ਚੰਡੀਗੜ੍ਹ 16 ਜੁਲਾਈ ( ਵਿਸ਼ਵ ਵਾਰਤਾ)-ਅਕਾਲੀ ਦਲ-1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਨੇ ਸੁਖਬੀਰ ਬਾਦਲ ਤੇ ਤਨਜ ਕੱਸਦਿਆਂ ਆਖਿਆ ਕਿ ਸੁਖਬੀਰ ਨੇ ਆਪਣੀ ਬਾਦਲ ਦਲ ਦੀ ਕੰਪਨੀ/ਦੁਕਾਨ ਜਿਸ ਨੂੰ ਸ਼ਰੋਮਣੀ ਅਕਾਲੀ ਦਲ (ਬਾਦਲ) ਆਖਿਆ ਜਾਂਦਾ ਹੈ ਬੀਤੇ ਦਿਨ 15 ਦਿਨ ਲਈ ਬੰਦ ਰੱਖਣ ਦਾ ਐਲਾਨ ਕੀਤਾ ਹੈ ਜੋ ਕਿ ਬਹੁਤ ਵੱਡੀ ਬੁਖਲਾਹਟ ਦਾ ਨਤੀਜਾ ਹੈ ਕਿਉਂਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਦੇ ਸ਼ਰੋਮਣੀ ਅਕਾਲੀ ਦਲ ਡੈਮੋਕਰੈਟਿਕ ਦਾ ਪ੍ਰਧਾਨ ਬਣਨ ਤੋਂ ਬਾਅਦ ਅਕਾਲੀ ਆਗੂਆਂ ਅਤੇ ਟਕਸਲੀ ਵਰਕਰਾਂ ਨੇ ਬਾਦਲਾਂ ਦੀ ਦੁਕਾਨ ਪੱਕੇ ਤੌਰ ਤੇ ਬੰਦ ਕਰਵਾਉਣ ਦਾ ਮਨ ਬਣਾ ਕੇ ਢੀਂਡਸਾ ਦੀ ਅਗਵਾਈ ਵਾਲੇ ਦਲ ਵਿੱਚ ਸ਼ਾਮਲ ਹੋਣਾ ਸ਼ੁਰੂ ਕਰ ਦਿੱਤਾ ਅਤੇ ਬਾਦਲਾਂ ਦਾ ਪੱਲਾ ਛੱਡਣ ਵਾਲ਼ਿਆਂ ਦੀਆਂ ਕਤਾਰਾਂ ਲੱਗ ਗਈਆਂ ਹਨ। ਬਡਹੇੜੀ ਨੇ ਆਖਿਆ ਕਿ ਸੁਖਬੀਰ ਨੇ ਬੁਖਲਾਹਟ ਵਿੱਚ ਆਪਣੇ ਪਰਵਾਰਿਕ ਦਲ ਦੀਆਂ ਸਰਗਰਮੀਆਂ ਬੰਦ ਕਰਕੇ ਵਰਕਰਾਂ ਨੂੰ ਰੋਕਣ ਲਈ ਘਰੋ ਘਰੀ ਜਾ ਕੇ ਆਪਣੇ ਝੋਲ਼ੀ ਚੁੱਕ ਨਾਲ ਲੈ ਕੇ ਮਿੰਨਤਾਂ ਕਰਨ ਦੀ ਮੁਹਿੰਮ ਆਰੰਭ ਦਿੱਤੀ ਹੈ ਇਸ ਤੇ ਪਰਦਾ ਪਾਉਣ ਲਈ ਸੁਖਬੀਰ ਨੇ ਕਰੋਨਾ ਕਾਰਨ ਸਰਗਰਮੀਆਂ ਬੰਦ ਕਰਨ ਦਾ ਕੇਵਲ ਬਹਾਨਾ ਹੀ ਬਣਾਇਆ ਹੈ ਅਸਲ ਖਤਰਾ ਬਾਦਲ ਦਲ ਦੀ ਡੁੱਬਦੀ ਬੇੜੀ ਬਚਾਉਣ ਦਾ ਹੈ । ਬਡਹੇੜੀ ਨੇ ਕਿਹਾ ਕਿ ਹੁਣ “ਸਿਰਸਾ ਪੌਸ਼ਾਕ ਮਾਮਲਾ” ਅਤੇ ਅਤੇ “ਬਰਗਾੜੀ ਮਾਮਲਾ” ਬਾਦਲ ਦਲ ਦੀ ਦੁਕਾਨ ਬੰਦ ਕਰਵਾ ਦੇਵੇਗਾ ਬਾਦਲ ਪਰਵਾਰ ਹੁਣ ਬਚ ਨਹੀਂ ਸਕੇਗਾ ਸਿੱਖ ਕੌਮ ਬਾਦਲ ਪਰਵਾਰ ਦੀਆਂ ਘਟੀਆ ਚਾਲਾਂ ਚੰਗੀ ਤਰ੍ਹਾਂ ਸਮਝ ਚੁੱਕੀ ਹੈ ਬਾਦਲਾਂ ਦਾ ਸਿਆਸੀ ਅੰਤ ਵੀ ਨੇੜੇ ਹੈ ਅਤੇ ਸਿੱਖ ਸੰਸਥਾਂਵਾਂ ਨੂੰ ਬਾਦਲਾਂ ਤੋਂ ਮੁਕਤੀ ਦਾ ਸਮਾਂ ਵੀ ਦੂਰ ਨਹੀਂ ਰਿਹਾ ਟਕਸਾਲੀ ਸਿੱਖ ਸਿੱਖ ਸੰਸਥਾਂਵਾਂ ਦੀ ਕਮਾਂਡ ਸੰਭਾਲ਼ਣ ਲਈ ਹੋ ਚੁੱਕੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਵਿਖੇ ਕਰ ਰਹੇ ਨੇ ਪ੍ਰੈਸ ਕਾਨਫਰੰਸ
ਮੁੱਖ ਮੰਤਰੀ ਭਗਵੰਤ ਮਾਨ ਚੰਡੀਗੜ੍ਹ ਵਿਖੇ ਕਰ ਰਹੇ ਨੇ ਪ੍ਰੈਸ ਕਾਨਫਰੰਸ ਸਾਬਕਾ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ ‘ਆਪ‘ ’ਚ ਸ਼ਾਮਿਲ ਭਗਵੰਤ...