ਫਰੀਦਕੋਟ 9 ਜੁਲਾਈ( ਵਿਸ਼ਵ ਵਾਰਤਾ)- ਫਰੀਦਕੋਟ ਦੇ ਨਿਊ ਹਰਿੰਦਰਾ ਨਗਰ ਅੱਜ ਇੱਕ ਮੋਟਰਸਾਈਕਲ ਸਵਾਰ ਲੁਟੇਰਾ ਮਾਤਾ ਦੇ ਕੰਨ ਵਿੱਚੋਂ ਵਾਲੀਆਂ ਉਤਾਰਨ ਵਿੱਚ ਸੜਕ ਤੇ ਬਣੇ ਰੈਂਪਾਂ ਕਰਕੇ ਹੋਇਆ ਨਾਕਾਮ! ਫ਼ਰੀਦਕੋਟ ਸ਼ਹਿਰ ਵਿੱਚ ਬਿਨਾਂ ਨੰਬਰ ਪਲੇਟਾਂ ਵਾਲੇ ਮੋਟਰਸਾਈਕਲ ਸਵਾਰ ਸ਼ਰੇਆਮ ਘੁੰਮ ਰਹੇ ਨੇ ਤੇ ਪ੍ਰਸ਼ਾਸਨ ਵੱਲੋਂ ਕੋਈ ਪਾਬੰਦੀ ਨਹੀਂ ਲਗਾਈ ਜਾ ਰਹੀ!
ਦੋ ਮਹੀਨੇ ਪਹਿਲਾਂ ਵੀ ਇਸੇ ਬਾਬਾ ਫ਼ਰੀਦ ਸਕੂਲ ਰੋਡ ਜੋ ਕਿ ਨਹਿਰਾਂ ਵੱਲ ਨੂੰ ਜਾਂਦੀ ਹੈ ਇਸ ਤੇ ਵਾਲੀਆਂ ਉਤਾਰਨ ਦੀ ਘਟਨਾ ਨੂੰ ਇਕ ਲੁਟੇਰੇ ਵੱਲੋਂ ਦਿੱਤਾ ਗਿਆ ਸੀ ਅੰਜਾਮ !
ਪਹਿਲਾਂ ਵੀ ਇਸੇ ਤਰ੍ਹਾਂ ਮੁਹੱਲਾ ਵਾਸੀਆਂ ਵੱਲੋਂ ਪੰਜਾਬ ਪੁਲਿਸ ਦੀ ਪੀਸੀਆਰ ਬਾਈਕਾਂ ਤੇ ਗਸ਼ਤ ਕਰਨ ਦੀ ਮੰਗ ਕੀਤੀ ਗਈ ਸੀ ਪਰ ਕਿਸੇ ਨੇ ਕੋਈ ਸਾਰ ਨਹੀਂ ਲਈ !