ਕੋਵਿਡ ਨਾਲ ਨਜਿੱਠਣ ਲਈ ਜਿਲ੍ਹਾਂ ਤਕਨੀਕੀ ਕਮੇਟੀਆਂ ਦਾ ਗਠਨ: ਬਲਬੀਰ ਸਿੰਘ ਸਿੱਧੂ

Advertisement

Balbir Sidhu
ਚੰਡੀਗੜ•, 8 ਜੁਲਾਈ( ਵਿਸ਼ਵ ਵਾਰਤਾ)-ਪੰਜਾਬ ਸਰਕਾਰ ਨੇ ਕੋਵਿਡ -19 ਦੇ ਸਬੰਧ ਵਿਚ ਜ਼ਿਲ•ਾ ਪੱਧਰ ‘ਤੇ ਤੁਰੰਤ ਫੈਸਲੇ ਲੈਣ ਲਈ ਸਿਵਲ ਸਰਜਨਾਂ ਦੀ ਅਗਵਾਈ ਵਿੱਚ ਜ਼ਿਲ•ਾ ਤਕਨੀਕੀ ਕਮੇਟੀਆਂ ਦਾ ਗਠਨ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਸ: ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਕੋਵਿਡ ਦੀ ਰਿਕਵਰੀ ਰੇਟ 70 ਪ੍ਰਤੀਸ਼ਤ ਹੈ, ਜੋ ਸਭ ਤੋਂ ਵਧੀਆ ਹੈ ਅਤੇ ਇਸ ਵੇਲੇ ਸਿਰਫ 2020 ਕੇਸ ਹੀ ਸਰਗਰਮ ਹਨ ਜ਼ਿਆਦਾਤਰ ਮਰੀਜ਼ਾਂ ਨੂੰ ਸਰਕਾਰੀ ਹਸਪਤਾਲਾਂ ਵਿਚ ਇਲਾਜ ਅਧੀਨ ਰੱਖਿਆ ਗਿਆ ਹੈ।
ਉਨ•ਾਂ ਕਿਹਾ ਕਿ ਹਾਲੇ ਤੱਕ ਪੰਜਾਬ ਵਿੱਚ ਕਮਿਊਨਿਟੀ ਸਪ੍ਰੈਡ ਦੀ ਕੋਈ ਸਥਿਤੀ ਨਹੀਂ ਹੈ ਅਤੇ ਜ਼ਿਲ•ਾ ਪੱਧਰ ‘ਤੇ ਤੇਜੀ ਨਾਲ ਸਥਿਤੀ ਨੂੰ ਸੰਭਾਲਣ ਲਈ ਜ਼ਿਲ•ਾ ਅਧਿਕਾਰੀਆਂ ਨੂੰ ਵਧੇਰੇ ਅਧਿਕਾਰ ਦੇਣ ਦੀ ਜਰੂਰਤ ਹੈ ਜੋ ਫਰੰਟ ਲਾਈਨ ਟੀਮਾਂ ਨਾਲ ਕੰਮ ਕਰ ਰਹੇ ਹਨ। ਮੌਜੂਦਾ ਹਾਲਾਤਾਂ ‘ਤੇ ਵਿਚਾਰ ਕਰਨ ਤੋਂ ਬਾਅਦ, ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਜ਼ਿਲ•ਾ ਪੱਧਰੀ ਕਮੇਟੀਆਂ ਗਠਿਤ ਕਰਨ ਅਤੇ ਮਜਬੂਤ ਕਰਨ ਦਾ ਫੈਸਲਾ ਕੀਤਾ। ਉਨ•ਾਂ ਕਿਹਾ ਕਿ ਇਹ ਸਾਰੀਆਂ ਕਮੇਟੀਆਂ ਐਸਓਪੀਜ ਅਨੁਸਾਰ ਵਧੀਆ ਪ੍ਰਦਰਸਨ ਕਰ ਰਹੀਆਂ ਹਨ।
ਮੰਤਰੀ ਨੇ ਦੱਸਿਆ ਕਿ ਸਾਰੇ ਸਿਵਲ ਸਰਜਨਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਐਕਸ਼ਨ ਟੇਕਨ ਰਿਪੋਰਟ ਸਮੇਤ ਵਿਸ਼ੇਸ਼ ਖੇਤਰਾਂ ਵਿਚ ਵਾਇਰਸ ਦੇ ਫੈਲਣ ਦੇ ਪ੍ਰਮੁੱਖ ਸਰੋਤਾਂ ਨੂੰ ਪੇਸ਼ ਕਰਨ। ਉਨ•ਾਂ ਜ਼ਿਲਿ•ਆਂ ਵਿਚ ਜਿੱਥੇ ਹਾਲੇ ਇੱਕ ਵੀ ਕੰਟੇਨਮੈਂਟ ਜੋਨ ਨੂੰ ਘੋਸ਼ਿਤ ਨਹੀਂ ਕੀਤਾ ਗਿਆ ਹੈ, ਨੂੰ ਹਰ ਕੇਸ ਦੀ ਰਿਪੋਰਟ ਪੇਸ਼ ਕਰਨ ਦੀ ਹਦਾਇਤ ਕੀਤੀ ਗਈ ਹੈ ਤਾਂ ਜੋ ਇਸ ਸਬੰਧ ਵਿਚ ਠੋਸ ਕਦਮ ਚੁੱਕ ਕੇ ਵਿਸ਼ੇਸ਼ ਖੇਤਰ ਵਿਚ ਫੈਲਾਅ ਨੂੰ ਰੋਕਿਆ ਜਾ ਸਕੇ।
ਸਿਵਲ ਸਰਜਨ, ਜ਼ਿਲ•ਾ ਪ੍ਰਸ਼ਾਸਨ ਦੇ ਨੁਮਾਇੰਦੇ, ਮੈਡੀਕਲ ਕਾਲਜ (ਕਮਿਊਨਿਟੀ ਮੈਡੀਸਨ), ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀ, ਜ਼ਿਲ•ਾ ਐਪੀਡੈਮੋਲੋਜਿਸਟ (ਕਨਵੀਨਰ), ਲੋਕਾਂ ਦੇ ਨੁਮਾਇੰਦੇ, ਐਨਜੀਓ ਦੇ ਨੁਮਾਇੰਦੇ, ਕਮਿਊਨਿਟੀ ਲੀਡਰ ਇਸ ਜ਼ਿਲ•ਾ ਤਕਨੀਕੀ ਕਮੇਟੀ ਦੇ ਪ੍ਰਮੁੱਖ ਮੈਂਬਰ ਹਨ। ਉਨ•ਾਂ ਅੱਗੇ ਕਿਹਾ ਕਿ ਹਰੇਕ ਮੈਂਬਰ ਨੂੰ ਸਿਵਲ ਸਰਜਨ ਅਤੇ ਜ਼ਿਲ•ਾ ਐਪੀਡੈਮੀਲੋਜਿਸਟ ਨਾਲ ਸਲਾਹ ਮਸ਼ਵਰਾ ਕਰਕੇ ਵਿਸ਼ੇਸ਼ ਖੇਤਰਾਂ ਦੀ ਖਾਸ ਜਿੰਮੇਵਾਰੀ ਸੌਂਪੀ ਗਈ ਹੈ।
ਇਨ•ਾਂ ਕਮੇਟੀਆਂ ਦੁਆਰਾ ਪਾਬੰਦੀਆਂ / ਮਾਈਕਰੋ ਕੰਟੇਨਮੈਂਟ ਜੋਨਾਂ- ਲੋੜੀਂਦੀਆਂ ਤਬਦੀਲੀਆਂ ,ਗਤੀਵਿਧੀਆਂ (ਸੰਪਰਕ ਟਰੇਸਿੰਗ, ਸੈਂਪਲ ਆਈਸੋਲੇਸ਼ਨ , ਕੁਆਰੰਟੀਨ, ਸੈਨੀਟਾਈਜੇਸ਼ਨ, ਆਈ.ਈ.