
ਪੰਜਾਬ ਹਾਲਾਤਾਂ ਉਪਰ ਰਾਜਪਾਲ ਤੋਂ ਸਮਾਂ ਮੰਗਿਆ – ਬਸਪਾ ਸੂਬਾ ਪ੍ਰਧਾਨ
ਅੰਮ੍ਰਿਤਸਰ,07 ਅਗਸਤ 2020 (ਵਿਸ਼ਵ ਵਾਰਤਾ)-ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ 8 ਅਗਸਤ ਦਿਨ ਸਨੀਵਾਰ ਪਿੰਡ ਮੁੱਛਲ੍ਹ ਜਿਲਾ ਅੰਮ੍ਰਿਤਸਰ ਵਿਖੇ ਜਹਿਰੀਲੀ ਸਰਾਬ ਪੀਣ ਨਾਲ ਹੋਈਆਂ ਮੌਤਾਂ ਦੇ ਪਰਿਵਾਰਾਂ ਨਾਲ ਅਫਸੋਸ ਕਰਨ ਆ ਰਹੇ ਹਨ। ਜਾਣਕਾਰੀ ਦਿੰਦਿਆ ਬਸਪਾ ਸੂਬਾ ਜਨਰਲ ਸਕੱਤਰ ਸਵਿੰਦਰ ਸਿੰਘ ਛੱਜਲਵੱਡੀ ਨੇ ਦੱਸਿਆ ਕਿ ਬਸਪਾ ਪੰਜਾਬ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਜੀ ਦੀ ਅਗਵਾਈ ਵਿੱਚ ਪਿਛਲੇ ਦਿਨੀਂ 117 ਵਿਧਾਨ ਸਭਾ ਹਲਕਿਆਂ ਵਿਚ ਕਾਂਗਰਸ ਸਰਕਾਰ ਦੇ ਪੁਤਲੇ ਫੂਕੇ ਗਏ ਸਨ ਅਤੇ ਰਾਜਪਾਲ ਤੋਂ ਕਾਂਗਰਸ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ ਗਈ ਸੀ।
ਸੂਬਾ ਪ੍ਰਧਾਨ ਸ ਜਸਵੀਰ ਸਿੰਘ ਗੜ੍ਹੀ ਨਾਲ ਸੰਪਰਕ ਕਰਨ ਤੇ ਓਹਨਾ ਦਸਿਆ ਕਿ ਪੰਜਾਬ ਰਾਜਪਾਲ ਨਾਲ ਮੁਲਾਕਾਤ ਦਾ ਸਮਾਂ ਮੰਗ ਲਿਆ ਗਿਆ ਹੈ, ਬਸਪਾ ਦਾ ਵਫ਼ਦ ਜਲਦ ਹੀ ਰਾਜਪਾਲ ਨਾਲ ਮੁਲਾਕਾਤ ਕਰੇਗਾ ਅਤੇ ਪੰਜਾਬ ਵਿੱਚ ਕਾਂਗਰਸ ਸਰਕਾਰ ਦੀ ਚੱਲ ਰਹੀ ਪ੍ਰਸ਼ਾਸਨਿਕ ਅਸਫ਼ਲਤਾ ਅਤੇ ਦਲਿਤਾਂ, ਸਿੱਖ ਮੁਸਲਮਾਨ, ਇਸਾਈਆਂ ਅਤੇ ਗਰੀਬਾਂ ਪ੍ਰਤੀ ਚਲ ਰਹੇ ਪੱਖਪਾਤੀ ਰਵੱਈਏ ਦਾ ਖੁਲਾਸਾ ਕਰੇਗਾ ਅਤੇ ਕਾਂਗਰਸ ਸਰਕਾਰ ਨੂੰ ਦਲਿਤਾਂ ਸਿੱਖਾਂ ਪ੍ਰਤੀ ਜਾਤੀਵਾਦੀ ਭੇਦਭਾਵ ਪੂਰਨ ਸੋਚ ਅਤੇ ਪ੍ਰਸ਼ਾਸਨਿਕ ਢਾਂਚੇ ਦੇ ਫੇਲ ਹੋਣ ਕਰਕੇ ਬਰਖਾਸਤ ਕਰਨ ਦੀ ਅਪੀਲ ਕਰਨਗੇ । ਓਹਨਾ ਦਸਿਆ ਕਿ ਉਹ ਬਸਪਾ ਵਿਧਾਨ ਸਭਾ ਬਾਬਾ ਬਕਾਲਾ ਦੇ ਪਾਰਟੀ ਦਫਤਰ ਛੱਜਲਵੱਡੀ ਵਿਖੇ 11 ਵਜੇ ਪੁੱਜ ਜਾਣਗੇ। ਛੱਜਲਵੱਡੀ ਤੋਂ ਬਾਬਾ ਬਕਾਲਾ ਦਾ ਕਾਂਗਰਸ ਸਰਕਾਰ ਦੀ ਅਰਥੀ ਚੁੱਕ ਕੇ ਰੋਸ਼ ਮਾਰਚ ਕੀਤਾ ਜਾਵੇਗਾ ਅਤੇ ਬਾਬਾ ਬਕਾਲਾ ਵਿਚ ਐਸ ਡੀ ਐਮ ਦਫਤਰ ਅੱਗੇ ਅਰਥੀ ਫੂਕੀ ਜਾਵੇਗੀ।
ਮਾਝੇ ਪ੍ਰਤੀ ਓਹਨਾ ਨੇ ਰਣਨੀਤੀ ਦਾ ਖੁਲਾਸਾ ਕਰਦਿਆਂ ਕਿਹਾ ਬਸਪਾ ਪੰਜਾਬ ਨੇ 35 ਤੋਂ ਜਿਆਦਾ ਸੀਟਾਂ ਉਪਰ ਮਜਬੂਤੀ ਨਾਲ ਬੂਥ ਪੱਧਰੀ ਕੰਮ ਸ਼ੁਰੂ ਕਰ ਦਿੱਤਾ ਹੈ, ਅਗਲਾ ਸਾਰਾ ਨਿਸ਼ਾਨਾ ਮਾਝੇ ਅਤੇ ਮਾਝੇ ਨਾਲ ਲਗਦੇ ਪੱਛਮੀ ਮਾਲਵਾ ਖੇਤਰ ਉਪਰ ਹੈ, ਜੋਕਿ ਅਗਲੇ ਤਿੰਨ ਮਹੀਨਿਆਂ ਵਿਚ ਇਸਦੇ ਮਿਥੇ ਟੀਚੇ ਪੂਰੇ ਕਰ ਲਏ ਜਾਣਗੇ ਅਤੇ ਸੰਗਠਨ ਨੂੰ ਚੁਸਤ ਦਰੁਸਤ ਕੀਤਾ ਜਾਵੇਗਾ।
ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਵੱਲੋਂ ਜਲੰਧਰ ਤੋਂ ‘ਸਮਰਸਤਾ ਸੰਕਲਪ ਯਾਤਰਾ’ ਦੀ ਸ਼ੁਰੂਆਤ
ਜਲੰਧਰ, 18 ਨਵੰਬਰ (ਵਿਸ਼ਵ ਵਾਰਤਾ) ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬਿਨ ਨੇ ਅੱਜ ਜਲੰਧਰ ਦੀ ਪਵਿੱਤਰ ਧਰਤੀ...






















