ਅੰਮ੍ਰਿਤਸਰ 19 ਜੁਲਾਈ( ਵਿਸ਼ਵ ਵਾਰਤਾ)- ਸ਼੍ਰੋਮਣੀ ਅਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਅਤੇ ਉਸਦੇ ਪਤੀ ਦੇ ਖਿਲਾਫ਼ ਇਕ ਔਰਤ ਦਾ ਅਸ਼ਲੀਲ ਵੀਡੀਓ ਬਣਾ ਕੇ ਉਸਨੂੰ ਬਲੈਕਮੇਲ ਕਰਨ ਦੇ ਮਾਮਲੇ ਵਿਚ ਪੁਲਿਸ ਨੇ ਪਤੀ=ਪਤਨੀ ਖਿਲਾਫ਼ ਕੇਸ ਦਰਜ ਕੀਤਾ ਹੈ।
ਅੰਮ੍ਰਿਤਸਰ ਇਸਤਰੀ ਵਿੰਗ ਦੀ ਪ੍ਰਧਾਨ ਰਾਜਵਿੰਦਰ ਕੌਰ ਬਾਠ ਅਤੇ ਉਸਦੇ ਪਤੀ ਰਜਿੰਦਰ ਸਿੰਘ ਬਾਠ ਵਾਸੀ ਸਿੱਧੂ ਕਲੋਨੀ, ਅੰਮਿਤਸਰ ਦੇ ਖਿਲਾਫ਼ ਥਾਣਾ ਸਦਰ ਵਿਚ ਕੇਸ ਪੁਤੀਘਰ ਇਲਾਕੇ ਦੀ ਇਕ 42 ਸਾਲਾ ਬੁਟੀਕ ਮਾਲਕ ਔਰਤ ਦੇ ਬਿਆਨਾਂ ’ਤੇ ਦਰਜ ਹੋਇਆ ਹੈ।
ਉਕਤ ਔਰਤ ਨੇ ਦੋਸ਼ ਲਗਾਇਆ ਹੈ ਕਿ ਉਹ ਰਾਜਵਿੰਦਰ ਕੌਰ ਉਸਨੂੰ ਉਸਦੇ ਬੁਟੀਕ ’ਤੇ ਹੀ ਮਿਲੀ ਸੀ ਅਤੇ ਉਸਨੇ ਉਸਨੂੰ ਆਪਣੇ ਘਰ ਬੁਲਾਇਆ ਸੀ। ਜਦ ਉਹ 7 ਜੂਨ ਨੂੰ ਰਾਜਵਿੰਦਰ ਕੌਰ ਦੇ ਘਰ ਗਈ ਤਾਂ ਉਸ ਨੂੰ ਲੱਸੀ ਵਿੱਚ ਕੁਝ ਮਿਲਾ ਕੇ ਪਿਆ ਦਿੱਤਾ ਗਿਆ ਜਿਸ ਬਾਅਦ ਉਸਦੀ ਅਸ਼ਲੀਲ ਵੀਡੀਓ ਬਣਾ ਲਈ ਗਈ। ਉਸਦਾ ਦੋਸ਼ ਸੀ ਕਿ ਇਸ ਮਾਮਲੇ ਵਿਚ ਰਾਜਵਿੰਦਰ ਕੌਰ ਦਾ ਪਤੀ ਵੀ ਸ਼ਾਮਿਲ ਸੀ।
ਜ਼ਿਕਰਯੋਗ ਹੈ ਕਿ ਇਸ ਮਾਮਲੇ ਦੀ ਸ਼ਿਕਾਇਤ ਮਿਲਣ ’ਤੇ ਜਾਂਚ ਏ.ਸੀ.ਪੀ. ਸ੍ਰੀ ਦੇਵ ਦੱਤ ਨੂੰ ਸੌਂਪੀ ਗਈ ਜਿਨ੍ਹਾਂ ਦੀ ਜਾਂਚ ਉਪਰੰਤ ਡੀ.ਏ. ਲੀਗਲ ਤੋਂ ਰਾਏ ਲੈਣ ਉਪਰੰਤ ਹੀ ਥਾਣਾ ਸਦਰ ਵਿਖ਼ੇ ਇਹ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਪੁਸ਼ਟੀ ਐਸ.ਐਚ.ਉ. ਪ੍ਰਵੀਨ ਕੁਮਾਰ ਨੇਕੀਤੀ ਹੈ।






















