ਮਾਨਸਾ 9ਜੁਲਾਈ ( ਵਿਸ਼ਵ ਵਾਰਤਾ )-

ਲਾਕਡਾਊਨ ਦੇ ਔਖੇ ਸਮੇਂ ਰੰਗਮੰਚ ਅਤੇ ਫਿਲਮੀ ਨਿਰਦੇਸ਼ਕ ਅਧਿਆਪਕ ਰੰਗ ਹਰਜਿੰਦਰ ਨੇ ਅਪਣੇ ਅਧਿਆਪਕ ਸਾਥੀ ਅਦਾਕਾਰ ਅਮੋਲਕ ਸਿੱਧੂ ਨਾਲ ਅਪਣੇ ਅਪਣੇ ਘਰਾਂ ਵਿਚੋਂ ਡਾਇਲਾਗ ਬੋਲਕੇ ਤਿਆਰ ਕੀਤੇ ਇਕਾਂਗੀ ਨਾਇਕ ਦੇ ਨਾਟਕ ਫਿਲਮਾਂਕਣ ਨੂੰ ਦੂਰਦਰਸ਼ਨ ‘ਤੇ ਸਫਲਤਾ ਪੂਰਵਕ ਨਿਭਾਕੇ ਆਨਲਾਈਨ ਸਿੱਖਿਆ ਅਤੇ ਅਦਾਕਾਰੀ ਦੇ ਖੇਤਰ ਵਿੱਚ ਇੱਕ ਨਵੀਂ ਪਹਿਲ ਕਦਮੀਂ ਕੀਤੀ ਹੈ,ਜਿਸ ਦਾ ਰੰਗਕਰਮੀਆਂ ਅਤੇ ਸਿੱਖਿਆ ਸ਼ਾਸ਼ਤਰੀਆਂ ਵੱਲ੍ਹੋਂ ਭਰਵਾਂ ਸਵਾਗਤ ਹੋ ਰਿਹਾ ਹੈ। ਦੋਵੇ ਰੰਗਕਰਮੀ ਅਧਿਆਪਕਾਂ ਨੇ ਅਪਣੇ ਵਿਦਿਆਰਥੀਆਂ ਨੂੰ ” ਨਾਇਕ ” ਕਹਾਣੀ ਦੇ ਅਸਲੀ ਸੰਦੇਸ਼ ਨੂੰ ਦੇਣ ਲਈ ਅੱਧੇ ਘੰਟੇ ਦੀ ਤਿਆਰੀ ਵਾਲੇ ਲੈਕਚਰ ਦੀ ਥਾਂ ਦਸ ਦਿਨਾਂ ਦੀ ਕਰੜੀ ਮਿਹਨਤ ਮੁਸ਼ੱਕਤ ਨਾਲ ਨਿਭਾਕੇ ਸਿੱਖਿਆ ਵਿਭਾਗ ਦੇ ਅਸਲ ਨਾਇਕ ਹੋਣ ਦਾ ਪ੍ਰਮਾਣ ਦਿੱਤਾ ਹੈ।
ਸਿੱਖਿਆ ਵਿਭਾਗ ਵੱਲ੍ਹੋਂ ਘਰ ਬੈਠੇ ਵਿਦਿਆਰਥੀਆਂ ਲਈ ਚਲ ਰਹੀ ਦੂਰਦਰਸ਼ਨ ‘ ਤੇ ਆਨਲਾਈਨ ਸਿੱਖਿਆ ਪ੍ਰੋਗਰਾਮ ਦੌਰਾਨ ਦਸਵੀਂ ਦੇ ਵਿਦਿਆਰਥੀਆਂ ਲਈ ” ਨਾਇਕ ” ਇਕਾਂਗੀ ਨੂੰ ਜਿਸ ਰੂਪ ਵਿੱਚ ਰੰਗ ਹਰਜਿੰਦਰ ਅਤੇ ਅਮੋਲਕ ਸਿੱਧੂ ਨੇ ਨਿਭਾਇਆ ਹੈ, ਉਹ ਸੱਚਮੁੱਚ ਹੀ ਰੰਗਮੰਚ ਅਤੇ ਸਿੱਖਿਆ ਵਿਭਾਗ ਦੇ ਖੇਤਰ ਵੀ ਨਿਵੇਕਲਾ ਕਾਰਜ ਹੈ,ਇਨ੍ਹਾਂ ਕਲਾਕਾਰਾਂ ਦੇ ਅੰਦਰਲੇ ਜਨੂੰਨ ਨੇ ਇੱਕ ਅਧਿਆਪਕ ਔਖੇ ਸਮੇਂ ਅਪਣੇ ਵਿਦਿਆਰਥੀਆਂ ਲਈ ਕਿਹੋ ਜਿਹੀ ਘਾਲਣਾ ਕਰ ਸਕਦਾ, ਉਸ ਦੀ ਨਿਵੇਕਲੀ ਉਦਾਹਰਣ ਪੇਸ਼ ਕੀਤੀ ਅਤੇ ਇਹ ਘਾਲਣਾ ਉਨ੍ਹਾਂ ਲੋਕਾਂ ਨੂੰ ਵੀ ਖਬਰਦਾਰ ਕਰਦੀ ਹੈ,ਜਿਹੜੇ ਕਹਿੰਦੇ ਨੇ ਕਿ ਅਧਿਆਪਕ ਵਿਹਲੇ ਛੁੱਟੀਆਂ ਦਾ ਆਨੰਦ ਮਾਣ ਰਹੇ ਹਨ। ਇਨ੍ਹਾਂ ਅਧਿਆਪਕਾਂ ਨੇ ਪਹਿਲਾ ਅਪਣੇ ਅਪਣੇ ਡਾਇਲਾਗ ਦੀ ਵੰਡ ਕੀਤੀ, ਫਿਰ ਅਪਣੇ ਅਪਣੇ ਘਰਾਂ ਚ ਨਾਟਕ ਦੀ ਦਿਸ਼ਾ ਨਿਰਦੇਸ਼ਨਾ ਅਨੁਸਾਰ 200 ਤੋਂ ਵੱਧ ਡਾਇਲਾਗ ਬੋਲੇ, ਫਿਰ ਦੋਵਾਂ ਨੇ ਡਾਇਲਾਗ ਦੀਆਂ ਸਕਿੰਟਾਂ ਦੇ ਰੂਪ ਵਿੱਚ ਬਣੀਆਂ ਦੋ ਸੌ ਦੇ ਕਰੀਬ ਵੀਡੀਓਜ਼ ਨੂੰ ਜੋੜਨ ਦਾ ਸੱਭ ਤੋ ਔਖਾ ਤੇ ਤਕਨੀਕੀ ਕਾਰਜ ਨੇਪਰੇ ਚਾੜ੍ਹਿਆ, ਜਿਸ ਕਰਕੇ ਇਸ ਸਾਰੇ ਪ੍ਰੋਜੈਕਟ ਲਈ ਦਸ ਦਿਨਾਂ ਦਾ ਸਮਾਂ ਲੱਗਿਆ। ਰੰਗ ਕਰਮੀਆਂ ਦਾ ਕਹਿਣਾ ਹੈ ਕਿ ਨਾਟਕ ਦੀ ਤਿਆਰੀ ਲਈ ਇਕੋ ਥਾਂ ਰਿਹਰਸਲ ਕੋਈ ਬਹੁਤਾ ਔਖਾ ਕਾਰਜ ਨਹੀੰ, ਪਰ ਵੱਖ ਵੱਖ ਘਰਾਂ ਚ ਬੈਠਕੇ ਨਾਟਕ ਲਈ ਵੀਡੀਓਜ਼ ਬਣਾਉਣੀਆਂ ਤੇ ਉਨ੍ਹਾਂ ਨੂੰ ਜੋੜਨਾ ,ਫਿਰ ਸਫਲਤਾ ਪੂਰਵਕ ਨਿਭਾਉਣਾ ਸਭ ਤੋ ਕਠਿਨ ਕਾਰਜ ਹੈ,ਜੋ ਰੰਗ ਹਰਜਿੰਦਰ ਤੇ ਉਸ ਦੇ ਸਾਥੀ ਨੇ ਨਿਭਾ ਦਿੱਤਾ।
ਕੋਆਰਡੀਨੇਟਰ ਹਰਦੀਪ ਸਿੱਧੂ ਨੇ ਦੱਸਿਆ ਕਿ ਦੂਰਦਰਸ਼ਨ ਦੇ ਡੀ ਡੀ ਪੰਜਾਬੀ ਚੈੱਨਲ ਤੇ ਦਸਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪਾਠਕ੍ਰਮ ਵਿੱਚ ਸ਼ਾਮਲ ਗੁਰਸ਼ਰਨ ਸਿੰਘ ਦੁਆਰਾ ਲਿਖੀ ਇਕਾਂਗੀ ” ਨਾਇਕ ” ਬਾਰੇ ਵਿਦਿਆਰਥੀਆਂ ਨੂੰ ਪਾਠ ਪੜ੍ਹਾਉਣਾ ਸੀ, ਜਿਸ ਨੂੰ ਜੇਕਰ ਰੰਗ ਹਰਜਿੰਦਰ ਚਾਹੁੰਦਾ ਤਾਂ ਇਕਾਂਗੀ ਨੂੰ ਡਾਇਲਾਗ ਸ਼ੈਲੀ ਵਿੱਚ ਬੋਲਕੇ ਮਿਥੇ ਸਮੇਂ ਚ ਅਪਣੀ ਵਧੀਆ ਡਿਊਟੀ ਨਿਭਾਉਂਦਾ ਤੇ ਚਲਾ ਜਾਂਦਾ, ਪਰ ਉਸ ਦਾ ਅੰਦਰਲਾ ਕਲਾਕਾਰ ਹਮੇਸ਼ਾਂ ਹੀ ਵਿਦਿਆਰਥੀਆਂ ਲਈ ਕੁੱਝ ਨਵਾਂ,ਨਿਵੇਕਲਾ ਕਰਨ ਲਈ ਉਕਸਾਉਂਦਾ ਹੈ, ਇਸ ਕਰਕੇ ਤਾਂ ਉਸ ਨੇ ਇੱਕ ਦਿਨ ਪਹਿਲਾ ਦੂਰਦਰਸ਼ਨ ਤੇ
