18 ਜੂਨ ਨੂੰ ਥਾਣਾ ਸਿਟੀ-1 ਮਾਨਸਾ ਪੁਲਿਸ ਨੇ ਕੀਤਾ ਸੀ ਹਵਾਈ ਫਾਇਰਿੰਗ ਦਾ ਮਾਮਲਾ ਦਰਜ

ਮਾਨਸਾ 8 ਜੁਲਾਈ ( ਵਿਸ਼ਵ ਵਾਰਤਾ)-ਬੀਤੇ ਦਿਨੀਂ ਸਿਲਵਰ ਸਿਟੀ ਵਿਖੇ ਤੇਜ਼ ਰਫਤਾਰ ਕਾਰ ਚਾਲਕ ਦੇ ਮਾਮਲੇ ਵਿਚ ਦੋ ਧਿਰਾਂ ਚ ਹੋਈ ਝੜਪ ਤੇ ਲੜਾਈ ਝਗੜੇ ਦੇ ਮਾਮਲੇ ਵਿਚ ਮਾਨਸਾ ਦੀ ਇਕ ਅਦਾਲਤ ਨੇ ਇਕ ਸਿਪਾਹੀ, ਤਕਨੀਕੀ ਸਿੱਖਿਆ ਵਿਭਾਗ ਦੇ ਇਕ ਅਧਿਕਾਰੀ ਤੇ ਇਕ ਹੋਰ ਵਿਅਕਤੀ ਦੀ ਅਗਾਊਂ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ।ਇੰਨਾਂ ਵਿਅਕਤੀਆਂ ਦੇ ਖਿਲਾਫ ਥਾਣਾ ਸਿਟੀ -1 ਮਾਨਸਾ ਦੀ ਪੁਲਿਸ ਨੇ ਕੁੱਝ ਦਿਨ ਪਹਿਲਾਂ ਵੀ ਮਾਮਲਾ ਦਰਜ ਕੀਤਾ ਸੀ।
ਮਿਲੀ ਜਾਣਕਾਰੀ ਅਨੁਸਾਰ 18 ਜੂਨ 2020 ਦੀ ਰਾਤ ਨੂੰ ਸਥਾਨਕ ਸਿਲਵਰ ਸਿਟੀ ਵਿਖੇ ਕਾਲਾ ਸਿੰਘ ਉਰਫ ਕੁਲਦੀਪ ਸਿੰਘ ਆਪਣੀ ਗੱਡੀ ਤੇ ਜਦ ਕਾਲੌਨੀ ਵਿਖੇ ਪੁੱਜੇ ਤਾਂ ਕਮਲ ਸ਼ਰਮਾ ਤੇ ਉਨਾਂ ਦੇ ਸਾਥੀ ਪਹਿਲਾਂ ਹੀ ਉਥੇ ਘਰ ਅੱਗੇ ਮੌਜੂਦ ਸਨ। ਜਿੰਨਾਂ ਦਰਮਿਆਨ ਆਪਣੀ ਤਕਰਾਰ ਹੋ ਗਿਆ ਤੇ ਗੋਲੀਆਂ ਚੱਲੀਆਂ। ਪੁਲਿਸ ਸਿਟੀ ਥਾਣਾ -1 ਨੇ ਦੋਵਾਂ ਧਿਰਾਂ ਤੇ ਕਾਲਾ ਸਿੰਘ ਉਰਫ ਕੁਲਦੀਪ ਸਿੰਘ ਵਾਸੀ ਗਾਗੋਵਾਲ, ਗੁਰਪਾਲ ਸਿੰਘ , ਦੀਪ ਸਿੰਘ ਮਾਨਸਾ ਤੇ ਕੁੱਝ ਅਣਪਛਾਤੇ ਵਿਅਕਤੀਆਂ ਸਮੇਤ ਪੁਲਿਸ ਮੁਲਾਜ਼ਮ ਕਮਲ ਸ਼ਰਮਾ ਵਾਸੀ ਗੇਹਲੇ , ਤਨਕੀਕੀ ਸਿੱਖਿਆ ਅਧਿਕਾਰੀ ਹਰਵਿੰਦਰ ਕੁਮਾਰ ਤੇ ਪਵਨ ਕੁਮਾਰ ਦੇ ਖਿਲਾਫ ਮਾਮਲਾ ਦਰਜ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਇਕ ਕਿ ਉਕਤ ਮਾਮਲੇ ਵਿਚ ਪੁਲਿਸ ਮੁਲਾਜ਼ਮ ਕਮਲ ਸ਼ਰਮਾ, ਤਕਨੀਕੀ ਸਿੱਖਿਆ ਅਧਿਕਾਰੀ ਹਰਵਿੰਦਰ ਕੁਮਾਰ ਤੇ ਪਵਨ ਕੁਮਾਰ ਨੇ ਐਡੀਸ਼ਨਲ ਜ਼ਿਲਾ ਸੈਸ਼ਨ ਜੱਜ ਸ੍ਰੀ ਆਰ ਕੇ ਬੇਰੀ ਦੀ ਅਦਾਲਤ ਵਿਚ ਅਗਾਉਂ ਜ਼ਮਾਨਤ ਦੀ ਅਰਜ਼ੀ ਲਾਈ। ਜਿਸ ਨੂੰ ਉਕਤ ਅਦਾਲਤ ਨੇ ਖਾਰਜ਼ ਕਰ ਦਿੱਤਾ ਗਿਆ ਹੈ।






















