
ਬਾਬਾ ਸਾਹਿਬ ਅੰਬੇਡਕਰ ਦੇ ਘਰ ਦੀ ਤੋੜ ਫੋੜ ਕਾਂਗਰਸ ਦੀ ਨਾਲਾਇਕੀ
ਚੰਡੀਗੜ੍ਹ 10 ਜੁਲਾਈ ( ਵਿਸ਼ਵਵਾਰਤਾ )
ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਪੰਜਾਬ ਵਿੱਚ ਕਾਂਗਰਸ ਸਰਕਾਰ ਦੇ ਰਾਜ ਵਿੱਚ ਦਮ ਘੁੱਟਿਆ ਪਿਆ ਹੈ, ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਨੇ ਕੀਤਾ ਉਨ੍ਹਾਂ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਤੇ ਕੇਂਦਰ ਦੀ ਭਾਜਪਾ ਸਰਕਾਰ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਅਮਲੀ ਤੌਰ ਤੇ ਲਾਗੂ ਨਾ ਕਰਕੇ ਇੱਕ ਦੂਜੇ ਉਪਰ ਇਸ ਦੀ ਅਸਫਲਤਾ ਲਈ ਦੂਸ਼ਣਬਾਜ਼ੀ ਕਰਦੇ ਹਨ, ਪਰ ਇਸ ਦਾ ਖਮਿਆਜ਼ਾ ਗਰੀਬ ਐਸਸੀ, ਬੀ ਸੀ ਅਤੇ ਘੱਟ ਗਿਣਤੀ ਕੌਮਾਂ ਦੇ ਵਿਦਿਆਰਥੀਆਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਨਿੱਜੀ ਕਾਲਜ ਪਿਛਲੇ ਕਈ ਵਰ੍ਹਿਆਂ ਤੋਂ ਇਨ੍ਹਾਂ ਵਿਦਿਆਰਥੀਆਂ ਨੂੰ ਫ਼ੀਸਾਂ ਭਰਨ ਲਈ ਮਜ਼ਬੂਰ ਤੇ ਜ਼ਲੀਲ ਕਰ ਰਹੇ ਹਨ। ਪਰ ਸਰਕਾਰਾਂ ਮੂਕ ਦਰਸ਼ਕ ਬਣ ਸਭ ਕੁਝ ਦੇਖ ਰਹੀਆਂ ਹਨ । ਜਿਸ ਦੇ ਸਿੱਟੇ ਵਜੋਂ ਲਗਪਗ ਛੇ ਲੱਖ ਗਰੀਬ ਵਿਦਿਆਰਥੀਆਂ ਦਾ ਭਵਿੱਖ ਦਾਅ ਤੇ ਲੱਗਿਆ ਹੋਇਆ ਹੈ ਕਿਉਂਕਿ ਇਮਤਿਹਾਨਾਂ ਵੇਲੇ ਨਿੱਜੀ ਕਾਲਜ ਇਨ੍ਹਾਂ ਨੂੰ ਫ਼ੀਸਾਂ ਭਰਨ ਲਈ ਦਬਾਅ ਬਣਾਉਂਦੇ ਹਨ ਤੇ ਮਾੜੀ ਆਰਥਿਕਤਾ ਕਾਰਨ ਵਿਦਿਆਰਥੀ ਮਾਨਸਿਕ ਤੌਰ ਤੇ ਪ੍ਰੇਸ਼ਾਨ ਰਹਿੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਕੇਂਦਰੀ ਸਪਾਂਸਰਡ ਸਕੀਮ ਅਧੀਨ 2016-17 ਤੱਕ ਕੇਂਦਰ ਤੇ ਸੂਬਾ ਸਰਕਾਰ ਦਾ ਸ਼ੇਅਰ 90:10 ਸੀ ਤੇ ਇਸ ਤੋਂ ਬਾਅਦ ਕੇਂਦਰ ਸਰਕਾਰ ਦੀਆਂ ਐਸਸੀ ਬੀ ਸੀ ਅਤੇ ਘੱਟ ਗਿਣਤੀ ਕੌਮਾਂ ਦੇ ਵਿਦਿਆਰਥੀਆਂ ਪ੍ਰਤੀ ਗਲਤ ਨੀਤੀਆਂ ਕਾਰਨ ਇਸ ਦੇ ਸ਼ੇਅਰ ਨੂੰ 60:40 ਤੇ ਪੈਟਰਨ ਤੇ ਕਰਨ ਲਈ ਲਗਾਤਾਰ ਸੂਬਾ ਸਰਕਾਰਾਂ ਤੇ ਕੇਂਦਰ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ। ਕਾਂਗਰਸ ਅਤੇ ਭਾਜਪਾ ਦੀ ਇਸ ਆਪਸੀ ਕਸ਼ਮਕਸ਼ ਵਿੱਚ ਇਨ੍ਹਾਂ ਗਰੀਬ ਵਿਦਿਆਰਥੀਆਂ ਦੇ ਪੱਲੇ ਕੁਝ ਨਹੀਂ ਪਿਆ ਤੇ ਉੱਪਰੋਂ ਪੰਜਾਬ ਕਾਂਗਰਸ ਸਰਕਾਰ ਦੀ ਨਾਲਾਇਕੀ ਹੱਦੋਂ ਵੱਧ ਇਨ੍ਹਾਂ ਗਰੀਬ ਵਿਦਿਆਰਥੀਆਂ ਲਈ ਨੁਕਸਾਨਦਾਇਕ ਸਾਬਿਤ ਹੋਈ ,ਨਾ ਤਾਂ ਸੂਬਾ ਸਰਕਾਰ ਨੇ ਕੇਂਦਰ ਵੱਲੋਂ ਪੱਲਾ ਝਾੜਨ ਮੌਕੇ ਵਿਦਿਆਰਥੀਆਂ ਦਾ ਸਹੀ ਪੱਖ ਕੇਂਦਰ ਕੋਲ ਰੱਖਿਆ ਅਤੇ ਨਾ ਹੀ ਖ਼ਜ਼ਾਨੇ ਵਿੱਚੋਂ ਕੇਂਦਰ ਦੇ ਮੁਕਰਨ ਮਗਰੋਂ ਕੋਈ ਰਾਹਤ ਇਨ੍ਹਾਂ ਵਿਦਿਆਰਥੀਆਂ ਲਈ ਕਿਸੇ ਵੀ ਬਜਟ ਵਿੱਚ ਰੱਖੀ ਗਈ, ਜਿਸ ਕਾਰਨ ਅੱਜ ਲੱਗਭੱਗ 34% ਐੱਸ ਸੀ ਆਬਾਦੀ, 60 % ਘੱਟ ਗਿਣਤੀ ਕੌਮਾਂ ਦੀ ਆਬਾਦੀ, 24% ਬੀ ਸੀ ਆਬਾਦੀ ਹੋਣ ਦੇ ਬਾਵਜੂਦ ਵੀ ਐਸਸੀ ਸਮਾਜ ਦੇ ਗ਼ਰੀਬ ਵਿਦਿਆਰਥੀ ਕਾਂਗਰਸ ਰਾਜ ਵਿੱਚ ਧੱਕੇ ਖਾਣ ਲਈ ਮਜਬੂਰ ਹੋਏ ਪਏ ਨੇ ।
