ਬਲਾਚੌਰ, 14 ਜੁਲਾਈ (ਵਿਸ਼ਵ ਵਾਰਤਾ)-ਅੱਜ ਡੀ.ਸੀ.ਐਮ ਕਰਮਚਾਰੀ ਵਲੋਂ ਆਪਣੀਆ ਹੱਕੀ ਮੰਗਾਂ ਝੂਠੇ ਕੋਰਟ ਕੇਸ ਵਾਪਿਸ ਲਏ ਜਾਣ ਸਤੰਬਰ 2019 ਤੋਂ ਹੁਣ ਤਕ ਦੀ ਤਨਖਾਹ 10 ਦਿਨਾਂ ਦੇ ਅੰਦਰ ਕਿਰਤੀਆ ਦੇ ਖਾਤੇ ਵਿੱਚ ਪਾਈ ਜਾਵੇ ਜਿਸ ਸਬੰਧੀ ਡੀ.ਸੀ.ਐਮ ਦੇ ਕਿਰਤੀਆ ਨੂੰ ਲੈ ਕੇ ਆਪਣੀਆ ਮੰਗਾਂ ਨੂੰ ਲੈ ਕੇ ਕੰਗਣਾ ਪੁਲ ਤੋ ਲੈ ਕੇ ਬਲਾਚੌਰ ਸਹਿਰ ਅੰਦਰ ਮੌਨ ਰੋਚ ਮਾਰਚ ਵਾਇਆ ਕਚਿਹਿਰੀਆ ਕੱਢਿਆ ਗਿਆ । ਦਿੱਤੇ ਮੰਗ ਪੱਤਰ ਅਨੁਸਾਰ ਡੀ.ਸੀ.ਐਮ ਪ੍ਰਬੰਧਕਾਂ ਵਲੋਂ ਗੈਰ ਕਾਨੂੰਨੀ ਢੰਗ ਨਾਲ ਫੈਕਟਰੀ ਨੂੰ ਲਾਕ ਡਾਊਨ ਕਰ ਦਿਤਾ ਤੇ ਕਰਮਚਾਰੀਆ ਨੂੰ ਤਨਖਾਹ ਨਹੀ ਦਿੱਤੀ ਉਨ੍ਹਾਂ ਆਖਿਆ ਕਿ ਜਿੱਥੇ ਵਿਸਵ ਕਰੋਨਾ ਮਹਾਂਮਾਰੀ ਦੇ ਦੌਰਾਨ ਆਪਣੇ ਆਪ ਨੂੰ ਸਾਂਭ ਸੰਭਾਲ ਰਿਹਾ ਹੈ , ਡੀ.ਸੀ.ਐਮ ਪ੍ਰਬੰਧਕਾਂ ਵਲੋਂ ਕਿਰਤੀਆ ਨੂੰ ਆਰਥਿਕ ਤੇ ਮਾਨਸਿਕ ਤੌਰ ਤੇ ਡੂੰਘੀ ਸੱਟ ਮਾਰੀ ਹੈ। ਜਥੇਬੰਦੀ ਡੀ.ਸੀ.ਐਮ ਕਰਮਚਾਰੀ ਯੂਨੀਅਨ ਵਲੋਂ ਫੈਕਟਰੀ ਚਲਾਉਣ ਲਈ ਉਪਰਾਲੇ ਕੀਤੇ। ਪੰਜਾਬ ਕਿਰਤ ਕਮਿਸਨਰ, ਡਿਪਟੀ ਕਮਿਸਨਰ ਐਸ.ਬੀ.ਐਸ ਨਗਰ,ਪ੍ਰਿੰਸੀਪਲ ਸੈਕਟਰੀ ਪੰਜਾਬ ਅਤੇ ਪੰਜਾਬ ਦੇ ਕਿਰਤ ਮੰਤਰੀ ਧਿਆਨ ਵਿੱਚ ਇਹ ਗੱਲ ਲਿਆਂਦੀ ਗਈ ਕਿ ਡੀ.ਸੀ.ਐਮ ਮੈਨੇਜਮੈਂਟ ਕਿ ਡੀ.ਸੀ.ਐਮ ਦੇ ਕਿਰਤੀ ਡੀ.ਸੀ.