ਮਾਨਸਾ ਪੁਲੀਸ ਵੱਲੋਂ 1300 ਲੀਟਰ ਲਾਹਣ,21 ਬੋਤਲਾਂ ਸ਼ਰਾਬ,30 ਕਿਲੋ ਭੁੱਕੀ,ਕਾਰ ਦੀ ਬਰਾਮਦਗੀ
ਮਾਨਸਾ, 7 ਅਗਸਤ (ਵਿਸ਼ਵ ਵਾਰਤਾ)-ਮਾਨਸਾ ਪੁਲੀਸ ਨੇ ਵੱਖ-ਵੱਖ ਮਾਮਲਿਆਂ ਵਿੱਚ 8 ਵਿਅਕਤੀਆਂ ਪਾਸੋਂ 30 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਸਮੇਤ ਕਾਰ,1300 ਲੀਟਰ ਲਾਹਣ,21 ਬੋਤਲਾਂ ਸ਼ਰਾਬ ਅਤੇ ਭੱਠੀ ਦੇ ਸਮਾਨ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।
ਮਾਨਸਾ ਦੇ ਸੀਨੀਅਰ ਕਪਤਾਨ ਪੁਲੀਸ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਪੁਲੀਸ ਨੇ ਹਰਭਿੰਦਰ ਸਿੰਘ ਵਾਸੀ ਬਿਸ਼ਨਪੁਰਾ (ਸੰਗਰੂਰ) ਅਤੇ ਸੰਦੀਪ ਕੁਮਾਰ ਵਾਸੀ ਚੂਲੜ ਕਲਾਂ (ਸੰਗਰੂਰ) ਨੂੰ ਸਵਿੱਫਟ ਡਿਜਾਇਰ ਕਾਰ ਨੰਬਰੀ ਐਚ.ਆਰ.51ਏਡੀ-7047 ਸਮੇਤ ਕਾਬੂ ਕਰਕੇ 30 ਕਿਲੋਗ੍ਰਾਮ ਭੁੱਕੀ ਚੂਰਾਪੋਸਤ ਬਰਾਮਦ ਕੀਤੀ ਹੈ। ਉਨ੍ਹਾਂ ਕਿਹਾ ਕਿ ਰੂਪ ਸਿੰਘ ਵਾਸੀ ਕਿਸ਼ਨਗੜ ਫਰਮਾਹੀ ਪਾਸੋਂ 400 ਲੀਟਰ ਲਾਹਣ,ਪਰਮਜੀਤ ਸਿੰਘ ਉਰਫ ਨਿੱਕਾ ਵਾਸੀ ਦਾਤੇਵਾਸ ਪਾਸੋਂ 400 ਲੀਟਰ ਲਾਹਣ ਬਰਾਮਦ ਕੀਤੀ। ਉਨ੍ਹਾਂ ਦੱਸਿਆ ਕਿ ਚਰਨਜੀਤ ਸਿੰਘ ਉਰਫ ਕਾਲੂ ਵਾਸੀ ਕੁਲਾਣਾ ਪਾਸੋਂ 250 ਲੀਟਰ ਲਾਹਣ,ਜੱਸਾ ਸਿੰਘ ਵਾਸੀ ਦਲੇਲਵਾਲਾ ਪਾਸੋਂ 100 ਲੀਟਰ ਲਾਹਣ,ਜਗਸੀਰ ਸਿੰਘ ਉਰਫ ਜੱਗੀ ਵਾਸੀ ਕਿਸ਼ਨਗੜ ਸੇਢਾ ਸਿੰਘ ਵਾਲਾ ਨੂੰ 50 ਲੀਟਰ ਲਾਹਣ ਸਣੇ ਕਾਬੂ ਕੀਤਾ ਹੈ।
ਸ੍ਰੀ ਲਾਂਬਾ ਨੇ ਦੱਸਿਆ ਕਿ ਖੁੰਡਾ ਸਿੰਘ ਉਰਫ ਜੋਨੀ ਵਾਸੀ ਸੇਰਖਾਂਵਾਲਾ ਨੂੰ 9 ਬੋਤਲਾਂ ਸ਼ਰਾਬ,ਜਸਵੰਤ ਸਿੰਘ ਉਰਫ ਜੱਸੂ ਵਾਸੀ ਫਤਿਹਾਬਾਦ ਹਾਲ ਆਬਾਦ ਪਿੰਡ ਰਾਜਰਾਣਾ 100 ਲੀਟਰ ਲਾਹਣ,12 ਬੋਤਲਾਂ ਸ਼ਰਾਬ ਨਜਾਇਜ ਸਮੇਤ ਭੱਠੀ ਦੇ ਸਮਾਨ ਦੀ ਬਰਾਮਦਗੀ ਕੀਤੀ
ਸੰਗਰੂਰ ਜੇਲ੍ਹ ‘ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ
ਸੰਗਰੂਰ ਜੇਲ੍ਹ 'ਚ ਕੈਦੀਆਂ ਵਿਚਾਲੇ ਖੂਨੀ ਝੜਪ, 2 ਦੀ ਮੌਤ ਚੰਡੀਗੜ੍ਹ, 19ਅਪ੍ਰੈਲ(ਵਿਸ਼ਵ ਵਾਰਤਾ)- ਸੰਗਰੂਰ ਜੇਲ੍ਹ ਵਿੱਚ ਕੈਦੀਆਂ ਵਿਚਾਲੇ ਖੂਨੀ ਝੜਪ...