ਇਸ ਵਜ਼ੀਫਾ ਸਕੀਮ ਵਿੱਚ ਹਾਲੀਆ ਹੋਏ 55.97ਕਰੋੜ ਰੁਪਏ ਦੇ ਗਬਨ ਤੇ ਬੋਲਦਿਆਂ ਹੋਇਆ ਗੜ੍ਹੀ ਜੀ ਨੇ ਦੱਸਿਆ ਕਿ ਪਿਛਲੇ ਦਿਨੀਂ 248.11 ਕਰੋੜ ਰੁਪਏ ਇਨ੍ਹਾਂ ਪ੍ਰਾਈਵੇਟ ਕਾਲਜਾਂ ਨੂੰ ਸਰਕਾਰ ਵੱਲੋਂ ਰਿਲੀਜ਼ ਕੀਤੇ ਗਏ ਪਰ 192.14 ਕਰੋੜ ਰੁਪਏ ਦਾ ਹਿਸਾਬ ਕਿਤਾਬ ਸਰਕਾਰ ਕੋਲ ਮੇਲ ਖਾ ਰਿਹਾ ਹੈ ਪਰ 55.97 ਕਰੋੜ ਰੁਪਏ ਦਾ ਹਿਸਾਬ ਕਿਤਾਬ ਨਾਲ ਮੇਲ ਨਹੀਂ ਖਾ ਰਹੇ ,ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਇਨ੍ਹਾਂ ਗਰੀਬ ਵਿਦਿਆਰਥੀਆਂ ਦੇ ਹਿੱਤਾਂ ਦੀ ਇਨ੍ਹਾਂ ਸਰਕਾਰਾਂ ਨੂੰ ਕੋਈ ਪਰਵਾਹ ਨਹੀਂ ਹੈ । ਸ਼ਿਰੋਮਣੀ ਅਕਾਲੀ ਦਲ ਵਿਦਿਆਰਥੀਆਂ ਨਾਲ ਹੋ ਰਹੇ ਧੱਕੇ ਵਿਚ ਪੂਰੀਆਂ ਤਰ੍ਹਾਂ ਨਾਲ ਸ਼ਾਮਿਲ ਹੈ।
ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜੀ ਨੇ ਮਹਾਰਾਸ਼ਟਰ ਵਿਚ ਬਾਬਾ ਸਾਹਿਬ ਅੰਬੇਡਕਰ ਦੇ ਘਰ ਨੂੰ ਸਰਾਰਤੀਆਂ ਵਲੋਂ ਤੋੜਨ ਦੀ ਕੋਸਿਸ ਨੂੰ ਕਾਂਗਰਸ ਦੀ ਨਾਲਾਇਕੀ ਦਸਿਆ। ਫਗਵਾੜਾ ਵਿੱਚ ਹੋਈ ਇਸ ਅਹਿਮ ਮੀਟਿੰਗ ਵਿੱਚ ਸੂਬਾ ਪ੍ਰਧਾਨ ਨੇ ਨਗਰ ਨਿਗਮ ਦੀਆਂ ਚੋਣਾਂ ਲਈ ਨਿਰਦੇਸ਼ ਜਾਰੀ ਕੀਤੇ ਅਤੇ ਸੂਬਾ ਜਨਰਲ ਸਕੱਤਰ ਸ਼੍ਰੀ ਰਮੇਸ਼ ਕੋਲ ਅਤੇ ਸੀਨੀਅਰ ਬਸਪਾ ਆਗੂ ਸ਼੍ਰੀ ਹਰਭਜਨ ਬੱਲਾਲੋਂ ਦੀ ਸਾਂਝੀ ਅਗਵਾਈ ਵਿਚ ਸੱਤ ਮੈਂਬਰੀ ਕਮੇਟੀ ਦਾ ਐਲਾਨ ਕੀਤਾ ਜਿਸ ਵਿਚ ਜੋਨ ਇੰਚਾਰਜ ਸ਼੍ਰੀ ਲੇਖ ਰਾਜ ਜਮਾਲਪੁਰ, ਇੰਚਾਰਜ ਮਨੋਹਰ ਲਾਲ ਜਾਖੁ, ਪ੍ਰਧਾਨ ਚਿਰੰਜੀ ਲਾਲ, ਸਹਿਰੀ ਪ੍ਰਧਾਨ ਬਲਵਿੰਦਰ ਬੋਧ ਅਤੇ ਸ਼੍ਰੀ ਕਾਲਾ ਪ੍ਰਭਾਕਰ ਜੀ ਸ਼ਾਮਿਲ ਹਨ।






