ਨੋਵੀਂ ਕਲਾਸ ਦੇ ਪੰਜਾਬੀ ਪਾਠਕ੍ਰਮ ਵਿੱਚ ਸ਼ਾਮਲ ਡਾ ਸਤੀਸ਼ ਵਰਮਾ ਦੀ ਇਕਾਂਗੀ ” ਪਰਤ ਆਉਣ ਤੱਕ ” ਵਿਦਿਆਰਥੀਆਂ ਤੋਂ ਨਾਟਕ ਦੇ ਰੂਪ ਵਿੱਚ ਪੇਸ਼ਕਾਰੀ ਕਰਕੇ ਪਾਏਦਾਰ ਪਹਿਲ ਕਦਮੀਂ ਕੀਤੀ ਸੀ,ਜੇ ਉਹ ਚਾਹੁੰਦਾ ਤਾਂ ਇਥੇਂ ਵੀ ਇਕਾਂਗੀ ਪੜ੍ਹ ਪੜ੍ਹਾਕੇ ਡੰਗ ਸਾਰ ਜਾਂਦਾ, ਪਰ ਸਾਰੀ ਉਮਰ ਰੰਗਮੰਚ ਨੂੰ ਸਮਰਪਿਤ ਰਿਹਾ, ਕਲਾਕਾਰ ਅਪਣੇ ਹੀ ਵਿਦਿਆਰਥੀਆਂ ਨਾਲ ਕਿਸ ਤਰ੍ਹਾਂ ਬੇਇਨਸਾਫ਼ੀ ਕਰਦਾ, ਜਿਸ ਕਰਕੇ ਉਨ੍ਹਾਂ ਨੇ ਦੋ ਨਵੇਂ ਤਜਰਬੇ ਕੀਤੇ,ਪਹਿਲਾ ਵਿਦਿਆਰਥੀਆਂ ਤੋਂ ਪੇਸ਼ਕਾਰੀ ਕਰਵਾਈ,ਫਿਰ ਖੁਦ ਅਪਣੇ ਸਾਥੀ ਅਮੋਲਕ ਸਿੱਧੂ ਨਾਲ ਘਰੋਂ ਚੋ ਡਾਇਲਾਗ ਬੋਲਕੇ ਤਿਆਰ ਕੀਤੇ ਸੈਂਕੜੇ ਵੀਡੀਓ ਸ਼ਾਟ ਇਕੱਠੇ ਕਰਕੇ ਇੱਕੋ ਵੀਡੀਓ ਬਣਾਈ ਤੇ ਫਿਰ ਦੂਰਦਰਸ਼ਨ ਤੇ ਫਿਲਮਾਈ, ਅਜਿਹਾ ਤਜਰਬਾ ਰੰਗਮੰਚ ਦੇ ਖੇਤਰ ਵਿੱਚ ਪਹਿਲਾ ਕਦੇ ਵੀ ਵੇਖਣ ਨੂੰ ਨਹੀਂ ਮਿਲਿਆ।
ਰੰਗਮੰਚ ਨਾਲ ਜੁੜੇ ਹੋਏ ਰੰਗਕਰਮੀ ਵੀ ਹੈਰਾਨ ਹਨ,ਉਹ ਰੰਗ ਹਰਜਿੰਦਰ ਪੰਜਾਬੀ ਮਾਸਟਰ ਸਰਕਾਰੀ ਸੈਕੰਡਰੀ ਸਕੂਲ ਕੋਟਸੁਖੀਆ ਅਤੇ ਅਮੋਲਕ ਸਿੱਧੂ ਐੱਸ ਐੱਸ ਮਾਸਟਰ ਸਰਕਾਰੀ ਮਿਡਲ ਸਕੂਲ ਰਣ ਸਿੰਘ ਵਾਲਾ ਫਰੀਦਕੋਟ ਦੀ ਅਪਣੇ ਵਿਦਿਆਰਥੀਆਂ ਪ੍ਰਤੀ ਸਮਰਪਿਤ ਦੀ ਭਾਵਨਾ, ਰੰਗਮੰਚ ਨਾਲ ਜੁੜੀ ਪ੍ਰਤੀਬੱਧਤਾ ਲਈ ਉਸ ਨੂੰ ਸਲਾਮ ਕਰ ਰਹੇ ਹਨ।
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ
Big Breaking: ਰਾਤ 10 ਵਜੇ ਦੀਆਂ ਵੱਡੀਆਂ ਖ਼ਬਰਾਂ ਚੰਡੀਗੜ੍ਹ, 17 ਨਵੰਬਰ 2026 (ਵਿਸ਼ਵ ਵਾਰਤਾ): ਰਾਤ 10 ਵਜੇ ਦੀਆਂ ਵੱਡੀਆਂ ਪ੍ਰਮੁੱਖ...






















