
ਮਾਨਸਾ, 14 ਜੁਲਾਈ( ਵਿਸ਼ਵ ਵਾਰਤਾ)-ਸਮਾਲ ਬੱਸ ਅਪਰੇਟਰ ਐਸੋਸੀਏਸ਼ਨ ਨੇ ਪੰਜਾਬ ਦੇ ਮੁੱਖ ਮੰਤਰੀ ਤੋਂ ਮੰਗ ਕੀਤੀ ਹੈ ਕਿ ਨਵੀਂ ਟਰਾਂਸਪੋਰਟ ਨੀਤੀ ਵਿੱਚ ਸੋਧ ਕਰਕੇ ਪਹਿਲਾਂ ਤੋਂ ਚੱਲ ਰਹੇ ਅਪਰੇਟਰਾਂ ਨੂੰ ਬੇਰੁਜ਼ਗਾਰ ਹੋਣ ਤੋਂ ਬਚਾਉਣ ਲਈ ਯੋਗ ਉਪਰਾਲਾ ਕਰਨਾ ਚਾਹੀਦਾ ਹੈ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਲੰਬਾ ਸਮਾਂ ਪਹਿਲਾਂ ਰਾਜ ਵਿੱਚ ਪੰਜਾਬ ਸਰਕਾਰ ਵੱਲੋਂ ਮਿੰਨੀ ਬੱਸਾਂ ਦੇ ਪਰਮਿਟ ਸਮਾਜ ਦੇ ਕਮਜ਼ੋਰ ਵਰਗਾਂ,ਅੰਗਹੀਣਾ,ਪੜ੍ਹੇ-ਲਿਖੇ ਬੇਰੁਜ਼ਗਾਰ ਨੌਜਵਾਨਾਂ,ਸਾਬਕਾ ਫੌਜੀਆਂ ਅਤੇ ਅੱਤਵਾਦ ਪੀੜਤ ਪਰਿਵਾਰਾਂ ਨੂੰ ਸਵੈ-ਰੁਜ਼ਗਾਰ ਸਕੀਮ ਅਧੀਨ ਦਿੱਤੇ ਗਏ ਸਨ,ਜੋ ਕਿ ਪਿਛਲੇ ਲਗਭਗ 35 ਸਾਲਾਂ ਤੋਂ ਪੇਂਡੂ ਲੋਕਾਂ ਨੂੰ ਸ਼ਹਿਰ ਨਾਲ ਜੋੜਨ ਦੀ ਨਿਰਵਿਘਨ,ਬਿਨਾਂ ਕਿਸੇ ਸ਼ਿਕਾਇਤ ਤੋਂ ਸਸਤੀ ਤੇ ਸੁਖਾਲੀ ਸੇਵਾ ਕਰਦੇ ਆ ਰਹੇ ਹਨ,ਪਰ ਹੁਣ ਨਵੇਂ ਸਿਰੇ ਤੋਂ ਪੰਜਾਬ ਸਰਕਾਰ ਨੇ ਨਵੇਂ ਪਰਮਿਟ ਦੇਣ ਲਈ ਜੋ ਅਰਜ਼ੀਆਂ ਮੰਗੀਆਂ ਹਨ,ਉਸ ਨਾਲ ਪੁਰਾਣੇ ਅਪਰੇਟਰ ਬੇਰੁਜ਼ਗਾਰ ਹੋ ਜਾਣਗੇ।
ਮੁੱਖ ਮੰਤਰੀ ਨੂੰ ਭੇਜੇ ਗਏ ਮੰਗ ਪੱਤਰ ਵਿੱਚ ਐਸੋਸੀਏਸ਼ਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਣਾਈ ਮਿੰਨੀ ਬੱਸ ਪਾਲਿਸੀ,ਜਿਸ ਅਨੁਸਾਰ ਪ੍ਰਾਈਵੇਟ 80% ਅਤੇ ਪੰਜਾਬ ਸਰਕਾਰ 20% ਬੱਸਾਂ ਪਾਉਣੀਆਂ ਸਨ, ਪ੍ਰੰਤੂ ਪੰਜਾਬ ਸਰਕਾਰ ਵੱਲੋਂ ਆਪਣੇ ਹਿੱਸੇ ਦੀਆਂ 20% ਬੱਸਾਂ ਨਾ ਪਾਉਣ ਦੇ ਤਕਨੀਤੀ ਨੁਕਸ ਕਾਰਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਮਿੰਨੀ ਬੱਸਾਂ ਦੇ ਪੁਰਾਣੇ ਪਰਮਿਟ ਰੱਦ ਕਰ ਦਿੱਤੇ ਗਏ, ਜਿਸ ਵਿੱਚ ਮਿੰਨੀ ਬੱਸ ਮਾਲਕਾਂ ਦਾ ਕੋਈ ਵੀ ਕਸੂਰ ਨਹੀਂ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਹੁਣ ਨਵੀਂ ਟਰਾਂਸਪੋਰਟ ਨੀਤੀ ਤਹਿਤ ਖੁੱਲ੍ਹੇ ਮਿੰਨੀ ਬੱਸ ਪਰਮਿਟ ਦੇਣ ਦਾ ਫੈਸਲਾ ਕੀਤਾ ਗਿਆ ਹੈ,ਜਿਸ ਵਿੱਚ ਕੁੱਝ ਖਾਮੀਆਂ ਨੂੰ ਦਰੁਸਤ ਕਰਕੇ ਮੋਟਰ ਵਹੀਕਲ ਐਕਟ-1988 ਦੇ ਚੈਪਟਰ-6 ਅਨੁਸਾਰ ਠੋਸ ਅਤੇ ਪਾਏਦਾਰ ਨੀਤੀ ਬਣਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਨਵੀਂ ਨੀਤੀ ਵਿੱਚੋਂ ਦੋ ਕਮੇਟੀਆਂ ਦੀ ਸ਼ਰਤ ਨੂੰ ਹਟਾਇਆ ਜਾਵੇ,ਕਿਉਂਕਿ ਪੰਜਾਬ ਦੇ ਪਿੰਡਾਂ ਅਤੇ ਸ਼ਹਿਰਾਂ ਦਾ ਵਿਕਾਸ ਕਰਨ ਲਈ ਹਰ 10 ਤੋਂ 12 ਕਿਲੋਮੀਟਰ ‘ਤੇ ਨਵੀਂਆਂ ਮਿਊਂਸਪਲ ਕਮੇਟੀਆਂ ਬਣਾਈਆਂ ਗਈਆਂ ਹਨ, ਜਿਸ ਨਾਲ ਨਵੇਂ ਮਿੰਨੀ ਬੱਸ ਪਰਮਿਟ ਦੇਣ ਵਿੱਚ ਮੁਸ਼ਕਲ ਆਉਂਦੀ ਹੈ। ਉਨ੍ਹਾਂ ਕਿਹਾ ਕਿ ਖੁੱਲੀ ਨੀਤੀ ਤਹਿਤ ਜਾਰੀ ਬੇਸ਼ੁਮਾਰ ਪਰਮਿਟ ਗ੍ਰਾਂਟ ਕਰਨ ਨਾਲ, ਜਿੱਥੇ ਅਪਰੇਟਰਾਂ ਵਿੱਚ ਗੈਰ ਸਿਹਤਮੰਤ ਮੁਕਾਬਲਾ ਹੋਵੇਗਾ,ਉੱਥੇ ਡੀਜ਼ਲ ਦੀ ਖਪਤ ਵੱਧਣ ਨਾਲ ਪ੍ਰਦੂਸ਼ਣ ਵਿੱਚ ਵਾਧਾ ਹੋਵੇਗਾ,ਟਰੈਫਿਕ ਲੋਡ ਕਾਰਨ ਦੁਰਘਟਨਾਵਾਂ ਵੱਧਣਗੀਆਂ ਅਤੇ ਪ੍ਰਮੁੱਖ ਤੌਰ ‘ਤੇ ਮੁੱਖ ਮਾਰਗਾਂ ਉਪਰ 12 ਕਿਲੋਮੀਟਰ ਤੱਕ ਮਿੰਨੀ ਬੱਸਾਂ ਦੀ ਭਰਮਾਰ ਪੀਆਰਟੀਸੀ ਤੇ ਪੰਜਾਬ ਰੋਡਵੇਜ਼ ਲਈ ਘਾਟੇ ਦਾ ਕਾਰਨ ਬਣੇਗੀ।ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨਵੇਂ ਮਿੰਨੀ ਬੱਸ ਪਰਮਿਟ ਦੇਣਾ ਚਾਹੁੰਦੀ ਹੈ ਤਾਂ ਲੋਕਾਂ ਦੀ ਮੰਗ ਅਨੁਸਾਰ ਸੰਬਧਿਤ ਅਧਿਕਾਰੀਆਂ ਤੋਂ ਸਰਵੇ ਕਰਵਾਕੇ ਸੀਮਿਤ ਗਿਣਤੀ ਵਿੱਚ ਨਵੇਂ ਪਰਮਿਟ ਦਿੱਤੇ ਜਾ ਸਕਦੇ ਹਨ ਤਾਂ ਜੋ ਪੁਰਾਣੇ ਅਤੇ ਨਵੇਂ ਅਪਰੇਟਰਾਂ ਵਿੱਚ ਗੈਰ ਸਿਹਤਮੰਦ ਮੁਕਾਬਲਾ ਨਾ ਹੋਵੇ ਅਤੇ ਪੁਰਾਣੇ ਅਪਰੇਟਰ ਆਰਥਿਕ ਤੰਗੀਆਂ ਕਾਰਨ ਕਿਸਾਨਾਂ ਦੀ ਤਰ੍ਹਾਂ ਖੁਦਕੁਸ਼ੀਆਂ ਦੇ ਰਾਹ ਨਾ ਪੈਣ।
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷
🌷THOUGHT OF THE DAY: ਅੱਜ ਦਾ ਵਿਚਾਰ🌷 🌷Aaj da vichar 🌷 ਚੰਗਾ ਸਮਾਂ ਸਿਰਫ਼ ਉਨ੍ਹਾਂ ਲੋਕਾਂ ਦਾ ਹੁੰਦਾ ਹੈ ਜੋ...






















