ਮਾਨਸਾ, 25 ਨਵੰਬਰ (ਵਿਸ਼ਵ ਵਾਰਤਾ)-ਰਾਜਧਾਨੀ ਦਿੱਲੀ ਵਿਖੇ ਦਿਆਲ ਸਿੰਘ ਮਜੀਠੀਆ ਕਾਲਜ ਦਾ ਨਾਂ ਬਦਲਕੇ ਬੰਦੇ ਮਾਤਰਮ ਨਾਂ ਰੱਖਣ ਦੇ ਲਏ ਗਏ ਫੈਸਲੇ *ਤੇ ਸਖਤ ਟਿੱਪਣੀ ਕਰਦਿਆਂ ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਬੰਦੇ ਮਾਤਰਮ ਸ਼ਬਦ ਨਾਲ ਸ਼ਰੋਮਣੀ ਅਕਾਲੀ ਦਲ ਦਾ ਕੋਈ ਵਿਰੋਧ ਨਹੀਂ, ਪਰ ਲੰਬੇ ਸਮੇਂ ਤੋਂ ਦਿਆਲ ਸਿੰਘ ਮਜੀਠੀਆ ਨਾਂ ਨਾਲ ਚੱਲ ਰਹੇ ਕਾਲਜ ਦਾ ਨਾਮ ਬਦਲਣਾ ਸਿੱਖ ਕੌਮ ਦੇ ਹਿਰਦਿਆਂ ਨੂੰ ਠੇਸ ਪਹੁੰਚਾਉਣ ਵਾਲੀ ਗੱਲ ਹੈ| ਉਨ੍ਹਾਂ ਕਿਹਾ ਕਿ ਦੂਸਰੇ ਪਾਸੇ ਗੁਆਂਢੀ ਦ੍ਹੇ ਪਾਕਿਸਤਾਨ (ਲਾਹੌਰ) ਵਿਖੇ ਆਦਰ ਅਤੇ ਸਤਿਕਾਰ ਸਹਿਤ ਦਿਆਲ ਸਿੰਘ ਮਜੀਠੀਆ ਦੇ ਨਾਂ *ਤੇ ਕਾਲਜ ਚੱਲ ਰਿਹਾ ਹੈ, ਪਰ ਆਪਣੇ ਮੁਲਕ ਵਿੱਚ ਕਾਲਜ ਦੇ ਚੇਅਰਮੈਨ ਵੱਲੋਂ ਬਿਨ੍ਹਾਂ ਵਜ੍ਹਾ ਕਾਲਜ ਦਾ ਨਾਮ ਬਦਲਕੇ ਹਿੰਦੂ^ਸਿੱਖ ਏਕਤਾ ਵਿੱਚ ਦੋਫਾੜ ਪਾਉਣ ਦੀ ਸਾਜਿਸ ਕੀਤੀ ਜਾ ਰਹੀ ਹੈ| ਬੀਬੀ ਬਾਦਲ ਇਸ ੦ਿਲ੍ਹੇ ਦੇ ਪਿੰਡ ਅੱਕਾਂਵਾਲੀ ਅਤੇ ਫਫੜੇ ਭਾਈਕੇ ਵਿਖੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ|
ਉਨ੍ਹਾਂ ਕਿਹਾ ਕਿ ਪ੍ਰਬੰਧਕਾਂ ਨੂੰ ਇਸ ਕਾਲਜ ਦਾ ਨਾਂ ਬਦਲਣ ਦੀ ਬਿਜਾਏ ਨਵੀਂ ਥਾਂ *ਤੇ ਬਿਲਡਿੰਗ ਬਣਾਕੇ ਉਸ ਦਾ ਨਾਮ ਬੰਦੇ ਮਾਤਰਮ ਰੱਖ ਲੈਣ ਤੇ ਸਿੱਖ ਕੌਮ ਨੂੰ ਕੋਈ ਇਤਰਾਜ ਨਹੀ ਹੋਵੇਗਾ| ਉਨ੍ਹਾਂ ਕਿਹਾ ਕਿ ਬੰਦੇ ਮਾਤਰਮ ੍ਹਬਦ ਦਾ ਉਹ ਦਿਲੋਂ ਸਤਿਕਾਰ ਕਰਦੇ ਹਨ, ਉਨ੍ਹਾਂ ਦੱਸਿਆ ਕਿ ਇਸ ਮਸਲੇ ਨੂੰ ਲੈਕੇ ਉਹ ਜਲਦੀ ਹੀ ਦ੍ਹੇ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਿਲਣਗੇ, ਜਦੋਂ ਕਿ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਇਸ ਮਾਮਲੇ ਦਾ ਪਹਿਲਾਂ ਹੀ ਵਿਰੋਧ ਕਰ ਚੁੱਕੇ ਹਨ|
