ਮਾਨਸਾ 14 ਜੁਲਾਈ( ਵਿਸ਼ਵ ਵਾਰਤਾ): ਆਨਲਾਈਨ ਪੜ੍ਹਾਈ ਤੋਂ ਬਾਅਦ ਹੁਣ ਸਿੱਖਿਆ ਵਿਭਾਗ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਲੱਗਿਆ ਹੈ, ਬੇਸ਼ੱਕ ਪਹਿਲੀ ਵਾਰ ਘਰ ਘਰ ਹੋ ਰਹੀਂ ਪ੍ਰੀਖਿਆ ਕਾਰਨ ਅਨੇਕਾਂ ਚਣੌਤੀਆਂ ਸਨ,ਪਰ ਅਧਿਆਪਕ ਕਰੋਨਾ ਦੇ ਔਖੇ ਸਮੇਂ ਆਈਆਂ ਦਿੱਕਤਾਂ ਵਾਂਗ ਇਸ ਪ੍ਰੀਖਿਆ ਵਿੱਚੋਂ ਵੀ ਪਾਸ ਹੋਣ ਲਈ ਹਰ ਯਤਨ ਜੁਟਾ ਰਹੇ ਹਨ।
ਅਨੇਕਾਂ ਅਧਿਆਪਕ ਵਿਦਿਆਰਥੀਆਂ ਕੋਲ ਸਮਾਰਟਫੋਨ ਦੀਆਂ ਦਿੱਕਤਾਂ ਨੂੰ ਦੂਰ ਕਰਨ ਲਈ ਹਰ ਤਰ੍ਹਾਂ ਦੇ ਉਪਰਾਲੇ ਕਰ ਰਹੇ ਹਨ। ਉਹ ਘਰ ਘਰ ਪ੍ਰੀਖਿਆ ਦੇ ਰਹੇ ਅਪਣੇ ਵਿਦਿਆਰਥੀਆਂ ਦੀਆਂ ਪਰੇਸ਼ਾਨੀਆਂ ਦੂਰ ਕਰਨ ਲਈ ਪਿੰਡ ਪਿੰਡ ਗੇੜੇ ਲਾ ਰਹੇ ਹਨ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟਲੀ ਕਲਾਂ ਦੇ ਪ੍ਰਿੰਸੀਪਲ ਦੀਪਕ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਦੇ ਅਧਿਆਪਕ ਜਿਨ੍ਹਾਂ ਬੱਚਿਆਂ ਕੋਲ ਮੋਬਾਈਲ ਦੀ ਦਿੱਕਤ ਹੈ,ਉਨ੍ਹਾਂ ਨੂੰ ਘਰ ਘਰ ਜਾਕੇ ਪ੍ਰਸ਼ਨ ਪੱਤਰ ਦੇ ਰਹੇ ਹਨ,ਜਿਸ ਕਾਰਨ ਵਿਦਿਆਰਥੀ ਅਤੇ ਮਾਪੇ ਇਸ ਮਿਹਨਤ ਤੋਂ ਹੋਰ ਉਤਸ਼ਾਹਤ ਹੋ ਰਹੇ ਹਨ, ਇਸ ਸਕੂਲ ਦੇ ਛੇਵੀਂ ਜਮਾਤ ਦੇ ਇੰਚਾਰਜ ਪ੍ਰੀਤ ਸੁਰਿੰਦਰ ਸਿੰਘ ਸੋਹੀ ਸਿੰਘ ਅਤੇ ਬਾਰਵੀਂ ਕਲਾਸ ਦੇ ਇੰਚਾਰਜ ਸੁਮਨ ਮੈਡਮ ਨੇ ਦੱਸਿਆ ਕਿ ਵਿਦਿਆਰਥੀਆਂ ਨੂੰ ਪੇਪਰਾਂ ਸਬੰਧੀ ਜੋ ਮੁਸ਼ਕਲਾਂ ਆ ਰਹੀਆ ਨੇ , ਉਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ, ਜਿਸ ਕਰਕੇ ਵਿਦਿਆਰਥੀ ਸੌ ਫੀਸਦੀ ਪੇਪਰ ਦੇਣ ਚ ਸਫਲ ਹੋ ਰਹੇ ਹਨ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲਮਪੁਰ ਮੰਦਰਾਂ ਦੀ ਅਧਿਆਪਕਾਂ ਰਾਜਿੰਦਰ ਕੌਰ ਜੋ ਪਿਛਲੇ ਲੰਬੇ ਸਮੇਂ ਤੋਂ ਆਪਣੇ ਵਿਦਿਆਰਥੀਆਂ ਨੂੰ ਆ ਰਹੀਆਂ ਹਰ ਤਰ੍ਹਾਂ ਦੀਆਂ ਮੁਸ਼ਕਲਾਂ ਨੂੰ ਦੂਰ ਕਰਨ ਲਈ ਭੱਜ ਨੱਠ ਕਰ ਰਹੇ ਹਨ,ਹੁਣ ਵੀ ਉਹ ਤੜਕਸਾਰ ਤੋਂ ਲੈਕੇ ਵੱਖ ਵੱਖ ਪਿੰਡਾਂ ਚ ਜਿਥੇਂ ਉਨ੍ਹਾਂ ਦੇ ਵਿਦਿਆਰਥੀ ਰਹਿੰਦੇ ਹਨ ਅਤੇ ਜਿਨ੍ਹਾਂ ਕੋਲ ਮੋਬਾਇਲ ਨਹੀਂ ਹਨ,ਉਨ੍ਹਾਂ ਕੋਲ ਘਰਾਂ ਚ ਜਾਕੇ ਪੇਪਰ ਪ੍ਰਿੰਟ ਕਰਵਾਕੇ ਦੇ ਰਹੇ ਹਨ,ਉਨ੍ਹਾਂ ਦੱਸਿਆ ਕਿ ਪਿੰਡ ਛੀਨਾ, ਉਡਤ ਸੈਦੇਵਾਲਾ, ਆਲਮਪੁਰ ਮੰਦਰਾਂ ਜਿਥੇਂ ਵਿਦਿਆਰਥੀਆਂ ਨੂੰ ਕੁੱਝ ਮੁਸ਼ਕਲਾਂ ਸਨ,ਉਸ ਨੂੰ ਦੂਰ ਕਰਨ ਲਈ ਉਹ ਘਰ ਘਰ ਪ੍ਰਸ਼ਨ ਪੇਪਰ ਖੁਦ ਵੰਡਕੇ ਆਏ ਹਨ ,ਇਹੀ ਕਾਰਨ ਕਿ ਉਸ ਦੇ ਅੱਠਵੀਂ ਜਮਾਤ ਦੇ ਸਾਰੇ ਦੇ ਸਾਰੇ 38 ਵਿਦਿਆਰਥੀਆਂ ਨੇ ਪੰਜਾਬੀ, ਗਿਆਰਵੀਂ ਕਲਾਸ ਦੇ 42 ਵਿਦਿਆਰਥੀਆਂ ਨੇ ਜਨਰਲ ਪੰਜਾਬੀ ਅਤੇ ਬਾਰਵੀਂ ਕਲਾਸ ਦੇ ਸਾਰੇ ਬੱਚਿਆਂ ਨੇ ਪੰਜਾਬੀ ਦਾ ਪੇਪਰ ਦਿੱਤਾ ਹੈ।
ਇਸ ਤਰ੍ਹਾਂ ਹੀ ਸਰਕਾਰੀ ਸੈਕੰਡਰੀ ਸਕੂਲ ਖਿਆਲਾ ਕਲਾਂ ਦੇ ਪ੍ਰਿੰਸੀਪਲ ਉਮ ਪ੍ਰਕਾਸ਼ ਮਿੱੱਢਾ, ਸੈਕੰਡਰੀ ਸਕੂਲ ਮਾਨਸਾ ਦੇ ਪ੍ਰਿੰਸੀਪਲ ਸੰਜੀਵ ਕੁਮਾਰ, ਮਲਕੋ ਦੇ ਇੰਚਾਰਜ ਪ੍ਰਿੰਸੀਪਲ ਜਗਮੇਲ ਸਿੰਘ ਗਿੱਲ, ਰਿਉੰਦ ਕਲਾਂ ਦੇ ਪ੍ਰਿੰਸੀਪਲ ਅੰਗਰੇਜ਼ ਸਿੰਘ ਨੇ ਦੱਸਿਆ ਕਿ ਬੇਸ਼ੱਕ ਪਹਿਲੀ ਵਾਰ ਘਰਾਂ ਚ ਹੋ ਰਹੀ ਪ੍ਰੀਖਿਆ ਕਾਰਨ ਕੁਝ ਮੁਸ਼ਕਲਾਂ ਹਨ,ਪਰ ਅਧਿਆਪਕਾਂ ਅਤੇ ਮਾਪਿਆਂ ਦੇ ਸਹਿਯੋਗ ਨਾਲ ਹਰ ਮੁਸ਼ਕਲ ਨੂੰ ਦੂਰ ਕੀਤਾ ਜਾ ਰਿਹਾ ਹੈ।
ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸੁਰਜੀਤ ਸਿੰਘ ਸਿੱਧੂ ਨੇ ਦੱਸਿਆ ਕਿ ਪੂਰੇ ਜ਼ਿਲ੍ਹੇ ਚ ਵੱਖ ਵੱਖ ਪ੍ਰਿੰਸੀਪਲਾਂ ਦੀ ਅਗਵਾਈ ਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਦਾ ਸਹੀ ਮੁਲਾਂਕਣ ਲਈ ਪੂਰੀ ਯੋਜਨਬੰਦੀ ਬਣਾਈ ਗਈ ਹੈ ਅਤੇ ਹਰ ਮੁਸ਼ਕਲ ਨੂੰ ਹੱਲ ਕਰਨ ਲਈ ਲੋੜੀਂਦੇ ਉਪਰਾਲੇ ਕੀਤੇ ਜਾ ਰਹੇ ਹਨ।
ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤਾ
ਪ੍ਰਮੁੱਖ ਸਕੱਤਰ ਜਸਪ੍ਰੀਤ ਤਲਵਾੜ ਨੇ ਕੁਰਾਲੀ ਮੰਡੀ ਦਾ ਦੌਰਾ ਕੀਤਾ ਚੱਲ ਰਹੇ ਖਰੀਦ ਸੀਜ਼ਨ ਦੀ ਸਮੀਖਿਆ ਕੀਤੀ ਕਿਸਾਨਾਂ ਨੂੰ...