ਮਰਦਮਸ਼ੁਮਾਰੀ ‘ਚ ਆਪਣਾ ਧਰਮ ”ਆਦਿ ਧਰਮ” ਲਿਖਾਓ-ਸੰਤ ਸਰਵਣ ਦਾਸ ਬੋਹਣ, ਸੰਤ ਨਿਰਮਲ ਦਾਸ ਬਾਬੇ ਜੌੜੇ,
ਹੁਸ਼ਿਆਰਪੁਰ 11 ਜੁਲਾਈ (ਵਿਸ਼ਵ ਵਾਰਤਾ)- ਆਲ ਇੰਡੀਆ ਆਦਿ ਧਰਮ (ਰਜਿ.) ਭਾਰਤ ਦੇ ਮੁੱਖ ਪ੍ਰਚਾਰਕ ਬ੍ਰਹਮਲੀਨ ਸੰਤ ਜਗਿੰਦਰ ਪਾਲ ਜੌਹਰੀ ਦੀ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਸ੍ਰੀ ਗੁਰੂ ਰਵਿਦਾਸ ਇਤਿਹਾਸਕ ਧਰਮ ਅਸਥਾਨ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਸੰਤ ਸਰਵਣ ਦਾਸ ਸਲੇਮ ਟਾਬਰੀ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ, ਸੰਤ ਸਤਵਿੰਦਰ ਹੀਰਾ ਕੌਮੀ ਪ੍ਰਧਾਨ ਆਲ ਇੰਡੀਆ ਆਦਿ ਧਰਮ ਮਿਸਨ (ਰਜਿ.) ਭਾਰਤ ਦੀ ਸਰਸ੍ਰਪਤੀ ਹੇਠ ਸੰਤ ਸੁਰਿੰਦਰ ਦਾਸ ਪ੍ਰਧਾਨ ਗੁਰੂਘਰ, ਸੰਤ ਜਗਵਿੰਦਰ ਲਾਂਬਾ ਇੰਚਾਰਜ ਦੀ ਦੇਖ ਰੇਖ ਹੇਠ ਬੜੀ ਸ਼ਰਧਾ ਨਾਲ ਸੰਪੰਨ ਹੋਏ। ਇਸ ਸਮੇਂ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ, ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਭਾਰਤ ਅਤੇ ਹੋਰ ਧਾਰਮਿਕ, ਸਮਾਜਿਕ ਤੇ ਰਾਜਨੀਤਕ ਸ਼ਖਸ਼ੀਅਤਾਂ ਨੇ ਸੰਤ ਜੌਹਰੀ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਮੌਕੇ ਸਮੂਹ ਸੰਤ ਸਮਾਜ ਵਲੋਂ ਆਦਿ ਵਾਸੀ ਕੌਮ ਦੇ ਚੰਗੇ ਭਵਿੱਖ ਅਤੇ ਹਿੱਤਾਂ ਲਈ ਸ੍ਰੀ ਚਰਨ ਛੋਹ ਗੰਗਾ (ਅੰਮ੍ਰਿਤ-ਕੁੰਡ) ਸੱਚਖੰਡ ਸ੍ਰੀ ਖੁਰਾਲਗੜ੍ਹ ਸਾਹਿਬ ਤੋਂ ਪਹਿਲਾ ਹੁਕਮਨਾਮਾ ਜਾਰੀ ਕੀਤਾ ਗਿਆ। ਸੰਤ ਸਰਵਣ ਦਾਸ ਜੀ ਬੋਹਣ ਚੇਅਰਮੈਨ ਸ੍ਰੀ ਗੁਰੂ ਰਵਿਦਾਸ ਸਾਧੂ ਸੰਪ੍ਰਦਾਇ ਸੁਸਾਇਟੀ (ਰਜਿ.) ਪੰਜਾਬ, ਕੌਮੀ ਸਰਪ੍ਰਸਤ ਆਲ ਇੰਡੀਆ ਆਦਿ ਧਰਮ ਸਾਧੂ ਸਮਾਜ ਭਾਰਤ, ਪ੍ਰਧਾਨ ਸੰਤ ਨਿਰਮਲ ਦਾਸ ਬਾਬੇ ਜੌੜੇ, ਸੰਤ ਸਰਵਣ ਦਾਸ ਸਲੇਮ ਟਾਬਰੀ ਨੇ ਕਿਹਾ ਕਿ ਸੰਤ ਜੌਹਰੀ ਨੇ ਆਪਣਾ ਪੂਰਾ ਜੀਵਨ ਆਦਿ ਵਾਸੀ ਬਹੁਜਨ ਸਮਾਜ ਨੂੰ ਸਮਰਪਿਤ ਕੀਤਾ ਹੈ। ਸੰਤ ਸਤਵਿੰਦਰ ਹੀਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਤੁਗਲਕਾਬਾਦ ਮੰਦਿਰ ਦਿੱਲੀ ਵਿਖੇ ਤਿੰਨ ਮਹੀਨੇ ਆਰਤੀ, ਪ੍ਰਭਾਤਫੇਰੀਆਂ ਅਤੇ ਲੰਗਰ ਦੀ ਸੇਵਾ ਕੀਤੀ ਅਤੇ ਮੰਦਿਰ ਨੂੰ ਢਾਹੁਣ ਤੋਂ ਬਚਾਉਣ ਲਈ ਗ੍ਰਿਫਤਾਰੀ ਵੀ ਦਿੱਤੀ। ਸੰਤ ਜੋਹਰੀ ਨੂੰ ਸਾਡੀ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਉਨ੍ਹਾਂ ਦੇ ਸੁਪਨਿਆਂ ਨੂੰ ਪੂਰੇ
ਆਮ ਆਦਮੀ ਪਾਰਟੀ ਦਾ ਅਕਾਲੀ ਦਲ ਨੂੰ ਜਵਾਬ, ਕਿਹਾ- ਸਿਰਫ ‘ਆਪ’ ਹੀ ਮੁੱਦਿਆਂ ਅਤੇ ਆਪਣੇ ਕੰਮ ਦੇ ਆਧਾਰ ‘ਤੇ ਚੋਣ ਲੜ ਰਹੀ ਹੈ
ਆਮ ਆਦਮੀ ਪਾਰਟੀ ਦਾ ਅਕਾਲੀ ਦਲ ਨੂੰ ਜਵਾਬ, ਕਿਹਾ- ਸਿਰਫ 'ਆਪ' ਹੀ ਮੁੱਦਿਆਂ ਅਤੇ ਆਪਣੇ ਕੰਮ ਦੇ ਆਧਾਰ 'ਤੇ ਚੋਣ...