ਕੇਂਦਰੀ ਮੰਤਰੀ ਨੇ ਕਿਹਾ ਕਿ ਰਾ੍ਹਟਰਵਾਦੀ ਦਿਆਲ ਸਿੰਘ ਮਜੀਠੀਆ ਵੱਲੋਂ ਮੁਲਕ ਨੂੰ ਦਿੱਤੀ ਦ੍ਹੇ ਭਗਤੀ ਵਾਲੇ ਵਿਰਾਸਤ ਨੂੰ ਸਾਂਭਣ ਦਾ ਮੁੱਦਾ ਹੈ, ਜਿੰਨ੍ਹਾਂ ਨੇ ਦਿ ਟ੍ਰਿਬਿਊਨ ਵਰਗੇ ਮਹਾਨ ਅਖਬਾਰਾਂ ਵਰਗੀਆਂ ਸੰਸਥਾਵਾਂ ਇਸ ਦ੍ਹੇ ਲਈ ਦਿੱਤੀਆਂ ਹੋਈਆਂ ਹਨ|
ਇਸ ਤੋਂ ਪਹਿਲਾਂ ਸ਼ਰੋਮਣੀ ਗੁਰਦੁਆਰਾ ਪ®ਬੱਧਕ ਕਮੇਟੀ ਵੱਲੋਂ ਧਾਰਮਿਕ ਪ®ਚਾਰ ਦੀ ਚੱਲਦੀ ਲੜੀ ਤਹਿਤ ਪਿੱਡ ਫਫੜੇ ਭਾਈਕੇ ਵਿਖੇ ੍ਹਨੀਵਾਰ ƒ ਧਰਮ ਪ®ਚਾਰ ਸਮਾਗਮ ਤੇ ਕੀਰਤਨ ਦਰਬਾਰ ਕਰਵਾਇਆ ਗਿਆ, ਜਿਸ ਵਿਚ ਕੇਂਦਰੀ ਕੈਬਨਿਟ ਮੱਤਰੀ ਹਰਸਿਮਰਤ ਕੌਰ ਬਾਦਲ ਵਿਸ਼ੇਸ਼ ਤੌਰ ’ਤੇ ਪਹੁੱਚੇ, ਜਿਥੇ ਉਨ੍ਹਾਂ ਕਿਹਾ ਕਿ ਸਾਨੂੰ ਗੁਰੂਆਂ ਦੇ ਦੱਸੇ ਮਾਰਗ ’ਤੇ ਚੱਲਣ, ਅੱਮਿ®ਤਧਾਰੀ ਬਣਕੇ ਸੱਚੀ^ਸੁੱਚੀ ਕਿਰਤ ਕਰਨੀ ਚਾਹੀਦੀ ਹੈ|
ਇਸ ਮੌਕੇ ਕਥਾ ਵਾਚਕ ਜਸਵੱਤ ਸਿੱਘ ਨੇ ਕਿਹਾ ਕਿ ਅੱਜ ਸਾƒ ਜਾਤ^ਪਾਤ, ਊਚ^ਨੀਚ ਛੱਡਕੇ ਗਰੂ ਦੇ ਲੜ ਲੱਗਣ ਦੀ ਲੋੜ ਹੈ| ਉਨ੍ਹਾਂ ਕਿਹਾ ਕਿ ਸਿੱਖ ਧਰਮ ਵਿਚ ਜਾਤ^ਪਾਤ ਲਈ ਕੋਈ ਜਗ੍ਹਾ ਨਹੀਂ|
ਐਸਜੀਪੀਸੀ ਮੈਂਬਰ ਗੁਰਪ®ੀਤ ਸਿੱਘ ਝੱਬਰ ਨੇ ਕਿਹਾ ਕਿ ਧਰਮ ਪ®ਚਾਰ ਲਹਿਰ ਤਹਿਤ ਸਮਾਗਮਾਂ ਵਿਚ ਨੌਜਵਾਨ ਵੱਧ ਚੜ੍ਹਕੇ ਹਿੱਸਾ ਲੈ ਰਹੇ ਹਨ| ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਅਜਿਹੇ ਸਮਾਗਮ ਧਰਮ ਦੇ ਲੜ ਲਾ ਰਹੇ ਹਨ|
ਇਸ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ®ੀਤ ਸਿੱਘ, ਗਿਆਨੀ ਜਸਵੱਤ ਸਿੱਘ, ਸਤਨਾਮ ਸਿੱਘ ਕੁਹਾੜਕਾ ਹਜੂਰੀ ਰਾਗੀ, ਸਾਬਕਾ ਸੰਸਦੀ ਸਕੱਤਰ ਜਗਦੀਪ ਸਿੱਘ ਨਕਈ, ਮਨਜੀਤ ਸਿੱਘ ਬੱਪੀਆਣਾ, ਅਵਤਾਰ ਸਿੱਘ ਬਣਾਂਵਾਲਾ, ਬਾਬਾ ਬੂਟਾ ਸਿੱਘ ਗੁੜਥੜੀ, ਗੁਰਮੇਲ ਸਿੱਘ ਫਫੜੇ, ਪ®ੇਮ ਅਰੋੜਾ, ਸਿਮਰਜੀਤ ਕੌਰ ਸਿੱਮੀ, ਬਾਬਾ ਸੁਖਚੈਨ ਸਿੱਘ ਧਰਮਪੁਰਾ, ਹਰਬੱਤ ਸਿੱਘ ਦਾਤੇਵਾਸ, ਸੁਰਜੀਤ ਸਿੱਘ ਰਾਏਪੁਰ ਹਾ੦ਰ ਸਨ|
ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਫਫੜੇ ਭਾਈਕੇ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ| ਫੋਟੋ: ਵਿਸ਼ਵ ਵਾਰਤਾ