ਗੁਰਦਾਸਪੁਰ: ਗੁਰਦਾਸਪੁਰ: ਪੰਜਾਬ ਪੁਲਿਸ ਵਲੋਂ ਕੁਖੇਯਾਤ ਗੈਂਗਸਟਰ ਵਿੱਕੀ ਗੌਂਡਰ ਦੇ ਮੋਬਾਈਲ ਫੋਨ ਦੀ ਲੋਕੇਸ਼ਨ ਟਰੇਸ ਹੋਣ ਤੋਂ ਬਾਅਦ ਗੁਰਦਾਸਪੁਰ ਵਿਚ ਪੈਂਦੇ ਪਿੰਡ ਪੰਡੋਰੀ ਮਹੰਤਾਂ ਨੂੰ ਪਾਇਆ ਘੇਰਾ. ਦੀਨਾ ਨਗਰ ਤੋਂ ਥੋੜੀ ਦੂਰ ਸਥਿਤ ਪਿੰਡ ਪੰਡੋਰੀ ਮਹੰਤਾਂ ਵਿਚ ਪੁਲਿਸ ਵਲੋਂ ਗੌਂਡਰ ਨੂੰ ਲੱਭਣ ਲਈ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ. ਪੁਲਿਸ ਦੇ 500 ਤੋਂ ਵੱਧ ਮੁਲਾਜਮ ਮੌਕੇ ਤੇ ਮੌਜੂਦ ਹਨ. ਅਜੇ ਤੱਕ ਗੌਂਡਰ ਦੇ ਪਿੰਡ ਵਿਚ ਹੋਣ ਦੀ ਪੁਲਿਸ ਵਲੋਂ ਪੁਸ਼ਟੀ ਨਹੀਂ ਕੀਤੀ ਗਈ ਹੈ. ਵਿੱਕੀ ਗੌਂਡਰ ਪਿਛਲੇ ਸਾਲ ਹਾਈ ਸਕਿਉਰਿਟੀ ਨਾਭਾ ਜੇਲ ਤੋਂ ਭੱਜ ਗਿਆ ਸੀ ਅਤੇ ਪਿੱਛੇ ਕੁੱਜ ਸਮੇਂ ਤੋਂ ਪੁਲਿਸ ਨੂੰ ਸੋਸ਼ਲ ਮੀਡਿਆ ਰਹੀ ਲਲਕਾਰਦਾ ਰਿਹਾ ਹੈ. ਗੌਂਡਰ ਦੀ ਭਾਲ ਜਾਰੀ ਹੈ ਪਰ ਪੁਲਿਸ ਦੇ ਅਧਿਕਾਰੀ ਅਜੇ ਇਸ ਬਾਰੇ ਕੁਝ ਨਹੀਂ ਕਿਹ ਰਹੇ.
Spain : ਟੋਲੇਡੋ ਵਿੱਚ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ, 46 ਲੋਕਾਂ ਦੀ ਮੌਤ
ਮੈਡ੍ਰਿਡ, 28 ਅਕਤੂਬਰ (ਵਿਸ਼ਵ ਵਾਰਤਾ) ਸਪੇਨ ਦੇ ਟੋਲੇਡੋ ਸੂਬੇ ਵਿੱਚ ਬੁੱਧਵਾਰ ਨੂੰ ਦੋ ਤੇਜ਼ ਰਫ਼ਤਾਰ ਰੇਲਗੱਡੀਆਂ ਦੀ ਟੱਕਰ ਹੋ ਗਈ,...





















