਥ ਪਾ ਕੇ ਤਿਆਰ ਕੀਤੀ ਜਾਂਦੀ ਹੈ। ੳਹ ਮਨੁੱਖੀ ਜੀਵਨ ਲਈ ਵੀ ਬਹੁਤ ਹੀ ਜਾਨਲੇਵਾ ਹੈ। ਅਜਿਹੀ ਘਾਤਕ ਸ਼ਰਾਬ ਨੂੰ ਕਦੇ ਮੂੰਹ ਨਾ ਲਗਾਇਆ ਜਾਵੇ। ਅਜਿਹੇ ਤਸਕਰਾਂ ਨੂੰ ਗਿ੍ਰਫਤਾਰ ਕਰਾਉਣ ਲਈ ਜ਼ਿਲਾ ਫਰੀਦਕੋਟ ਦੇ ਆਬਕਾਰੀ ਅਧਿਕਾਰੀਆਂ ਅਤੇ ਲੋੋਕਲ ਪੁਲਿਸ ਵੱਲੋੋਂ ਜਿਥੇ ਲੋੋਕਾਂ ਨੂੰ ਵੱਧ ਤੋੋਂ ਵੱਧ ਜਾਗਰੂਕ ਕੀਤਾ ਜਾ ਰਿਹਾ ਹੈ, ਉਥੇ ਹੀ ਜਿਲਾ ਵਾਸੀ ਅਜਿਹੇ ਸਮਾਜ ਵਿਰੋੋਧੀ ਅਨਸਰਾਂ ਸਬੰਧੀ ਜਾਣਕਾਰੀ ਦੇਣ ਲਈ ਇਨਾਂ ਮੋੋਬਾਇਲ ਨੰ:75270-17006 ਸਤਵਿੰਦਰ ਸਿੰਘ, ਡੀ ਐਸ ਪੀ ਫਰੀਦਕੋਟ, 9728-33877 ਸਤੀਸ਼ ਕੁਮਾਰ ਆਬਕਾਰੀ ਅਫਸਰ ਫਰੀਦਕੋਟ, 98720-22641 ਸੁਖਚੈਨ ਸਿੰਘ (ਆਬਕਾਰੀ ਵਿਭਾਗ) ਫਰੀਦਕੋਟ ਰੇਂਜ ਅਤੇ ਪੁਲਿਸ ਕੰਟਰੋੋਲ ਰੂਮ ਨੰ: 75270-17100 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਕਿਹਾ ਕਿ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖੀ ਜਾਵੇਗੀ।