ਸੀ., ਸਪਲਾਈ), ਮਨੁੱਖੀ ਸਰੋਤਾਂ ਸੰਬੰਧੀ ਸਾਰੇ ਮਹੱਤਵਪੂਰਨ ਫੈਸਲੇ ਲਏ ਗਏ । ਇਸ ਤੋਂ ਇਲਾਵਾ, ਬੈੱਡਸ ਇਨ- ਸੀ.ਸੀ.ਸੀ., ਡੈਜ਼ਿਗਨੇਟਡ ਕੋਵਿਡ ਹਸਪਤਾਲ, ਟਰਸ਼ਰੀ ਸਿਹਤ ਸਹੂਲਤਾਂ, ਆਈ.ਸੀ.ਯੂ. ਬੈੱਡ, ਵੈਂਟੀਲੇਟਰ, ਐਂਬੂਲੈਂਸਾਂ ਅਤੇ ਸੈਂਪਲਿੰਗ ਕੁਲੈਕਸ਼ਨ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਸ੍ਰੀ ਸਿੱਧੂ ਨੇ ਕਿਹਾ ਕਿ ਸਿਵਲ ਸਰਜਨ ਨੂੰ ਸਾਰੀਆਂ ਸਿਹਤ ਸਬੰਧੀ ਗਤੀਵਿਧੀਆਂ ਦੇ ਸਮੁੱਚੇ ਤਾਲਮੇਲ ਲਈ ਅਧਿਕਾਰਤ ਕੀਤਾ ਗਿਆ ਹੈ ਜਿਸ ਵਿੱਚ ਕੰਟੇਨਮੈਂਟ ਖੇਤਰਾਂ ਵਿੱਚ ਸਵੱਛਤਾ, ਬੈਰੀਕੇਡਿੰਗ, ਆਮ ਸਪਲਾਈ, ਲੌਜਿਸਟਿਕਸ ਆਦਿ ਲਈ ਪੁਲਿਸ ਅਤੇ ਪ੍ਰਸ਼ਾਸਨ ਨਾਲ ਇੰਟਰਸੈਕਟੋਰਲ ਸਹਿਯੋਗ ਸ਼ਾਮਲ ਹੈ। ਇਸੇ ਤਰ•ਾਂ ਐਪੀਡੈਮੋਲੋਜਿਸਟ ਨੂੰ ਸਪਾਟ ਮੈਪਿੰਗ ਅਤੇ ਕਲੱਸਟਰ ਦੀ ਪਛਾਣ ਦੀ ਜ਼ਿੰਮੇਵਾਰੀ ਬਣਾਇਆ ਗਿਆ ਹੈ। ਉਹ ਸਮੱਸਿਆਵਾਂ ਵਾਲੇ ਖੇਤਰਾਂ ਦੇ ਐਸਐਮਓ ਅਤੇ ਮੈਡੀਕਲ ਕਾਲਜ ਫੈਕਲਟੀ ਅਤੇ ਡਬਲਯੂਐਚਓ ਅਧਿਕਾਰੀਆਂ ਨਾਲ ਵੀ ਗਤੀਵਿਧੀਆਂ ਕਰਨਗੇ। ਪੋਲੀਓ ਮਾਈਕਰੋ ਯੋਜਨਾਵਾਂ ਦੀ ਵਰਤੋਂ ਸੰਵੇਦਨਸ਼ੀਲ ਅਬਾਦੀ ਦੀ ਸੂਚੀ ਬਣਾਉਣ ਲਈ, ਪ੍ਰਭਾਵਿਤ ਘਰਾਂ, ਗਲੀ ਵਿਚ ਸੰਪਰਕ ਟਰੇਸਿੰਗ, ਲੱਛਣ ਵਾਲੇ ਕੇਸਾਂ ਦੀ , ਐਕਟਿਵ ਕੇਸ ਦੀ ਭਾਲ, ਆਈ ਐਲ ਆਈ ਵਿਸ਼ਲੇਸ਼ਣ (ਕਲੱਸਟਰਿੰਗ ਅਤੇ ਰੁਝਾਨ) ਅਤੇ ਸਕਾਰਾਤਮਕ ਲੱਭਤਾਂ ਨੂੰ ਸਾਂਝਾ ਕਰਨ ਅਤੇ ਆਰਆਰਟੀਜ ਦੇ ਕੰਮਕਾਜ ਨੂੰ ਵੀ ਯਕੀਨੀ ਬਣਾਉਣ ਲਈ ਐਸਐਮਓ ਨੂੰ ਜਿੰਮੇਵਾਰ ਬਣਾਇਆ ਗਿਆ ਹੈ।