
ਦਿਮਾਗ ਦਾ ਦੌਰਾ ਉਮਰੋਂ ਪਹਿਲਾਂ ਮੌਤ ਦਾ ਇਕ ਵੱਡਾ ਕਾਰਨ ਬਣਿਆ -ਡਾ. ਅਨਿਲ ਢੀਂਗਰਾ
ਦਿਮਾਗ ਦੀ ਨਾੜੀ ਫੁੱਲਣ ਦਾ ਸਫਲ ਇਲਾਜ ਪਾਰਸ ਹਸਪਤਾਲ ਵਿਚ ਸੁਲੱਭ – ਡਾ. ਵਿਵੇਕ ਗੁਪਤਾ
ਪੰਚਕੂਲਾ, 15 ਜੁਲਾਈ (ਵਿਸ਼ਵ ਵਾਰਤਾ)- ਪਾਰਸ ਸੁਪਰ ਸਪੈਸ਼ਲਿਟੀ ਹਸਪਤਾਲ ਪੰਚਕੂਲਾ ਦੇ ਦਿਮਾਗ ਦੇ ਰੋਗਾਂ ਸਬੰਧੀ ਵਿਭਾਗ ਦੇ ਡਾਕਟਰਾਂ ਦੀ ਟੀਮ ਨੇ ਦਿਮਾਗ ਦੀ ਨਾੜੀ ਫਟਣ ਅਤੇ ਨਾੜੀ ਫੁੱਲਣ ਜਿਹੇ ਰੋਗਾਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਵਾਸਤੇ ਪੱਤਰਕਾਰਾਂ ਨਾਲ ਗੱਲਬਾਤ ਕੀਤੀ। ਇਸ ਮੌਕੇ ਨਿਊਰੋ ਸਰਜਰੀ ਦੇ ਐਸੋਸੀਏਟ ਡਾਇਰੈਕਟਰ ਡਾ. ਅਨਿਲ ਢੀਂਗਰਾ ਅਤੇ ਨਿਊਰੋਰੇਡੀਓਲੋਜੀ ਦੇ ਸੀਨੀਅਰ ਕੰਸਲਟੈਂਟ ਤੇ ਪ੍ਰੋਫੈਸਰ ਵਿਵੇਕ ਗੁਪਤਾ ਨੇ ਸੰਬੋਧਨ ਕੀਤਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਾ. ਵਿਵੇਕ ਗੁਪਤਾ ਨੇ ਕਿਹਾ ਕਿ ਦਿਮਾਗ ਦਾ ਦੌਰਾ ਅਤੇ ਨਾੜੀ ਫੁੱਲਣ ਦੀ ਸਮੱਸਿਆ ਹੁਣ ਭਾਰਤ ਵਿਚ ਆਮ ਬੀਮਾਰੀ ਵੱਜੋਂ ਉਭਰ ਰਹੀ ਹੈ ਅਤੇ ਹਰ ਸਾਲ ਦੇਸ਼ ਵਿਚ ਡੇਢ ਤੋਂ ਦੋ ਲੱਖ ਲੋਕ ਇਸ ਬੀਮਾਰੀ ਤੋਂ ਪੀੜਤ ਹੁੰਦੇ ਹਨ। ਉਨ•ਾਂ ਕਿਹਾ ਕਿ ਇਹ ਬੀਮਾਰੀ ਸਭ ਤੋਂ ਵੱਧ ਜਾਨਲੇਵਾ ਹੈ। ਅਜਿਹੇ ਮਰੀਜ਼ਾਂ ਦੀ ਗਿਣਤੀ ਇਸ ਨਾਲੋਂ ਵੀ ਵੱਧ ਹੋ ਸਕਦੀ ਹੈ, ਕਿਉਂਕਿ ਬਹੁਤੇ ਲੋਕ ਇਲਾਜ ਲਈ ਹਸਪਤਾਲਾਂ ਵਿਚ ਹੀ ਨਹੀਂ ਪਹੁੰਚਦੇ। ਡਾ. ਗੁਪਤਾ ਨੇ ਕਿਹਾ ਕਿ ਹੁਣ ਨਵੀਂ ਤਕਨੀਕ ਨਾਲ ਇਸ ਦਾ ਇਲਾਜ ਸੰਭਵ ਹੈ। ਪਾਰਸ ਹਸਪਤਾਲ ਵਿਚ ਕੋਆਇਲ ਐਂਡ ਫਲੋਅ ਡਾਈਵਰਟਰਜ਼ ਨਾਂ ਦੀ ਇਹ ਇਲਾਜ ਸਹੂਲਤ ਉਪਲਬਧ ਹੈ। ਉਨ•ਾਂ ਦੱਸਿਆ ਕਿ ਦੇਸ਼ ਵਿਚ ਸਿਰਫ਼ 50 ਹਸਪਤਾਲਾਂ ਵਿਚ ਇਸ ਤਕਨੀਕ ਨਾਲ ਇਲਾਜ ਕੀਤਾ ਜਾਂਦਾ ਹੈ।