ਐਮ ਮੈਨੇਜਮੈਂਟ ਦੀਆਂ ਲੰਬੇ ਸਮੇਂ ਤੋਂ ਧੱਕੇ ਸਾਹੀ ਦਾ ਸਿਕਾਰ ਹੁੰਦੇ ਆਏ ਹਨ। ਤੇ ਮੈਨਜੇਮੈਂਟ ਕਿਰਤੀਆ ਦਾ ਆਰਥਿਕ ਸੋਸਣ ਕੀਤਾ। ਉਨ੍ਹਾਂ ਮੰਗ ਕੀਤੀ ਕਿ ਝੂਠੇ ਕੋਰਟ ਕੇਸ ਵਾਪਿਸ ਲਏ ਜਾਣ ਸਤੰਬਰ 2019 ਤੋਂ ਹੁਣ ਤਕ ਦੀ ਤਨਖਾਹ 10 ਦਿਨਾਂ ਦੇ ਅੰਦਰ ਕਿਰਤੀਆ ਦੇ ਖਾਤੇ ਵਿੱਚ ਪਾਈ ਜਾਵੇ ਅਜਿਹਾ ਨਾ ਹੋਣ ਦੀ ਸੂਰਤ ਵਿੱਚ ਕਿਰਤੀ ਸੰਘਰਸ ਲਈ ਮਜਬੂਰ ਹੋਣਗੇ। ਜਿਸ ਦੀ ਜਿੰਮੇਵਾਰੀ ਡੀ.ਸੀ.ਐਮ ਮੈਨਜੇਮੈਂਟ ਦੀ ਹੋਵੇਗੀ।
ਦੂਜੇ ਪਾਸੇ ਸਰਕਾਰੀ ਹਦਾਇਤਾਂ ਅਨੁਸਾਰ ਥਾਣਾ ਸਿਟੀ ਬਲਾਚੌਰ ਦੀ ਮਹਿਲਾ ਏ.ਐਸ.ਆਈ ਹਰਜਿੰਦਰ ਕੌਰ ਨੇ ਯੂਨੀਅਨ ਦੇ ਭੁਪਿੰਦਰ ਸਿੰਘ ਪੁੱਤਰ ਅਜੀਤ ਸਿੰਘ ਨਾਨਕਪੁਰਾ ਰੋਪੜ, ਰਾਜ ਬਹਾਦਰ ਪੁੱਤਰ ਰਘੁਨਾਥ ਪ੍ਰਸਾਦ ਅਦਾਰਸ ਨਗਰ ਰੋਪੜ , ਰਵਿੰਦਰ ਸਿੰਘ ਪੁੱਤਰ ਭਰਤ ਸਿੰਘ ਵਾਰਡ ਨਬੰਰ 8 ਬਲਾਚੌਰ ਤੇ ਹੋਰ ਅਣਪਛਾਤੇ ਵਿਰੁੱਧ ਧਾਰਾ 188/269/270 ਆਈ.ਪੀ.ਸੀ.ਅਧੀਨ ਮੁਕੱਦਮਾ ਨੰਬਰ 52 ਦਰਜ ਥਾਣਾ ਸਿਟੀ ਵਿੱਚ ਕੀਤਾ ਹੈ।
होशियारपुर में चुनावी जनसभा के दौरान केंद्र सरकार पर जमकर बरसे भगवंत मान
होशियारपुर में चुनावी जनसभा के दौरान केंद्र सरकार पर जमकर बरसे भगवंत मान मान ने होशियारपुर से आप प्रत्याशी...