ਜਗਦੀਪ ਸਿੰਘ ਨਕੱਈ,ਪ੍ਰੇਮ ਅਰੋੜਾ ਸਮੇਤ ਹੋਰਨਾਂ ਨੇ ਮਾਨਸਾ ਤੋਂ ਬਾਦਲ ਜਾਕੇ ਦਿੱਤੀਆਂ ਵਧਾਈਆਂ

ਲੰਬੀ ,9 ਜੁਲਾਈ( ਵਿਸ਼ਵ ਵਾਰਤਾ)–ਜਗਦੀਪ ਸਿੰਘ ਨਕੱਈ ਜ਼ਿਲਾ ਇੰਚਾਰਜ ਮਾਨਸਾ ਤੇ ਪ੍ਰੇਮ ਅਰੋੜਾ ਸ਼ਹਿਰੀ ਪ੍ਰਧਾਨ ਮਾਨਸਾ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੇ ਜਨਮ ਦਿਨ ਤੇ ਵਧਾਈਆਂ ਦੇਣ ਲਈ ਪਿੰਡ ਲੰਬੀ ਪਹੁੰਚੇ । ਸ੍ਰੀ ਜਗਦੀਪ ਸਿੰਘ ਨਕੱਈ ਨੇ ਬੂਕੇ ਦੇ ਕੇ ਉਹਨਾਂ ਨੂੰ ਵਧਾਈਆਂ ਦਿੱਤੀਆਂ,ਇਸ ਮੌਕੇ ਤੇ ਉਹਨਾਂ ਵੱਲੋਂ ਲਿਆਂਦਾ ਕੇਂਕ ਸੁਖਬੀਰ ਸਿੰਘ ਬਾਦਲ ਵੱਲੋਂ ਕੱਟ ਕੇ ਆਪਣਾ ਜਨਮ ਦਿਨ ਮਨਾਇਆਂ ਗਿਆ,ਇਸ ਮੌਕੇ ਸੁਖਬੀਰ ਸਿੰਘ ਬਾਦਲ ਨੇ ਸਰਦਾਰ ਜਗਦੀਪ ਸਿੰਘ ਨਕੱਈ ਤੇ ਪ੍ਰੇਮ ਅਰੋੜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਮੈਨੂੰ ਸਰਦਾਰ ਜਗਦੀਪ ਸਿੰਘ ਨਕੱਈ ਤੇ ਪ੍ਰੇਮ ਅਰੋੜਾ ਦੀ ਟੀਮ ਉਪਰ ਮਾਣ ਹੈ,ਜੋ ਮੇਰੇ ਜਨਮ ਦਿਨ ਤੇ ਵਿਸ਼ੇਸ਼ ਤੌਰ ਤੇ ਵਧਾਈਆਂ ਦੇਣ ਪਹੁੰਚੇ, ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।
ਇਸ ਮੌਕੇ ਤੇ ਜਗਦੀਪ ਸਿੰਘ ਨਕੱਈ ਨੇ ਕਿਹਾ ਕਿ ਮੇਰੇ ਪਰਮ ਮਿੱਤਰ ਸੁਖਬੀਰ ਸਿੰਘ ਬਾਦਲ ਦੇ ਜਨਮ ਦਿਨ ਤੇ ਅਰਦਾਸ ਕਰਦਾ ਹਾਂ,ਕਿ ਉਹ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਕਰਨ ।ਸ਼ਹਿਰੀ ਪ੍ਰਧਾਨ ਪ੍ਰੇਮ ਅਰੋੜਾ ਨੇ ਕਿਹਾ ਕਿ ਮੈਂ ਅੱਜ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਜਨਮ ਦਿਨ ਤੇ ਪ੍ਰਮਾਤਮਾ ਅੱਗੇ ਇਹੋ ਅਰਦਾਸ ਕਰਦਾ ਕਿ ਸਾਡੇ ਪਾਰਟੀ ਪ੍ਰਧਾਨ ਹਮੇਸ਼ਾਂ ਚੜਦੀ ਕਲਾ ਵਿੱਚ ਰਹਿਣ,
ਇਸ ਮੌਕੇ ਬੀ, ਸੀ ਵਿੰਗ ਦੇ ਪ੍ਰਧਾਨ ਗੁਰਮੇਲ ਸਿੰਘ ਠੇਕੇਦਾਰ,ਤਰਸੇਮ ਚੰਦ ਮਿੱਢਾ,ਗੁਰਪ੍ਰੀਤ ਸਿੰਘ ਸਿੱਧੂ ਸਾਬਕਾ ਐਮ, ਸੀ ਨੇ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਲੰਬੀ ਉਮਰ ਦੀ ਕਾਮਨਾ ਕੀਤੀ।
ਇਸ ਮੌਕੇ ਤੇ ਮਨਦੀਪ ਸਿੰਘ ਮਾਨ,ਕਾਕਾ ਸਿੰਘ ਆਦਿ ਹਾਜ਼ਰ ਸਨ ।






