ਡਾ. ਵਿਵੇਕ ਗੁਪਤਾ ਨੇ ਦੱਸਿਆ ਕਿ ਉਨ•ਾਂ ਦੀ ਟੀਮ ਨੇ ਇਸ ਤਕਨੀਕ ਨਾਲ ਇਕ 41 ਸਾਲਾ ਪੁਰਸ਼ ਮਰੀਜ਼ ਦਾ ਇਲਾਜ ਕੀਤਾ ਹੈ, ਜਿਸ ਨੂੰ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਲਿਆਂਦਾ ਗਿਆ ਸੀ। ਉਸ ਦੇ ਦਿਮਾਗ ਦੀ ਨਾੜੀ ਫੱਟਣ ਨਾਲ ਦਿਮਾਗ ਦੇ ਅੰਦਰ ਬਹੁਤ ਸਾਰਾ ਖੂਨ ਵਹਿ ਗਿਆ ਸੀ। ਹਸਪਤਾਲ ਵਿਚ ਉਸ ਦਾ ਇਲਾਜ ਇਸ ਨਵੀਂ ਤਕਨੀਕ ਨਾਲ ਕੀਤਾ ਗਿਆ ਅਤੇ ਉਹ 8 ਦਿਨ•ਾਂ ਵਿਚ ਠੀਕ ਹੋ ਗਿਆ ਅਤੇ ਚੱਲਣਾ ਫਿਰਨਾ ਸ਼ੁਰੂ ਕਰ ਦਿੱਤਾ। ਇਲਾਜ ਤੋਂ ਬਾਅਦ ਉਸ ਨੂੰ ਅਧਰੰਗ ਜਾਂ ਲਕਵੇ ਵਗੈਰਾ ਦੀ ਕੋਈ ਸ਼ਿਕਾਇਤ ਨਹੀਂ ਸੀ। ਉਨ•ਾਂ ਦੱਸਿਆ ਕਿ ਇਸ ਖੇਤਰ ਵਿਚ ਪਾਰਸ ਹਸਪਤਾਲ ਇਕੋ ਇਕ ਅਜਿਹਾ ਹਸਪਤਾਲ ਹੈ, ਜਿੱਥੇ ਦਿਮਾਗੀ ਦੌਰੇ ਦੇ ਇਲਾਜ ਲਈ ਇਕ ਆਧੁਨਿਕ ਸਹੂਲਤ ਉਪਲਬੱਧ ਹੈ।
ਡਾ. ਅਨਿਲ ਢੀਂਗਰਾ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਦਿਮਾਗੀ ਦੌਰਾ ਅਤੇ ਨਾੜੀ ਫੁੱਲਣ ਦੀ ਸਮੱਸਿਆ ਆਮ ਤੌਰ ਤੇ ਰਕਤ ਚਾਪ (ਬਲੱਡ ਪਰੈਸ਼ਰ) ਵੱਧਣ ਨਾਲ ਹੁੰਦੀ ਹੈ, ਕਿਉਂਕਿ ਦਿਮਾਗ ਅੰਦਰਲੀ ਨਾੜੀ ਖੂਨ ਦੇ ਪਰੈਸ਼ਰ ਨਾਲ ਕਮਜੋਰ ਥਾਂ ਤੋਂ ਫੁੱਲ ਜਾਂਦੀ ਹੈ ਅਤੇ ਕਈ ਵਾਰ ਫਟ ਜਾਂਦੀ ਹੈ। ਇਸ ਕਾਰਨ ਇਕ ਤਿਹਾਈ ਮਰੀਜ਼ਾਂ ਦੀ ਮੌਤ ਹੋ ਜਾਂਦੀ ਹੈ ਅਤੇ ਬਾਕੀਆਂ ਨੂੰ ਅਧਰੰਗ ਜਾਂ ਲਕਵਾ ਹੋ ਜਾਂਦਾ ਹੈ, ਜਿਸ ਕਾਰਨ ਉਹ ਅਪੰਗ ਹੋ ਜਾਂਦੇ ਹਨ। ਉਨ•ਾਂ ਕਿਹਾ ਕਿ ਜੇਕਰ ਸਮੇਂ ਸਿਰ ਮਰੀਜ਼ ਦਾ ਇਲਾਜ ਸ਼ੁਰੂ ਨਾ ਹੋਵੇ ਤਾਂ ਬਹੁਤ ਨੁਕਸਾਨ ਹੋ ਜਾਂਦਾ ਹੈ।
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ
Morning News: ਸਵੇਰ ਦੀ ਸ਼ੁਰੂਆਤ ਵਿਸ਼ਵ ਵਾਰਤਾ ਦੇ ਨਾਲ ; ਪੜ੍ਹੋ, ਪੰਜਾਬ ਅਤੇ ਵਿਸ਼ਵ ਦੀਆਂ ਅਹਿਮ ਖ਼ਬਰਾਂ ਚੰਡੀਗੜ੍ਹ, 18 ਨਵੰਬਰ...






















